ਏਈਨੋ ਲੇਈਨੋ
ਏਈਨੋ ਲੇਈਨੋ (6 ਜੁਲਾਈ 1878 – 10 ਜਨਵਰੀ 1926) ਫ਼ਿਨਲੈਂਡੀ ਕਵੀ ਅਤੇ ਪੱਤਰਕਾਰ ਅਤੇ ਫਿਨਿਸ਼ ਕਾਵਿ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਆਧੁਨਿਕ ਅਤੇ ਫ਼ਿਨੀਸ਼ੀਅਨ ਲੋਕ ਤੱਤਾਂ ਨੂੰ ਇਕੱਠੀਆਂ ਕਰਦੀਆਂ ਹਨ। ਉਸ ਦਾ ਬਹੁਤ ਸਾਰਾ ਕੰਮ ਕਾਲੇਵਾਲਾ (ਕਵਿਤਾ ਦਾ ਸੰਗ੍ਰਹਿ) ਅਤੇ ਲੋਕ ਗੀਤਾਂ ਵਾਂਗ ਹੈ। ਲੇਈਨੋ ਦੇ ਕੰਮ ਵਿੱਚ ਕੁਦਰਤ, ਪਿਆਰ ਅਤੇ ਨਿਰਾਸ਼ਾ ਅਕਸਰ ਵਿਸ਼ਾ ਹੁੰਦੇ ਹਨ। ਉਹ ਫਿਨਲੈਂਡ ਵਿੱਚ ਹਰਮਨਪਿਆਰਾ ਹੈ ਅਤੇ ਵਿਆਪਕ ਤੌਰ 'ਤੇ ਪੜ੍ਹਿਆ ਜਾਂਦਾ ਹੈ।
Eino Leino | |
---|---|
ਜਨਮ | Armas Einar Leopold Lönnbohm 6 ਜੁਲਾਈ 1878 Paltamo, Finland |
ਮੌਤ | 10 ਜਨਵਰੀ 1926 Tuusula, Finland | (ਉਮਰ 47)
ਸ਼ੁਰੂ ਦਾ ਜੀਵਨ
ਸੋਧੋਏਈਨੋ ਲੇਈਨੋ ਦਾ ਜਨਮ ਪੈਲਟਾਮੋ ਵਿੱਚ ਅਰਮਾਸ ਏਈਨਾਰ ਲੀਓਪੋਲਡ ਲੋਨਬੋਹਮ ਦੇ ਰੂਪ ਵਿੱਚ ਹੋਇਆ ਸੀ ਅਤੇ ਦਸ ਬੱਚਿਆਂ ਦੇ ਪਰਿਵਾਰ ਵਿੱਚ ਇਹ ਸੱਤਵਾਂ ਅਤੇ ਸਭ ਤੋਂ ਛੋਟਾ ਪੁੱਤਰ ਸੀ। ਲੇਈਨੋ ਦੇ ਪਿਤਾ ਨੇ ਆਪਣਾ ਉਪਨਾਮ ਮੁਸਤੋਨੇਨ ਤੋਂ ਲੋਨਬੋਹਮ ਕਰ ਲਿਆ ਸੀ। ਏਈਨੋ ਲੇਈਨੋ ਆਪਣੇ ਪਿਤਾ ਦੇ ਸੱਤ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦਾ ਵੱਡਾ ਭਰਾ ਕਾਸਮੀਰ ਲੇਈਨੋ ਫਿਨਲੈਂਡ ਵਿੱਚ ਇੱਕ ਮਹੱਤਵਪੂਰਨ ਸੱਭਿਆਚਾਰਕ ਹਸਤੀ ਸੀ। ਉਹ ਕਵੀ, ਆਲੋਚਕ ਅਤੇ ਥੀਏਟਰ ਡਾਇਰੈਕਟਰ ਸੀ। ਏਈਨੋ ਅਤੇ ਕਾਸਮੀਰ ਲੇਈਨੋ ਨੇ 1898 ਵਿੱਚ ਇੱਕ ਸਾਹਿਤ ਪੱਤਰ ਦੀ ਸਥਾਪਨਾ ਕੀਤੀ।
