ਐਮੀ ਐਲਿਜ਼ਾਬੈੱਥ ਫ਼ਿਸ਼ਰ (ਜਨਮ 21 ਅਗਸਤ, 1974) ਇੱਕ ਅਮਰੀਕੀ ਔਰਤ ਹੈ, ਜੋ 1992 ਵਿੱਚ ਮੀਡੀਆ ਦੁਆਰਾ "ਦ ਲੋਂਗ ਆਈਲੈਂਡ ਲੋਲਿਤਾ" ਦੁਆਰਾ ਜਾਣਿਆ ਜਾਣਾ ਸ਼ੁਰੂ ਹੋਇਆ, ਜਦੋਂ ਇਹ 17 ਸਾਲ ਦੀ ਸੀ ਤਾਂ ਇਸਨੇ ਆਪਣੇ ਨਾਜਾਇਜ਼ ਪ੍ਰੇਮੀ, ਜੋਏ ਬੱਟਾਫੂਕੋ, ਦੀ ਪਤਨੀ, ਮੈਰੀ ਜੋ ਬੱਟਾਫੂਕੋ, ਨੂੰ ਗੋਲੀਆਂ ਮਾਰੀਆਂ ਅਤੇ ਉਸ ਨੂੰ ਜ਼ਖਮੀ ਕੀਤਾ। ਇਸ ਨੂੰ ਕ਼ਤਲ ਕਰਨ ਦੇ ਦੋਸ਼ ਵਿੱਚ ਇਸ ਉੱਪਰ ਫਰਸਟ-ਡਿਗਰੀ ਦਾ ਚਾਰਜ ਲਗਾਇਆ ਗਿਆ ਅਤੇ ਇਸਨੇ ਸੱਤ ਸਾਲ ਜੇਲ ਵਿੱਚ ਬਿਤਾਏ। 1999 ਵਿੱਚ ਰਿਹਾਈ ਤੋਂ ਬਾਅਦ, ਫ਼ਿਸ਼ਰ ਇੱਕ ਲੇਖਿਕਾ ਅਤੇ ਇੱਕ ਪੌਰਨੋਗ੍ਰਾਫਿਕ ਅਦਾਕਾਰਾ ਬਣੀ।

ਐਮੀ ਫ਼ਿਸ਼ਰ
ਐਮੀ ਫ਼ਿਸ਼ਰ
ਜਨਮ
Amy Elizabeth Fisher

(1974-08-21) ਅਗਸਤ 21, 1974 (ਉਮਰ 49)
ਰਾਸ਼ਟਰੀਅਤਾਅਮਰੀਕੀ
ਹੋਰ ਨਾਮਦ ਲੌਂਗ ਆਈਲੈਂਡ ਲੋਲਿਤਾ
ਪੇਸ਼ਾਪੌਰਨੋਗ੍ਰਾਫਿਕ ਫ਼ਿਲਮ ਅਦਾਕਾਰ, ਪੱਤਰਕਾਰ, ਲੇਖਕ
ਕੱਦ5 ft 4 in (1.63 m)[1]
ਜੀਵਨ ਸਾਥੀ
Louis Bellera
(ਵਿ. 2003; ਤ. 2015)
[2]
ਬੱਚੇ3

