ਇਮਰਾ ਕਾਰਤੇਸ (ਹੰਗਰੀਆਈ: [ˈimrɛ ˈkɛrteːs]; 9 ਨਵੰਬਰ 1929  – 31 ਮਾਰਚ 2016) ਹੰਗਰੀਆਈ ਲੇਖਕ ਅਤੇ 2002 ਦੇ ਸਾਹਿਤ ਦੇ ਲਈ ਨੋਬਲ ਪੁਰਸਕਾਰ ਨਾਲ  ਅਜਿਹੀ ਸਾਹਿਤ ਰਚਨਾ ਲਈ ਸਨਮਾਨਿਤ ਕੀਤਾ ਗਿਆ "ਜੋ ਇਤਿਹਾਸ ਦੇ ਵਹਿਸ਼ੀਆਨਾ ਮਨਮਾਨੀਪੁਣੇ ਦੇ ਖਿਲਾਫ ਵਿਅਕਤੀ ਦੇ ਨਿਰਬਲ ਅਨੁਭਵ ਨੂੰ ਬਰਕਰਾਰ ਰੱਖਦੀ ਹੈ "[2] ਉਹ ਸਾਹਿਤ ਵਿੱਚ ਨੋਬਲ ਨੂੰ ਜਿੱਤਣ ਵਾਲਾ ਪਹਿਲਾ ਹੰਗੇਰੀਅਨ ਸੀ। ਉਸ ਦੀਆਂ ਰਚਨਾਵਾਂ ਵਿੱਚ ਨਾਜ਼ੀ ਹਾਲੋਕਾਸਟ (ਨਰਸੰਹਾਰ) (ਉਹ ਇੱਕ ਜਰਮਨ ਤਸ਼ੱਦਦ ਕੈਂਪ ਵਿੱਚ ਸੀ ਪਰ ਮਰਨ ਤੋਂ ਬਚ ਗਿਆ ਸੀ), ਤਾਨਾਸ਼ਾਹੀ ਅਤੇ ਨਿੱਜੀ ਆਜ਼ਾਦੀ ਦੇ ਥੀਮ ਲਏ ਗਏ ਹਨ। ਉਸ ਦੀ ਮੌਤ  31 ਮਾਰਚ 2016 ਨੂੰ 86 ਸਾਲ ਦੀ ਉਮਰ ਵਿੱਚ ਬੁਡਾਪੈਸਟ ਵਿੱਚ ਉਸ ਦੇ ਘਰ ਵਿਖੇ ਹੋ ਗਈ ਸੀ। ਕਈ ਸਾਲਾਂ ਤੋਂ ਪਾਰਕਿੰਸਨ ਦੇ ਰੋਗ ਤੋਂ ਪੀੜਤ ਸੀ।[3][4]

ਇਮਰਾ ਕਾਰਤੇਸ
ਜਨਮ(1929-11-09)9 ਨਵੰਬਰ 1929
ਬੁਦਾਪੈਸਤ, ਹੰਗਰੀ
ਮੌਤ31 ਮਾਰਚ 2016(2016-03-31) (ਉਮਰ 86)
ਬੁਦਾਪੈਸਤ, ਹੰਗਰੀ
ਕਿੱਤਾਨਾਵਲਕਾਰ
ਪ੍ਰਮੁੱਖ ਕੰਮFatelessness
Kaddish for an Unborn Child
Liquidation
ਪ੍ਰਮੁੱਖ ਅਵਾਰਡਸਾਹਿਤ ਵਿੱਚ ਨੋਬਲ ਪੁਰਸਕਾਰ
2002
ਜੀਵਨ ਸਾਥੀਅਲਬੀਨਾ ਵਾਸ
(d. 1995)
Magda Ambrus
(ਵਿ. 1996)
[1]

