ਆਭਾ ਨਗਰੀ ਪੰਜਾਬ ਦੇ ਜ਼ਿਲ੍ਹਾ ਅਬੋਹਰ ਦਾ ਪੁਰਾਤਨ ਨਾਮ ਹੈ। ਇਸਨੂੰ ਅਬੂ- ਨਗਰ ਵੀ ਕਿਹਾ ਜਾਂਦਾ ਸੀ। ਲਗਪਗ 550 ਸਾਲ ਪਹਿਲਾਂ ਇਹ ਸ਼ਹਿਰ ਦਰਿਆ ਸਤਲੁਜ ਦੇ ਕੰਢੇ ਵੱਸਿਆ ਹੋਇਆ ਸੀ। ਹੁਣ ਇਸ ਸ਼ਹਿਰ ਵਾਲੀ ਥਾਂ ਉੱਤੇ ਇੱਕ ਰੇਤ ਅਤੇ ਪੱਥਰਾਂ ਦਾ ਵੱਡਾ ਸਾਰਾ ਟਿੱਬਾ ਹੈ ਜਿਸਨੂੰ ਇਥੋਂ ਦੇ ਲੋਕ ਥੇਹ ਕਹਿੰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਇਸ ਥੇਹ ਦੇ ਅੰਦਰ ਪੁਰਾਤਨ ਆਭਾ ਨਗਰੀ ਨਾਮ ਦਾ ਸ਼ਹਿਰ, ਜੋ ਸੂਰਜ ਵੰਸ਼ੀ ਰਾਜਾ ਅੱਬੂ - ਚਾਦਨੀ ਨੇ ਬਣਵਾਇਆ ਸੀ, ਦਾ ਇਤਿਹਾਸ ਦਬਿਆ ਪਿਆ ਹੈ (ਅਬੋਹਰ: Wikipedia)।[1]