ਸ਼ੁਰੂਆਤੀ ਜੀਵਨ ਸੋਧੋ

ਫ਼ਿਸ਼ਰ ਦਾ ਜਨਮ, ਲੌਂਗ ਟਾਪੂ, ਨਿਊ ਯਾਰਕ, ਵਿੱਚ[3] ਇਲੀਅਟ ਅਤੇ ਰੋਸੇਨ ਫ਼ਿਸ਼ਰ ਦੇ ਘਰ ਹੋਇਆ।[4] ਇਸਦੇ ਪਿਤਾ, ਯਹੂਦੀ ਸੀ, ਜਦਕਿ ਉਸ ਦੀ ਮਾਤਾ ਦੇ  ਪਰਿਵਾਰ ਬਾਰੇ, ਫ਼ਿਸ਼ਰ ਨੇ ਕਿਹਾ, ""ਬਹੁਤ ਸਾਰੀਆਂ ਵੱਖੋ ਵੱਖਰੀਆਂ ਚੀਜ਼ਾਂ ਦਾ ਮਿਸ਼ਰਣ ਸੀ", ਜਿਸ ਵਿੱਚ ਅੰਗਰੇਜ਼ੀ ਵੀ ਸ਼ਾਮਿਲ ਹੈ।[5] ਬਤੌਰ 16 ਸਾਲ ਦੀ ਉਮਰ ਵਿੱਚ ਇਹ ਬੇਲਮੋਰ, ਨਿਊ ਯਾਰਕ ਵਿੱਚ ਕੈਂਡੀ ਹਾਈ ਸਕੂਲ ਦੀ ਵਿਦਿਆਰਥਣ ਸੀ[6] ਇਸਨੂੰ ਇਸਦੇ ਮਾਤਾ-ਪਿਤਾ ਨੇ 16ਵੇਂ ਜਨਮ ਦਿਨ ਉੱਪਰ ਜੋ ਕਾਰ ਤੋਹਫ਼ੇ ਵਿੱਚ ਦਿੱਤੀ ਸੀ ਉਸ ਨੂੰ ਕਥਿਤ ਤੌਰ ਉੱਪਰ ਖਰਾਬ ਕਰਨ ਉਪਰੰਤ ਇਸਨੇ 35 ਸਾਲਾ ਜੋਏ ਬੱਟਾਫੂਕੋ ਨੂੰ ਗੁਜਾਰਿਸ਼ ਕੀਤੀ ਕਿ ਇਸ ਕਾਰ ਦੇ ਖ਼ਰਾਬ ਹੋਣ ਬਾਰੇ ਘਰ ਪਤਾ ਲਗੇ ਬਗੈਰ ਠੀਕ ਕੀਤੀ ਜਾਵੇ ਜਿਸ ਤੋਂ ਬਾਅਦ ਇਸਨੇ ਬੱਟਾਫੂਕੋ ਨਾਲ ਜਿਸਮਾਨੀ ਸਬੰਧ ਵੀ ਕਾਇਮ ਕੀਤੇ।[7]

ਅਪਰਾਧ ਅਤੇ ਜੇਲ੍ਹ ਸੋਧੋ

ਫ਼ਿਸ਼ਰ ਹੌਲੀ-ਹੌਲੀ ਜੋਏ ਦੇ ਪਿਆਰ ਵਿੱਚ ਪੈ ਗਈ ਅਤੇ ਇਸਦੀ ਈਰਖਾ ਮੈਰੀ ਜੋ ਨਾਲ ਦਿਨੋ ਦਿਨ ਵਧਦੀ ਗਈ। ਫਲਸਰੂਪ ਇਹ ਜਦੋਂ 17 ਸਾਲ ਦੀ ਸੀ ਇਸਨੇ ਜੋਏ ਨਾਲ ਉਸਦੀ ਪਤਨੀ ਦੇ ਕ਼ਤਲ ਕਰਨ ਦਾ ਵਿਚਾਰ ਸਾਂਝਾ ਕੀਤਾ। ਫ਼ਿਸ਼ਰ ਦੇ ਅਨੁਸਾਰ, ਜੋਏ ਨੇ ਇਸਦੀ ਗੋਲੀ ਮਾਰਨ ਦੀ ਯੋਜਨਾ ਵਿੱਚ ਇਸਦਾ ਸਾਥ ਦਿੱਤਾ ਅਤੇ ਫ਼ਿਸ਼ਰ ਨੂੰ ਆਪਣੀ ਪਤਨੀ ਦੀਆਂ ਆਦਤਾਂ ਅਤੇ ਘਰ ਵਿੱਚ ਰਹਿਣ ਦਾ ਸਮਾਂ ਦੱਸਿਆ।

