ਉਜ਼ਬੇਕ (Oʻzbek/Ўзбек, pl. Oʻzbeklar/Ўзбеклар) ਤੁਰਕੀ ਲੋਕ ਹੁੰਦੇ ਹਨ; ਜਿਹੜੇ ਕਿ ਮੁੱਖ ਤੌਰ 'ਤੇ ਮੱਧ ਏਸ਼ੀਆ ਵਿੱਚ ਰਹਿੰਦੇ ਹਨ। ਇਹ ਉਜ਼ਬੇਕਿਸਤਾਨ ਦੀ ਅਬਾਦੀ ਦਾ ਸਭ ਤੋਂ ਮੁੱਖ ਨਸਲੀ ਸਮੂਹ ਹੈ ਅਤੇ ਇਹ ਲੋਕ ਅਫ਼ਗ਼ਾਨਿਸਤਾਨ, ਤਾਜਿਕਸਤਾਨ, ਕਿਰਗਿਜ਼ਸਤਾਨ, ਕਜ਼ਾਖ਼ਸਤਾਨ, ਤੁਰਕਮੇਨਿਸਤਾਨ, ਰੂਸ ਅਤੇ ਚੀਨ ਵਿੱਚ ਵੀ ਰਹਿੰਦੇ ਹਨ।[12] ਇਸ ਤੋਂ ਇਲਾਵਾ ਕੁਝ ਉਜ਼ਬੇਕ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਵਿੱਚ ਵੀ ਜਾ ਕੇ ਵਸ ਗਏ ਹਨ।

Uzbeks
Oʻzbeklar/Ўзбеклар
ਕੁੱਲ ਅਬਾਦੀ
3 ਕਰੋੜ
ਅਹਿਮ ਅਬਾਦੀ ਵਾਲੇ ਖੇਤਰ
 ਉਜ਼ਬੇਕਿਸਤਾਨ23,929,309 (2013)[1]
 ਅਫ਼ਗ਼ਾਨਿਸਤਾਨ2,799,726 (2013)[2]
ਫਰਮਾ:Country data ਤਾਜਿਕਸਤਾਨ1,210,236 (2013)[3]
 ਕਿਰਗਿਜ਼ਸਤਾਨ980,000 (2009)[4]
 ਰੂਸ499,862[5]
ਫਰਮਾ:Country data ਕਜ਼ਾਖ਼ਸਤਾਨ490,000[6]
 ਸਾਊਦੀ ਅਰਬ300,000[5]
 ਤੁਰਕਮੇਨਿਸਤਾਨ260,000[7]
 ਆਸਟਰੇਲੀਆ80,000[ਹਵਾਲਾ ਲੋੜੀਂਦਾ]
 ਪਾਕਿਸਤਾਨ70,133 (2005)[8]
 ਸੰਯੁਕਤ ਰਾਜ ਅਮਰੀਕਾ50,795 (2014)[9]
 ਤੁਰਕੀ45,000[10]
ਫਰਮਾ:Country data ਯੁਕਰੇਨ22,400[11]
 ਚੀਨ14,800[12]
 ਮੰਗੋਲੀਆ560[13]
ਭਾਸ਼ਾਵਾਂ
ਉਜ਼ਬੇਕ
ਧਰਮ
ਮੁੱਖ ਤੌਰ 'ਤੇ ਇਸਲਾਮ (ਜ਼ਿਆਦਾਤਰ ਸੁੰਨੀ ਜਾਂ ਰਵਾਇਤੀ ਮੁਸਲਮਾਨ)[14] ਘੱਟ ਗਿਣਤੀ ਅਧਾਰਮਿਕ
ਇਤਿਹਾਸਕ ਤੌਰ 'ਤੇ ਤੇਂਗਰੀ
ਸਬੰਧਿਤ ਨਸਲੀ ਗਰੁੱਪ
ਉਈਗੁਰ ਅਤੇ ਹੋਰ ਤੁਰਕੀ ਲੋਕ

