ਏਟਗਾਰ ਕਿਰੇਟ
ਏਟਗਾਰ ਕਿਰੇਟ ( ਹਿਬਰੂ: אתגר קרת , ਜਨਮ 20 ਅਗਸਤ, 1967) ਇੱਕ ਇਜ਼ਰਾਈਲੀ ਲੇਖਕ ਹੈ ਜੋ ਆਪਣੀਆਂ ਛੋਟੀਆਂ ਕਹਾਣੀਆਂ, ਗ੍ਰਾਫਿਕ ਨਾਵਲ, ਅਤੇ ਫਿਲਮ ਅਤੇ ਟੈਲੀਵਿਜ਼ਨ ਲਈ ਸਕ੍ਰਿਪਟ ਲੇਖਕ ਲਈ ਜਾਣਿਆ ਜਾਂਦਾ ਹੈ। ਉਹ ਤੇਲ ਅਵੀਵ ਯੂਨੀਵਰਸਿਟੀ ਫਿਲਮ ਸਕੂਲ ਅਤੇ ਨੇਗੇਵ ਦੀ ਬੇਨ-ਗੁਰਿਅਨ ਯੂਨੀਵਰਸਿਟੀ ਵਿਖੇ ਭਾਸ਼ਣ ਵੀ ਦਿੰਦਾ ਹੈ।
ਏਟਗਾਰ ਕਿਰੇਟ | |
---|---|
ਜਨਮ | אתגר קרת ਅਗਸਤ 20, 1967 Ramat Gan, Israel |
ਰਾਸ਼ਟਰੀਅਤਾ | ਇਜ਼ਰਾਈਲੀ ਅਤੇ ਪੋਲਿਸ਼ |
ਅਲਮਾ ਮਾਤਰ | ਨੇਗੇਵ ਦੀ ਬੇਨ-ਗੁਰੀਅਨ ਯੂਨੀਵਰਸਿਟੀ, ਤਲ ਅਵੀਵ |
ਸ਼ੈਲੀ | ਨਿੱਕੀਆਂ ਕਹਾਣੀਆਂ, ਗ੍ਰਾਫਿਕ ਨਾਵਲ, ਸਕ੍ਰਿਪਟ ਲੇਖਕ |
ਪ੍ਰਮੁੱਖ ਅਵਾਰਡ | Ordre des Arts et des Lettres |
ਜੀਵਨ ਸਾਥੀ | ਸ਼ੀਰਾ ਗੇਫੇਨ |
ਦਸਤਖ਼ਤ | |
ਵੈੱਬਸਾਈਟ | |
www |
ਉਸ ਨੂੰ ਸਾਹਿਤ ਲਈ ਪ੍ਰਧਾਨ ਮੰਤਰੀ ਦਾ ਪੁਰਸਕਾਰ ਅਤੇ ਸੰਸਕ੍ਰਿਤੀ ਮੰਤਰਾਲੇ ਦਾ ਸਿਨੇਮਾ ਪੁਰਸਕਾਰ ਮਿਲਿਆ ਹੈ। ਉਸ ਦੀ ਫਿਲਮ, ਸਕਿਨ ਡੀਪ, ਨੇ ਕਈ ਅੰਤਰਰਾਸ਼ਟਰੀ ਫਿਲਮੀ ਮੇਲਿਆਂ ਵਿੱਚ ਇਜ਼ਰਾਈਲੀ ਆਸਕਰ ਦੇ ਨਾਲ ਨਾਲ ਪਹਿਲਾ ਇਨਾਮ ਵੀ ਜਿੱਤਿਆ। ਉਸ ਦੀਆਂ ਕਹਾਣੀਆਂ 'ਤੇ ਅਧਾਰਤ ਤਕਰੀਬਨ 50 ਛੋਟੀਆਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਨੂੰ 1998 ਦਾ ਅਮਰੀਕੀ ਐਮਟੀਵੀ ਦਾ ਸਰਬੋਤਮ ਐਨੀਮੇਟਡ ਫਿਲਮ ਪੁਰਸਕਾਰ ਦਿੱਤਾ ਗਿਆ ਸੀ।
ਨਿੱਜੀ ਜ਼ਿੰਦਗੀ
ਸੋਧੋਕਿਰੇਟ ਦਾ ਜਨਮ 1967 ਵਿੱਚ ਇਜ਼ਰਾਈਲ ਦੇ ਰਮਾਤ ਗਾਨ [1] ਵਿੱਚ ਹੋਇਆ ਸੀ। ਉਹਦੇ ਮਾਪੇ ਸਰਬਨਾਸ਼ ਤੋਂ ਜਾਨ ਬਚਾ ਸਕੇ ਸਨ। ਉਹ ਉਨ੍ਹਾਂ ਦਾ ਤੀਜਾ ਬੱਚਾ ਹੈ । [2] ਉਸ ਦੇ ਦੋਵੇਂ ਮਾਪੇ ਪੋਲੈਂਡ ਤੋਂ ਹਨ। [3] ਉਸਨੇ ਓਹਲ ਸ਼ੇਮ ਹਾਈ ਸਕੂਲ, ਅਤੇ ਤੇਲ ਅਵੀਵ ਯੂਨੀਵਰਸਿਟੀ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਆਦੀ ਲੌਟਮੈਨ ਅੰਤਰ-ਅਨੁਸ਼ਾਸਨੀ ਪ੍ਰੋਗ੍ਰਾਮ ਵਿਚ ਪੜ੍ਹਾਈ ਕੀਤੀ।