ਪੀਟਰ ਗਵਾਗੈਂਟੀ ਦੀ ਸਹਾਇਤਾ ਨਾਲ, ਫਿਸ਼ਰ ਨੇ .25 ਕੈਲੀਬੋਰ ਪਿਸਤੌਲ ਪ੍ਰਾਪਤ ਕੀਤੀ ਅਤੇ ਫਿਰ ਇੱਕ ਗੁਆਂਢੀ ਦੀ ਕਾਰ ਤੋਂ ਲਾਇਸੰਸ ਪਲੇਟਾਂ ਦਾ ਇੱਕ ਸੈੱਟ ਚੋਰੀ ਕਰਨ ਲਈ ਬਾਹਰ ਗਈ। 19 ਮਈ, 1992 ਨੂੰ, ਗਵਾਗੈਂਟੀ ਨੇ ਫਿਸ਼ਰ ਦੀ ਮਦਦ ਉਸਦੀ ਆਪਣੀ ਪੋਂਟਿਕ ਫਾਇਰਬਰਡ ਤੇ ਲਾਈਸੈਂਸ ਪਲੈਟ ਵਿੱਚ ਕੀਤੀ ਅਤੇ ਫਿਰ ਇਸਨੂੰ ਬੱਟਾਫੂਕੋ ਦੇ ਘਰ ਮਾਸਾਪੇਕੁਆ, ਨਿਊ ਯਾਰਕ ਵਿਖੇ ਛੱਡਿਆ। ਫ਼ਿਸ਼ਰ ਨੇ ਬਾਅਦ ਵਿੱਚ ਪੁਲਿਸ ਨੂੰ ਸਮਝਾਇਆ ਉਸਨੂੰ ਉਮੀਦ ਸੀ ਕਿ ਗਵਾਗੈਂਟੀ ਸ਼ੂਟ ਕਰੇਗਾ ਪਰ ਉਸਨੇ ਮਨਾ ਕਰ ਦਿੱਤਾ। ਜਦੋਂ ਮੈਰੀ ਜੋ ਬੱਟਾਫੂਕੋ ਨੇ ਦਰਵਾਜ਼ਾ  ਖੋਲਿਆ, ਫਿਸ਼ਰ ਨੇ ਉਸ ਨੂੰ ਦੱਸਿਆ ਕਿ ਜੋਇ ਦਾ  ਫਿਸ਼ਰ ਦੀ (ਕਾਲਪਨਿਕ) ਛੋਟੀ ਭੈਣ ਨਾਲ ਸਬੰਧ ਹੈ, ਇਸਨੇ "ਸਬੂਤ" ਲਈ ਜੋਏ ਦੀ ਆਟੋ ਬਾਡੀ ਦੀ ਇੱਕ ਟੀ-ਸ਼ਰਟ ਵਿਗਿਆਪਨ ਮੁਹੱਈਆ ਕੀਤਾ। ਉਹਨਾਂ ਦੀ ਗੱਲ-ਬਾਤ 15 ਮਿੰਟ ਤੱਕ ਚੱਲੀ, ਪਰ ਬੱਟਾਫੂਕੋ ਦਾ ਫ਼ਿਸ਼ਰ ਦੇ ਇਲਜ਼ਾਮਾਂ ਉੱਪਰ ਗੁੱਸਾ ਵੱਧਦਾ ਗਿਆ। ਅੰਤ ਵਿੱਚ ਉਸਨੇ, ਫ਼ਿਸ਼ਰ ਨੂੰ ਆਪਣੇ ਘਰ ਤੋਂ ਵਾਪਿਸ ਜਾਣ ਲਈ ਕਿਹਾ। ਫ਼ਿਸ਼ਰ ਨੇ ਬੰਦੂਕ ਤਿਆਰ ਕੀਤੀ, ਅਤੇ ਮਾਰੀਆ ਦੇ ਸਿਰ ਉੱਪਰ ਨਿਸ਼ਾਨਾ ਬਣਾ ਕੇ ਉਸਨੂੰ ਗੋਲੀ ਮਾਰੀ। ਬੱਟਾਫੂਕੋ ਧਰਤੀ ਉੱਪਰ ਗਿਰ ਗਈ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਫ਼ਿਸ਼ਰ ਨੇ ਬੰਦੂਕ ਅਤੇ ਟੀ-ਸ਼ਰਟ ਉੱਥੇ ਹੀ ਸੁੱਟ ਦਿੱਤੀ ਅਤੇ ਬਾਹਰ ਗਵਾਗੈਂਟੀ ਕੋਲ ਭੱਜ ਗਈ ਪਰ ਗਵਾਗੈਂਟੀ ਨੇ ਉਸਨੂੰ ਸਾਰੇ ਸਬੂਤ ਆਪਣੇ ਨਾਲ ਲਿਆਉਣ ਲਈ ਕਿਹਾ ਤੇ ਉਹ ਵਾਪਿਸ ਜਾ ਕੇ ਦੋਹੇ ਚੀਜ਼ਾਂ ਚੱਕ ਲਿਆਈ। ਗੁਆਂਢੀਆਂ ਨੇ 911 ਉੱਪਰ ਫੋਨ ਕੀਤਾ ਅਤੇ ਬੱਟਾਫੂਕੋ ਦੇ ਇਲਾਜ਼ ਲਈ ਹਸਪਤਾਲ ਪਹੁੰਚਾਇਆ। ਇਸਦਾ ਇਲਾਜ਼ ਸਾਰੀ ਰਾਤ ਚਲਿਆ ਅਤੇ ਡਾਕਟਰ ਇਸਦੀ ਗੋਲੀ ਕੱਢਣ ਵਿੱਚ ਕਾਮਯਾਬ ਹੋ ਗਏ ਅਤੇ ਡਾਕਟਰਾਂ ਨੇ ਊਸਦੀ ਜ਼ਿੰਦਗੀ ਨੂੰ ਬਚਾ ਲਿਆ।[8]

