ਏ ਬੀ ਬਰਧਨ
ਅਰਧੇਂਦੁ ਬਛੇਂਦਰੁ ਬਰਧਨ ਜਾਂ ਏ ਬੀ ਬਰਧਨ (24 ਸਤੰਬਰ 1924 - 2 ਜਨਵਰੀ 2016) ਭਾਰਤ ਦੀਆਂ ਸਭ ਤੋਂ ਪੁਰਾਣੀਆਂ ਰਾਜਸੀ ਪਾਰਟੀਆਂ ਵਿੱਚੋਂ ਇੱਕ, ਭਾਰਤੀ ਕਮਿਊਨਿਸਟ ਪਾਰਟੀ ਦੇ ਭੂਤਪੂਰਵ ਜਨਰਲ ਸਕੱਤਰ ਸਨ। ਉਹ ਨਾਗਪੁਰ ਤੋਂ ਸਨ ਅਤੇ ਉਨ੍ਹਾਂ ਨੇ ਉਥੋਂ ਬਹੁਤ ਵਾਰੀ ਚੋਣ ਲੜੀ ਪਰ ਸਿਰਫ ਇੱਕ ਵਾਰ ਹੀ ਜਿੱਤ ਸਕੇ। ਉਹ 1957 ਮਹਾਰਾਸ਼ਟਰ ਰਾਜ ਵਿਧਾਨ ਸਭਾ ਲਈ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਜਿੱਤੇ ਸਨ। ਉਨ੍ਹਾਂ ਨੇ 1967, ਅਤੇ 1980 ਵਿੱਚ ਨਾਗਪੁਰ ਤੋਂ ਲੋਕ ਸਭਾ ਚੋਣ ਹਾਰੀ ਹੈ। ਉਹ 1990 ਵਿੱਚ ਦਿੱਲੀ ਚਲੇ ਗਏ ਅਤੇ ਪਾਰਟੀ ਦੇ ਡਿਪਟੀ ਜਨਰਲ ਸਕੱਤਰ ਬਣ ਗਏ ਅਤੇ 1996 ਵਿੱਚ ਸੀ ਪੀ ਆਈ ਦੇ ਜਨਰਲ ਸਕੱਤਰ ਦੇ ਤੌਰ ਤੇ ਇੰਦਰਜੀਤ ਗੁਪਤਾ ਦੀ ਥਾਂ ਲਈ।[1][2][3][4]
ਅਰਧੇਂਦੁ ਬਛੇਂਦਰੁ ਬਰਧਨ | |
---|---|
ਭਾਰਤੀ ਕਮਿਊਨਿਸਟ ਪਾਰਟੀ ਦਾ ਜਰਨਲ ਸੈਕਟਰੀ | |
ਦਫ਼ਤਰ ਵਿੱਚ 1996–2012 | |
ਤੋਂ ਪਹਿਲਾਂ | ਇੰਦਰਜੀਤ ਗੁਪਤਾ |
ਤੋਂ ਬਾਅਦ | ਸੁਰਾਵਰਮ ਸੁਧਾਕਰ ਰੇਡੀ |
ਨਿੱਜੀ ਜਾਣਕਾਰੀ | |
ਜਨਮ | ਬਰੀਸਾਲ, ਬੰਗਾਲ ਪ੍ਰੇਜ਼ੀਡੇਸੀ, ਬ੍ਰਿਟਿਸ਼ ਭਾਰਤ (ਹੁਣ ਬੰਗਲਾਦੇਸ਼) | 25 ਸਤੰਬਰ 1924
ਮੌਤ | 2 ਜਨਵਰੀ 2016 ਦਿੱਲੀ, ਭਾਰਤ | (ਉਮਰ 91)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ |
ਪੇਸ਼ਾ | ਸਿਆਸਤਦਾਨ, ਸਮਾਜਿਕ ਕਾਰਕੁਨ |
ਹਵਾਲੇ
ਸੋਧੋ- ↑ "'This Government Would Not Fall'". Outlook. 10 August 2004. Retrieved 2010-01-27.
- ↑ Mukherjee, Arindam (26 June 1996). "We Will Fight Disinvestment". Outlook. Retrieved 2010-01-27.
- ↑ "Bardhan wants to step down, CPI not enthusiastic". Business Standard. 27 August 2007. Retrieved 2010-01-27.
- ↑ "Lady luck fails to smile on CPI's Bardhan". Indian Express. 9 May 2009. Retrieved 2010-01-27.
ਵਿਕੀਮੀਡੀਆ ਕਾਮਨਜ਼ ਉੱਤੇ Ardhendu Bhushan Bardhan ਨਾਲ ਸਬੰਧਤ ਮੀਡੀਆ ਹੈ।