ਉਜ਼ਬੇਕ ਸ਼ਬਦ ਦਾ ਸਹੀ ਮੂਲ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ਬਦ ਉਗ਼ੁਜ਼ ਖ਼ਾਗਾਨ ਤੋਂ ਆਇਆ ਹੈ, ਜਿਸਨੂੰ ਉਗ਼ੁਜ਼ ਬੇਗ ਵੀ ਵੀ ਕਿਹਾ ਜਾਂਦਾ ਸੀ, ਜਿਸ ਤੋਂ ਸ਼ਬਦ ਉਜ਼ਬੇਕ ਹੋਂਦ ਵਿੱਚ ਆਇਆ।[15] ਕੁਝ ਲੋਕ ਇਹ ਕਹਿੰਦੇ ਹਨ ਕਿ ਇਸ ਨਾਮ ਦਾ ਮਤਲਬ ਅਜ਼ਾਦ ਜਾਂ ਖ਼ੁਦਾ ਹੈ, ਓਜ਼ (ਆਪ, ਖ਼ੁਦ) ਅਤੇ ਤੁਰਕੀ ਨਾਮ ਬੇਗ। ਇਸ ਤੋਂ ਇਲਾਵਾ ਕੁਝ ਵਿਦਵਾਨ ਮੰਨਦੇ ਹਨ ਕਿ ਉਜ਼ ਦਾ ਉਚਾਰਨ ਉਗੁਜ਼ ਤਰਕਾਂ ਤੋਂ ਆਇਆ ਹੈ ਜਿਸਨੂੰ ਬੇ ਜਾਂ ਬੇਕ ਨਾਲ ਮਿਲਾ ਕੇ ਉਜ਼ਬੇਕ ਸ਼ਬਦ ਹੋਂਦ ਵਿੱਚ ਆਇਆ।[16]

ਉਜ਼ਬੇਕ ਜਾਤੀ ਦਾ ਮੂਲ

ਸੋਧੋ

13ਵੀਂ ਸਦੀ ਈਸਵੀ ਤੋਂ ਪਹਿਲਾਂ ਮੱਧ ਏਸ਼ੀਆ ਦੇ ਬਹੁਤੇ ਹਿੱਸੇ ਵਿੱਚ ਹਿੰਦ-ਯੂਰਪੀ ਭਾਸ਼ਾਵਾਂ ਬੋਲਣ ਵਾਲੇ ਲੋਕ ਸਭ ਤੋਂ ਵਧੇਰੇ ਸਨ, ਜਿਹਨਾਂ ਵਿੱਚ ਸ਼ਕ, ਸੌਗਦੀਆਈ, ਬੈਕਟ੍ਰੀਆਈ ਵਗੈਰਾ ਸ਼ਾਮਿਲ ਸਨ। 13ਵੀਂ ਸ਼ਤਾਬਦੀ ਤੋਂ ਪਿੱਛੋਂ ਮੰਗੋਲ ਸਾਮਰਾਜ ਫੈਲਿਆ ਅਤੇ ਇਸ ਪੂਰੇ ਇਲਾਕੇ ਉੱਪਰ ਤੁਰਕੀ ਅਤੇ ਮੰਗੋਲ ਨਸਲ ਦੇ ਲੋਕ ਛਾ ਗਏ। ਮੰਨਿਆ ਜਾਂਦਾ ਹੈ ਕਿ ਪਹਿਲਾਂ ਦੇ ਹਿੰਦ-ਯੂਰਪੀ ਬੋਲਣ ਵਾਲੇ ਲੋਕਾਂ ਅਤੇ ਪਿੱਛੋਂ ਆਉਣ ਵਾਲੇ ਤੁਰਕੀ-ਮੰਗੋਲ ਲੋਕਾਂ ਦਾ ਮਿਸ਼ਰਣ ਹਨ। ਆਧੁਨਿਕ ਉਜ਼ਬੇਕ ਭਾਸ਼ਾ ਪੁਰਾਣੀ ਚਗ਼ਤਾਈ ਭਾਸ਼ਾ ਦੀ ਸੰਤਾਨ ਹੈ। ਬਾਬਰ ਇਸੇ ਚਗ਼ਤਾਈ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਇੱਕ ਸਨ ਅਤੇ ਬਾਬਰਨਾਮਾ ਵੀ ਇਸੇ ਭਾਸ਼ਾ ਵਿੱਚ ਲਿਖਿਆ ਗਿਆ ਹੈ। ਸ਼ੁੱਧ ਤੁਰਕੀ ਦੇ ਮੁਕਾਬਲੇ ਵਿੱਚ ਉਜ਼ਬੇਕ ਭਾਸ਼ਾ ਵਿੱਚ ਫ਼ਾਰਸੀ ਦਾ ਪ੍ਰਭਾਵ ਵਿਖਾਈ ਦਿੰਦਾ ਹੈ ਜਿਹੜਾ ਸ਼ਾਇਦ ਉਜ਼ਬੇਕ ਲੋਕਾਂ ਦੀਆਂ ਪੁਰਾਣੀਆਂ ਹਿੰਦ-ਯੂਰਪੀ ਜੜ੍ਹਾਂ ਦੀਆਂ ਵਜ੍ਹਾ ਕਰਕੇ ਹੈ।