ਉਮਰ ਕੈਦ ਸੋਧੋ

2 ਦਸੰਬਰ, 1992 ਵਿੱਚ, ਐਮੀ ਫ਼ਿਸ਼ਰ ਨੂੰ ਪੰਜ ਤੋਂ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਸਨੇ ਸੱਤ ਸਾਲ ਸੇਵਾ ਕੀਤੀ ਅਤੇ ਸੁਪਰੀਮ ਕੋਰਟ ਦੇ ਜੱਜ ਇਰਾ ਵੈਸਨਰ ਨੇ ਉਸ ਦੀ ਦੋਸ਼ੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਇਸਦੀ ਸਜ਼ਾ ਨੂੰ ਘਟਾਏ ਜਾਣ ਤੋਂ ਬਾਅਦ, ਮਈ 1999 ਵਿੱਚ ਇਸਨੂੰ ਰਿਹਾਈ ਦੇ ਦਿੱਤੀ ਗਈ।ਉਸ ਨੇ ਸੇਵਾ ਕੀਤੀ ਹੈ, ਨੂੰ ਸੱਤ ਸਾਲ ਅਤੇ ਪੈਰੋਲ ਦੇ ਦਿੱਤੀ।[9][10]

ਪੀਟਰ ਗਵਾਗੈਂਟੀ ਨੂੰ ਬੰਦੂਕ ਹਾਸਿਲ ਕਰਨ ਵਿੱਚ ਕੀਤੀ ਸਹਾਇਤਾ ਲਈ ਛੇ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਰਿਹਾਈ ਤੋਂ ਬਾਅਦ ਦੀ ਜ਼ਿੰਦਗੀ ਸੋਧੋ

