ਇਡੀਪਸ (ਅਮਰੀਕੀ /ˈɛdɨpəs/ or ਬਰਤਾਨਵੀ /ˈdɨpəs/; ਪੁਰਾਤਨ ਯੂਨਾਨੀ: Οἰδίπους ਓਇਡੀਪਸ ਅਰਥਾਤ "ਸੁੱਜਿਆ ਪੈਰ") ਥੀਬਜ ਦਾ ਮਿਥਹਾਸਕ ਰਾਜਾ ਸੀ। ਯੂਨਾਨੀ ਮਿਥਿਹਾਸ ਦੇ ਦੁਖਦਾਈ ਨਾਇਕ, ਇਡੀਪਸ ਦੀ ਕਿਸਮਤ ਵਿੱਚ ਆਪਣੇ ਪਿਤਾ ਦਾ ਕਤਲ ਅਤੇ ਅੱਪਣੀ ਮਾਂ ਨਾਲ਼ ਵਿਆਹ ਕਰਨਾ ਲਿਖਿਆ ਸੀ। ਇਹ ਕਹਾਣੀ ਸੋਫੋਕਲੀਜ ਦੀ ਪ੍ਰਸਿੱਧ ਥੀਬਨ ਨਾਟਕ ਤ੍ਰੈਲੜੀ ਵਿੱਚ ਪਹਿਲੇ ਰਾਜਾ ਇਡੀਪਸ ਦਾ ਵਿਸ਼ਾ ਬਣੀ। ਇਸ ਮਗਰੋਂ ਕ੍ਰਮਵਾਰ ਇਡੀਪਸ ਕਲੋਨਸ ਵਿੱਚ ਅਤੇ ਅੰਤੀਗੋਨ ਨਾਟਕ ਆਉਂਦੇ ਹਨ। ਇਹ ਨਾਟਕ ਯੂਨਾਨੀ ਦੁਖਾਂਤ ਨਾਟਕਾਂ ਦੇ ਦੋ ਪਾਇਦਾਰ ਥੀਮਾਂ ਦੀ ਤਰਜਮਾਨੀ ਕਰਦਾ ਹੈ: ਇੱਕ ਤਾਂ ਕਿਸਮਤ ਜਿਸ ਤੇ ਮਾਨਵ ਦਾ ਕੋਈ ਵਸ ਨਹੀਂ ਅਤੇ ਦੂਜਾ ਇਹ ਕਿ ਨਾਇਕ ਦੀਆਂ ਆਪਣੀਆਂ ਕਮੀਆਂ ਵੀ ਨਾਇਕ ਦੀ ਬਰਬਾਦੀ ਵਿੱਚ ਅਤੇ ਉਸਨੂੰ ਟ੍ਰੈਜਿਕ ਨਾਇਕ ਬਣਾਉਣ ਵਿੱਚ ਭਿਆਲ ਹੁੰਦੀਆਂ ਹਨ।

ਇਡੀਪਸ ਸਫਿੰਕਸ ਦੀ ਪਹੇਲੀ ਦੀ ਵਿਆਖਿਆ ਕਰ ਰਿਹਾ ਹੈ, ਚਿੱਤਰ: ਯਾਂ ਔਗਸਤ ਡੋਮੀਨੀਕ ਇੰਗ੍ਰੇਸ, ਅੰਦਾਜਨ 1805