ਈਲਾ ਮਿਤਰਾ

ਬੰਗਲਾਦੇਸ਼ੀ ਕਾਰਕੁਨ

ਈਲਾ ਮਿੱਤਰਾ (ਨੀ ਸੈਨ; 18 ਅਕਤੂਬਰ 1925 - 13 ਅਕਤੂਬਰ 2002) ਭਾਰਤੀ ਉਪ-ਮਹਾਂਦੀਪ ਦੀ ਇੱਕ ਕਿਸਾਨ ਲਹਿਰ ਆਯੋਜਕ, ਖ਼ਾਸ ਕਰਕੇ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਵਿੱਚ ਸੀ।

ਈਲਾ ਮਿਤਰਾ
ইলা মিত্র
ਮਿਤਰਾ 1955 ਵਿੱਚ
ਜਨਮ
Ila Sen

(1925-10-18)18 ਅਕਤੂਬਰ 1925
ਮੌਤ13 ਅਕਤੂਬਰ 2002(2002-10-13) (ਉਮਰ 76)
ਕਲਕੱਤਾ, ਭਾਰਤ
ਜੀਵਨ ਸਾਥੀਰਮੇਂਦਰਾ ਮਿਤਰਾ

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ
 
ਨੌਜਵਾਨ ਮਿਤਰਾ ਆਪਣੇ ਅਥਲੈਟਿਕਸ ਦੇ ਇਨਾਮਾਂ ਨਾਲ

ਅੱਜ ਦੇ ਝੇਨੈਦਾ ਜ਼ਿਲ੍ਹੇ ਵਿੱਚ ਬਾਗੁਤਿਆ ਪਿੰਡ ਤੋਂ ਮਿੱਤਰਾ ਦੇ ਪੁਰਖੇ ਸਨ।[1] ਉਹ 18 ਅਕਤੂਬਰ 1925 ਨੂੰ ਕਲਕੱਤਾ ਵਿੱਚ ਪੈਦਾ ਹੋਈ ਸੀ।[2] ਉਸਨੇ 1942 ਅਤੇ 1944 ਵਿੱਚ ਕਲਕੱਤਾ ਦੇ ਬੈਥੂਨ ਕਾਲਜ ਤੋਂ ਆਈ.ਏ ਅਤੇ ਬੀ.ਏ ਦੀਆਂ ਪ੍ਰੀਖਿਆਵਾਂ ਕ੍ਰਮਵਾਰ ਮੁਕੰਮਲ ਕੀਤੀਆਂ। ਉਸਨੇ 1958 ਵਿੱਚ ਇੱਕ ਪ੍ਰਾਈਵੇਟ ਉਮੀਦਵਾਰ ਵਜੋਂ ਕਲਕੱਤਾ ਯੂਨੀਵਰਸਿਟੀ ਤੋਂ ਬੰਗਾਲੀ ਸਾਹਿਤ ਅਤੇ ਸੱਭਿਆਚਾਰ ਦੀ ਐਮ.ਏ. ਕੀਤੀ। ਉਹ ਕਲਕੱਤਾ ਮੋਹਾਲੀ ਅਤਮਰਖਾ ਸਮਿਤੀ ਅਤੇ ਆਲ ਇੰਡੀਆ ਕਮਿਉਨਿਸਟ ਪਾਰਟੀ ਦੇ ਮੈਂਬਰ ਵੀ ਸੀ। 1945 ਵਿੱਚ ਉਸ ਨੇ ਰਾਏਕਰਮ ਮਿਤਰਾ ਨਾਲ ਵਿਆਹ ਕਰਵਾ ਲਿਆ, ਜੋ ਕਿ ਕਮਿਊਨਿਸਟ ਪਾਰਟੀ ਦੇ ਇੱਕ ਸਰਗਰਮ ਮੈਂਬਰ ਸੀ ਅਤੇ ਚਪਾਈ ਨਵਾਬਗੰਜ ਦੇ ਜਗੀਰ ਦੇ ਇੱਕ ਪਰਵਾਰ ਸਨ।