ਜੇਲ੍ਹ ਤੋਂ ਰਿਹਾਈ ਮਿਲਣ ਤੋਂ ਬਾਅਦ, ਫ਼ਿਸ਼ਰ ਨੇ "ਲੌਂਗ ਆਈਲੈਂਡ ਪ੍ਰੈਸ"ਵਿੱਚ ਇੱਕ ਕਾਲਮਨਵੀਸ ਵਜੋਂ ਕੰਮ ਕੀਤਾ।ਇਸਨੇ ਆਪਣੇ ਜੀਵਨ ਅਨੁਭਵਾਂ ਨਾਲ ਸਬੰਧਿਤ ਇੱਕ ਕਿਤਾਬ, "ਜੇ ਮੈਨੂੰ ਪਤਾ ਸੀ ਤਾਂ ਜੇ...", ਸਿਰਲੇਖ ਹੇਠ ਰਸਲ ਵਾਲੀਵਰ ਤੋਂ ਲਿਖਵਾਈ, ਜਿਸਨੂੰ 2004 ਵਿੱਚ ਪ੍ਰਕਾਸ਼ਿਤ ਕਰਵਾਇਆ ਗਿਆ। 2003 ਵਿੱਚ, ਫ਼ਿਸ਼ਰ ਨੇ ਲੂਇਸ ਬੇਲੇਰਾ ਨਾਲ ਵਿਆਹ ਕਰਵਾਇਆ। ਇਸ ਜੋੜੇ ਕੋਲ ਤਿੰਨ ਬੱਚੇ ਹੋਏ।[11]

ਸੈਕਸ ਟੇਪ ਅਤੇ ਬਾਲਗ ਮਨੋਰੰਜਨ ਕੈਰੀਅਰ ਸੋਧੋ

 
ਫ਼ਿਸ਼ਰ 2010 ਵਿੱਚ

ਅਕਤੂਬਰ 2007 ਵਿੱਚ, ਨਿਊਯਾਰਕ ਪੋਸਟ ਨੇ ਦੋਸ਼ ਲਗਾਏ ਕਿ ਫਿਸ਼ਰ ਦੇ ਪਤੀ, ਲੌ ਬੇਲੇਰਾ ਨੇ ਜੋੜੇ ਦੇ ਸੈਕਸ ਟੇਪ ਨੂੰ ਲਾਸ ਏਂਜਲਸ ਦੇ ਰੇਡ ਲਾਈਟ ਜ਼ਿਲ੍ਹਾ ਵੀਡੀਓ ਵਿੱਚ ਵੇਚ ਦਿੱਤਾ ਸੀ।[12] ਰੈਡ ਲਾਈਟ ਡਿਸਟ੍ਰਿਕਟ ਵੀਡੀਓ ਨੇ ਇਸ ਜੋੜੇ ਦੇ ਸੈਕਸ ਟੇਪ ਨੂੰ ਰਿਲੀਜ਼ ਕੀਤਾ।[13] 31 ਅਕਤੂਬਰ ਨੂੰ, ਫ਼ਿਸ਼ਰ ਦੀਆਂ ਉਸ ਵੀਡੀਓ ਵਿਚੋਂ ਕਈ ਨਗਨ ਤਸਵੀਰਾਂ ਇੰਟਰਨੈੱਟ ਦੀਆਂ ਕਈ ਸਾਈਟਾਂ ਉੱਪਰ ਮਿਲੀਆਂ ਅਤੇ 1 ਨਵੰਬਰ, 2007 ਨੂੰ, ਰੈਡ ਲਾਈਟ ਡਿਸਟ੍ਰਿਕਟ ਵੀਡੀਓ ਵਲੋਂ ਫ਼ਿਸ਼ਰ ਦਾ ਇੱਕ ਟੀਜ਼ਰ ਕਲਿੱਪ ਤਿਆਰ ਕੀਤਾ ਗਿਆ ਜਿਸ ਵਿੱਚ ਇਹ ਨਹਾ ਅਤੇ ਸਨਬਾਥ ਲਈ ਰਹੀ ਸੀ। ਇਹ ਨੋਟ ਉਸ ਦੇ ਨਾਭੀ ਅਤੇ ਛਾਤੀ ਦੇ ਵਧਾਅ ਦੇ  ਆਲੇ ਦੁਆਲੇ ਇੱਕ ਟੈਟੂ ਸੀ।

