ਆਰਤੀ ਦੇਵੀ

ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ

ਆਰਤੀ ਦੇਵੀ ਭਾਰਤ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਸਰਪੰਚ ਹੈ। ਆਰਤੀ ਦੇਵੀ ਨੇ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੀ ਧੁੰਕਪਾੜਾ ਗ੍ਰਾਮ ਪੰਚਾਇਤ ਤੋਂ ਸਰਪੰਚੀ ਸੰਭਾਲੀ।[1][2]

ਆਰਤੀ ਦੇਵੀ
Arati Devi
ਜਨਮ
ਅਲਮਾ ਮਾਤਰਬ੍ਰਹਮਪੁਰ ਯੂਨੀਵਰਸਿਟੀ
ਪੇਸ਼ਾਸਰਕਾਰੀ ਸੇਵਾ
ਰਿਸ਼ਤੇਦਾਰਪਿਤਾ - ਭਾਸਕਰ ਭੁਵਏਨ

ਆਰੰਭਕ ਜੀਵਨ ਸੋਧੋ

ਦੇਵੀ ਦਾ ਪਾਲਣ-ਪੋਸ਼ਣ ਗੰਜਮ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਉਸ ਦੀ ਸ਼ੁਰੂਆਤੀ ਸਕੂਲੀ ਸਿੱਖਿਆ ਉੜੀਸਾ ਦੇ ਇਸ ਛੋਟੇ ਜ਼ਿਲ੍ਹੇ ਤੋਂ ਹੋਈ ਸੀ।[3]

ਦੇਵੀ ਦੇ ਨਾਨਾ-ਨਾਨੀ ਆਜ਼ਾਦੀ ਘੁਲਾਟੀਏ ਸਨ ਅਤੇ ਉਹ ਗਰੀਬਾਂ ਅਤੇ ਲੋੜਵੰਦਾਂ ਲਈ ਕੰਮ ਕਰਨ ਲਈ ਉਨ੍ਹਾਂ ਤੋਂ ਪ੍ਰੇਰਨਾ ਲੈਂਦੀ ਹੈ। ਉਸ ਨੇ ਬਹਿਰਾਮਪੁਰ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਕੀਤੀ। ਉਸ ਨੇ ਫੁੱਲ-ਟਾਈਮ ਪਬਲਿਕ ਸਰਵਿਸ ਵਿੱਚ ਡੁੱਬਣ ਤੋਂ ਪਹਿਲਾਂ ਸਿੱਕਮ ਮਨੀਪਾਲ ਯੂਨੀਵਰਸਿਟੀ ਤੋਂ ਐਮਬੀਏ ਕੀਤੀ।[4][5]

ਨੌਕਰੀ ਸੋਧੋ

ਐਮ.ਬੀ.ਏ. ਕਰਨ ਤੋਂ ਬਾਅਦ ਆਰਤੀ ਦੇਵੀ ਓਡੀਸ਼ਾ ਦੇ ਬ੍ਰਹਮਪੁਰ ਆਈ। ਉਹ ਡੀ.ਬੀ.ਆਈ. ਬੈਂਕ ਦੀ ਸ਼ਾਖਾ ਵਿੱਚ ਨੌਕਰੀ ਕਰ ਰਹੀ ਸੀ। 2012 ਵਿੱਚ ਜਦੋਂ ਇਸ ਪਿੰਡ ਵਿੱਚ ਮਹਿਲਾ ਸਰਪੰਚ ਲਈ ਸ਼ੀਟ ਰਾਖਵੀਂ ਰੱਖੀ ਗਈ ਤਾਂ ਇਸਨੂੰ ਆਪਣਾ ਸਮਾਜ ਸੇਵਾ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦਿੱਤਾ।

ਪੰਚਾਇਤੀ ਚੋਣਾਂ ਸੋਧੋ

ਪਿੰਡ ਦੇ ਲੋਕਾ ਨੇ ਇੱਕ ਪੜੀ-ਲਿਖੀ ਉਮੀਦਵਾਰ ਲਈ ਆਪਣੀ ਰੁਚੀ ਦਿਖਾਈ ਅਤੇ 17 ਸਾਲ ਦੀ ਉਮਰ ਵਿੱਚ ਆਰਤੀ ਦੇਵੀ ਆਪਣੇ ਪਿੰਡ ਗੰਜਮ ਜ਼ਿਲੇ ਦੇ ਪਿੰਡ ਧੁੰਕਾਪੜਾ ਵਿੱਚ ਚੋਣਾਂ ਜਿੱਤ ਕੇ ਪਹਿਲੀ ਮਹਿਲਾ ਸਰਪੰਚ ਬਣੀ।[6] ਕੁਝ ਹੀ ਮਹੀਨਿਆਂ ਬਾਅਦ ਆਰਤੀ ਦੇਵੀ ਦਾ ਕੰਮ ਦੇਖਦੇ ਹੋਏ ਅਮਰੀਕੀ ਸਰਕਾਰ ਨੇ "ਇੰਟਰਨੈਸ਼ਨਲ ਵਿਜ਼ੀਟਰਜ ਡਿਵੈਲਪਮੈਂਟ ਪ੍ਰੋਗਰਾਮ" ਲਈ ਚੁਣ ਲਿਆ ਗਿਆ।[7]

ਓਬਾਮਾ ਨਾਲ ਮੁਲਾਕਾਤ ਸੋਧੋ

ਆਰਤੀ ਦੇਵੀ ਸਰਕਾਰੀ ਰਾਸ਼ੀ ਦਾ ਸਦਉਪਯੋਗ ਕਰਦੀ ਹੋਈ ਵਿਕਾਸ ਕਾਰਜ ਕਰਦੀ ਹੈ। ਉਹ ਤਿੰਨ ਹਫਤੇ ਲਈ ਅਮਰੀਕਾ ਦੌਰੇ ਤੇ ਗਈ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਮਿਲੀ।[8]

ਹਵਾਲੇ ਸੋਧੋ

  1. "Banker-turned-sarpanch a role model for women in grass root". Retrieved 1 October 2018.
  2. ghosh, rakhi. "The Banker Who is Now a Sarpanch: 'Dreams Do Come True'!". The Citizen (in ਅੰਗਰੇਜ਼ੀ (ਅਮਰੀਕੀ)). Archived from the original on 2018-10-01. Retrieved 2018-10-01. {{cite news}}: Unknown parameter |dead-url= ignored (help)
  3. "Story of young sarpanch of Dhunkapada". Retrieved 1 October 2018.
  4. "Back to the grassroots". Retrieved 1 October 2018.
  5. "Orissa woman sarpanch to represent India at US meet". The Indian Express (in ਅੰਗਰੇਜ਼ੀ (ਅਮਰੀਕੀ)). 2014-01-25. Retrieved 2018-10-01.
  6. http://sites.ndtv.com/women-of-worth/album-detail/women-of-worth-conclave-a-look-at-guests-and-panelists-21632/
  7. "ਪੁਰਾਲੇਖ ਕੀਤੀ ਕਾਪੀ". Archived from the original on 2017-01-13. Retrieved 2016-12-21. {{cite web}}: Unknown parameter |dead-url= ignored (help)
  8. http://futureberhampur.blogspot.co.uk/2014/01/woman-sarpanch-from-ganjam-in-odisha-to.html