ਈਲਾ ਮਿਤਰਾ ਪਹਿਲੇ ਦੋ ਵਿਦਿਆਰਥੀ

ਸੋਧੋ
  1. ਸਵ. ਮਾਸਟਰ.ਰਹੀਮਾ ਬੇਗਮ
  2. ਮਾਸਟਰ.ਹੀਰਾ ਬੇਗਮ

ਕਿਸਾਨ ਵਿਦਰੋਹ ਵਿੱਚ ਪ੍ਰਮੁੱਖ ਭੂਮਿਕਾ

ਸੋਧੋ

ਮਿਤਰਾ ਜਿਆਦਾ ਰਾਜਸ਼ਾਹੀ ਖੇਤਰ ਵਿੱਚ ਕਿਸਾਨਾਂ ਅਤੇ ਸਵਦੇਸ਼ੀ ਸੰਥਲਾਂ ਦੀ ਨੇਤਾ ਸੀ, ਵਰਤਮਾਨ ਸਮੇਂ ਚਾਪਈ ਨਵਾਬਗੰਜ ਜ਼ਿਲੇ ਵਿਚ, ਅਤੇ ਇਹਨਾਂ ਨੂੰ ਅਕਸਰ ਰਾਣੀਮਾ (ਰਾਣੀ ਮਾਂ) ਕਿਹਾ ਜਾਂਦਾ ਸੀ। 5 ਜਨਵਰੀ, 1950 ਨੂੰ ਉਸਨੇ ਨਛੋਲੇ ਉਪਜੀਲਾ, ਚਾਪਈ ਨਵਾਬਗੰਜ ਵਿੱਚ ਇੱਕ ਕਿਸਾਨ-ਸੰਥਲ ਵਿਦਰੋਹ ਦਾ ਆਯੋਜਨ ਕੀਤਾ, ਪਰ ਪੁਲਿਸ ਨੇ ਇਸ ਬਗਾਵਤ ਨੂੰ ਅਸਫ਼ਲ ਕਰ ਦਿੱਤਾ। ਬੱਚਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਮਿਤਰਾ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਨਾਚੋਲੇ ਥਾਣੇ ਵਿੱਚ ਚਾਰ ਦਿਨ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਨਜ਼ਰਬੰਦੀ ਦੌਰਾਨ ਉਸ ਨੂੰ ਪੁਲਿਸ ਵਾਲਿਆਂ ਨੇ ਵਾਰ-ਵਾਰ ਬਲਾਤਕਾਰ ਕੀਤਾ ਅਤੇ ਤਸੀਹੇ ਦਿੱਤੇ। [3] ਫਿਰ ਉਸ ਨੂੰ 21 ਜਨਵਰੀ 1950 ਨੂੰ ਰਾਜਸ਼ਾਹੀ ਕੇਂਦਰੀ ਜੇਲ੍ਹ ਭੇਜਿਆ ਗਿਆ ਸੀ, ਜਿੱਥੇ ਉਸ ਨੂੰ ਬਗਾਵਤ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਗਿਆ ਸੀ। ਦੇਸ਼ ਧ੍ਰੋਹ ਦੇ ਮੁਕੱਦਮੇ ਤੋਂ ਬਾਅਦ, ਮਿਤਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਬਾਅਦ ਦੀ ਜ਼ਿੰਦਗੀ

ਸੋਧੋ

ਅਤਿਆਚਾਰ ਦੇ ਕਾਰਨ, ਮਿਤਰਾ ਜੇਲ੍ਹ ਵਿੱਚ ਬਹੁਤ ਬੀਮਾਰ ਹੋ ਗਈ।1954 ਵਿਚ, ਪਾਕਿਸਤਾਨ ਦੀ ਸੰਯੁਕਤ ਮੋਰਚੇ ਦੀ ਸਰਕਾਰ ਨੇ ਉਸ ਨੂੰ ਪਰੇਰਿਆ ਅਤੇ ਇਲਾਜ ਲਈ ਉਸਨੂੰ ਕਲਕੱਤਾ ਭੇਜਿਆ। ਅਤਿਆਚਾਰ ਤੋਂ ਬਚਣ ਲਈ ਉਹ ਪਾਕਿਸਤਾਨ ਨਹੀਂ ਆਈ ਅਤੇ ਬਾਕੀ ਸਾਰਾ ਜੀਵਨ ਭਾਰਤ ਵਿੱਚ ਹੀ ਰਹੀ। ਉਹ ਕਲਕੱਤਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਬੈਨਰ ਹੇਠ ਸਿਆਸੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੀ ਰਹੀ ਅਤੇ 1962 ਅਤੇ 1978 ਵਿੱਚ ਚਾਰ ਵਾਰ ਵਿਧਾਨ ਸਭਾ (ਪ੍ਰਾਂਤਿਕ ਅਸੈਂਬਲੀ) ਦੀ ਮੈਂਬਰ ਚੁਣੀ ਗਈ। ਉਸਨੇ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਜੰਗ ਦੌਰਾਨ ਜਨਤਾ ਦੀ ਰਾਏ ਅਤੇ ਸਹਾਇਤਾ ਨੂੰ ਸੰਗਠਿਤ ਕਰਨ ਵਿੱਚ ਹਿੱਸਾ ਲਿਆ।

13 ਅਕਤੂਬਰ 2002 ਨੂੰ ਮਿਤਰਾ ਕੋਲਕਾਤਾ ਵਿੱਚ ਮੌਤ ਹੋ ਗਈ ਸੀ।

ਐਵਾਰਡ

ਸੋਧੋ
  • ਸਾਹਿਤਕ ਅਨੁਵਾਦ ਦੇ ਕੰਮ ਲਈ ਸੋਵੀਅਤ ਭੂਮੀ ਨੇਹਰੂ 
  • ਬ੍ਰਿਟਿਸ਼ ਰਾਜ ਦੇ ਖਿਲਾਫ ਸੰਘਰਸ਼ ਵਿੱਚ ਇੱਕ ਨੇਤਾ ਵਜੋਂ ਆਪਣੀਆਂ ਸਰਗਰਮੀਆਂ ਨੂੰ ਮਾਨਤਾ ਦੇਣ ਲਈ ਭਾਰਤ ਸਰਕਾਰ ਤੋਂ ਤਾਮਰਾ ਪਤਰਾ 

ਹਵਾਲੇ

ਸੋਧੋ
  1. "Ila Mitra - Revolutionary, Trailblazer". The Daily Star (in ਅੰਗਰੇਜ਼ੀ). 2015-10-17. Retrieved 2017-11-12.
  2. Mesba Kamal (2012). "Mitra, Ila". In Sirajul Islam and Ahmed A. Jamal (ed.). Banglapedia: National Encyclopedia of Bangladesh (Second ed.). Asiatic Society of Bangladesh.
  3. Panjabi, Kavita (14 August 2010). "Otiter Jed or Times of Revolution: Ila Mitra, the Santals and Tebhaga Movement". Economic & Political Weekly. XLV (33). Mumbai: Sameeksha Trust. ISSN 2349-8846. Retrieved 15 May 2016.