ਜੇਨੈਟਿਕ ਜੜ੍ਹਾਂ

ਸੋਧੋ

ਬਹੁਤ ਸਾਰੇ ਉਜ਼ਬੇਕੀ ਬੰਦਿਆਂ ਦਾ ਹੈਪਲੋਗਰੁੱਪ (R1a) ਹੁੰਦਾ ਹੈ। ਏਸ਼ੀਆ ਵਿੱਚ ਇਹ ਹਿੰਦ-ਯੂਰਪੀ ਭਾਸ਼ਾਵਾਂ ਬੋਲਣ ਵਾਲਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਬਹੁਤ ਸਾਰੇ ਉੱਤਰੀ ਭਾਰਤੀਆਂ ਅਤੇ ਰੂਸੀਆਂ ਦਾ ਵੀ ਇਹੀ ਹੈਪਲੋਗਰੁੱਪ ਹੈ।

ਭਾਸ਼ਾ

ਸੋਧੋ
 
ਉਜ਼ਬੇਕ ਭਾਸ਼ਾ ਦਾ ਇੱਕ ਪੰਨਾ, ਤਾਸ਼ਕੰਤ 1911 ਦਾ।

ਉਜ਼ਬੇਕ ਭਾਸ਼ਾ ਇੱਕ ਤੁਰਕੀ ਭਾਸ਼ਾ ਹੈ ਜਿਹੜੀ ਕਿ ਅੱਗੋਂ ਕਾਰਲੁਕ ਨਾਲ ਸਬੰਧ ਰੱਖਦੀ ਹੈ। ਉਜ਼ਬੇਕ ਨੂੰ ਬਹੁਤ ਸਾਰੀਆਂ ਲਿਪੀਆਂ ਵਿੱਚ ਲਿਖਿਆ ਜਾਂਦਾ ਹੈ ਜਿਹਨਾਂ ਵਿੱਚ ਅਰਬੀ, ਲਾਤੀਨੀ ਅਤੇ ਸਿਰਿਲਿਕ ਲਿਪੀਆਂ ਸ਼ਾਮਿਲ ਹਨ। ਸੋਵੀਅਤ ਯੂਨੀਅਨ ਤੋਂ ਆਜ਼ਾਦੀ ਤੋਂ ਬਾਅਦ ਉਜ਼ਬੇਕਿਸਤਾਨ ਦੀ ਸਰਕਾਰ ਨੇ ਸਿਰਿਲਿਕ ਲਿਪੀ ਨੂੰ ਆਧੁਨਿਕ ਲਾਤੀਨੀ ਲਿਪੀ ਨਾਲ ਬਦਲ ਦਿੱਤਾ, ਖ਼ਾਸ ਕਰਕੇ ਤੁਰਕੀ ਭਾਸ਼ਾਵਾਂ ਲਈ।

