ਐਨ. ਗੋਪੀ
ਡਾ. ਐਨ. ਗੋਪੀ ( ਤੇਲਗੂ : ఎన్.గోపి; ਜਨਮ 25 ਜੂਨ 1948) ਇੱਕ ਪ੍ਰਸਿੱਧ ਭਾਰਤੀ ਕਵੀ, ਤੇਲਗੂ ਵਿੱਚ ਸਾਹਿਤਕ ਆਲੋਚਕ ਅਤੇ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਹੈ। [1] ਉਹ ਸਾਲ 1974 ਤੋਂ 2008 ਤੱਕ ਸੇਵਾ ਮੁਕਤ ਹੋਣ ਤਕ ਯੂਨੀਵਰਸਿਟੀ ਪ੍ਰੋਫੈਸਰ ਅਤੇ ਡੀਨ ਰਿਹਾ ਹੈ। ਉਸਨੇ ਪੋਟੀ ਸ਼੍ਰੀਰਾਮੂਲੂ ਤੇਲਗੂ ਯੂਨੀਵਰਸਿਟੀ, ਹੈਦਰਾਬਾਦ ਦੇ ਉਪ ਕੁਲਪਤੀ ਦਾ ਅਹੁਦਾ ਵੀ ਸੰਭਾਲਿਆ ਹੈ। ਮੂਲ ਰੂਪ ਵਿਚ ਇਕ ਮਾਨਵਵਾਦੀ, ਗੋਪੀ ਨੇ ਆਪਣੀ ਕਵਿਤਾ ਵਿਚ ਨੇਟਿਵਿਟੀ ਅਤੇ ਕੌਮੀ ਨਜ਼ਰੀਏ ਨੂੰ ਜ਼ੁਬਾਨ ਦਿੱਤੀ।
ਉਸ ਦੇ ਕਾਵਿ ਸੰਗ੍ਰਹਿ ਹਿੰਦੀ, ਅੰਗ੍ਰੇਜ਼ੀ, ਗੁਜਰਾਤੀ, ਨੇਪਾਲੀ, ਤਾਮਿਲ ਮਲਿਆਲਮ, ਮਰਾਠੀ, ਕੋਂਕਣੀ। ਡੋਗਰੀ, ਮੈਥੀਲੀ, ਕੰਨੜ, ਪੰਜਾਬੀ, ਸੰਸਕ੍ਰਿਤ, ਉੜੀਆ, ਸਿੰਧੀ, ਉਰਦੂ, ਅਸਾਮੀ, ਮੀਤੀ, ਬੰਗਾਲੀ, ਬੋਡੋ, ਕਸ਼ਮੀਰੀ, ਸੰਤਾਲੀ, ਰਾਜਸਥਾਨੀ, ਜਰਮਨ, ਰੂਸੀ ਅਤੇ ਫ਼ਾਰਸੀ ਵਰਗੀਆਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ ਹਨ।
ਉਸ ਦੀਆਂ ਮਹੱਤਵਪੂਰਣ ਰਚਨਾਵਾਂ ਹਨ 'ਕਲਾਨੀ ਨਿਦ੍ਰਾ ਪੋਨੀਵਵਾਨੁ' (ਮੈਂ ਸਮੇਂ ਨੂੰ ਸੌਣ ਨਹੀਂ ਦੇਵਾਂਗਾ 1998); ' ਨਨੀਲੂ ' (ਦਿ ਲਿਟਲ ਵਨਜ਼ 1998) ਅਤੇ 'ਜਲ ਗੀਥਮ' (ਜਲ ਗੀਤ - ਇਕ ਲੰਬੀ ਕਵਿਤਾ 2002)।
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਸੋਧੋਜਨਮ 25 ਜੂਨ 1948 ਨੂੰ ਤੇਲੰਗਾਨਾ ਰਾਜ ਦੇ ਨਲਗੌਂਡਾ ਜ਼ਿਲ੍ਹੇ ਦੇ ਭੋਂਗੀਰ ਪਿੰਡ ਵਿੱਚ ਹੋਇਆ ਸੀ। ਸਰਕਾਰੀ ਹਾਈ ਸਕੂਲ ਤੋਂ ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ, ਉਸਨੇ ਆਰਟਸ ਕਾਲਜ, ਉਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਵਿੱਚ ਦਾਖ਼ਲ ਹੋਣਾ ਚੁਣਿਆ, ਜਿਥੇ ਉਸਨੇ ਤੇਲਗੂ, ਸੰਸਕ੍ਰਿਤ ਅਤੇ ਭਾਸ਼ਾ ਵਿਗਿਆਨ ਸਮੂਹ ਨਾਲ ਬੀ.ਏ ਕੀਤੀ ਅਤੇ 6 ਵੇਂ ਰੈਂਕ ਨਾਲ ਪਾਸ ਹੋ ਕੇ, ਨਿਜ਼ਾਮ ਦਾ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਤੇਲਗੂ ਵਿਚ ਐਮ.