ਉੱਤਰਯਥਾਰਥਵਾਦੀ ਪੰਜਾਬੀ ਨਾਵਲ

ਉੱਤਰ-ਯਥਾਰਥਵਾਦੀ ਪੰਜਾਬੀ ਨਾਵਲ ਪੰਜਾਬੀ ਨਾਵਲ ਦੇ ਚੌਥੇ ਦੌਰ ਨੂੰ ਕਿਹਾ ਜਾਂਦਾ ਹੈ। ਇਸ ਪੜਾਅ ਵਿੱਚ ਦੋ ਮੁੱਖ ਸਿਰਜਣਾਤਮਕ ਰੁਚੀਆਂ ਪ੍ਰਚੱਲਿਤ ਹੁੰਦੀਆਂ ਹਨ।ਪਹਿਲੀ ਰੁਚੀ ਮੁਤਾਬਿਕ ਇਸ ਦੌਰ ਦਾ ਨਾਵਲ ਵਿਸ਼ੇਸ਼ਗਤ ਅਤੇ ਰਚਨਾ ਦ੍ਰਿਸ਼ਟੀ ਦੀ ਵੰਨ-ਸੁਵੰਨਤਾ ਨੂੰ ਰਚਨ ਦੀ ਕੋਸ਼ਿਸ਼ ਕਰਦਾ ਹੈ।ਜਿਸ ਵਿੱਚ ਦਲਿਤ,ਔਰਤ,ਰਾਜਨੀਤੀ ਆਦਿ ਹਨ।ਦੂਸਰੀ ਪ੍ਰਮੁੱਖ ਰੁਚੀ ਯਥਾਰਥ ਦੀਆਂ ਭਾਂਤੀਆਂ ਨੂੰ ਸਿਮਰਨ ਅਤੇ ਉਹਨਾ ਦਾ ਆਦਰਸ਼ ਪ੍ਰੇਰਨਾ ਰਾਹੀ ਹੱਲ ਲੱਭਣ ਜਾਂ ਯਥਾਰਥ ਦੇ ਦਿਸਣਹਾਰ ਸਰੂਪ ਦਾ ਸਪਾਟ ਚਿਤਰਨ ਕਰਨ ਦੀ ਥਾਂ, ਉਹਨਾ ਦੇ ਹਕੀਕੀ ਵਿਰੋਧਾਂ ਦੀ ਤਲਾਸ਼ ਕਰਨਾ ਹੈ।ਚੌਥੇ ਪੜਾਅ ਦੇ ਨਾਵਲਾਂ ਨੇ ਕਰੂਰ ਹਾਲਤ ਵਿੱਚ ਫੱਸੇ ਮਨੁੱਖ ਦੇ ਬਹੁਪੱਖੀ, ਬਹੁਪਸਾਰੀ, ਸਰੀਰਕ, ਮਾਨਸਿਕ ਅਤੇ ਹੋਂਦਮੂਲਕ ਹੁੰਗਾਰਿਆ ਦੀ ਯਥਾਰਥ ਪੇਸ਼ਕਾਰੀ ਕੀਤੀ।ਇਸ ਦੌਰ ਦੇ ਨਾਵਲੀ ਬਿਰਤਾਂਤ ਦਾ ਕੇਂਦਰ ਬਿੰਦੂ ਅੱਜ ਦੇ ਮਨੁੱਖ ਦੇ ਮਾਨਸਿਕ ਸੰਕਟਾਂ, ਸੰਤਾਪਾ, ਅਸਤਿਤਵੀ ਵਿਗਰਲ ਪਹਿਚਾਣ ਦੇ ਗੁਆਚਣ ਦਾ ਤੋਖਲਾ ਰਚਨਾ ਸੰਦਰਭ ਬਣਦੇ ਹਨ।ਨਾਇਕ ਦੀ ਕਲਪਨਾ ਕਰਨ ਦੀ ਥਾਂ, ਅੱਜ ਦੇ ਕਾਮਨਾ ਪ੍ਰਸਤ ਮਨੁੱਖ ਦੀਆਂ ਲਾਚਾਰੀਆਂ, ਦੁਸ਼ਵਾਰੀਆਂ, ਅਤੇ ਵੇਦਨਾਵਾਂ ਦੇ ਨਿਵੇਕਲੇ ਪਰਿਪੇਖ ਪੇਸ਼ ਕੀਤੇ ਹਨ।ਇਸ ਪੜਾਅ ਦੇ ਕੁੱਝ ਨਾਵਲਕਾਰਾਂ ਨੇ ਇਸ ਰੁਚੀਆਂ ਦੇ ਨਾਵਲ ਲਿਖੇ:-

ਇੰਦਰ ਸਿੰਘ ਖਾਮੋਸ਼ ਨੇ ਭਿੰਨ-ਭਿੰਨ ਵਿਸ਼ਿਆ ਦੇ ਆਧਾਰ ਬਣਾ ਕੇ ਨਾਵਲ ਲਿਖੇ। ਉਸ ਨੇ ਰਿਸ਼ਤਿਆਂ ਦੇ ਰੰਗ, ਸਮਕਾਲੀ ਹਿਰਸਾਂ ਅਤੇ ਲਾਲਚਾ ਨਾਲ ਉਤਪੋਤ ਮਨੁੱਖੀ ਵਿਵਹਾਰ ਦੀ ਮਤਲਬਪ੍ਰਸਤੀ ਅਤੇ ਨਿੱਜੀ ਕੇਂਦਰਤਾ ਨੂੰ ਉਭਾਰਿਆ ਹੈ। ‘ਰਿਸ਼ਤਿਆਂ ਦੇ ਰੰਗ