ਜ਼ਿਆਦਾਤਰ ਉਜ਼ਬੇਕ ਲੋਕ ਸੁੰਨੀ ਇਸਲਾਮ ਦੇ ਹਨਫ਼ੀ ਪੰਥ ਨੂੰ ਮੰਨਦੇ ਹਨ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Population: 28,661,637 (July 2013 est.) [Uzbeks = 80%]". Central Intelligence Agency (CIA). The World Factbook. Archived from the original on 9 ਜੁਲਾਈ 2016. Retrieved 10 June 2013. {{cite web}}: Unknown parameter |dead-url= ignored (|url-status= suggested) (help)
  2. "Afghan Population: 31,108,077 (July 2013 est.) [Uzbeks = 9%]". Central Intelligence Agency (CIA). The World Factbook. Archived from the original on 7 ਜੂਨ 2017. Retrieved 10 June 2013. {{cite web}}: Unknown parameter |dead-url= ignored (|url-status= suggested) (help)
  3. "Population: 7,910,041 (July 2013 est.) [Uzbeks = 15.3%]". Central Intelligence Agency (CIA). The World Factbook. Archived from the original on 31 ਮਾਰਚ 2001. Retrieved 10 June 2013. {{cite web}}: Unknown parameter |dead-url= ignored (|url-status= suggested) (help)
  4. "Kyrgyzstan". CIA World Factbook. Central Intelligence Agency. Archived from the original on 27 ਨਵੰਬਰ 2015. Retrieved 28 July 2017. {{cite web}}: Unknown parameter |dead-url= ignored (|url-status= suggested) (help)
  5. 5.0 5.1 (ਰੂਸੀ) Russia Census 2002 Archived 2018-09-06 at the Wayback Machine.
  6. "Ethnic groups in Kazakhstan, official estimation 2010-01-01 based on National Census 2009". Archived from the original on 2010-02-08. Retrieved 2017-11-15. {{cite web}}: Unknown parameter |dead-url= ignored (|url-status= suggested) (help)
  7. "The World Factbook". Archived from the original on 12 ਜੂਨ 2007. Retrieved 26 April 2016. {{cite web}}: Unknown parameter |dead-url= ignored (|url-status= suggested) (help)
  8. Rhoda Margesson (January 26, 2007). "Afghan Refugees: Current Status and Future Prospects" p.7. Report RL33851, Congressional Research Service.
  9. "PLACE OF BIRTH FOR THE FOREIGN-BORN POPULATION IN THE UNITED STATES, Universe: Foreign-born population excluding population born at sea, 2014 American Community Survey 5-Year Estimates". United States Census Bureau. Archived from the original on 13 ਸਤੰਬਰ 2016. Retrieved 11 April 2014. {{cite web}}: Unknown parameter |dead-url= ignored (|url-status= suggested) (help)
  10. Evrenpaşa Köyü | Güney Türkistan'dan Anadoluya Urfa Ceylanpınar Özbek Türkleri. Evrenpasakoyu.wordpress.com. Retrieved on 2013-07-12.
  11. "State Statistics Committee of Ukraine: The distribution of the population by nationality and mother tongue". Archived from the original on 2008-12-01. Retrieved 2017-11-15. {{cite web}}: Unknown parameter |dead-url= ignored (|url-status= suggested) (help)
  12. 12.0 12.1 "Uzbek Minority – Chinese Nationalities (Ozbek)". Retrieved 26 April 2016.
  13. Census of Mongolia, slide# 23. http://www.toollogo2010.mn/doc/Main%20results_20110615_to%20EZBH_for%20print.pdf
  14. "Chapter 1: Religious Affiliation". The World’s Muslims: Unity and Diversity. Pew Research Center's Religion & Public Life Project. August 9, 2012
  15. A. H. Keane, A. Hingston Quiggin, A. C. Haddon, Man: Past and Present, p.312, Cambridge University Press, 2011, Google Books, quoted: "Who take their name from a mythical Uz-beg, Prince Uz (beg in Turki=a chief, or hereditary ruler)."
  16. MacLeod, Calum; Bradley Mayhew. Uzbekistan: Golden Road to Samarkand. p. 31.[unreliable source?]