ਆਰ. ਕੇ. ਨਰਾਇਣ

ਭਾਰਤੀ ਲੇਖਕ
(ਆਰ.ਕੇ. ਨਰਾਇਣ ਤੋਂ ਮੋੜਿਆ ਗਿਆ)

ਆਰ. ਕੇ. ਨਰਾਇਣ (10 ਅਕਤੂਬਰ 1906 - 13 ਮਈ 2001) ਅੰਗਰੇਜ਼ੀ ਸਾਹਿਤ ਦਾ ਭਾਰਤੀ ਨਾਵਲਕਾਰ ਅਤੇ ਲੇਖਕ ਸੀ। ਉਸ ਦਾ ਪੂਰਾ ਨਾਮ ਰਾਸੀਪੁਰਮ ਕ੍ਰਿਸ਼ਣਸਵਾਮੀ ਅਈਅਰ ਨਰਾਇਣ ਸਵਾਮੀ ਸੀ।

ਆਰ ਕੇ ਨਰਾਇਣ
ਜਨਮਰਾਸੀਪੁਰਮ ਕ੍ਰਿਸ਼ਨਾਸਵਾਮੀ ਆਇਰ ਨਰਾਇਣਾ ਸਵਾਮੀ
(1906-10-10)10 ਅਕਤੂਬਰ 1906
ਮਦਰਾਸ, ਭਾਰਤ (ਹੁਣ ਚੇਨਈ, ਤਮਿਲਨਾਡੂ, ਭਾਰਤ)
ਮੌਤ13 ਮਈ 2001(2001-05-13) (ਉਮਰ 94)
ਚੇਨਈ
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ
ਸ਼ੈਲੀਕਥਾ-ਸਾਹਿਤ, ਕਾਲਪਨਿਕ
ਪ੍ਰਮੁੱਖ ਅਵਾਰਡਪਦਮ ਵਿਭੂਸ਼ਨ, ਸਾਹਿਤ ਅਕਾਦਮੀ ਸਨਮਾਨ, ਬੇਨਸਨ ਮੈਡਲ

ਜੀਵਨ

ਸੋਧੋ
 

ਨਰਾਇਣ ਦਾ ਜਨਮ 10 ਅਕਤੂਬਰ 1906 ਨੂੰ ਮਦਰਾਸ (ਹੁਣ ਚੇਨੱਈ) ਵਿੱਚ ਹੋਇਆ ਸੀ। ਉਸ ਨੇ ਮੈਸੂਰ ਦੇ ਮਹਾਰਾਜਾ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ ਜਿਥੇ ਉਸਦੇ ਪਿਤਾ ਪ੍ਰਾਅਧਿਆਪਕ ਸਨ। ਉਸ ਨੇ ਦੱਖਣ ਭਾਰਤ ਦੇ ਕਾਲਪਨਿਕ ਸ਼ਹਿਰ ਮਾਲਗੁੜੀ ਨੂੰ ਆਧਾਰ ਬਣਾ ਕੇ ਆਪਣੀਆਂ ਰਚਨਾਵਾਂ ਕੀਤੀਆਂ। ਨਰਾਇਣ ਮੈਸੂਰ ਦੇ ਯਾਦਵ ਡਿੱਗੀ ਵਿੱਚ ਕਰੀਬ ਦੋ ਦਹਾਕਿਆ ਤੱਕ ਰਿਹਾ। 1990 ਵਿੱਚ ਰੋਗ ਦੀ ਵਜ੍ਹਾ ਨਾਲ ਉਹ ਚੇਨਈ ਹਿਜਰਤ ਕਰ ਗਿਆ। 'ਦ ਗਾਈਡ' ਰਚਨਾ ਲਈ ਉਹਨਾਂ ਨੂੰ 1958 ਵਿੱਚ ਸਾਹਿਤ ਅਕਾਦਮੀ ਇਨਾਮ ਵੀ ਦਿੱਤਾ ਗਿਆ ਸੀ ਅਤੇ 1964 ਵਿੱਚ ਗਣਤੰਤਰ ਦਿਵਸ ਮੌਕੇ ਉਸ ਨੂੰ ਪਦਮ ਭੂਸ਼ਣ ਸਨਮਾਨ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1980 ਵਿੱਚ ਉਸ ਨੂੰ ਏ.ਸੀ. ਬੈਂਸਲ ਮੈਡਲ ਵੀ ਮਿਲਿਆ ਸੀ। ਕਈ ਵਾਰ ਉਸ ਦਾ ਨਾਮ ਸਾਹਿਤ ਦੇ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਪਰ ਇਹ ਪੁਰਸਕਾਰ ਉਸ ਨੂੰ ਨਹੀਂ ਮਿਲਿਆ।

ਕੰਮਾਂ ਦੀ ਸੂਚੀ

ਸੋਧੋ

ਨਾਵਲ

ਸੋਧੋ
  • ਸਵਾਮੀ ਅਤੇ ਯਾਰ (1935)
  • ਦ ਬੈਚਲਰ ਆਫ ਆਰਟਸ (1937)
  • ਦ ਡਾਰਕ ਰੂਮ (1938)
  • ਦ ਇੰਗਲਿਸ਼ ਟੀਚਰ (1945)
  • ਸ਼੍ਰੀ ਸੰਪਤ - ਮਾਲਗੁੜੀ ਦਾ ਪ੍ਰਿੰਟਰ (1948)
  • ਫਾਈਨੈਂਸ਼ੀਅਲ ਐਕਸਪਰਟ (1952)
  • ਵੇਟਿੰਗ ਫਾਰ ਮਹਾਤਮਾ (ਮਹਾਤਮਾ ਦੀ ਉਡੀਕ) (1955)
  • ਦ ਗਾਈਡ (1958)
  • ਦ ਮੈਨ-ਈਟਰ ਆਫ਼ ਮਾਲਗੁੜੀ (1961)
  • ਦ ਵੇੰਡਰ ਆਫ ਸਵੀਟਸ (1967)
  • ਦ ਪੇਂਟਰ ਆਫ਼ ਸਾਈਨਜ਼ (1977)
  • ਏ ਟਾਈਗਰ ਫ਼ਾਰ ਮਾਲਗੁੜੀ (1983)
  • ਟਾਕੀਟਿਵ ਮੈਨ (1986)
  • ਦਾ ਵਰਲਡ ਆਫ਼ ਨਾਗਰਾਜ (1990)
  • ਗ੍ਰੈਂਡਮਦਰ'ਸ ਟੇਲ (1992)

ਹਵਾਲੇ

ਸੋਧੋ

ਫਰਮਾ:ਨਾਗਰਿਕ ਸਨਮਾਨ