ਐਲਿਜ਼ਾਬੈਥ ਓਲਸੇਨ
ਐਲਿਜ਼ਾਬੈਥ ਚੇਜ਼ ਓਲਸੇਨ (ਜਨਮ 16 ਫਰਵਰੀ 1989)[1] ਇੱਕ ਅਮਰੀਕੀ ਅਦਾਕਾਰਾ ਹੈ। ਉਸਨੂੰ 2011 ਵਿੱਚ ਮਾਰਥਾ ਮਰਸੀ ਮੇ ਮਾਰਲੀਨ ਵਿੱਚ ਅਭਿਨੈ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਇਸ ਫਿਲਮ ਲਈ ਉਸਨੂੰ ਸਰਬੋਤਮ ਅਦਾਕਾਰਾ ਲਈ ਬ੍ਰੌਡਕਾਸਟ ਫਿਲਮ ਕ੍ਰਿਟਿਕਸ ਐਸੋਸੀਏਸ਼ਨ ਅਵਾਰਡ ਅਤੇ ਬਿਹਤਰੀਨ ਔਰਤ ਲੀਡ ਲਈ ਇੰਡੀਪੈਂਡਟ ਸਪ੍ਰਿਟ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿੱਚ ਉਸਨੇ ਸ਼ਾਈਲੈਂਟ ਹਾਊਸ (2011), ਲਿਬ੍ਰਲ ਆਰਟਸ (2012), ਓਲਡ ਬੁਆਏ (2013), ਗੋਡਜ਼ਿਲਾ (2014), ਆਈ ਸਾ ਦਿ ਲਾਈਟ (2015), ਇਨਗ੍ਰਿਡ ਗੌਸ ਵੈਸਟ (2017), ਅਤੇ ਵਿੰਡ ਰਿਵਰ (2017) ਵਰਗੀਆਂ ਫਿਲਮਾਂ ਕੀਤੀਆਂ।
ਐਲਿਜ਼ਾਬੈਥ ਓਲਸੇਨ | |
---|---|
ਜਨਮ | ਐਲਿਜ਼ਾਬੈਥ ਚੇਜ਼ ਓਲਸੇਨ ਫਰਵਰੀ 16, 1989 ਸ਼ੇਰਮਨ, ਓਕਸ, ਕੈਲੀਫ਼ੋਰਨੀਆ। ਅਮਰੀਕਾ |
ਹੋਰ ਨਾਮ | ਲੀਜ਼ੀ ਓਲਸੇਨ |
ਸਿੱਖਿਆ | ਕੈਂਪਬੈਲ ਹਾਲ ਸਕੂਲ |
ਅਲਮਾ ਮਾਤਰ | ਨਿਊਯਾਰਕ ਯੂਨੀਵਰਸਿਟੀ |
ਜੀਵਨ ਸਾਥੀ | ਰੋਬੀ ਅਰਨੇਟ (m. ?) |
ਰਿਸ਼ਤੇਦਾਰ |
|
ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਉਸਨੇ ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ ਦੀ ਭੂਮਿਕਾ ਨਿਭਾਈ ਹੈ। ਉਸ ਦੀ ਪਹਿਲੀ ਦਿੱਖ ਕੈਪਟਨ ਅਮੈਰਿਕਾ: ਦਿ ਵਿੰਟਰ ਸੋਲਜ਼ਰ (2014) ਵਿੱਚ ਅੰਤ ਦੇ ਕਰੈਡਿਟ ਦ੍ਰਿਸ਼ ਵਿੱਚ ਸੀ ਅਤੇ ਫਿਰ ਉਸਨੇ ਅਵੈਂਜਰਸ: ਏਜ ਆਫ ਅਲਟਰਾੱਨ (2015), ਕੈਪਟਨ ਅਮੈਰਿਕਾ: ਸਿਵਲ ਵਾਰ (2016), ਅਵੈਂਜਰਸ: ਇਨਫਿਨਟੀ ਵਾਰ (2018) ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਐਵੇਂਜ਼ਰਸ: ਐਂਡਗੇਮ (2019) ਵਿੱਚ ਵੀ ਉਸਦੀ ਮੁੱਖ ਭੂਮਿਕਾ ਹੀ ਹੈ।
ਮੁੱਢਲਾ ਜੀਵਨ
ਸੋਧੋਓਲਸੇਨ ਦਾ ਜਨਮ ਸ਼ੇਰਮਨ, ਓਕਸ, ਕੈਲੀਫ਼ੋਰਨੀਆ। ਅਮਰੀਕਾ ਵਿਖੇ ਜਰਨੇਟ "ਜਰਨੀ" ਇੱਕ ਨਿਜੀ ਮੈਨੇਜਰ ਅਤੇ ਡੇਵਿਡ "ਡੇਵ" ਓਲਸੇਨ ਇੱਕ ਰੀਅਲ ਅਸਟੇਟ ਡਿਵੈਲਪਰ ਅਤੇ ਮੋਰਟਗੇਜ ਬੈਂਕਰ ਦੇ ਘਰ ਹੋਇਆ ਸੀ।[1][2] ਉਸਦੀਆਂ ਦੋ ਜੁੜਵਾ ਛੋਟੀਆਂ ਭੈਣਾਂ ਮੈਰੀ-ਕੇਟ ਅਤੇ ਐਸ਼ਲੇ ਓਲਸੇਨ ਹਨ, ਜੋ ਛੋਟੀ ਉਮਰ ਵਿੱਚ ਹੀ ਟੀਵੀ ਅਤੇ ਫਿਲਮ ਸਟਾਰ ਦੇ ਰੂਪ ਵਿੱਚ ਪ੍ਰਸਿੱਧ ਹੋ ਗਈਆ ਸਨ। ਉਸਦਾ ਇੱਕ ਵੱਡਾ ਭਰਾ ਟ੍ਰੈਂਟ ਹੈ। 1996 ਵਿੱਚ, ਉਸਦੇ ਮਾਤਾ ਪਿਤਾ ਨੇ ਤਲਾਕ ਲੈ ਲਿਆ ਸੀ।[3]
