ਏਰਿਕ ਐਕਸਲ ਕਾਰਲਫੈਲਡਟ

ਏਰਿਕ ਐਕਸਲ ਕਾਰਲਫੈਲਡਟ (20 ਜੁਲਾਈ 1864 – 8 ਅਪ੍ਰੈਲ 1931) ਇੱਕ ਸਵੀਡਨੀ ਕਵੀ ਸੀ ਜਿਸ ਖੇਤਰਵਾਦ ਦੇ ਵੇਸ ਵਿੱਚ ਅਤਿਅੰਤ ਪ੍ਰਤੀਕਵਾਦੀ ਕਵਿਤਾ ਬਹੁਤ ਲੋਕਪ੍ਰਿਯ ਸੀ ਅਤੇ ਉਸ ਨੇ 1931 ਵਿੱਚ ਮਰਨ ਉਪਰੰਤ ਸਾਹਿਤ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ ਜਦੋਂ ਉਸ ਨੂੰ ਸਵੀਡਿਸ਼ ਅਕੈਡਮੀ ਦੇ ਮੈਂਬਰ ਨਾਥਨ ਸਦਰਬਲੌਮ ਦੁਆਰਾ ਨਾਮਜ਼ਦ ਕੀਤਾ ਗਿਆ ਸੀ। [1] ਇਹ ਅਫਵਾਹ ਹੈ ਕਿ ਪਹਿਲਾਂ ਹੀ 1919 ਵਿੱਚ ਉਸਨੂੰ ਇਸ ਪੁਰਸਕਾਰ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਸਨੇ ਇਨਕਾਰ ਕਰ ਦਿਤਾ ਸੀ।[2] ਕਾਰਲਫੈਲਡਟ ਦੀ ਕਵਿਤਾ ਵਿੱਚ ਗੂੜ੍ਹੇ ਸਥਾਨਕ ਰੰਗਾਂ ਦੀ ਅਤੇ ਇੱਕ ਗਹਿਰੀਆਂ ਰਵਾਇਤੀ ਪ੍ਰਗੀਤਕ ਸੁਰਾਂ ਦੀ ਝਲਕ ਮਿਲਦੀ ਹੈ। ਉਸ ਦੀਆਂ ਸਾਰੀਆਂ ਰਚਨਾਵਾਂ ਵਿੱਚ ਕਿਸਾਨੀ ਰੀਤੀ-ਰਿਵਾਜਾਂ ਦੇ ਨਾਲ ਇੱਕ ਸਾਡੀ ਸਰਲ ਜ਼ਿੰਦਗੀ ਦੇ ਲਈ ਉਸਦਾ ਹੇਰਵਾ ਸਾਫ਼ ਝਲਕਦਾ ਹੈ। ਇਹ ਹੇਰਵਾ ਸਵੀਡਨ ਦੇ ਆਧੁਨਿਕੀਕਰਨ ਅਤੇ ਸ਼ਹਿਰੀਕਰਨ ਦੀਆਂ ਬੇਰੋਕ ਪ੍ਰਕਿਰਿਆਵਾਂ ਦੇ ਕਾਰਨ ਆਇਆ ਸੀ।

ਏਰਿਕ ਐਕਸਲ ਕਾਰਲਫੈਲਡਟ
ਜਨਮ(1864-07-20)20 ਜੁਲਾਈ 1864
ਕਾਰਲਬੋ, ਦਾਲਰਾਨਾ, ਸਵੀਡਨ
ਮੌਤ8 ਅਪ੍ਰੈਲ 1931(1931-04-08) (ਉਮਰ 66)
ਸਟਾਕਹੋਮ, ਸਵੀਡਨ
ਕਿੱਤਾਕਵੀ
ਰਾਸ਼ਟਰੀਅਤਾਸਵੀਡਿਸ਼
ਪ੍ਰਮੁੱਖ ਕੰਮਆਵਾਰਗੀ ਅਤੇ ਪਿਆਰ ਦਾ ਗੀਤ (1895)
ਫ੍ਰਿਡੋਲਿਨ ਦਾ ਗੀਤ (1898)
ਫਲੋਰਾ ਅਤੇ ਪੋਮੋਨਾ (1906)
ਫਲੋਰਾ ਅਤੇ ਬੇਲੋਨਾ (1918
ਪ੍ਰਮੁੱਖ ਅਵਾਰਡਸਾਹਿਤ ਵਿੱਚ ਨੋਬਲ ਪੁਰਸਕਾਰ
1931