ਲੇਈਨੋ ਨੇ ਆਪਣੀ ਪਹਿਲੀ ਕਵਿਤਾ 12 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਕੀਤੀ ਸੀ ਅਤੇ 18 ਸਾਲ ਦੀ ਉਮਰ ਵਿੱਚ ਤਾਂ ਉਸਦਾ ਕਵਿਤਾ ਦਾ ਇੱਕ ਸੰਗ੍ਰਹਿ, ਮਾਲਿਸਕੁਨ ਲਾਓਲੂਜਾ (Maaliskuun lauluja) ਵੀ ਆ ਗਿਆ ਸੀ।[1]
ਜਦੋਂ ਅਜੇ ਉਹ ਸਕੂਲ ਵਿੱਚ ਸੀ ਤਾਂ ਲੇਈਨੋ ਦੇ ਮਾਪਿਆਂ ਦੀ ਮੌਤ ਹੋ ਗਈ ਸੀ। ਉਸਨੇ ਕਾਜਾਨੀ ਵਿੱਚ ਆਪਣਾ ਸਕੂਲ ਸ਼ੁਰੂ ਕੀਤਾ ਅਤੇ ਓਲੂ ਅਤੇ ਹੇਮੈਂਲਿਨਨਾ ਵਿੱਚ ਅਗਲੀ ਪੜ੍ਹਾਈ ਕੀਤੀ ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿਣ ਲੱਗਾ ਸੀ। ਲੇਈ ਨੋ ਨੇ ਹੇਮੈਂਲਿਨਗਾ ਗ੍ਰਾਮਰ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਹੇਲਸਿੰਕੀ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਨਾ ਸ਼ੁਰੂ ਕੀਤਾ।
ਲਿਖਣ ਦਾ ਕੈਰੀਅਰ
ਸੋਧੋਆਪਣੇ ਕੈਰੀਅਰ ਦੇ ਅਰੰਭ ਵਿੱਚ ਏਈਨੋ ਲੇਈਨੋ ਅਤੇ ਆਲੋਚਕਾਂ ਨੂੰ ਬਹੁਤ ਪਸੰਦ ਸੀ ਅਤੇ ਉਹਨਾਂ ਨੇ ਉਸਦੀ ਦੀ ਖ਼ੂਬ ਸ਼ਲਾਘਾ ਕੀਤੀ। ਉਹ ਸਾਹਿਤਕ ਅਤੇ ਅਖਬਾਰੀ ਹਲਕਿਆਂ ਵਿੱਚ ਸ਼ਾਮਲ ਹੋ ਗਿਆ ਅਤੇ ਯੰਗ ਫਿਨਿਸ਼ ਸਰਕਲ ਦਾ ਮੈਂਬਰ ਬਣ ਗਿਆ। ਲੇਈਨੋ ਦੇ ਮਿੱਤਰਾਂ ਵਿੱਚ ਕਲਾਕਾਰ ਪੇਕਾ ਹਲੋਨੇਨ ਅਤੇ ਓਟੋ ਮਾਨੀਨੇਨ ਸਨ, ਜਿਹਨਾਂ ਨੇ ਇੱਕ ਕਵੀ ਅਤੇ ਅਨੁਵਾਦਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਸੀ।.[2]
ਫਿਨਿਸ਼ ਘਰੇਲੂ ਜੰਗ ਤੋਂ ਬਾਅਦ, ਲੇਈਨੋ ਦੀ ਕੌਮੀ ਏਕਤਾ ਵਿੱਚ ਆਦਰਸ਼ਕ ਵਿਸ਼ਵਾਸ ਟੁੱਟ ਗਿਆ, ਅਤੇ ਇੱਕ ਪੱਤਰਕਾਰ ਅਤੇ ਵਿਵਾਦ ਵਾਰਤਾਕਾਰ ਦੇ ਤੌਰ 'ਤੇ ਉਹਨਾਂ ਦਾ ਪ੍ਰਭਾਵ ਕਮਜ਼ੋਰ ਹੋ ਗਿਆ। 