ਇਵਾਨ ਗੌਰਡਨ ਮਕਗ੍ਰੇਗਰ ਓਬੀਈ ਦਾ ਜਨਮ 31 ਮਾਰਚ 1971 ਨੂੰ ਹੋਇਆ।[1] ਉਹ ਸਕੌਟਿਸ਼ ਅਦਾਕਾਰ ਹੈ, ਅਤੇ ਉਹ ਆਪਣੀਆਂ ਵੱਖ-ਵੱਖ ਭੂਮਿਕਾਵਾਂ ਲਈ ਅੰਤਰਰਾਸ਼ਟਰੀ ਦਰਜੇ ਤੇ ਜਾਣਿਆ ਜਾਂਦਾ ਹੈ, ਜਿਸ ਵਿੱਚ ਸੁਤੰਤਰ ਨਾਟਕ, ਵਿਗਿਆਨਿਕ ਕਲਪਨਾ ਅਧਾਰਿਤ ਫ਼ਿਲਮਾਂ ਅਤੇ ਸੰਗੀਤ ਸ਼ਾਮਿਲ ਹੈ।

ਇਵਾਨ ਮਕਗ੍ਰੇਗਰ
ਮਕਗ੍ਰੇਗਰ 2012 ਵਿੱਚ
ਜਨਮ
ਇਵਾਨ ਗੌਰਡਨ ਮਕਗ੍ਰੇਗਰ

(1971-03-31) 31 ਮਾਰਚ 1971 (ਉਮਰ 53)
ਪਰਥ, ਪਰਥਸ਼ਾਇਰ, ਸਕੌਟਲੈਂਡ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1993–ਹੁਣ ਤੱਕ
ਜੀਵਨ ਸਾਥੀ
ਈਵ ਮਾਵਰੇਕਿਸ
(ਵਿ. 1995; ਅਲੱਗ ਹੋਏ 2017)
ਬੱਚੇ4
ਰਿਸ਼ਤੇਦਾਰਡੈਨਿਸ ਲਾਸਨ (ਮਾਮਾ)
ਪੁਰਸਕਾਰਪੂਰੀ ਸੂਚੀ

ਮਕਗ੍ਰੇਗਰ ਦੀ ਪਹਿਲੀ ਪੇਸ਼ੇਵਰ ਭੂਮਿਕਾ 1993 ਵਿੱਚ ਆਈ ਸੀ, ਜਦੋਂ ਉਸਨੇ ਬ੍ਰਿਟਿਸ਼ ਚੈਨਲ 4 ਦੀ ਸੀਰੀਜ਼ ਲਿਪਸਟਿਕ ਔਨ ਯੂਅਰ ਕੌਲਰ ਵਿੱਚ ਮੁੱਖ ਭੂਮਿਕਾ ਨਿਭਾਈ ਸੀ।[1]

ਮਕਗ੍ਰੇਗਰ ਨੇ ਫ਼ਾਰਗੋ ਦੇ ਤੀਜੇ ਸੀਜ਼ਨ ਵਿੱਚ 2017 ਐਫ਼ਐਕਸ ਲੜੀ ਵਿੱਚ ਆਪਣੇ ਦੋਹਰੇ ਪ੍ਰਦਰਸ਼ਨ ਦੇ ਲਈ ਮਿਨੀਸੀਰੀਜ਼ ਜਾਂ ਟੈਲੀਵਿਜ਼ਨ ਫ਼ਿਲਮ ਵਿੱਚ ਸਭ ਤੋਂ ਵਧੀਆ ਅਦਾਕਾਰ ਦਾ ਗੋਲਡਨ ਗਲੋਬ ਅਵਾਰਡ ਜਿੱਤਿਆ ਅਤੇ ਸਭ ਤੋਂ ਵਧੀਆ ਅਦਾਕਾਰ ਦੇ ਲਈ ਮਿਊਜ਼ਿਕ ਅਤੇ ਕਾਮੇਡੀ ਸ਼੍ਰੇਣੀ ਵਿੱਚ ਗੋਲਡਨ ਗਲੋਬ ਇਨਾਮ ਲਈ ਨਾਮਜ਼ਦਗੀ ਹਾਸਲ ਕੀਤੀ। ਉਸਨੇ ਗਾਏਜ਼ ਅਤੇ ਡੌਲਸ (2005-07) ਅਤੇ ਓਥੈਲੋ (2007-08) ਦੀ ਥੀਏਟਰ ਪ੍ਰੋਡਕਸ਼ਨ ਵਿੱਚ ਅਦਾਕਾਰੀ ਕੀਤੀ ਹੈ। 1997 ਵਿੱਚ ਉਸਨੂੰ ਐਂਪਾਇਰ ਮੈਗਜ਼ੀਨ ਦੀ ਟੌਪ ਟਾਇਮ ਮੂਵੀ ਸਟਾਰਜ਼ ਔਫ਼ ਆਲ ਟਾਇਮ ਸੂਚੀ ਵਿੱਚ 36ਵਾਂ ਸਥਾਨ ਦਿੱਤਾ ਗਿਆ ਸੀ।[1] ਬੀਬੀਸੀ ਦੇ ਲਈ 2004 ਦੇ ਇੱਕ ਸਰਵੇਖਣ ਵਿੱਚ ਮਕਗ੍ਰੇਗਰ ਨੂੰ ਬ੍ਰਿਟਿਸ਼ ਸੱਭਿਆਚਾਰ ਵਿੱਚ ਚੌਥਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਘੋਸ਼ਿਤ ਕੀਤਾ ਗਿਆ ਸੀ।[1][1] ਉਹ ਦਾਨ ਦੇ ਕੰਮਾਂ ਵਿੱਚ ਵੀ ਸ਼ਾਮਿਲ ਰਿਹਾ ਹੈ ਅਤੇ 2004 ਵਿੱਚ ਯੂਨੀਸੈਫ਼ ਯੂਕੇ ਦੇ ਲਈ ਉਸਨੇ ਇੱਕ ਰਾਜਦੂਤ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। 2016 ਵਿੱਚ ਉਸਨੂੰ ਬਾਫ਼ਟਾ ਬ੍ਰਿਟੈਨੀਆ ਹਿਊਮੈਨੀਟੇਰੀਅਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[1]

