ਇਲਾਹੀ ਬਖ਼ਸ਼
ਇਲਾਹੀ ਬਖ਼ਸ਼ ਇੱਕ ਪੰਜਾਬੀ ਜਨਰਲ ਸੀ। ਉਸ ਨੇ ਸਿੱਖ ਖਾਲਸਾ ਫੌਜ ਵਿੱਚ ਚਾਲੀ ਸਾਲ ਤੋਂ ਵੱਧ ਸੇਵਾ ਕੀਤੀ ਅਤੇ ਵਿਆਪਕ ਤੌਰ 'ਤੇ ਇਸ ਦਾ ਸਰਬੋਤਮ ਤੋਪਖ਼ਾਨਾ ਅਫ਼ਸਰ ਸਮਝਿਆ ਜਾਂਦਾ ਸੀ।[1][2]
ਜੀਵਨੀ
ਸੋਧੋਉਹ ਫੌਜ ਵਿੱਚ 1802 ਵਿੱਚ ਦਾਖ਼ਲ ਹੋਇਆ ਸੀ।[1] 1810 ਵਿੱਚ ਫ਼ੌਜ ਦੀ ਮੁੜ-ਸੰਗਠਨ ਦੇ ਬਾਅਦ, ਬਖ਼ਸ਼ ਨੂੰ ਮੀਆਂ ਗੌਸ ਖ਼ਾਨ ਦੀ ਅਗਵਾਈ ਵਿੱਚ ਨਵੇਂ ਤੋਪਖਾਨਾ ਕਾਰਪਸ, ਫੌਜ-ਇ-ਖ਼ਾਸ, ਵਿੱਚ ਭੇਜ ਦਿੱਤਾ ਗਿਆ।[3] 1814 ਵਿਚ, ਉਸਨੂੰ ਦੇਰਾਹ-ਇ-ਇਲਾਹੀ ਨਾਂ ਦੇ ਤੋਪਖਾਨੇ ਦੀ ਇੱਕ ਵਿਸ਼ੇਸ਼ ਵਿੰਗ ਦੀ ਕਮਾਂਡ ਸੌਂਪੀ ਗਈ। [1] 1818 ਵਿਚ, ਉਸ ਨੇ ਮੁਲਤਾਨ ਦੀ ਲੜਾਈ ਵਿੱਚ ਮਿਸਰ ਦੀਵਾਨ ਚੰਦ ਦੀ ਸਹਾਇਤਾ ਕੀਤੀ। [4] ਬਾਅਦ ਵਿੱਚ ਉਹ ਹਜ਼ਾਰਾ ਅਤੇ ਡੇਰਾ ਗਾਜ਼ੀ ਖ਼ਾਨ ਵਿੱਚ ਸ਼ਾਂਤੀ ਕਾਇਮ ਕਰਨ ਦਾ ਕੰਮ ਦਿੱਤਾ ਗਿਆ।ਉਸ ਨੇ ਮਾਰਚ 1823 ਵਿੱਚ ਨੌਸ਼ਹਿਰਾ ਦੀ ਲੜਾਈ ਲੜੀ।[5] 1831 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਭਾਰਤ ਦੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿਨਕ ਵਿਚਕਾਰ ਰੋਪੜ ਦੀ ਬੈਠਕ ਵਿੱਚ ਉਸ ਨੇ ਨਾਲ ਸ਼ਾਮ ਦੇ ਮਨੋਰੰਜਨ ਦੇ ਦੌਰਾਨ ਆਪਣੇ ਤੋਪਖਾਨੇ ਦੇ ਪ੍ਰਦਰਸ਼ਨ ਦੇ ਅਤੇ ਫ਼ੌਜਾਂ ਦੀ ਸਮੀਖਿਆ ਦਾ ਪ੍ਰਬੰਧ ਕੀਤਾ।[1] ਜਨਵਰੀ 1844 ਦੀ ਸ਼ੁਰੂਆਤ ਵਿਚ, ਉਹਨਾਂ ਨੂੰ ਜਵਾਹਰ ਸਿੰਘ ਅਤੇ ਸੁਚੇਤ ਸਿੰਘ ਦੇ ਪੱਤਰ ਵਿਹਾਰ ਦੇ ਸ਼ੱਕ ਹੇਠ ਕਮਾਂਡ ਤੋਂ ਹਟਾ ਦਿੱਤਾ ਗਿਆ ਪਰੰਤੂ ਕੁਝ ਦਿਨ ਬਾਅਦ ਉਸ ਨੂੰ ਉਸਦੀ ਕਮਾਂਡ ਵਿੱਚ ਬਹਾਲ ਕੀਤਾ ਗਿਆ।[5] ਉਹ ਪਹਿਲੀ ਅੰਗਰੇਜ਼-ਸਿੱਖ ਜੰਗ ਅਤੇ ਦੂਜੀ ਅੰਗਰੇਜ਼-ਸਿੱਖ ਜੰਗ ਦੌਰਾਨ ਬਹੁਤ ਸਾਰੀਆਂ ਲੜਾਈਆਂ ਵਿੱਚ ਮੌਜੂਦ ਸੀ।