ਏਟਗਾਰ ਕਿਰੇਟ ( ਹਿਬਰੂ: אתגר קרת‎ , ਜਨਮ 20 ਅਗਸਤ, 1967) ਇੱਕ ਇਜ਼ਰਾਈਲੀ ਲੇਖਕ ਹੈ ਜੋ ਆਪਣੀਆਂ ਛੋਟੀਆਂ ਕਹਾਣੀਆਂ, ਗ੍ਰਾਫਿਕ ਨਾਵਲ, ਅਤੇ ਫਿਲਮ ਅਤੇ ਟੈਲੀਵਿਜ਼ਨ ਲਈ ਸਕ੍ਰਿਪਟ ਲੇਖਕ ਲਈ ਜਾਣਿਆ ਜਾਂਦਾ ਹੈ। ਉਹ ਤੇਲ ਅਵੀਵ ਯੂਨੀਵਰਸਿਟੀ ਫਿਲਮ ਸਕੂਲ ਅਤੇ ਨੇਗੇਵ ਦੀ ਬੇਨ-ਗੁਰਿਅਨ ਯੂਨੀਵਰਸਿਟੀ ਵਿਖੇ ਭਾਸ਼ਣ ਵੀ ਦਿੰਦਾ ਹੈ।

ਏਟਗਾਰ ਕਿਰੇਟ
ਐਟਗਰ ਕਿਰੇਟ, 2016
ਜਨਮאתגר קרת
(1967-08-20) ਅਗਸਤ 20, 1967 (ਉਮਰ 54)
Ramat Gan, Israel
ਕੌਮੀਅਤਇਜ਼ਰਾਈਲੀ ਅਤੇ ਪੋਲਿਸ਼
ਅਲਮਾ ਮਾਤਰਨੇਗੇਵ ਦੀ ਬੇਨ-ਗੁਰੀਅਨ ਯੂਨੀਵਰਸਿਟੀ,
ਤਲ ਅਵੀਵ
ਜੀਵਨ ਸਾਥੀਸ਼ੀਰਾ ਗੇਫੇਨ
ਇਨਾਮOrdre des Arts et des Lettres
ਦਸਤਖ਼ਤ
ਵਿਧਾਨਿੱਕੀਆਂ ਕਹਾਣੀਆਂ,
ਗ੍ਰਾਫਿਕ ਨਾਵਲ,
ਸਕ੍ਰਿਪਟ ਲੇਖਕ
ਵੈੱਬਸਾਈਟ
www.etgarkeret.com

ਉਸ ਨੂੰ ਸਾਹਿਤ ਲਈ ਪ੍ਰਧਾਨ ਮੰਤਰੀ ਦਾ ਪੁਰਸਕਾਰ ਅਤੇ ਸੰਸਕ੍ਰਿਤੀ ਮੰਤਰਾਲੇ ਦਾ ਸਿਨੇਮਾ ਪੁਰਸਕਾਰ ਮਿਲਿਆ ਹੈ। ਉਸ ਦੀ ਫਿਲਮ, ਸਕਿਨ ਡੀਪ, ਨੇ ਕਈ ਅੰਤਰਰਾਸ਼ਟਰੀ ਫਿਲਮੀ ਮੇਲਿਆਂ ਵਿੱਚ ਇਜ਼ਰਾਈਲੀ ਆਸਕਰ ਦੇ ਨਾਲ ਨਾਲ ਪਹਿਲਾ ਇਨਾਮ ਵੀ ਜਿੱਤਿਆ। ਉਸ ਦੀਆਂ ਕਹਾਣੀਆਂ 'ਤੇ ਅਧਾਰਤ ਤਕਰੀਬਨ 50 ਛੋਟੀਆਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਇਕ ਨੂੰ 1998 ਦਾ ਅਮਰੀਕੀ ਐਮਟੀਵੀ ਦਾ ਸਰਬੋਤਮ ਐਨੀਮੇਟਡ ਫਿਲਮ ਪੁਰਸਕਾਰ ਦਿੱਤਾ ਗਿਆ ਸੀ।

