ਯੂਨਾਨੀ ਮਿਥਿਹਾਸ
ਯੂਨਾਨੀ ਮਿਥਿਹਾਸ, ਮਿਥਾਂ ਅਤੇ ਸਿਖਿਆਵਾਂ ਦਾ ਸਮੂਹ ਹੈ ਜੋ ਪ੍ਰਾਚੀਨ ਯੂਨਾਨੀਆਂ, ਉਨ੍ਹਾਂ ਦੇ ਦੇਵਤਿਆਂ ਅਤੇ ਨਾਇਕਾਂ, ਸੰਸਾਰ ਦੀ ਪ੍ਰਕਿਰਤੀ, ਅਤੇ ਉਨ੍ਹਾਂ ਦੇ ਆਪਣੇ ਕਲਟ ਅਤੇ ਰੀਤੀ ਰਿਵਾਜਾਂ ਦੇ ਮੂਲ ਅਤੇ ਮਹੱਤਤਾ ਸੰਬੰਧੀ ਦੱਸਦਾ ਹੈ। ਇਹ ਪ੍ਰਾਚੀਨ ਯੂਨਾਨ ਵਿੱਚ ਧਰਮ ਦਾ ਇੱਕ ਹਿੱਸਾ ਸੀ। ਆਧੁਨਿਕ ਵਿਦਵਾਨ ਪ੍ਰਾਚੀਨ ਯੂਨਾਨ ਦੇ ਧਾਰਮਿਕ ਅਤੇ ਰਾਜਨੀਤਕ ਸੰਸਥਾਨਾਂ ਅਤੇ ਇਸ ਦੀ ਸਭਿਅਤਾ ਦੇ ਉੱਤੇ ਰੌਸ਼ਨੀ ਪਾਉਣ ਲਈ ਅਤੇ ਇਸ ਮਿਥ ਸਿਰਜਣਾ ਦੀ ਪ੍ਰਕਿਰਤੀ ਨੂੰ ਸਮਝਣ ਲਈ ਮਿਥਿਹਾਸ ਦੇ ਹਵਾਲੇ ਵਰਤਦੇ ਹਨ ਅਤੇ ਇਸਦਾ ਅਧਿਅਨ ਕਰਦੇ ਹਨ। [1]
ਯੂਨਾਨੀ ਮਿਥਿਹਾਸ ਨੇ ਪੱਛਮੀ ਸਭਿਅਤਾ ਦੇ ਸਭਿਆਚਾਰ, ਕਲਾ ਅਤੇ ਸਾਹਿਤ ਤੇ ਬਹੁਤ ਪ੍ਰਭਾਵ ਪਾਇਆ ਹੈ ਅਤੇ ਪੱਛਮੀ ਵਿਰਾਸਤ ਅਤੇ ਭਾਸ਼ਾ ਦਾ ਹਿੱਸਾ ਰਿਹਾ ਹੈ। ਕਵੀ ਅਤੇ ਕਲਾਕਾਰਾਂ ਨੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਯੂਨਾਨੀ ਮਿਥਿਹਾਸ ਤੋਂ ਪ੍ਰੇਰਨਾ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਦੇ ਥੀਮਾਂ ਵਿਚ ਸਮਕਾਲੀ ਮਹੱਤਤਾ ਅਤੇ ਪ੍ਰਸੰਗਿਕਤਾ ਦੀ ਖੋਜ ਕੀਤੀ ਹੈ। [2]
ਸਰੋਤ
ਸੋਧੋਅੱਜ-ਕੱਲ੍ਹ ਯੂਨਾਨੀ ਮਿਥਿਹਾਸ ਨੂੰ ਮੁੱਖ ਤੌਰ ਤੇ ਯੂਨਾਨੀ ਸਾਹਿਤ ਅਤੇ ਜ਼ੀਓਮੈਟਰੀਕਲ ਸਮੇਂ ਤੋਂ 900-800 ਈਸਾ ਪੂਰਵ ਤੋਂ ਅੱਗੇ ਦ੍ਰਿਸ਼ ਮੀਡੀਆ ਤੇ ਪੇਸ਼ਕਾਰੀਆਂ ਤੋਂ ਜਾਣਿਆ ਜਾਂਦਾ ਹੈ।[3] ਵਾਸਤਵ ਵਿੱਚ, ਸਾਹਿਤਕ ਅਤੇ ਪੁਰਾਤੱਤਵ ਸਰੋਤ ਇੱਕ ਦੂਜੇ ਨਾਲ ਜਦੋਂ ਜੁੜਦੇ ਹਨ, ਕਈ ਵਾਰੀ ਆਪਸੀ ਸਹਿਯੋਗੀ ਹੁੰਦੇ ਹਨ ਅਤੇ ਕਦੇ-ਕਦੇ ਇੱਕ ਦੂਜੇ ਨੂੰ ਰੱਦ ਕਰਦੇ ਹਨ; ਹਾਲਾਂਕਿ, ਬਹੁਤ ਸਾਰੇ ਮਾਮਲਿਆਂ ਵਿੱਚ, ਸੂਚਨਾ ਸਮਗਰੀ ਦੇ ਇਸ ਸੰਗ੍ਰਹਿ ਦੀ ਮੌਜੂਦਗੀ ਇੱਕ ਮਜ਼ਬੂਤ ਸੰਕੇਤ ਹੈ ਕਿ ਯੂਨਾਨੀ ਮਿਥਿਹਾਸ ਦੇ ਬਹੁਤ ਸਾਰੇ ਤੱਤਾਂ ਦੀਆਂ ਮਜ਼ਬੂਤ ਤੱਥ-ਮੂਲਕ ਅਤੇ ਇਤਿਹਾਸਕ ਜੜ੍ਹਾਂ ਹਨ। [4]
