ਇਲੈਕਟਰੋ ਪਲੇਟਿੰਗ ਕਿਸੇ ਵਸਤੂ ਉੱਪਰ ਧਾਤੂ ਦੀ ਪਤਲੀ ਪਰਤ ਚੜ੍ਹਾਉਣਾ ਹੈ ਜੋ ਬਿਜਲਈ ਅਪਘਟਨ ਦੀ ਵਿਧੀ ਨਾਲ ਕੀਤਾ ਜਾਂਦਾ ਹੈ। ਜਿਸ ਤੇ ਪਰਤ ਚੜ੍ਹਾਉਣੀ ਹੁੰਦੀ ਹੈ ਉਸ ਨੂੰ ਕੈਥੋਡ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਇਸ ਤੇ ਬਿਜਲਈ ਅਪਘਟਨ ਦੀ ਕਾਰਵਾਈ ਵਿੱਚ ਇਸ ਉੱਪਰ ਬਿਜਲਈ ਉਪਘਟਕ ਜਾਂ ਇਲੈਟਰੋਲਾਈਟ ਵਾਲੀ ਮੈਟਲ ਚੜ੍ਹ ਜਾਂਦੀ ਹੈ। 1805 ਵਿੱਚ ਆਧੁਨਿਕ ਇਲੈਕਟਰੋ ਪਲੇਟਿੰਗ ਦੀ ਖੋਜ ਇਟਲੀ ਦੇ ਰਸਾਇਣ ਵਿਗਿਆਨੀ ਲਿਗੀ ਵੀ. ਬਰੁਗਨਾਟੇਲੀ ਕੇ ਕੀਤੇ। ਬੋਰਿਸ ਜੈਕੋਬੀ ਨੇ ਇਲੈਕਟਰੋ ਪਲੇਟੰਗ, ਇਲੈਕਟਰੋ ਟਾਇਪਿੰਗ ਅਤੇ ਗਲਵੈਨੋ ਪਲਾਸਟਿਕ ਦੀ ਖੋਜ ਕੀਤੀ।[1]

ਇਲੈਕਟਰੋ ਪਲੇਟਿੰਗ
  • ਉਦਯੋਗਾਂ ਵਿੱਚ ਇਲੈਕਟਰੋ ਪਲੇਟਿੰਗ ਦਾ ਪ੍ਰਯੋਗ ਸਸਤੀਆਂ ਪਰ ਘੱਟ ਕਿਰਿਆਸ਼ੀਲ ਧਾਤਾਂ ਨੂੰ ਬਣਾਉਣ ਵਾਸਤੇ ਕੀਤਾ ਜਾਂਦਾ ਹੈ। ਜਿਵੇਂ ਸਟੀਲ ਉੱਤੇ ਟਿਨ ਜਾਂ ਕਰੋਮੀਅਮ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਜੋ ਜੰਗ ਨਾ ਲੱਗੇ।
  • ਖਾਣ ਵਾਲੀਆਂ ਚੀਜ਼ਾਂ ਪਾਉਣ ਵਾਲੇ ਡੱਬਿਆਂ ਉੱਤੇ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਕਿ ਖਰਾਬ ਨਾ ਹੋਵੇ।
  • ਸੁਰਾਂ ਵਾਲੇ ਵਾਜੇ ਪਿੱਤਲ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਕਿ ਸੁਨਿਹਰੀ ਠਾਠ ਦਿਸੇ।

ਹਵਾਲੇ

ਸੋਧੋ