ਜੀਵਨ ਅਤੇ ਕੰਮ

ਸੋਧੋ

ਕਾਰਤੇਸ ਦਾ ਜਨਮ ਹੰਗਰੀ ਦੇ ਬੁਡਾਪੈਸਟ ਵਿੱਚ 9 ਨਵੰਬਰ 1929 ਨੂੰ ਅਰੰਕਾ ਜਾਕਬ ਅਤੇ ਲਾਜ਼ਲੋ ਕ੍ਰੈਸਟਜ਼ - ਇੱਕ ਬੁਰਜੂਆ ਯਹੂਦੀ ਜੋੜੀ ਦੇ ਘਰ ਹੋਇਆ ਸੀ।[5] ਜਦੋਂ ਉਹ ਪੰਜ ਸਾਲ ਦੀ ਉਮਰ ਦੇ ਕਰੀਬ ਸੀ ਤਾਂ ਉਸਦੇ ਮਾਪੇ ਅੱਡ ਹੋ ਗਏ। ਕਾਰਤੇਸ ਨੇ ਇੱਕ ਬੋਰਡਿੰਗ ਸਕੂਲ ਵਿੱਚ ਦਾਖਲਾ ਲਿਆ ਅਤੇ, 1940 ਵਿੱਚ ਉਸਨੇ ਸੈਕੰਡਰੀ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ। ਉਸਨੂੰ ਯਹੂਦੀ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕਲਾਸ ਵਿੱਚ ਰੱਖਿਆ ਗਿਆ ਸੀ। [6] ਦੂਜੇ ਵਿਸ਼ਵ ਯੁੱਧ ਦੌਰਾਨ, ਕ੍ਰੇਟਜ਼ ਨੂੰ 1944 ਵਿੱਚ 14 ਸਾਲ ਦੀ ਉਮਰ ਵਿੱਚ ਦੂਜੇ ਹੰਗੇਰੀ ਯਹੂਦੀਆਂ ਦੇ ਨਾਲ ਆਉਸ਼ਵਿਤਸ ਨਜ਼ਰਬੰਦੀ ਕੈਂਪ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਬੁਕਨਵਾਲਡ ਭੇਜ ਦਿੱਤਾ ਗਿਆ ਸੀ। ਕੈਂਪਾਂ ਵਿੱਚ ਪਹੁੰਚਣ ਤੇ ਕਾਰਤੇਸ ਨੇ 16 ਸਾਲ ਦੀ ਉਮਰ ਦਾ ਵਰਕਰ ਹੋਣ ਦਾ ਦਾਅਵਾ ਕੀਤਾ ਜਿਸ ਨਾਲ ਉਹ ਤੁਰੰਤ ਖ਼ਾਤਮੇ ਤੋਂ ਬਚ ਗਿਆ। ਉਹਨਾਂ ਨੂੰ ਤੁਰਤ ਮਾਰ ਦੇਣ ਲਈ 14 ਸਾਲ ਦਾ ਚਾਹੀਦਾ ਸੀ।ਵੱਡੀ ਉਮਰ ਦਿਆਂ ਨੂੰ ਵਗਾਰੀ ਕੈਦੀ ਵਜੋਂ ਜ਼ਿੰਦਾ ਰੱਖਿਆ ਜਾਂਦਾ ਸੀ। [7] 1945 ਵਿੱਚ ਜਦੋਂ ਉਸ ਦੇ ਕੈਂਪ ਨੂੰ ਆਜ਼ਾਦ ਕਰਵਾ ਲਿਆ ਗਿਆ, ਕਾਰਤੇਸ ਬੁਡਾਪੈਸਟ ਵਾਪਸ ਆ ਗਿਆ, ਅਤੇ 1948 ਵਿੱਚ ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਇੱਕ ਪੱਤਰਕਾਰ ਅਤੇ ਅਨੁਵਾਦਕ ਵਜੋਂ ਕੰਮ ਲੱਭ ਲਿਆ। 1951 ਵਿਚ, ਪ੍ਰਕਾਸ਼ਨ ਦੇ ਕਮਿਊਨਿਜ਼ਮ ਵੱਲ ਝੁਕਣਾ ਸ਼ੁਰੂ ਕਰਨ ਤੋਂ ਬਾਅਦ ਉਸ ਨੇ ਵਿਲਗੋਸਗ (ਸਪਸ਼ਟਤਾ) ਦੇ ਰਸਾਲੇ ਵਿੱਚ ਆਪਣੀ ਨੌਕਰੀ ਛੱਡ ਦਿੱਤੀ। ਥੋੜੇ ਸਮੇਂ ਲਈ ਉਹ ਇੱਕ ਫੈਕਟਰੀ ਵਰਕਰ ਦੇ ਤੌਰ 'ਤੇ ਕੰਮ ਕੀਤਾ ਸੀ ਅਤੇ ਫਿਰ ਹੈਵੀ ਇੰਡਸਟਰੀ ਮੰਤਰਾਲੇ ਦੇ ਪ੍ਰੈੱਸ ਵਿਭਾਗ ਵਿਚ।[1] 1953 ਤੋਂ ਉਸ ਨੇ ਫ੍ਰੀਲੈਂਸ ਪੱਤਰਕਾਰੀ ਸ਼ੁਰੂ ਕੀਤੀ ਅਤੇ ਹੰਗਰੀ ਵਿੱਚ ਵੱਖ-ਵੱਖ ਰਚਨਾਵਾਂ ਦਾ ਅਨੁਵਾਦ ਕੀਤਾ, ਜਿਸ ਵਿੱਚ ਫਰੀਡ੍ਰਿਕ ਨਿਤਸ਼ੇ, ਸਿਗਮੰਡ ਫਰਾਇਡ, ਲੁਡਵਿਗ ਵਿਟਗੇਨਸਟਾਈਨ ਅਤੇ ਏਲੀਅਸ ਕਾਨੇਟੀ ਆਦਿ ਸ਼ਾਮਲ ਸਨ।