ਜਨਵਰੀ 2008 ਦੇ ਸ਼ੁਰੂ ਵਿੱਚ, ਫ਼ਿਸ਼ਰ,ਨੇ ਐਲਾਨ ਕੀਤਾ ਕਿ, ਇਹ ਰੈਡ ਲਾਈਟ ਦੇ ਵਿਗਿਆਪਨ ਦਿੱਖ ਨਾਲ ਸਹਮਿਤ ਹੈ।

ਕਿਤਾਬਾਂ ਅਤੇ ਫ਼ਿਲਮਾਂ ਸੋਧੋ

 ਐਮੀ ਫ਼ਿਸ਼ਰ ਦੁਆਰਾ ਰਚਿਤ ਕਿਤਾਬਾਂ
  • ਫ਼ਿਸ਼ਰ, ਐਮੀ ਅਤੇ ਰੋਬੀ ਵੋਲੀਵਰ (2004). ਜੇ ਮੈਨੂੰ ਪਤਾ ਸੀ ਤਾਂ. ਆਈਯੂਨੀਵਰਸ. ISBN 0-595-32445-20-595-32445-2.
  • ਫ਼ਿਸ਼ਰ, ਐਮੀ ਦੇ ਨਾਲ ਸ਼ੀਲਾ ਵੇਲੇਰ (1994). ਐਮੀ ਫ਼ਿਸ਼ਰ: ਮੇਰੀ ਕਹਾਣੀ. (ਸੰਸਕਰਨ ਐਡੀਸ਼ਨ.) ISBN 0-671-86559-50-671-86559-5. (ਮੂਲ ਦੁਆਰਾ ਪ੍ਰਕਾਸ਼ਿਤ ਜੇਬ ਕਿਤਾਬ 1993 ਵਿੱਚ; ISBN 0-671-86558-70-671-86558-7.)
 ਐਮੀ ਫ਼ਿਸ਼ਰ ਬਾਰੇ ਕਿਤਾਬਾਂ
  • ਡੋਮਿਨਗੁਏਜ਼, ਪਿਏਰ (2001). ਐਮੀ ਫ਼ਿਸ਼ਰ: ਐਨਾਟੋਮੀ ਆਫ਼ ਏ ਸਕੈਂਡਲ: ਦ ਮਿੱਥ, ਦ ਮੀਡੀਆ ਐਂਡ ਦ ਟ੍ਰੁਥ ਬਿਹਾਇੰਡ ਦ ਲੌਂਗ ਆਈਲੈਂਡ ਲੋਲਿਤਾ ਸਟੋਰੀ. ਰਾਈਟਰਜ਼ ਕਲੱਬ ਪ੍ਰੈਸ. ISBN 0-595-18417-00-595-18417-0.
  • ਇਫਟੀਮੀਏਡਸ, ਮਾਰੀਆ (1992). ਲੇਥਲ ਲੋਲਿਤਾ: ਏ ਟ੍ਰੁਥ ਸਟੋਰੀ ਆਫ਼ ਸੈਕਸ, ਸਕੈਂਡਲ ਐਂਡ ਡੈਡਲੀ ਓਬਸੇਸ਼ਨ. ਸੈਂਟ. ਮਾਰਟਿਨ'ਸ ਪ੍ਰੈਸ. ISBN 0-312-95062-40-312-95062-4.
 ਐਮੀ ਫ਼ਿਸ਼ਰ ਬਾਰੇ ਮੂਵੀ
  • ਐਮੀ ਫ਼ਿਸ਼ਰ: ਮੇਰੀ ਕਹਾਣੀ, 1992 (ਟੀਵੀ) ਨੋਏਲੇ ਪਾਰਕਰ ਦੁਆਰਾ ਫ਼ਿਸ਼ਰ ਦੀ ਭੂਮਿਕਾ
  •   ਕੌਜ਼ਾਲਟਿਜ਼ ਆਫ਼ ਲਵ: "ਲੌਂਗ ਆਈਲੈਂਡ ਲੋਲਿਤਾ" ਸਟੋਰੀ, 1993 (ਟੀਵੀ) ਅਲਿਸਾ ਮਿਲਾਨੋ ਦੁਆਰਾ ਫ਼ਿਸ਼ਰ ਦੀ ਭੂਮਿਕਾ
  • ਦ ਐਮੀ ਫ਼ਿਸ਼ਰ ਸਟੋਰੀ, 1993 (ਟੀ) ਡਰਿਊ ਬੈਰੀਮੋਰ ਨੇ ਫ਼ਿਸ਼ਰ ਦੀ ਭੂਮਿਕਾ ਨਿਭਾਈ।