ਉਹ ਆਪਣੀ ਪਤਨੀ, ਸ਼ੀਰਾ ਗੇਫੇਨ ਅਤੇ ਉਨ੍ਹਾਂ ਦੇ ਬੇਟੇ ਲੇਵ ਦੇ ਨਾਲ ਤੇਲ ਅਵੀਵ ਵਿੱਚ ਰਹਿੰਦਾ ਹੈ। ਉਹ ਬੀਅਰ ਸ਼ੇਵਾ ਵਿਚ ਨੇਗੇਵ ਦੀ ਬੇਨ-ਗੁਰੀਅਨ ਯੂਨੀਵਰਸਿਟੀ ਅਤੇ ਤੇਲ ਅਵੀਵ ਯੂਨੀਵਰਸਿਟੀ ਵਿਚ ਲੈਕਚਰਾਰ ਹੈ। ਉਸ ਕੋਲ ਇਜ਼ਰਾਈਲੀ ਅਤੇ ਪੋਲਿਸ਼ ਦੋਹਰੀ ਨਾਗਰਿਕਤਾ ਹੈ।
ਸਾਹਿਤਕ ਕੈਰੀਅਰ
ਸੋਧੋਕਿਰੇਟ ਦੀ ਪਹਿਲੀ ਪ੍ਰਕਾਸ਼ਤ ਰਚਨਾ ਪਾਈਪਲਾਈਨਾਂ ਸੀ (צינורות, Tzinorot, 1992)। ਇਹ ਕਹਾਣੀ ਸੰਗ੍ਰਹਿ ਹੈ, ਜਿਸ ਨੂੰ ਪ੍ਰਕਾਸ਼ਿਤ ਹੋਣ ਸਮੇਂ ਅਣਡਿੱਠ ਹੀ ਕਰ ਦਿੱਤਾ ਗਿਆ ਸੀ। ਉਸ ਦੀ ਦੂਜੀ ਕਿਤਾਬ ਮਿਸਿੰਗ ਕਿਸਿੰਗਰ (געגועיי לקיסינג'ר, Ga'agu'ai le-Kissinger, 1994), ਪੰਜਾਹ ਲਘੂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਨੇ ਆਮ ਜਨਤਾ ਦਾ ਧਿਆਨ ਖਿੱਚਿਆ। ਲਘੂ ਕਹਾਣੀ "ਸਾਇਰਨ", ਜੋ ਕਿ ਆਧੁਨਿਕ ਇਜ਼ਰਾਈਲੀ ਸਮਾਜ ਦੀਆਂ ਪਹੇਲੀਆਂ ਨੂੰ ਦਰਸਾਉਂਦੀ ਹੈ, ਇਜ਼ਰਾਈਲੀ ਮੈਟ੍ਰਿਕ ਦੀ ਪ੍ਰੀਖਿਆ ਦੇ ਪਾਠਕ੍ਰਮ ਵਿਚ ਸ਼ਾਮਲ ਕੀਤੀ ਗਈ ਹੈ।
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Jaggi, Maya (17 March 2007). "Life at a louder volume". The Guardian. London. Retrieved 20 September 2011.
- ↑ Rovner, Adam. "Interviews Etgar Keret on Tradition, Translation, and Alien Toasters". Words Without Borders. Retrieved 18 January 2019.
<ref>
tag defined in <references>
has no name attribute.