ਉਸ ਦਾ ਸਭ ਤੋਂ ਮਸ਼ਹੂਰ ਕੰਮ, ਭਾਗਹੀਣਤਾ (ਸੌਰਟਲਨਸਗ), ਆਉਸ਼ਵਿਟਸ, ਬੁਕਨਵੋਲਡ ਅਤੇ ਜ਼ੀਜੇਜ਼ ਦੇ ਤਸ਼ੱਦਦ ਕੈਂਪਾਂ ਵਿੱਚ 15 ਸਾਲ ਦੇ ਗਿਓਰਗੀ ਕੋਵਜ਼ ਦੇ ਅਨੁਭਵਾਂ ਦਾ ਬਿਆਨ ਹੈ। 1960 ਅਤੇ 1973 ਦੇ ਵਿੱਚ ਲਿਖੇ ਇਸ ਨਾਵਲ ਨੂੰ ਸ਼ੁਰੂ ਵਿੱਚ ਹੰਗਰੀ ਦੇ ਕਮਿਊਨਿਸਟ ਸ਼ਾਸਨ ਨੇ ਪ੍ਰਕਾਸ਼ਿਤ ਨਹੀਂ ਸੀ ਹੋਣ ਦਿੱਤਾ, ਪਰ 1975 ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ।  ਕੁਝ ਲੋਕਾਂ ਨੇ ਕਿਤਾਬ ਦੀ ਵਿਆਖਿਆ ਅਰਧ-ਸਵੈ-ਜੀਵਨੀ ਵਜੋਂ ਕੀਤੀ ਹੈ, ਪਰ ਲੇਖਕ ਕਿਸੇ ਮਜ਼ਬੂਤ ਜੀਵਨੀ ਸੰਬੰਧਾਂ ਤੋਂ ਇਨਕਾਰ ਕਰਦਾ ਹੈ। ਇਹ ਕਿਤਾਬ ਹੰਗਰੀ ਵਿੱਚ ਬਹੁਤ ਸਾਰੇ ਹਾਈ ਸਕੂਲ ਦੇ ਪਾਠਕ੍ਰਮ ਦਾ ਹਿੱਸਾ ਬਣਾ ਲਈ ਗਈ ਸੀ। 2005 ਵਿੱਚ ਹੰਗਰੀ ਵਿੱਚ ਇਸ ਨਾਵਲ ਤੇ ਆਧਾਰਿਤ ਇੱਕ ਫ਼ਿਲਮ ਬਣਾਈ ਗਈ ਸੀ, ਜਿਸ ਦੀ ਸਕ੍ਰਿਪਟ ਉਸਨੇ ਆਪ ਲਿਖੀ ਸੀ। [8] ਹਾਲਾਂਕਿ ਟਾਈਟਲ ਓਹੀ ਹੈ, ਕੁਝ ਸਮੀਖਿਆਵਾਂ ਨੇ ਨੋਟ ਕੀਤਾ ਕਿ ਇਹ ਫ਼ਿਲਮ ਉਸ ਨਾਵਲ ਨਾਲੋਂ ਜ਼ਿਆਦਾ ਸਵੈਜੀਵਨੀਮੂਲਕ ਸੀ ਜਿਸ ਉੱਤੇ ਇਹ ਆਧਾਰਿਤ ਸੀ। ਇਹ 2005 ਅਤੇ 2006 ਵਿੱਚ ਵੱਖ-ਵੱਖ ਤਰੀਕਾਂ ਤੇ ਅੰਤਰਰਾਸ਼ਟਰੀ ਤੌਰ 'ਤੇ ਰਿਲੀਜ਼ ਕੀਤੀ ਗਈ ਸੀ। 

References

ਸੋਧੋ
  1. 1.0 1.1 George Gomori (31 March 2016). "Imre Kertész obituary". The Guardian. Retrieved 1 April 2016.
  2. "The Nobel Prize in Literature 2002 – Imre Kertész". Nobelprize.org. Retrieved 9 February 2008.
  3. "Imre Kertész gestorben" (in German). Tagesschau. 31 March 2016. Retrieved 31 March 2016. {{cite web}}: Italic or bold markup not allowed in: |publisher= (help)CS1 maint: unrecognized language (link) CS1 maint: Unrecognized language (link)
  4. George Gomori, "Imre Kertész obituary"
  5. Hermann, Péter; Pásztor, Antal. Magyar és nemzetközi ki kicsoda, 1994 (in Hungarian). Retrieved 31 March 2016.{{cite book}}: CS1 maint: unrecognized language (link) CS1 maint: Unrecognized language (link)
  6. "Literaturnobelpreisträger Kertész gestorben: Der Retter seiner Seele" (in German). Tagesschau. 31 March 2016. Retrieved 31 March 2016.{{cite web}}: CS1 maint: unrecognized language (link) CS1 maint: Unrecognized language (link)
  7. Kandell, Jonathan (31 March 2016). "Imre Kertesz, Nobel Laureate Who Survived Holocaust, Dies at 86". The New York Times. Retrieved 31 March 2016. {{cite news}}: Italic or bold markup not allowed in: |publisher= (help)
  8. Riding, Alan (3 January 2006). "The Holocaust, From a Teenage View". The New York Times. Retrieved 8 February 2008.