ਨਿੱਜੀ ਜ਼ਿੰਦਗੀਸੋਧੋ

 
ਐਟਗਰ ਕਿਰੇਟ 2005 ਵਿੱਚ

ਕਿਰੇਟ ਦਾ ਜਨਮ 1967 ਵਿੱਚ ਇਜ਼ਰਾਈਲ ਦੇ ਰਮਾਤ ਗਾਨ [1] ਵਿੱਚ ਹੋਇਆ ਸੀ। ਉਹਦੇ ਮਾਪੇ ਸਰਬਨਾਸ਼ ਤੋਂ ਜਾਂ ਬਚਾ ਸਕੇ ਸਨ। ਉਹ ਉਨ੍ਹਾਂ ਦਾ ਤੀਜਾ ਬੱਚਾ ਹੈ । [2] ਉਸ ਦੇ ਦੋਵੇਂ ਮਾਪੇ ਪੋਲੈਂਡ ਤੋਂ ਹਨ। [3] ਉਸਨੇ ਓਹਲ ਸ਼ੇਮ ਹਾਈ ਸਕੂਲ, ਅਤੇ ਤੇਲ ਅਵੀਵ ਯੂਨੀਵਰਸਿਟੀ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਆਦੀ ਲੌਟਮੈਨ ਅੰਤਰ-ਅਨੁਸ਼ਾਸਨੀ ਪ੍ਰੋਗ੍ਰਾਮ ਵਿਚ ਪੜ੍ਹਾਈ ਕੀਤੀ।ਉਹ ਆਪਣੀ ਪਤਨੀ, ਸ਼ੀਰਾ ਗੇਫੇਨ ਅਤੇ ਉਨ੍ਹਾਂ ਦੇ ਬੇਟੇ ਲੇਵ ਦੇ ਨਾਲ ਤੇਲ ਅਵੀਵ ਵਿੱਚ ਰਹਿੰਦਾ ਹੈ। ਉਹ ਬੀਅਰ ਸ਼ੇਵਾ ਵਿਚ ਨੇਗੇਵ ਦੀ ਬੇਨ-ਗੁਰੀਅਨ ਯੂਨੀਵਰਸਿਟੀ ਅਤੇ ਤੇਲ ਅਵੀਵ ਯੂਨੀਵਰਸਿਟੀ ਵਿਚ ਲੈਕਚਰਾਰ ਹੈ। ਉਸ ਕੋਲ ਇਜ਼ਰਾਈਲੀ ਅਤੇ ਪੋਲਿਸ਼ ਦੋਹਰੀ ਨਾਗਰਿਕਤਾ ਹੈ।

ਸਾਹਿਤਕ ਕੈਰੀਅਰਸੋਧੋ

ਕਿਰੇਟ ਦੀ ਪਹਿਲੀ ਪ੍ਰਕਾਸ਼ਤ ਰਚਨਾ ਪਾਈਪਲਾਈਨਾਂ ਸੀ (צינורות, Tzinorot, 1992)। ਇਹ ਕਹਾਣੀ ਸੰਗ੍ਰਹਿ ਹੈ, ਜਿਸ ਨੂੰ ਪ੍ਰਕਾਸ਼ਿਤ ਹੋਣ ਸਮੇਂ ਅਣਡਿੱਠ ਹੀ ਕਰ ਦਿੱਤਾ ਗਿਆ ਸੀ। ਉਸ ਦੀ ਦੂਜੀ ਕਿਤਾਬ ਮਿਸਿੰਗ ਕਿਸਿੰਗਰ (געגועיי לקיסינג'ר, Ga'agu'ai le-Kissinger, 1994), ਪੰਜਾਹ ਲਘੂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਨੇ ਆਮ ਜਨਤਾ ਦਾ ਧਿਆਨ ਖਿੱਚਿਆ। ਲਘੂ ਕਹਾਣੀ "ਸਾਇਰਨ", ਜੋ ਕਿ ਆਧੁਨਿਕ ਇਜ਼ਰਾਈਲੀ ਸਮਾਜ ਦੀਆਂ ਪਹੇਲੀਆਂ ਨੂੰ ਦਰਸਾਉਂਦੀ ਹੈ, ਇਜ਼ਰਾਈਲੀ ਮੈਟ੍ਰਿਕ ਦੀ ਪ੍ਰੀਖਿਆ ਦੇ ਪਾਠਕ੍ਰਮ ਵਿਚ ਸ਼ਾਮਲ ਕੀਤੀ ਗਈ ਹੈ।

ਹਵਾਲੇਸੋਧੋ

  1. Michael Gluzman; Naomi Seidman (1 September 1996). Israel: a traveler's literary companion. Whereabouts Press. p. 233. ISBN 978-1-883513-03-0. Retrieved 20 September 2011. 
  2. Jaggi, Maya (17 March 2007). "Life at a louder volume". The Guardian. London. Retrieved 20 September 2011. 
  3. Rovner, Adam. "Interviews Etgar Keret on Tradition, Translation, and Alien Toasters". Words Without Borders. Retrieved 18 January 2019.