1918 ਵਿੱਚ ਚਾਲੀ ਸਾਲ ਦੀ ਉਮਰ ਵਿੱਚ ਉਸ ਨੂੰ ਸਟੇਟ ਲੇਖਕ ਦੀ ਪੈਨਸ਼ਨ ਦਿੱਤੀ ਗਈ ਸੀ। ਭਾਵੇਂ ਉਸਨੇ ਵੱਡੇ ਪੱਧਰ ਤੇ ਛਾਪਣਾ ਜਾਰੀ ਰੱਖਿਆ, ਪਰ ਉਸ ਦੀਆਂ ਵਿੱਤੀ ਮੁਸ਼ਕਲਾਂ ਵਧ ਗਈਆਂ ਸਨ ਅਤੇ ਉਸ ਦੀ ਸਿਹਤ ਵਿਗੜ ਗਈ ਸੀ। ਲੇਈਨੋ ਨੇ ਆਪਣੇ ਦੋਸਤ ਬਰੇਟਲ ਗ੍ਰੀਪੇਨਬਰਗ ਨੂੰ 1925 ਵਿੱਚ ਇੱਕ ਪੱਤਰ ਵਿੱਚ ਕਿਹਾ, "ਜ਼ਿੰਦਗੀ ਹਮੇਸ਼ਾ ਅਨਾਦੀ ਤਾਕਤਾਂ ਨਾਲ ਸੰਘਰਸ਼ ਹੁੰਦੀ ਹੈ।".
ਲੇਈਨੋ ਨੇ ਕਵਿਤਾਵਾਂ ਅਤੇ ਕਹਾਣੀਆਂ ਦੀਆਂ 70 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਹਨਾਂ ਵਿਚੋਂ ਸਭ ਤੋਂ ਪ੍ਰਸਿੱਧ ਦੋ ਕਾਵਿ ਸੰਗ੍ਰਹਿ ਹੇਲਕਾਵਿਰਸੀਆ (1903 ਅਤੇ 1916) ਹਨ, ਜਿਸ ਵਿੱਚ ਉਹ ਫਿਨਿਸ਼ ਮਿਥਿਹਾਸ ਅਤੇ ਲੋਕਧਾਰਾ ਦੀ ਭਰਪੂਰ ਵਰਤੋਂ ਕਰਦਾ ਹੈ।
ਕਵਿਤਾ ਲਿਖਣ ਤੋਂ ਇਲਾਵਾ, ਏਈਨੋ ਲੇਈਨੋ ਨੇ ਅਖ਼ਬਾਰਾਂ ਵਿੱਚ ਆਮ ਤੌਰ 'ਤੇ ਥੀਏਟਰ ਅਤੇ ਸੱਭਿਆਚਾਰਾਂ ਬਾਰੇ ਵੀ ਖ਼ੂਬ ਲਿਖਿਆ ਸੀ, ਅਤੇ ਰੂਨਬਰਗ ਅਤੇ ਗੋਇਟੇ ਵਰਗੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਦਾ ਅਨੁਵਾਦ ਕੀਤਾ ਸੀ। ਫਿਨਲੈਂਡੀ ਵਿੱਚ ਦਾਂਤੇ ਦੀ ਡਿਵਾਈਨ ਕਾਮੇਡੀ ਦਾ ਅਨੁਵਾਦ ਕਰਨ ਲਈ ਉਹ ਫਿਨਲੈਂਡ ਵਿੱਚ ਪਹਿਲਾ ਵਿਅਕਤੀ ਸੀ।
ਲੇਈਨੋ ਨੇ ਤਿੰਨ ਵਾਰ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਕ ਬੇਟੀ ਹੈਲਕਾ ਸੀ। ਉਹ 47 ਸਾਲ ਦੀ ਉਮਰ ਵਿੱਚ 1926 ਵਿੱਚ ਚਲਾਣਾ ਕਰ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਹੇਲਸਿੰਕੀ ਵਿੱਚ ਹਾਇਤਾਨੀਏਮੀ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ।[3]
ਲੇਈਨੋ ਦੀ ਸਭ ਤੋਂ ਵਿਸਥਾਰਪੂਰਵਕ ਜੀਵਨੀ 1930 ਦੇ ਵਿੱਚ ਉਸਦੇ ਪ੍ਰੇਮਿਕਾ ਅਤੇ ਸਾਥੀ ਐਲ. ਓਨਰਵਾ ਦੁਆਰਾ ਲਿਖੀ ਗਈ ਸੀ। ਨਾਟਕੀ ਕਹਾਣੀ ਵਿੱਚ ਓਨਰਵਾ ਆਪਣੇ ਜੀਵਨ ਬਾਰੇ ਵੀ ਲਿਖ ਰਹੀ ਹੈ।