ਆਭਾ ਨਗਰੀ ਬਾਰੇ ਦੰਦ ਕਥਾ

ਸੋਧੋ

ਅੱਬੂ-ਚਾਦਨੀ ਰਾਜਾ ਦੇ ਰਾਜ ਤੋਂ ਬਾਅਦ ਅਬੂ ਨਗਰ ਉਤੇ ਰਾਜਾ ਹਰੀ ਚੰਦ ਨੇ ਰਾਜ ਕੀਤਾ। ਉਹ ਅਚਾਨਕ ਕੋੜ੍ਹ ਦੇ ਰੋਗ ਦਾ ਸ਼ਿਕਾਰ ਹੋ ਗਿਆ। ਉਸਨੂੰ ਡਾਕਟਰਾਂ ਨੇ ਕਿਹਾ ਕਿ ਉਹ ਤਾਂ ਠੀਕ ਹੋ ਸਕਦਾ ਹੈ ਜੇ ਮੁਲਤਾਨ ਦੇ ਪੰਜ ਪੀਰਾਂ ਦੇ ਘੋੜਿਆਂ ਦੇ ਖੂਨ ਨਾਲ ਉਸਦੇ ਸ਼ਰੀਰ ਦੀ ਮਾਲਸ਼ ਕੀਤੀ ਜਾਵੇ।ਰਾਜਾ ਹਰੀ ਚੰਦ ਦੀ ਔਲਾਦ ਉਸਦੀ ਇਕਲੌਤੀ ਪੁਤਰੀ ਸੀ ਜੋ ਬਹੁਤ ਬਹਾਦਰ ਖੂਬਸੂਰਤ, ਆਹਲਾ ਨਿਸ਼ਾਨੇਬਾਜ ਅਤੇ ਘੁੜ ਸਵਾਰ ਸੀ। ਡਾਕਟਰਾਂ ਦੀ ਸਲਾਹ ਅਨੁਸਾਰ ਆਪਣੇ ਪਿਤਾ ਦਾ ਇਲਾਜ ਪੰਜ ਪੀਰਾਂ ਦੇ ਘੋੜਿਆਂ ਦੇ ਖੂਨ ਦੀ ਮਾਲਿਸ਼ ਨਾਲ ਕਰਨ ਲਈ ਰਾਜਾ ਹਰੀ ਚੰਦ ਦੀ ਬਹਾਦਰ ਰਾਜਕੁਮਾਰੀ ਨੇ ਪੰਜ ਪੀਰਾਂ ਦੇ 81 ਘੋੜੇ ਖੋਹ ਕੇ ਲੈ ਆਂਦੇ। ਪਰ ਰਾਜਾ ਹਰੀ ਚੰਦ ਰਾਜਕੁਮਾਰੀ ਦੇ ਪਹੁਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਪੰਜ ਪੀਰਾਂ ਨੇ ਆਪਣੇ ਘੋੜੇ ਵਾਪਸ ਲੈਣ ਲਈ ਰਾਜਕੁਮਾਰੀ ਨੂੰ ਕਈ ਬੇਨਤੀਆਂ ਕੀਤੀਆਂ ਪਰ ਉਸਨੇ ਘੋੜੇ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ। ਆਖਿਰਕਾਰ ਪੰਜ ਪੀਰ ਆਪਣੇ ਘੋੜੇ ਵਾਪਸ ਲੈਣ ਲਈ ਮੁਲਤਾਨ ਤੋਂ ਅਬੂ ਨਗਰ ਪਹੁੰਚ ਗਏ ਅਤੇ ਮੌਜੂਦਾ ਅਬੋਹਰ ਸ਼ਹਿਰ ਦੇ ਬਾਹਰ ਰੇਤ ਦੇ ਟਿੱਲੇ ਤੇ ਆਸਣ ਲਾ ਕੇ ਬੈਠ ਗਏ। ਕਈ ਦਿਨ ਬੀਤ ਜਾਣ ਤੇ ਵੀ ਰਾਜਕੁਮਾਰੀ ਨੇ ਘੋੜੇ ਵਾਪਸ ਨਾ ਕੀਤੇ। ਪੰਜ ਪੀਰਾਂ ਦੀਆਂ ਪਤਨੀਆਂ ਉਹਨਾ ਦੀ ਭਾਲ ਵਿੱਚ ਅਬੂ ਨਗਰ ਪਹੁੰਚ ਗਾਈਆਂ। ਉਹਨਾ ਨੂੰ ਵੇਖ ਕੇ ਪੰਜ ਪੀਰ ਗੁੱਸੇ ਵਿੱਚ ਆ ਗਏ ਅਤੇ ਗੁੱਸੇ ਵਿੱਚ ਉਹਨਾ ਨੂੰ ਸ਼ਰਾਪ ਦੇ ਦਿੱਤਾ ਜਿਸ ਕਰਕੇ ਓਹ ਉਥੇ ਹੀ ਧਰਤੀ ਵਿੱਚ ਭਸਮ ਹੋ ਗਈਆਂ ਅਤੇ ਅਬੂ ਨਗਰ ਵੀ ਤਹਿਸ ਨਹਿਸ ਹੋ ਗਿਆ।(ਅਬੋਹਰ ਟੂਰਿਜਮ: ਥੇਹ )[1][2]

ਪੰਜ ਪੀਰਾਂ ਦੀਆਂ ਕਬਰਾਂ

ਸੋਧੋ

ਇਸ ਥੇਹ ਤੋਂ ਲਗਪਗ 500 ਮੀਟਰ ਦੀ ਦੂਰੀ ਤੇ ਓਹਨਾ ਪੰਜ ਪੀਰਾਂ ਦੀਆਂ ਕਬਰਾਂ ਵੀ ਹਨ ਜਿਹਨਾ ਦੇ ਸਰਾਪ ਨਾਲ ਅਬੂ ਨਗਰ ਜਾਂ ਅਭਾ ਨਗਰੀ ਤਬਾਹ ਹੋਈ ਸੀ।

ਇਹ ਵੀ ਵੇਖੋ

ਸੋਧੋ

http://asi.nic.in/asi_monu_alphalist_punjab.asp

ਹਵਾਲੇ

ਸੋਧੋ