ਇਬਰਾਹੀਮੀ ਧਰਮ ਕਈ ਧਰਮਾਂ ਦਾ ਸਮੂਹ ਹੈ, ਜਿਹੜੇ ਇੱਕ ਰੱਬ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਬਰਾਹੀਮ ਨੂੰ ਰੱਬ ਦਾ ਪੈਗ਼ੰਬਰ ਮੰਨਦੇ ਹਨ। ਇਸਲਾਮ, ਈਸਾਈ ਧਰਮ, ਯਹੂਦੀ ਧਰਮ, ਬਹਾਈ ਧਰਮ ਅਤੇ ਕੁੱਝ ਹੋਰ ਧਰਮ ਇਸ ਸਮੂਹ ਵਿੱਚ ਸ਼ਾਮਲ ਹਨ। ਇਬਰਾਹੀਮ ਦਾ ਜ਼ਿਕਰ ਕਈ ਇਬਰਾਹੀਮੀ ਲਿਖਤਾਂ ਵਿੱਚ ਆਉਂਦਾ ਹੈ ਜਿਵੇਂ ਕਿ ਕੁਰਾਨ, ਬਾਈਬਲ, ਅਤੇ ਕਿਤਾਬ-ਏ-ਅਕਸਦ।

ਤਿੰਨ ਸਭ ਤੋਂ ਵੱਡੇ ਇਬਰਾਹੀਮੀ ਧਰਮਾਂ ਦੇ ਧਾਰਮਿਕ ਚਿੰਨ੍ਹ: ਇਸਲਾਮ ਦਾ ਤਾਰਾ ਅਤੇ ਚੰਨ, ਈਸਾਈ ਧਰਮ ਦਾ ਕ੍ਰਾਸ ਅਤੇ ਯਹੂਦੀ ਧਰਮ ਦਾ ਦਾਊਦ ਦਾ ਤਾਰਾ।