ਉਹ ਨਾਰਥ ਹਾਲੀਵੁੱਡ, ਕੈਲੀਫੋਰਨੀਆ ਵਿਖੇ ਕੈਂਪਬੈਲ ਹਾਲ ਸਕੂਲ ਵਿੱਚ ਸ਼ਾਮਿਲ ਹੋਈ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਨਿਊਯਾਰਕ ਯੂਨੀਵਰਸਿਟੀ ਦੇ ਟਿਸ਼ ਸਕੂਲ ਆਫ ਆਰਟਸ ਵਿੱਚ ਦਾਖ਼ਲ ਹੋ ਗਈ। 2009 ਵਿੱਚ, ਓਲਸੇਨ ਇੱਕ ਸਮੈਸਟਰ ਮਾਸਕੋ ਵਿਖੇ ਮਾਸਕੋ ਆਰਟ ਥੀਏਟਰ ਸਕੂਲ ਵਿੱਚ ਪੜ੍ਹੀ।
ਫਿਲਮਾਂ
ਸੋਧੋਸਾਲ | ਸਿਰਲੇਖ | ਭੂਮਿਕਾ |
---|---|---|
2011 | ਸ਼ਾਈਲੈਂਟ ਹਾਊਸ | ਸਾਰਾਹ |
ਮਾਰਥਾ ਮਰਸੀ ਮੇ ਮਾਰਲੀਨ | ਮਾਰਥਾ | |
ਪੀਸ, ਲਵ ਅੈਂਡ ਮਿਸਅੰਡਰਸਟੈਂਡਿਂਗ | ਜ਼ੋ | |
2012 | ਰੈੱਡ ਲਾਈਟਸ | ਸੈਲੀ ਓਵੇਨ |
ਲਿਬ੍ਰਲ ਆਰਟਸ | ਜਿਬੀ | |
2013 | ਕਿਲ ਯੂਅਰ ਡਾਰਲਿੰਗਜ਼ | ਈਡੀ ਪਾਰਕਰ |
ਵੈਰੀ ਗੁੱਡ ਗਰਲਜ਼ | ਗੇਰੀ | |
ਇਨ ਸੀਕਰੇਟ | ਥਰੇਜ਼ ਰਾਕੀਨ | |
ਓਲਡ ਬੁਆਏ | ਮੈਰੀ ਸੇਬੇਸਟਿਅਨ | |
2014 | ਕੈਪਟਨ ਅਮੈਰਿਕਾ: ਦਿ ਵਿੰਟਰ ਸੋਲਜ਼ਰ | ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ |
ਗੋਡਜ਼ਿਲਾ | ਏਲ ਬ੍ਰੌਡੀ | |
2015 | ਅਵੈਂਜਰਸ: ਏਜ ਆਫ ਅਲਟਰਾੱਨ | ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ |
ਆਈ ਸਾ ਦਿ ਲਾਈਟ | ਔਡਰੀ ਵਿਲੀਅਮਸ | |
2016 | ਕੈਪਟਨ ਅਮੈਰਿਕਾ: ਸਿਵਲ ਵਾਰ | ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ |
2017 | ਇਨਗ੍ਰਿਡ ਗੌਸ ਵੈਸਟ | ਟੇਲਰ ਸਲਾਏਨ |
ਵਿੰਡ ਰਿਵਰ | ਜੇਨ ਬੈਨਰ | |
ਕੋਡਾਚਕਰੋਮ | ਜ਼ੂਏ ਕੇਰਨ | |
2018 | ਅਵੈਂਜਰਸ: ਇਨਫਿਨਟੀ ਵਾਰ | ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ |
2019 | ਐਵੇਂਜ਼ਰਸ: ਐਂਡਗੇਮ |
ਹਵਾਲੇ
ਸੋਧੋ- ↑ 1.0 1.1 "Elizabeth Olsen". Hollywood.com. Retrieved April 15, 2016.
- ↑ "Mary-Kate Olsen Biography (1986-)". Filmreference.com. Archived from the original on October 4, 2013. Retrieved December 5, 2011.
{{cite web}}
: Unknown parameter|deadurl=
ignored (|url-status=
suggested) (help) - ↑ Tauber, Michelle (May 3, 2004). "Two Cool". People (magazine). Retrieved November 21, 2016.