ਏ.ਕੀਤੀ, ਅਤੇ 1973 ਵਿਚ ਓਸਮਾਨਿਆ ਯੂਨੀਵਰਸਿਟੀ ਤੋਂ ਗੁਰਜਦਾ ਅੱਪਾ ਰਾਓ ਗੋਲਡ ਮੈਡਲ ਜਿੱਤਣ ਲਈ ਯੂਨੀਵਰਸਿਟੀ ਵਿਚ ਸਿਖਰਲਾ ਸਥਾਨ ਪ੍ਰਾਪਤ ਕੀਤਾ। ਬਾਅਦ ਵਿਚ ਉਸਨੇ ਅਪਲਾਈਡ ਭਾਸ਼ਾ ਵਿਗਿਆਨ ਵਿਚ ਇਕ ਪੀਜੀ ਡਿਪਲੋਮਾ ਕੀਤਾ। ਹਾਲਾਂਕਿ ਉਸਦਾ ਦਰਜ ਨਾਮ ਨੱਕਾ ਗੋਪਾਲ ਹੈ, ਪਰ ਸਾਹਿਤਕ ਖੇਤਰ ਵਿੱਚ ਉਹ ਐਨ ਗੋਪੀ ਦੇ ਨਾਮ ਨਾਲ ਪ੍ਰਸਿੱਧ ਹੈ।
ਕੈਰੀਅਰ
ਸੋਧੋਉਸਦੀ ਪਹਿਲੀ ਨੌਕਰੀ ਇਕ ਸਾਲ ਲਈ ਯੂਨੀਸੈਫ ਦੇ ਗੈਰ ਰਸਮੀ ਪ੍ਰੋਜੈਕਟ ਵਿਚ ਪ੍ਰੋਜੈਕਟ ਅਧਿਕਾਰੀ ਦੀ ਸੀ। ਬਾਅਦ ਵਿਚ ਉਹ 1974 ਵਿਚ ਓਸਮਾਨਿਆ ਯੂਨੀਵਰਸਿਟੀ ਨਾਲ ਜੁੜੇ ਐਨ ਬੀ ਸਾਇੰਸ ਕਾਲਜ ਵਿਚ ਲੈਕਚਰਾਰ ਵਜੋਂ ਸ਼ਾਮਲ ਹੋਇਆ। ਬਾਅਦ ਵਿਚ ਉਹ 1981 ਵਿਚ ਓਯੂ ਵਿਚ ਸ਼ਾਮਲ ਹੋ ਗਿਆ। ਉਹ 1990 ਵਿੱਚ ਤੇਲਗੂ ਦਾ ਪ੍ਰੋਫੈਸਰ, 1992 ਵਿੱਚ ਚੇਅਰਮੈਨ ਬੋਰਡ ਆਫ਼ ਸਟੱਡੀਜ਼ ਅਤੇ 1994 ਵਿੱਚ ਵਿਭਾਗ ਦਾ ਮੁਖੀ ਬਣਿਆ। ਬਾਅਦ ਵਿਚ ਉਸਨੂੰ ਤੇਲਗੂ ਯੂਨੀਵਰਸਿਟੀ ਦਾ ਉਪ ਕੁਲਪਤੀ (1999-2002) ਨਿਯੁਕਤ ਕੀਤਾ ਗਿਆ ਸੀ। ਜਦੋਂ ਉਹ ਇਸ ਅਹੁਦੇ ਲਈ ਚੁਣਿਆ ਗਿਆ ਸੀ ਤਾਂ ਉਹ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਵੀ ਸੀ। 2001 ਵਿਚ, ਉਸਨੇ ਇਕੋ ਸਮੇਂ ਦ੍ਰਾਵਿੜੀਅਨ ਅਤੇ ਕਾਕਟੀਆ ਯੂਨੀਵਰਸਟੀਆਂ ਲਈ ਕਾਰਜਕਾਰੀ ਵੀਸੀ ਵਜੋਂ ਵਾਧੂ ਚਾਰਜ ਵੀ ਲਿਆ। ਤੇਲਗੂ ਯੂਨੀਵਰਸਿਟੀ ਦੇ ਵੀਸੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਉਹ ਆਪਣੀ ਮੂਲ ਯੂਨੀਵਰਸਿਟੀ ਵਾਪਸ ਆਇਆ, ਜਿੱਥੇ ਉਸਨੇ ਡੀਨ ਫੈਕਲਟੀ ਆਫ਼ ਆਰਟਸ (2004-2006) ਵਜੋਂ ਸੇਵਾ ਨਿਭਾਈ। 2008 ਵਿੱਚ ਸੇਵਾਮੁਕਤੀ ਤੋਂ ਬਾਅਦ, ਉਸਨੇ ਦੂਜੀ ਵਾਰ 2011-13 ਅਤੇ 2015-17 ਦੇ ਦੌਰਾਨ ਯੂਜੀਸੀ ਐਮਰੀਟਸ ਫੈਲੋ ਵਜੋਂ ਸੇਵਾ ਨਿਭਾਈ।
ਹਵਾਲੇ
ਸੋਧੋ- ↑ "Akademi Awards (1955-2016)". Sahitya Akademi - National Academy of Letters. Retrieved 28 June 2018.