ਸਾਹਿਤਕ ਸ਼ੈਲੀ ਅਤੇ ਮਹੱਤਤਾ
ਸੋਧੋਫਿਨਿਸ਼ ਸਾਹਿਤ ਵਿੱਚ ਲੇਈਨੋ ਰਾਸ਼ਟਰੀ ਰੋਮਾਂਸਵਾਦ ਨੂੰ ਰੂਪਮਾਨ ਕਰਨ ਵਾਲਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸਾਹਿਤਕਾਰ ਮੰਨਿਆ ਜਾਂਦਾ ਹੈ। ਵਾਸਤਵ ਵਿੱਚ, ਲੇਈਨੋ ਨੇ ਨੌਜਵਾਨ ਫਿਨਲੈਂਡ ਦੇ ਸੰਗੀਤਕਾਰ ਜੀਨ ਸਿਬੇਲੀਅਸ, ਚਿੱਤਰਕਾਰ ਅਕਸੀਲੀ ਗਲੇਨ-ਕਾਲੇਲਾ ਅਤੇ ਆਰਕੀਟੈਕਟ ਏਲੀਏਲ ਸਾਰੀਨੇਨ ਵਰਗੇ ਪ੍ਰਤਿਭਾਵਾਨ ਕਲਾਕਾਰਾਂ ਦੇ ਕੰਮ ਨੂੰ ਪਰਿਭਾਸ਼ਿਤ ਕਰਨ ਲਈ ਰਾਸ਼ਟਰੀ ਨਵਰੋਮਾਂਸਵਾਦ ਦੀ ਵਰਤੋਂ ਕੀਤੀ। [4]
ਸੂਚਨਾ
ਸੋਧੋ- ↑ Nevala, Maria-Liisa. "Leino, Eino (1878 - 1926)". Kansallisbiografia - The National Biography of Finland. Biografiakeskus, Suomalaisen Kirjallisuuden Seura. Retrieved 16 January 2016.
- ↑ Liukkonen, Petri. "Eino Leino". Books and Writers (kirjasto.sci.fi). Finland: Kuusankoski Public Library. Archived from the original on 5 March 2007.
{{cite web}}
: Italic or bold markup not allowed in:|website=
(help); Unknown parameter|dead-url=
ignored (|url-status=
suggested) (help) - ↑ "Hietaniemen hautausmaa– merkittäviä vainajia" (PDF). Kirkko Helsingissä. Retrieved November 30, 2017.
- ↑ Greene R. et al (eds.): The Princeton Encyclopedia of Poetry and Poetics, p. 489. Princeton University Press, 2012. ISBN 9780691154916.