ਦੌਲਾਰਨਾ ਪ੍ਰਾਂਤ ਦੇ ਕਾਰਲਬੋ ਵਿੱਚ ਪੈਦਾ ਹੋਇਆ ਸੀ। ਕਾਰਲਫੈਲਡਟ ਨਾਂ ਉਸਨੇ 1889 ਵਿੱਚ ਅਪਣਾਇਆ ਸੀ। ਇਹ ਉਸਨੇ ਆਪਣੇ ਪਿਤਾ ਦੇ ਫਾਰਮ ਦੇ ਨਾਮ ਤੋਂ ਲਿਆ ਸੀ। ਸ਼ੁਰੂ ਵਿਚ, ਉਸ ਦਾ ਨਾਮ ਏਰਿਕ ਐਕਸਲ ਏਰਿਕਸਨ ਸੀ, ਸ਼ਾਇਦ ਉਸਨੇ ਆਪਣਾ ਨਵਾਂ ਨਾਂ ਆਪਣੇ ਪਿਤਾ ਨਾਲੋਂ ਦੂਰੀ ਸਥਾਪਤ ਕਰਨ ਲਈ ਰੱਖਿਆ, ਜਿਸ ਦੀ ਅਪਰਾਧਕ ਸਜ਼ਾ ਸੁਣਾਏ ਜਾਣ ਕਾਰਨ ਬਦਨਾਮੀ ਹੋ ਗਈ ਸੀ। ਉਸ ਦੇ ਮਾਪੇ ਏਰਿਕ ਜੈਨਸਨ ਅਤੇ ਅੰਨਾ ਸਟੀਨਾ ਜਨਸਡੋਟਰ ਸਨ, ਦੋਵੇਂ ਹੀ ਪੁਰਾਣੇ ਖੁਦਾਈ ਪਰਿਵਾਰਾਂ ਤੋਂ ਆਏ ਸਨ। ਕਾਰਲਫੈਲਡਟ ਨੇ ਆਪਣੇ ਜਨਮ ਅਸਥਾਨ ਤੇ ਅਤੇ ਵੈਸਟਰਸ ਵਿਖੇ ਸਕੂਲਾਂ ਵਿੱਚ ਪੜ੍ਹਾਈ ਕੀਤੀ ਜਿੱਥੇ ਉਸਨੇ 1885 ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਸ ਨੇ ਉਪਸਾਲਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ 1898 ਵਿੱਚ ਆਪਣੀ ਡਿਗਰੀ ਪ੍ਰਾਪਤ ਕੀਤੀ। 1893 ਅਤੇ 1896 ਦੇ ਵਿਚਕਾਰ, ਉਸਨੇ ਡੀਜੋਰਸੋਲਮ ਵਿੱਚ ਪ੍ਰਾਈਵੇਟ ਵਿਆਕਰਨ ਸਕੂਲ ਅਤੇ ਮੋਲਕੋਮ ਵਿਖੇ ਬਾਲਗ ਸਿੱਖਿਆ ਲਈ ਸਕੂਲ ਵਿੱਚ ਪੜ੍ਹਾਇਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਪੰਜ ਸਾਲਾਂ ਲਈ ਸਟਾਕਹੋਮ ਵਿੱਚ ਸਵੀਡਨ ਦੀ ਰਾਇਲ ਲਾਇਬਰੇਰੀ, ਵਿੱਚ ਇੱਕ ਅਹੁਦੇ ਤੇ ਕੰਮ ਕੀਤਾ।   

1903 ਵਿੱਚ ਕਾਰਲਫੈਲਡਟ ਨੂੰ ਖੇਤੀਬਾੜੀ ਅਕੈਡਮੀ ਦਾ ਲਾਇਬਰੇਰੀਅਨ ਬਣਾਇਆ ਗਿਆ। ਇਸ ਦੌਰਾਨ ਉਸ ਨੂੰ ਇੱਕ ਕਵੀ ਵਜੋਂ ਮਾਨਤਾ ਮਿਲ ਗਈ, ਅਤੇ 1904 ਵਿੱਚ ਸਵੀਡਿਸ਼ ਅਕੈਡਮੀ ਲਈ ਚੁਣਿਆ ਗਿਆ। 1905 ਵਿੱਚ ਉਹ ਨੋਬਲ ਇੰਸਟੀਚਿਊਟ ਆਫ਼ ਅਕੈਡਮੀ ਦਾ ਅਤੇ 1907 ਵਿੱਚ ਨੋਬਲ ਕਮੇਟੀ ਮੈਂਬਰ ਬਣ ਗਿਆ। 1912 ਵਿੱਚ ਉਹ ਅਕੈਡਮੀ ਦਾ ਪੱਕਾ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਸਨੇ ਆਪਣਾ ਸਾਰਾ ਸਮਾਂ ਨੂੰ ਇਸ ਅਹੁਦੇ ਨੂੰ ਸਮਰਪਿਤ ਕੀਤਾ (ਭਾਵੇਂ ਉਹ ਨੋਬਲ ਕਮੇਟੀ ਦਾ ਮੈਂਬਰ ਵੀ ਰਿਹਾ)।  

ਕਾਰਲਫੈਲਡਟ ਦੀ ਕਵਿਤਾ ਲਈ 1917 ਵਿਚ, ਉਸ ਨੂੰ ਉਸਦੀ ਅਲਮਾ ਮਾਤਰ, ਉਪਸਾਲਾ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ ਪ੍ਰਾਪਤ ਹੋਈ।  