ਹਵਾਲੇ ਸੋਧੋ

  1. "Amy Fisher stats". Adultfilmdatabase.com. Retrieved 2011-04-17.
  2. Dailymail.com Reporter (8 July 2015). "Amy Fisher and husband divorce 16 years after the 'Long Island Lolita' was sprung from jail and eight years after couple's sex tape was made public". Daily Mail.
  3. Kasindorf, Jeanie (August 10, 1992). "Running Wilde: The Amy Fisher Story". New York. p. 31. Amy Fisher was born on Long Island in August 1974
  4. Schemo, Diana Jean (June 12, 1992). "Hidden and Haunted Behind the Headlines; Parents of an Accused Long Island Teen-Ager Are Prisoners of Sensation-Seekers". The New York Times. Retrieved May 10, 2017.
  5. In My Story, Fisher says her maternal grandfather "wasn't Italian, he was a mixture of a lot of different things, including English."
  6. "Classics: 'Long Island Lolita' May 19, 1992" Archived May 10, 2010, at the Wayback Machine., CBSTV.com, May 18, 2006
  7. "Buttafuoco Admits to Sex With Amy Fisher". The New York Times. 1993-10-06. Archived from the original on 22 January 2009. Retrieved 2009-02-21. {{cite news}}: Unknown parameter |dead-url= ignored (|url-status= suggested) (help)
  8. Bell, Rachel. "Amy Fisher". truTV. Archived from the original on 25 January 2009. Retrieved 2009-02-21. {{cite web}}: Unknown parameter |dead-url= ignored (|url-status= suggested) (help)
  9. McQuiston, John T. (December 2, 1992). "Amy Fisher Gets a Maximum of 15 Years". The New York Times. Retrieved June 7, 2013.
  10. "Amy Fisher, 'Long Island Lolita,' granted parole". CNN. 1999-05-06. Retrieved 2009-02-21.
  11. dead link "Amy Fisher: 'I Need to Drink'". theinsider.com. Archived from the original on 2011-07-09. Retrieved 2011-06-25. {{cite web}}: Unknown parameter |dead-url= ignored (|url-status= suggested) (help)
  12. K. Li, David (2007-10-29). "Amy Fisher's Sexy Video". New York Post. Retrieved 2009-02-21.
  13. "Red Light District to Distribute Amy Fisher Sex Video". PR Newswire. 2007-10-31. Retrieved 2009-02-21.

ਬਾਹਰੀ ਲਿੰਕ ਸੋਧੋ