ਈਸਾਕੂ ਸਾਤੋ
ਈਸਾਕੂ ਸਾਤੋ (ਜਾਪਾਨੀ: 佐藤 榮作, 27 ਮਾਰਚ 1901 – 3 ਜੂਨ 1975) ਇੱਕ ਜਾਪਾਨੀ ਸਿਆਸਤਦਾਨ ਸੀ ਜੋ ਜਾਪਾਨ ਦਾ 39ਵਾਂ ਪ੍ਰਧਾਨ ਮੰਤਰੀ ਸੀ। ਇਹ ਪਹਿਲੀ ਵਾਰ 9 ਨਵੰਬਰ 1964 ਨੂੰ ਚੁਣਿਆ ਗਿਆ, ਫਿਰ 17 ਫ਼ਰਵਰੀ 1967 ਨੂੰ ਚੁਣਿਆ ਗਿਆ ਅਤੇ ਫਿਰ 14 ਜਨਵਰੀ 1970 ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਅਤੇ 7 ਜੁਲਾਈ 1972 ਤੱਕ ਇਸ ਅਹੁਦੇ ਤੱਕ ਰਿਹਾ। ਇਹ 20ਵੀਂ ਸਦੀ ਵਿੱਚ ਪੈਦਾ ਹੋਇਆ ਪਹਿਲਾ ਪ੍ਰਧਾਨ ਮੰਤਰੀ ਸੀ।
ਈਸਾਕੂ ਸਾਤੋ | |
---|---|
佐藤 榮作 | |
(ਉਮਰ 62) ਨੂੰ ਸਾਤੋ | |
ਜਾਪਾਨ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 9 ਨਵੰਬਰ 1964 – 7 ਜੁਲਾਈ 1972 | |
ਮੋਨਾਰਕ | ਹੀਰੋਹੀਤੋ |
ਤੋਂ ਪਹਿਲਾਂ | ਹਾਇਆਤੋ ਇਕੇਦਾ |
ਤੋਂ ਬਾਅਦ | ਕਾਕੂਈ ਤਾਨਾਕਾ |
ਨਿੱਜੀ ਜਾਣਕਾਰੀ | |
ਜਨਮ | ਤਾਬੂਸੇ, ਜਾਪਾਨ | 27 ਮਾਰਚ 1901
ਮੌਤ | 3 ਜੂਨ 1975 ਟੋਕੀਓ, ਜਾਪਾਨ | (ਉਮਰ 74)
ਸਿਆਸੀ ਪਾਰਟੀ | ਲਿਬਰਲ ਡੈਮੋਕਰੈਟਿਕ ਪਾਰਟੀ(1955–1975) |
ਹੋਰ ਰਾਜਨੀਤਕ ਸੰਬੰਧ | ਲਿਬਰਲ ਪਾਰਟੀ (1949–1955) |
ਜੀਵਨ ਸਾਥੀ | ਹੀਰੋਕੋ ਸਾਤੋ (1907–1987) |
ਬੱਚੇ | ਰਿਊਤਾਰੋ ਸਾਤੋ ਸ਼ਿੰਜੀ ਸਾਤੋ |
ਅਲਮਾ ਮਾਤਰ | ਟੋਕੀਓ ਇੰਮਪੀਰੀਅਲ ਯੂਨੀਵਰਸਿਟੀ |
ਦਸਤਖ਼ਤ | |
1974 ਵਿੱਚ ਇਸਨੂੰ ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਮੁੱਢਲਾ ਜੀਵਨ
ਸੋਧੋਸਾਤੋ ਦਾ ਜਨਮ 27 ਮਾਰਚ 1901 ਨੂੰ ਹੋਇਆ। ਇਸਨੇ ਟੋਕੀਓ ਇੰਮਪੀਰੀਅਲ ਯੂਨੀਵਰਸਿਟੀ ਤੋਂ ਜਰਮਨ ਕਾਨੂੰਨ ਦੀ ਸਿੱਖਿਆ ਪ੍ਰਾਪਤ ਕੀਤੀ। 1923 ਵਿੱਚ ਇਸਨੇ ਸਿਵਲ ਸੇਵਾਵਾਂ ਦਾ ਪੇਪਰ ਪਾਸ ਕੀਤਾ ਅਤੇ ਉਸ ਤੋਂ ਅਗਲੇ ਸਾਲ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਰੇਲ ਮੰਤਰਾਲੇ ਵਿੱਚ ਸਿਵਲ ਕਰਮਚਾਰੀ ਲੱਗ ਗਿਆ। ਇਹ 1944 ਤੋਂ 1946 ਤੱਕ ਓਸਾਕਾ ਰੇਲ ਬਿਊਰੋ ਦਾ ਨਿਰਦੇਸ਼ਕ ਰਿਹਾ ਅਤੇ 1947 ਤੋਂ 1948 ਤੱਕ ਆਵਾਜਾਈ ਦਾ ਉੱਪ-ਮੰਤਰੀ ਰਿਹਾ।[1]
ਆਖ਼ਰੀ ਸਮਾਂ
ਸੋਧੋ1974 ਵਿੱਚ ਇਸਨੂੰ ਸ਼ੌਨ ਮੈਕਬਰਾਈਡ ਦੇ ਨਾਲ ਨੋਬਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਹ ਪਹਿਲਾ ਏਸ਼ੀਆਈ ਵਿਅਕਤੀ ਸੀ ਜਿਸਨੇ ਨੋਬਲ ਸ਼ਾਂਤੀ ਇਨਾਮ ਸਵੀਕਾਰ ਕੀਤਾ ਹੋਵੇ।(1973 ਵਿੱਚ ਵੀਅਤਨਾਮੀ ਸਿਆਸਤਦਾਨ ਲੇ ਡੱਕ ਥੋ ਪਹਿਲਾ ਏਸ਼ੀਆਈ ਵਿਅਕਤੀ ਬਣਿਆ ਸੀ ਜਿਸਨੇ ਨੋਬਲ ਸ਼ਾਂਤੀ ਇਨਾਮ ਜਿੱਤਿਆ ਹੋਵੇ ਪਰ ਉਸਨੇ ਇਹ ਸਵੀਕਾਰ ਨਹੀਂ ਕੀਤਾ ਸੀ।[2])
ਮੌਤ
ਸੋਧੋ19 ਮਈ 1975 ਨੂੰ ਇੱਕ ਰੈਸਤਰਾਂ ਵਿੱਚ ਬੈਠੇ ਹੋਏ ਇਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਇਹ ਕੌਮਾ ਵਿੱਚ ਚਲਾ ਗਿਆ। 3 ਜੂਨ 1975 ਨੂੰ 74 ਸਾਲ ਦੀ ਉਮਰ ਵਿੱਚ ਇਸ ਦੀ ਮੌਤ ਹੋ ਗਈ। ਇਸ ਦੀਆਂ ਅਸਥੀਆਂ ਨੂੰ ਤਾਬੂਸ ਵਿਖੇ ਇੱਕ ਕਬਰਿਸਤਾਨ ਵਿੱਚ ਦਫ਼ਨ ਕੀਤਾ ਗਿਆ।
ਹਵਾਲੇ
ਸੋਧੋ- ↑ "The Nobel Peace Prize 1974". Nobel Prize. Retrieved 6 January 2013.
- ↑ Pace, Eric (1990-10-14). "Le Duc Tho, Top Hanoi Aide, Dies at 79". The New York Times. Retrieved 21 October 2013.