ਮੁੱਢਲਾ ਜੀਵਨ

ਸੋਧੋ

ਮਕਗ੍ਰੇਗਰ ਦਾ ਜਨਮ ਪਰਥ ਵਿੱਚ ਹੋਇਆ ਅਤੇ ਕਰੀਫ਼ ਵਿੱਚ ਵੱਡਾ ਹੋਇਆ।[2][2][2] ਉਸਦੀ ਮਾਂ ਕੈਰਲ ਡਾਇਨੇ ਕਰੀਫ਼ ਹਾਈ ਸਕੂਲ ਵਿੱਚ ਇੱਕ ਰਿਟਾਇਰਡ ਅਧਿਆਪਕ ਅਤੇ ਪਿੱਛੋਂ ਡੰਡੀ ਦੇ ਕਿੰਗਜ਼ਪਾਰਕ ਸਕੂਲ ਦੀ ਉਪ-ਪ੍ਰਮੁੱਖ ਅਧਿਆਪਿਕਾ ਰਹੀ ਹੈ।[2][2] ਉਸਦਾ ਪਿਤਾ ਜੇਮਜ਼ ਚਾਰਲਸ ਸਟੀਵਰਟ ਜਿਮ ਮਕਗ੍ਰੇਗਰ, ਇੱਕ ਰਿਟਾਇਰਡ ਸਰੀਰਕ ਸਿੱਖਿਆ ਅਧਿਆਪਕ ਅਤੇ ਕਰੀਫ਼ ਵਿੱਚ ਮੌਰੀਸਨ ਅਕੈਡਮੀ ਵਿੱਚ ਕੈਰੀਅਰ ਮਾਸਟਰ ਹਨ।[2][2][2] ਉਸਦਾ ਇੱਕ ਵੱਡਾ ਭਰਾ, ਕੌਲਿਨ (ਜਨਮ 1969), ਰੌਇਲ ਏਅਰ ਫ਼ੋਰਸ ਵਿੱਚ ਇੱਕ ਪਾਇਲਟ ਸੀ।[2] ਉਸਦਾ ਮਾਮਾ ਡੈਨਿਸ ਲਾਸਨ ਹੈ[2] ਅਤੇ ਉਸਦੀ ਮਾਸੀ ਦਾ ਨਾਮ ਸ਼ੀਲਾ ਗਿਸ਼ ਹੈ।[2]