[5] ਉਸ ਨੇ ਚੇਲਿਆਂਵਾਲਾ ਦੀ ਲੜਾਈ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ, ਜੋ ਭਾਰਤ ਵਿੱਚ ਲੜੇ ਗਏ ਸਭ ਤੋਂ ਖ਼ਤਰਨਾਕ ਬ੍ਰਿਟਿਸ਼ ਲੜਾਈਆਂ ਵਿਚੋਂ ਇੱਕ ਸੀ।[6] ਲੜਾਈ ਤੋਂ ਤਿੰਨ ਦਿਨ ਬਾਅਦ, ਇਲਾਹੀ ਬਖਸ਼ ਬਰਤਾਨੀਆ ਨਾਲ ਜਾ ਮਿਲਿਆ ਅਤੇ ਐਲਾਨ ਕਰ ਦਿੱਤਾ ਕਿ ਸਿੱਖ ਫ਼ੌਜ ਪੂਰੀ ਤਰਾਂ ਪਸ਼ਤ ਹੋ ਗਈ ਸੀ ਅਤੇ ਉਸਨੇ ਲੜਨਾ ਛੱਡ ਦਿੱਤਾ ਜਦੋਂ ਲੜਾਈ ਖ਼ਤਮ ਹੋ ਗਈ ਸੀ।[7], ਬਖ਼ਸ਼ ਦੇ ਛੱਡ ਜਾਣ ਨੇ ਸਿੱਖਾਂ ਨੂੰ ਇੱਕ ਵੱਡੀ ਸੱਟ ਮਾਰ ਦਿੱਤੀ ਅਤੇ ਉਹ ਅਗਲੇ ਮਹੀਨੇ ਗੁਜਰਾਤ ਵਿਖੇ ਬ੍ਰਿਟਿਸ਼ ਨਾਲ ਚਲੇ ਗਏ।
ਹਵਾਲੇ
ਸੋਧੋ- ↑ 1.0 1.1 1.2 1.3 Nagendra Kr Singh, Encyclopaedia of Muslim Biography: I-M, A.P.H. Publishing Corporation, 2001
- ↑ G. S. Chhabra, Advance Study in the History of Modern India (Volume-2: 1803-1920), Lotus Press, 2005
- ↑ Gulcharan Singh, Ranjit Singh and his generals, Sujlana Publishers, 1976
- ↑ Kartar S. Duggal, Philosophy and Faith of Sikhism, Himalayan Institute Press, 1988
- ↑ 5.0 5.1 5.2 Balraj Saggar, Who's who in the history of Punjab, 1800-1849, National Book Organisation, 1993
- ↑ M. L. Ahluwalia, Sant Nihal Singh, Alias Bhai Maharaj Singh: A Saint-revolutionary of the 19th Century Punjab, Punjabi University, 1972
- ↑ Basil Perronet Hughes, The Bengal Horse Artillery, 1800-1861: the 'Red Men' - a nineteenth century corps d'élite, Arms and Armour Press, 1971