ਵਿਗਿਆਨੀ, ਮੋਟੇ ਤੌਰ ਉੱਤੇ, ਉਹ ਇਨਸਾਨ ਹੁੰਦਾ ਹੈ ਜੋ ਗਿਆਨ ਹਾਸਲ ਕਰਨ ਵਾਸਤੇ ਇੱਕ ਨੇਮਬੱਧ ਕਾਰਜ-ਵਿਧੀ ਵਿੱਚ ਰੁੱਝਿਆ ਹੋਵੇ। ਹੋਰ ਤੰਗ ਭਾਵ ਵਿੱਚ, ਵਿਗਿਆਨੀ ਉਸ ਸ਼ਖ਼ਸ ਨੂੰ ਆਖਿਆ ਜਾ ਸਕਦਾ ਹੈ ਜੋ ਵਿਗਿਆਨਕ ਤਰੀਕਾ ਵਰਤਦਾ ਹੋਵੇ।[1] ਇਹ ਸ਼ਖ਼ਸ ਵਿਗਿਆਨ ਦੇ ਇੱਕ ਜਾਂ ਇੱਕ ਤੋਂ ਵੱਧ ਕਾਰਜ-ਖੇਤਰਾਂ ਦਾ ਮਾਹਰ ਹੋ ਸਕਦਾ ਹੈ।[2] ਵਿਗਿਆਨੀ ਕੁਦਰਤ ਦੀ ਮੁਕੰਮਲ ਸਮਝ ਹਾਸਲ ਕਰਨ ਵਾਸਤੇ ਘੋਖ ਕਰਦੇ ਹਨ, ਉਹਦੇ ਭੌਤਿਕ, ਹਿਸਾਬੀ ਅਤੇ ਸਮਾਜਿਕ ਪਹਿਲੂਆਂ ਸਮੇਤ।

ਤਸਵੀਰ:Scientists montage.jpg
ਵੱਖੋ-ਵੱਖ ਵਿਗਿਆਨਕ ਖੇਤਰਾਂ ਦੇ ਕੁਝ ਬਹੁਤ ਹੀ ਨਾਮਵਰ ਵਿਗਿਆਨੀਆਂ ਦੀਆਂ ਤਸਵੀਰਾਂ। ਖੱਬਿਓਂ ਸੱਜੇ:
ਸਿਖਰੀ ਕਤਾਰ: ਆਰਕੀਮਿਡੀਜ਼, ਅਰਸਤੂ, ਇਬਨ ਅਲ-ਹੈਤਮ, ਲਿਓਨਾਰਡੋ ਦਾ ਵਿੰਚੀ, ਗੈਲੀਲੀਓ ਗਲੀਲੀ, ਐਂਟਨੀ ਵਾਨ ਲਿਊਵਨਹੁੱਕ;
ਦੂਜੀ ਕਤਾਰ: ਇਸਾਕ ਨਿਊਟਨ, ਜੇਮਜ਼ ਹਟਨ, ਆਂਤੋਆਨ ਲਾਵੋਆਜ਼ੀਏ, ਜੌਨ ਡਾਲਟਨ, ਚਾਰਲਸ ਡਾਰਵਿਨ, ਗਰੈਗਰ ਮੈਂਡਲ;
ਤੀਜੀ ਕਤਾਰ: ਲੂਈ ਪਾਸਟਰ, ਜੇਮਜ਼ ਕਲਰਕ ਮੈਕਸਵੈੱਲ, ਹੈਨਰੀ ਪੋਆਂਕਾਰੇ, ਸਿਗਮੰਡ ਫ਼ਰੌਇਡ, ਨਿਕੋਲਾ ਟੈੱਸਲਾ, ਮੈਕਸ ਪਲੈਂਕ;
ਚੌਥੀ ਕਤਾਰ: ਅਰਨਸਟ ਰਦਰਫ਼ੋਰਡ, ਮੈਰੀ ਕਿਊਰੀ, ਐਲਬਰਟ ਆਈਨਸਟਾਈਨ, ਨੀਲਜ਼ ਬੋਰ, ਅਰਵਿਨ ਸ਼ਰੌਡਿੰਗਰ, ਐਨਰੀਕੋ ਫ਼ਰਮੀ;
ਹੇਠਲੀ ਕਤਾਰ: ਐਲਨ ਟੂਰਿੰਗ, ਰਿਚਰਡ ਫ਼ਾਇਨਮਨ, ਈ. ਓ. ਵਿਲਸਨ, ਜੇਨ ਗੁਡਾਲ, ਸਟੀਵਨ ਹਾਕਿੰਗ ਅਤੇ ਨੀਲ ਡੀਗਰਾਸ ਟਾਈਸਨ

ਹਵਾਲੇ

ਸੋਧੋ
  1. Isaac Newton (1687, 1713, 1726). "[4] Rules for the study of natural philosophy", Philosophiae Naturalis Principia Mathematica, Third edition. The General Scholium containing the 4 rules follows Book 3, The System of the World. Reprinted on pages 794-796 of I. Bernard Cohen and Anne Whitman's 1999 translation, University of California Press ISBN 0-520-08817-4, 974 pages.
  2. Oxford English Dictionary, 2nd ed. 1989