ਮਕਗ੍ਰੇਗਰ ਨੇ ਕਰੀਫ਼ ਵਿੱਚ ਸੁਤੰਤਰ ਮੌਰੀਸਨ ਅਕੈਡਮੀ ਵਿੱਚ ਹਿੱਸਾ ਲਿਆ ਅਤੇ 16 ਸਾਲ ਦੀ ਉਮਰ ਵਿੱਚ ਸਕੂਲ ਛੱਡਣ ਤੋਂ ਬਾਅਦ, ਉਸਨੇ ਪਰਥ ਥੀਏਟਰ ਵਿੱਚ ਸਟੇਜ ਸਹਾਇਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਕਿਰਕਕੈਲਡੀ ਕਾਲਜ ਔਫ਼ ਟੈਕਨੌਲੋਜੀ ਵਿੱਚ ਨਾਟਕ ਵਿੱਚ ਇੱਕ ਮੁੱਢਲੇ ਪਾਠਕ੍ਰਮ ਦਾ ਅਧਿਐਨ ਕੀਤਾ, ਅਤੇ ਉਸ ਪਿੱਛੋਂ ਉਹ ਗਿਲਡਹਾਲ ਸਕੂਲ ਔਫ਼ ਮਿਊਜ਼ਿਕ ਵਿੱਚ ਨਾਟਕ ਦਾ ਅਧਿਐਨ ਕਰਨ ਦੇ ਲਈ ਲੰਡਨ ਚਲਾ ਗਿਆ।[3][3]

ਇਨਾਮ ਅਤੇ ਨਾਮਜ਼ਦਗੀਆਂ

ਸੋਧੋ

2010 ਵਿੱਚ ਮੈਕਗ੍ਰੇਗਰ ਨੂੰ ਫ਼ਰਾਂਸੀਸੀ ਸਰਕਾਰ ਨੇ ਉਸਨੂੰ ਨਾਈਟ ਔਫ਼ ਦ ਔਰਡਰ ਔਫ਼ ਦ ਆਰਟਸ ਐਂਡ ਲੈਟਰਸ ਦੇ ਰੂਪ ਵਿੱਚ ਸਨਮਾਨਿਤ ਕੀਤਾ ਸੀ।[4][4] ਮਕਗ੍ਰੇਗਰ ਨੂੰ ਔਫ਼ੀਸਰ ਔਫ਼ ਦ ਔਰਡਰ ਔਫ਼ ਦ ਬ੍ਰਿਟਿਸ਼ ਐਂਪਾਇਰ (ਓਬੀਈ) ਦੇ ਰੂਪ ਵਿੱਚ ਨਾਟਕ ਅਤੇ ਚੈਰਿਟੀ ਦੇ ਵਿੱਚ ਸੇਵਾਵਾਂ ਦੇ ਲਈ 2013 ਨਿਊ ਈਅਰ ਔਨਰਸ ਵਿੱਚ ਨਿਯੁਕਤ ਕੀਤਾ ਗਿਆ ਸੀ।[4][4][4]

ਵਿਅਕਤੀਗਤ ਜੀਵਨ

ਸੋਧੋ

ਮਕਗ੍ਰੇਗਰ ਨੇ 1995 ਵਿੱਚ, ਕਾਵਨਾਗ ਕਿਊ.ਸੀ. ਦੇ ਸੈਟ ਤੇ ਵਾਲੀ ਇੱਕ ਗ੍ਰੀਕ-ਫ਼ਰੈਂਚ ਪ੍ਰੋਡਕਸ਼ਨ-ਡਿਜ਼ਾਇਨਰ ਈਵ ਮਾਵਰੇਕਿਸ ਨਾਲ ਵਿਆਹ ਕਰਵਾਇਆ।[1][1] ਉਸਦੇ ਚਾਰ ਕੁੜੀਆਂ ਹਨ ਜਿਹਨਾਂ ਵਿੱਚੋਂ ਇੱਕ ਨੂੰ ਉਹਨਾਂ ਨੇ ਮੰਗੋਲੀਆ ਤੋਂ ਗੋਦ ਲਿਆ ਸੀ।[1][1][1][1] मक्ग्रेगोर ने अपनी दाहिने हाथ पर अपनी पत्नी और बेटियों के नामों के दिल और छलर टैटू बनवाये हैं।[1][1]

ਹਵਾਲੇ

ਸੋਧੋ
  1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 ਫਰਮਾ:Who's Who (subscription required)
  2. 2.00 2.01 2.02 2.03 2.04 2.05 2.06 2.07 2.08 2.09 2.10 The Hollywood Reporter (26 November 2012). "Ewan McGregor on His Career and 'The Impossible'". YouTube. Retrieved 1 July 2015.
  3. 3.0 3.1 Jinman, Richard (3 June 2005). "The Guardian profile: Ewan McGregor". The Guardian. Retrieved 1 July 2015.
  4. 4.0 4.1 4.2 4.3 4.4 "Remise des insignes de chevalier dans l'ordre des Arts et Lettres à Jim Carrey et à Ewan McGregor". French Ministry of Culture (in French). Archived from the original on 15 ਸਤੰਬਰ 2017. Retrieved 15 September 2017.{{cite web}}: CS1 maint: unrecognized language (link)

ਬਾਹਰਲੇ ਲਿੰਕ

ਸੋਧੋ