ਇਬਰਾਹੀਮ ਅਲਕਾਜੀ (18 ਅਕਤੂਬਰ 1925 - 4 ਅਗਸਤ 2020[1])20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਵਿੱਚੋਂ ਇੱਕ ਸਨ। ਉਹ ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਦੇ ਨਿਰਦੇਸ਼ਕ (1962–1977) ਵੀ ਰਹੇ ਹਨ[2][3][4] ਉਹਨਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਨਾਲ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ। ਰਾਇਲ ਅਕੈਡਮੀ ਆਫ਼ ਡਰਾਮੈਟਿਕ ਆਰਟ ਦੇ ਗ੍ਰੈਜੂਏਟ, ਇਬਰਾਹਿਮ ਅਲਕਾਜ਼ੀ ਨੇ 50 ਤੋਂ ਵੱਧ ਨਾਟਕਾਂ ਵਿੱਚ ਹਿੱਸਾ ਲਿਆ ਸੀ। ਪ੍ਰਸਿੱਧ ਪ੍ਰਸਤੁਤੀਆਂ ਵਿੱਚ ਗਿਰੀਸ਼ ਕਰਨਾਡ ਦਾ ਤੁਗਲਕ, ਮੋਹਨ ਰਾਕੇਸ਼ ਦਾ ਆਸ਼ਾੜ ਕਾ ਏਕ ਦਿਨ ਅਤੇ ਧਰਮਵੀਰ ਭਾਰਤੀ ਦਾ ਅੰਧਾ ਯੁੱਗ

ਇਬਰਾਹੀਮ ਅਲਕਾਜੀ
ਜਨਮ(1925-10-18)18 ਅਕਤੂਬਰ 1925
ਮੌਤ4 ਅਗਸਤ 2020(2020-08-04) (ਉਮਰ 94)
ਪੇਸ਼ਾਰੰਗ ਮੰਚ ਨਿਰਦੇਸ਼ਕ

ਅਲਕਾਜੀ ਨੂੰ 1966 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ, 1991 ਵਿੱਚ ਪਦਮ ਭੂਸ਼ਣ ਅਤੇ 2010 ਵਿੱਚ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਸੀ। 50 ਸਾਲ ਦੀ ਉਮਰ ਵਿੱਚ ਉਸਨੇ ਐਨਐਸਡੀ ਛੱਡ ਕੇ ਆਪਣੀ ਪਤਨੀ ਦੇ ਨਾਲ5 ਆਰਟ ਹੈਰੀਟੇਜ ਨਾਂ ਦੀ ਦਿੱਲੀ ਵਿੱਚ ਇੱਕ ਗੈਲਰੀ ਸਥਾਪਤ ਕੀਤੀ, ਜਿਸਦਾ ਮਕਸਦ ਕਲਾ, ਫੋਟੋਆਂ ਅਤੇ ਕਿਤਾਬਾਂ ਦਾ ਸੰਕਲਨ ਸੀ।

ਇਨਾਮ

ਸੋਧੋ
  • ਸੰਗੀਤ ਨਾਟਕ ਅਕਾਦਮੀ ਇਨਾਮ (1962) (ਨਿਰਦੇਸ਼ਨ ਲਈ)
  • ਹਬੀਬ ਤਨਵੀਰ ਇਨਾਮ (2004)
  • ਪਦਮਸ਼ਰੀ
  • ਪਦਮ ਭੂਸ਼ਣ
  • ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ

ਹਵਾਲੇ

ਸੋਧੋ