ਉਸਦੀ ਵਾਪਸੀ
ਉਸਦੀ ਵਾਪਸੀ (Er ist wieder da) (ਉਚਾਰਨ [ɛʁ ʔɪst ˈviːdɐ daː], ਜਿਸਦਾ ਖੁੱਲਾ ਜਿਹਾ ਅੰਗਰੇਜ਼ੀ ਅਨੁਵਾਦ "ਹੀ ਇਜ਼ ਬੈਕ (He's Back)" ਜਾਂ "ਲੁੱਕ ਹੂ ਇਜ਼ ਬੈਕ (Look Who's Back)") ਕੀਤਾ ਜਾਂਦਾ ਹੈ, ਅਡੋਲਫ ਹਿਟਲਰ ਬਾਰੇ, ਜਰਮਨ ਪੱਤਰਕਾਰ, ਤਿਮੂਰ ਵੇਰਮਜ ਦਾ ਲਿਖਿਆ, 2012 ਵਿੱਚ ਪ੍ਰਕਾਸ਼ਿਤ ਵਿਅੰਗ ਨਾਵਲ ਹੈ। ਇਹ ਇੱਕਦਮ ਜਰਮਨ ਦੀ ਸਭ ਤੋਂ ਵਧ ਵਿਕਣ ਵਾਲੇ ਨਾਵਲਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ।[1] ਇਹ ਉਸਦਾ ਲਿਖਿਆ ਪਲੇਠਾ ਨਾਵਲ ਹੈ ਜੋ ਫਰਵਰੀ 2013 ਵਿੱਚ ਰਿਲੀਜ ਹੋਇਆ ਸੀ।
ਲੇਖਕ | ਤਿਮੂਰ ਵੇਰਮਜ |
---|---|
ਭਾਸ਼ਾ | ਜਰਮਨ |
ਆਈ.ਐਸ.ਬੀ.ਐਨ. | 978-3847905172 |
ਪਲਾਟ
ਸੋਧੋ2011 ਵਿੱਚ ਡਿਕਟੇਟਰ ਹਿਟਲਰ ਬਰਲਿਨ ਇੱਕ ਖਾਲੀ ਖੁੱਲ੍ਹੀ ਜਗ੍ਹਾ ਵਿੱਚ ਸੁੱਤਾ ਪਿਆ ਉਠ ਪਿਆ ਹੈ। ਉਹ ਯਾਦ ਕਰਨ ਦਾ ਯਤਨ ਕਰਦਾ ਹੈ ਕਿ ਉਹ ਤਹਿਖਾਨੇ ਵਿੱਚੋ ਇਥੇ ਕਿਵੇਂ ਪੁੰਹਚਿਆ। 1945 ਦੇ ਬਾਅਦ ਕੀ ਹੋਇਆ ਸੀ, ਕਿਸੇ ਵੀ ਚੀਜ਼ ਦਾ ਉਸਨੂੰ ਕੋਈ ਚੇਤਾ ਨਹੀਂ। ਉਹ ਬੇਘਰ ਅਤੇ ਮੁਥਾਜ਼ ਹੈ। ਐਵੇਂ ਸ਼ਹਿਰ ਵੱਲ ਨੂੰ ਤੁਰ ਪੈਂਦਾ ਹੈ ਅਤੇ ਸਭ ਕਾਸੇ ਨੂੰ ਨਾਜ਼ੀ ਨਜ਼ਰੀਏ ਨਾਲ ਵੇਖਦਾ ਸਮਝਦਾ ਹੈ। ਉਸ ਨੂੰ ਜਰਮਨੀ ਵਿੱਚ ਤੁਰਕ ਇਸ ਗੱਲ ਦੇ ਸੂਚਕ ਲੱਗਦੇ ਹਨ, ਕਿ ਕਾਰਲ ਦੋਨਿਤਜ਼ ਨੇ ਤੁਰਕੀ ਨੂੰ ਵਿਸ਼ਵ ਯੁੱਧ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ ਸੀ, ਅਤੇ "ਵਿਕਿਪੀਡਿਆ" "ਵਿਕਿੰਗਰ" ਤੋਂ ਪਿਆ ਕੋਈ ਨਾਮ ਹੈ। ਹਰ ਕੋਈ ਉਸ ਨੂੰ ਪਛਾਣਦਾ ਹੈ, ਪਰ, ਕੋਈ ਵਿਸ਼ਵਾਸ ਨਹੀਂ ਕਰਦਾ ਕਿ ਉਹ ਹਿਟਲਰ ਹੈ। ਉਹ ਉਸ ਨੂੰ ਇੱਕ ਕਮੇਡੀਅਨ ਸਮਝਦੇ ਹਨ, ਜੋ ਹਿਟਲਰ ਦੇ ਭੇਸ ਵਿੱਚ ਘੁੰਮ ਰਿਹਾ ਹੈ। ਉਸ ਨੂੰ ਇੱਕ ਟੀ ਵੀ ਚੈਨਲ ਵਾਲੇ ਕੰਮ ਦੇ ਦਿੰਦੇ ਹਨ। ਜਲਦ ਹੀ ਯੂ ਟਿਊਬ ਤੇ ਉਸਦੀਆਂ ਗੁਸ਼ੈਲ ਤਕਰੀਰਾਂ ਵਾਲੀਆਂ ਵੀਡੀਓਜ਼ ਬਹੁਤ ਮਸ਼ਹੂਰ ਹੋ ਜਾਂਦੀਆਂ ਹਨ। ਉਹ ਇੱਕ ਪ੍ਰਫਾਮਰ ਦੇ ਤੌਰ 'ਤੇ ਆਧੁਨਿਕ ਸੇਲਿਬ੍ਰਿਟੀ ਦਾ ਰੁਤਬਾ ਪ੍ਰਾਪਤ ਕਰ ਲੈਂਦਾ ਹੈ।
ਹਵਾਲੇ
ਸੋਧੋ- ↑ German Comic Novel About Hitler Becomes Bestseller, at Algemeiner Journal; published 7 January 2013; retrieved 16 December, 22013