ਮਿੱਤਰ ਸੈਨ ਮੀਤ ਨੇ ਆਪਣੇ ਨਾਵਲ ਵਿੱਚ ਸਮਾਜਿਕ, ਆਰਥਿਕ, ਨੈਤਿਕ, ਭਾਵਨਾਤਮਕ ਬੇਤਰਤੀਬੀਆਂ ਦੇ ਯਥਾਰਥ ਨੂੰ ਪੇਸ਼ ਕਰਨਾ ਵਿਚਾਰੇ ਜਾਣ ਵਾਲਾ ਤੱਤ ਬਣਕੇ ਉਭਰਦਾ ਹੈ। ਕਟਹਿਰਾ ਨਿਆਂ ਪ੍ਰਣਾਲੀ ਦੀਆਂ ਸੀਮਾਵਾਂ ਨੂੰ ਪੇਸ਼ ਕਰਦਾ ਨਾਵਲ ਹੈ।

ਬਲਦੇਵ ਸਿੰਘ ਨੇ ਨਾਵਲ, ਨਾਟਕ, ਸ਼ਫਰਨਾਮੇ ਦੀ ਰਚਨਾ ਕੀਤੀ।

ਹਰਭਜਨ ਸਿੰਘ ਨੇ ਆਪਣੇ ਨਾਵਲ ਵਿੱਚ ਸੰਵੇਦਨਾ ਸੁਪਨੇ, ਯਥਾਰਥ ਤਣਾਉ ਅਤੇ ਮਜਾਹਮਤੀ ਦੇ ਗੌਰਵ ਨੂੰ ਪੇਸ਼ ਕੀਤਾ ਹੈ।

ਇਹਨਾਂ ਨੇ ਸਮਕਾਲੀ ਦੌਰ ਦੇ ਸਭ ਤੌਂ ਵੱਧ ਨਾਵਲ ਲਿਖੇ।

ਕਰਮਜੀਤ ਸਿੰਘ ਔਜਲਾ ਨੂੰ ਦਲਿਤ ਚੇਤਨਾ ਦਾ ਨਾਵਲਕਾਰ ਮੰਨਿਆ ਜਾਂਦਾ ਹੈ। ਉਹਨਾਂ ਨੇ ਲੁੱਟ ਅਤੇ ਦਮਨ ਨੂੰ ਪੇਸ਼ ਕੀਤਾ ਹੈ।

ਨਿੰਦਰ ਗਿੱਲ ਨੇ ਆਪਣੇ ਨਾਵਲ ਵਿੱਚ ਸਿਆਸੀ ਅਤੇ ਅਸਤਿਤਵੀ ਸਮੱਅਿਾਵਾਂ ਨੂੰ ਗਲਪੀ ਸਰੂਪ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਨ।

ਚੰਦਰ ਨੇਗੀ ਇਸਤਰੀ ਨਾਵਲਕਾਰ ਹੈ।ਚੰਦਰ ਨੇਗੀ ਨੇ ਆਧੁਨਿਕ ਯੁੱਗ ਵਿੱਚ ਔਰਤ ਦੇ ਦਮਨ ਅਤੇ ਮਰਦ ਦੇ ਅਸੰਤੁਲਿਤ ਵਿਵਹਾਰ ਦੀ ਪ੍ਰਮਾਣਿਕ ਪੇਸ਼ਕਾਰੀ ਕੀਤੀ ਹੈ।

ਜ਼ੋਗਿੰਦਰ ਸਿੰਘ ਕੇਰੋਂ ਨਾਵਲ, ਕਹਾਣੀ ਆਲੋਚਨਾ ਦੇ ਖੇਤਰ ਵਿੱਚ ਸਿਰਜਣਾਤਮਕ ਅਤੇ ਮੁਲਾਂਕਣ ਦਾ ਕੰਮ ਕੀਤਾ ਹੈ।

ਬਲਵਿੰਦਰ ਕੋਰ ਬਰਾੜ ਦਾ ਵਿਸ਼ਾ ਔਰਤ ਦੀਆਂ ਪੇਚੀਜਾ ਸਮਾਜਿਕ ਸਥਿਤੀਆਂ ਦੇ ਪੈਦਾ ਹੋਣ ਵਾਲੇ ਪੀੜਾ ਗ੍ਰਸਤ ਸਥਿਤੀ ਵਿੱਚ ਪਹੁੰਚ ਵਾਲਾ ਹੈ। ਮਰਦਾਂ ਨੂੰ ਬੁਰਾ-ਭਲਾ ਕਹਿਣ ਦੀ ਥਾਂ ਸਮੱਸਿਆ ਦੇ ਨਿਵਾਰਨ ਲਈ ਚਾਰਾ ਮਾਰਦੀ ਹੈ।‘