ਲਿਖਤਾਂ ਸੋਧੋ

ਕਾਰਲਫੈਲਡਟ ਦੇ ਸਕੂਲ ਦੇ ਦਿਨਾਂ ਦੇ ਦੌਰਾਨ ਵੀ ਉਸ ਦੀਆਂ ਵੱਖ-ਵੱਖ ਕਵਿਤਾਵਾਂ ਛਪਦੀਆਂ ਰਹੀਆਂ ਸਨ ਪਰ ਉਸ ਦਾ ਪਹਿਲਾ ਕਾਵਿ ਸੰਗ੍ਰਹਿ, Vildmarks-och kärleksvisor [ਆਵਾਰਗੀ ਅਤੇ ਪਿਆਰ ਦਾ ਗੀਤ] 1895 ਦੀ ਪਤਝੜ ਵਿੱਚ ਛਾਪਿਆ ਗਿਆ ਸੀ। ਇਸ ਤੋਂ ਬਾਅਦ ਫ੍ਰਿਡੋਲਿਨਜ਼ ਵਿਸੋਰ [ਫ੍ਰਿਡੋਲਿਨ ਦਾ ਗੀਤ] (1898), ਫ੍ਰ੍ਰਿਡੀਲੀਨਜ਼ ਲਸਟ ਗਾਰਡ [ਫ੍ਰਿਡੋਲਿਨ ਦਾ ਅਨੰਦ ਬਾਗ਼] (1901), ਫਲੋਰਾ ਓਚ ਪੋਮੋਨਾ [ ਫਲੋਰਾ ਅਤੇ ਪੋਮੋਨਾ] (1906)], ਫਲੋਰਾ ਓਚ ਬੇਲੋਨਾ [ਫਲੋਰਾ ਅਤੇ ਬੇਲੋਨਾ] (1918), ਅਤੇ ਹੋਸਟਹੋਰਨ [ਪਤਝੜ ਦਾ ਹੌਰਨ] (1927) ਛਪੇ। ਚਾਰਲਸ ਵਹਾਰਟਨ ਸਟਾਰਕ ਨੇ ਐਰਕੇਡਿਆ ਬੋਰੇਲੀਆਸ ਸਿਰਲੇਖ ਦੇ ਅਧੀਨ ਅੰਗਰੇਜ਼ੀ ਵਿੱਚ ਅਨੁਵਾਦ ਕੀਤੀਆਂ ਗਈਆਂ ਉਸਦੀਆਂ ਚੋਣਵੀਆਂ ਕਵਿਤਾਵਾਂ, 1938 ਵਿੱਚ ਪ੍ਰਕਾਸ਼ਿਤ ਹੋਈਆਂ ਸੀ।

ਕਾਰਲਫੈਲਡਟ ਨੇ ਸਵੀਡੀ ਕਵੀ ਲੁਸੀਡੋਰ (1909) ਦਾ ਇੱਕ ਛੋਟਾ ਜਿਹਾ ਜ਼ਿੰਦਗੀਨਾਮਾ ਲਿਖ਼ਿਆ। 1931 ਵਿੱਚ ਆਪਣੀ ਮੌਤ ਤੋਂ ਥੋੜ੍ਹੀ ਦੇਰ ਬਾਅਦ ਉਸ ਦੇ ਭਾਸ਼ਣਾਂ ਦਾ ਸੰਗ੍ਰਹਿ ਛਾਪਿਆ ਗਿਆ ਸੀ।

ਅੰਗਰੇਜ਼ੀ ਵਿੱਚ ਉਸ ਦੀਆਂ ਲਿਖਤਾਂ  ਸੋਧੋ

  • Modern Swedish Poetry Part 1 (1929) – (ਆਧੁਨਿਕ ਸਵੀਡਿਸ਼ ਕਵਿਤਾ ਭਾਗ 1 (1929) - ਅਨੁਵਾਦਕ ਸੀ। ਡੀ. ਲੋੱਕੋਕ)
  • Arcadia Borealis (1938) – (ਆਰਕੇਡਿਆ ਬੋਰੀਲੀਸ - ਅਨੁਵਾਦਕ ਚਾਰਲਸ ਵਹਾਰਟਨ ਸਟਾਰਕ)
  • The North! To the North! (2001) – (ਉੱਤਰ! ਉੱਤਰ ਨੂੰ! (2001) - (ਅਨੁਵਾਦਕ ਜੂਡਿਥ ਮੋਫੇਂਟ, ਕਾਰਲਫੈਡਟ ਸਮੇਤ ਪੰਜ ਕਵੀ)

ਹਵਾਲੇ ਸੋਧੋ

  1. Nomination Database
  2. Karlfeldtsamfundet Archived 2011-07-26 at the Wayback Machine. (Swedish). Retrieved 2010-02-17.

ਬਾਹਰੀ ਲਿੰਕ ਸੋਧੋ