ਸਾਹਿਤਕ ਸਰੋਤ
ਸੋਧੋਯੂਨਾਨੀ ਸਾਹਿਤ ਦੀ ਤਕਰੀਬਨ ਹਰ ਵਿਧਾ ਵਿਚ ਮਿਥਕ ਬਿਰਤਾਂਤ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਯੂਨਾਨੀ ਸਾਹਿਤ ਵਿਚ ਪੁਰਾਤਨਤਾ ਦੇ ਅੰਸ਼ ਅੱਜ ਵੀ ਅਸਿੱਧੇ ਰੂਪ ਵਿਚ ਨਿਵੇਕਲਿਆਂ ਸਾਹਿਤ ਵਿਧਾਵਾਂ ਵਿਚ ਵੇਖਣ ਨੂੰ ਮਿਲਦੇ ਹਨ। ਆਮ ਮਿਥਹਾਸ ਦਾ ਮੁਢਲਾ ਗਿਆਨ ਦੇਣ ਵਾਲੀ ਪੁਸਤਕ ਸੂਡੋ-ਅਪੌਲੋਡੋਰਸ ਦੀ ਲਾਇਬ੍ਰੇਰੀ ਸੀ। ਇਹ ਰਚਨਾ ਵਿੱਚ ਕਵੀਆਂ ਦੀਆਂ ਵਿਰੋਧੀ ਕਥਾਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪ੍ਰੰਪਰਾਗਤ ਯੂਨਾਨੀ ਮਿਥਿਹਾਸ ਅਤੇ ਬਹਾਦਰੀ ਦੀਆਂ ਦੰਦ-ਕਥਾਵਾਂ ਦਾ ਸੰਖੇਪ ਸਾਰ ਦਿੱਤਾ ਗਿਆ ਹੈ। [5] ਐਥਿਨਜ਼ ਦਾ ਅਪੌਲੋਡੌਰਸ 180-125 ਈਪੂ ਦੇ ਵਿੱਚ ਜੀਵਿਆ ਅਤੇ ਉਸਨੇ ਇਨ੍ਹਾਂ ਬਹੁਤ ਸਾਰੇ ਵਿਸ਼ਿਆਂ 'ਤੇ ਲਿਖਿਆ ਹੈ। ਉਸ ਦੀਆਂ ਲਿਖਤਾਂ ਨੇ ਸੰਗ੍ਰਹਿ ਦਾ ਆਧਾਰ ਬਣਾਇਆ ਹੋ ਸਕਦਾ ਹੈ; ਹਾਲਾਂਕਿ "ਲਾਇਬ੍ਰੇਰੀ" ਉਸ ਘਟਨਾ ਦੀ ਚਰਚਾ ਕਰਦੀ ਹੈ ਜੋ ਉਸ ਦੀ ਮੌਤ ਤੋਂ ਬਹੁਤ ਲੰਮੇ ਸਮੇਂ ਬਾਅਦ ਹੋਈ, ਇਸ ਲਈ ਇਹ ਨਾਂ ਸੂਡੋ-ਅਪੌਲੋਡੋਰਸ ਪਿਆ।
ਸ਼ੁਰੂਆਤੀ ਸਾਹਿਤਕ ਸੋਮਿਆਂ ਵਿਚ ਹੋਮਰ ਦੀਆਂ ਦੋ ਮਹਾਂਕਾਵਿ, ਇਲੀਅਡ ਅਤੇ ਓਡੀਸੀ ਹਨ। ਹੋਰ ਕਵੀਆਂ ਨੇ "ਮਹਾਂਕਾਵਿ ਚੱਕਰ" ਨੂੰ ਪੂਰਾ ਕੀਤਾ, ਪਰੰਤੂ ਇਹ ਬਾਅਦ ਵਾਲੀਆਂ ਅਤੇ ਛੋਟੀਆਂ ਕਵਿਤਾਵਾਂ ਲਗਭਗ ਪੂਰੀ ਤਰ੍ਹਾਂ ਗੁੰਮ ਹੋ ਗਈਆਂ ਹਨ। ਆਪਣੇ ਰਵਾਇਤੀ ਨਾਮ ਦੇ ਬਾਵਜੂਦ, "ਹੋਮਰਿਕ ਭਜਨਾਂ" ਦਾ ਹੋਮਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਹ ਅਖੌਤੀ ਪ੍ਰਗੀਤ-ਕਾਲ ਦੇ ਪਹਿਲੇ ਭਾਗ ਵਿੱਚੋਂ ਸਮੂਹ-ਗਾਣ ਹਨ। [6] ਹੋਮਰ ਨਾਲ ਇਕ ਸੰਭਵ ਸਮਕਾਲੀ, ਹੇਸਿਓਡ ਆਪਣੀ ਰਚਨਾ ਥੀਓਗੋਨੀ (ਦੇਵਤਿਆਂ ਦਾ ਮੁਢ) ਵਿੱਚ ਸਭ ਤੋਂ ਪੁਰਾਣੀਆਂ ਯੂਨਾਨੀ ਮਿਥਾਂ ਦੇ ਪੂਰੇ ਵੇਰਵੇ ਪੇਸ਼ ਕਰਦਾ ਹੈ, ਜੋ ਸੰਸਾਰ ਦੀ ਸਿਰਜਣਾ; ਦੇਵਤਿਆਂ, ਟਾਇਟਨਾਂ ਅਤੇ ਦਿਓਤਿਆਂ ਦੀ ਉਤਪਤੀ ਨਾਲ ਸੰਬੰਧਿਤ ਹਨ; ਇਸ ਦੇ ਇਲਾਵਾ ਵਿਸਥਾਰ ਪੂਰਵ ਬੰਸਾਵਲੀਆਂ, ਲੋਕ-ਕਥਾਵਾਂ, ਅਤੇ ਕਾਰਨ ਸਮਝਾਊ ਮਿਥਾਂ ਹਨ। ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ। ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ। ਕਵੀ ਇਕ ਖ਼ਤਰਨਾਕ ਦੁਨੀਆਂ ਵਿਚ ਜਿਸ ਨੂੰ ਦੇਵਤਿਆਂ ਨੇ ਹੋਰ ਵੀ ਖ਼ਤਰਨਾਕ ਬਣਾ ਰੱਖਿਆ ਹੈ, ਸਫ਼ਲ ਹੋਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸਿਖਿਆ ਦਿੰਦਾ ਹੈ।
ਹਵਾਲੇ
ਸੋਧੋ- ↑ "Volume: Hellas, Article: Greek Mythology". Encyclopaedia The Helios. 1952.
- ↑ J.M. Foley, Homer's Traditional Art, 43
- ↑ F. Graf, Greek Mythology, 200
- ↑ Anthony Alms. 2007. Theology, Trauerspiel, and the Conceptual Foundations of Early German Opera. City University of New York. 413 pages.
- ↑ R. Hard, The Routledge Handbook of Greek Mythology, 1
- ↑ Miles, Classical Mythology in English Literature, 7