ਐਸ. ਐਸ. ਯੂਸਫ਼
ਸੰਤ ਸਿੰਘ ਯੂਸਫ਼ ਇੱਕ ਭਾਰਤੀ ਟਰੇਡ ਯੂਨੀਅਨ ਆਗੂ ਅਤੇ ਖੱਬੇ ਪੱਖੀ ਸਿਆਸਤਦਾਨ ਸੀ।
1920 ਦੇ ਦਹਾਕੇ ਵਿੱਚ ਉਸਨੇ ਦਿੱਲੀ ਅਤੇ ਬੰਬਈ ਵਿੱਚ ਕਪਾਹ ਮਿੱਲ ਮਜ਼ਦੂਰ ਯੂਨੀਅਨਾਂ ਬ੍ਨਾਈਅਨ। [1] ਉਸਦਾ ਅਪਣਾਇਆ ਨਾਮ ਉਸਦੇ ਪਿਤਾ ਪੁਰਖੀ ਨਾਮ ਸੰਤ ਸਿੰਘ ਅਤੇ ਮੌਲਾਨਾ ਯੂਸਫ਼, ਇੱਕ ਮੁਸਲਿਮ ਉਪਨਾਮ ਨੂੰ ਮਿਲਾ ਕੇ ਬਣਾਇਆ ਗਿਆ ਹੈ। ਮੌਲਾਨਾ ਯੂਸਫ਼ ਨਾਮ ਉਸਨੇ 1930 ਦੇ ਦਹਾਕੇ ਵਿੱਚ ਗੁਪਤ ਗਤੀਵਿਧੀਆਂ ਵੇਲ਼ੇ ਵਰਤਿਆ ਸੀ। ਭਾਰਤੀ ਕਮਿਊਨਿਸਟ ਪਾਰਟੀ ਨੇ 1936 ਵਿੱਚ ਸੰਤ ਸਿੰਘ ਉਰਫ਼ ਮੁਹੰਮਦ ਯੂਸਫ਼ ਨੂੰ ਕਾਨਪੁਰ ਭੇਜਿਆ ਤਾਂ ਕਿ ਉਹ ਉੱਥੇ ਟਰੇਡ ਯੂਨੀਅਨ ਜੱਥੇਬੰਦ ਕਰ ਸਕੇ। 9 ਸਤੰਬਰ 1936 ਨੂੰ ਉਸਨੇ ਐਥਰਟਨ ਵੈਸਟ ਕਾਟਨ ਮਿੱਲਜ਼ ਵਿਖੇ ਹੜਤਾਲ ਦੌਰਾਨ 2,000 ਤੋਂ ਵੱਧ ਮਜ਼ਦੂਰਾਂ ਦੀ ਅਗਵਾਈ ਕੀਤੀ। [2]
ਹਰੀਹਰ ਨਾਥ ਸ਼ਾਸਤਰੀ ਦੀ ਪ੍ਰਧਾਨਗੀ ਸਮੇਂ ਅਤੇ 1937 ਦੀ ਆਮ ਹੜਤਾਲ ਦੌਰਾਨ 1937-1938 ਵਿੱਚ ਯੂਸਫ਼ ਕਾਨਪੁਰ ਮਜ਼ਦੂਰ ਸਭਾ ਦਾ ਜਨਰਲ ਸਕੱਤਰ ਰਿਹਾ। ਯੂਸਫ਼ ਨੂੰ 1938 ਵਿੱਚ ਕਾਨਪੁਰ ਮਜ਼ਦੂਰ ਸਭਾ ਦਾ ਪ੍ਰਧਾਨ ਚੁਣਿਆ ਗਿਆ ਸੀ, ਜਿਸਨੂੰ ਕਮਿਊਨਿਸਟ ਅਤੇ ਸ਼ਾਸਤਰੀ ਵਿਰੋਧੀ ਇੰਡੀਅਨ ਨੈਸ਼ਨਲ ਕਾਂਗਰਸ ਮੈਂਬਰਾਂ ਦਾ ਸਮਰਥਨ ਮਿਲ਼ਿਆ ਸੀ। [3]
ਯੂਸਫ਼ 1952 ਦੀਆਂ ਭਾਰਤੀ ਆਮ ਚੋਣਾਂ ਵਿੱਚ ਕਾਨਪੁਰ ਸੀਟ ਲਈ ਉਮੀਦਵਾਰ ਵਜੋਂ ਚੋਣ ਲੜਿਆ, 22.1% ਵੋਟਾਂ ਨਾਲ ਤੀਜੇ ਸਥਾਨ 'ਤੇ ਰਿਹਾ। ਉਸਨੇ ਕਾਨਪੁਰ ਵਿੱਚ 1955 ਦੀ ਹੜਤਾਲ ਦੀ ਅਗਵਾਈ ਕੀਤੀ।
ਯੂਸਫ਼ ਨੇ 1962 ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਵਿੱਚ ਕਾਨਪੁਰ II ਸੀਟ 23,119 ਵੋਟਾਂ (34.54%) ਪ੍ਰਾਪਤ ਕਰ ਕੇ ਜਿੱਤੀ। 1967 ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਵਿੱਚ ਗੋਵਿੰਦ ਨਗਰ ਸੀਟ ਤੋਂ ਐਸਐਸ ਯੂਸਫ਼ 9,907 ਵੋਟਾਂ (17.89%) ਪ੍ਰਾਪਤ ਕਰਕੇ ਤੀਜੇ ਸਥਾਨ 'ਤੇ ਰਿਹਾ। ਉਸਨੇ 1974 ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਵਿੱਚ ਗੋਵਿੰਦ ਨਗਰ ਸੀਟ ਜਿੱਤੀ।
1970 ਦੇ ਦਹਾਕੇ ਦੇ ਵਿੱਚ ਉਹ ਉੱਤਰ ਪ੍ਰਦੇਸ਼ ਟਰੇਡ ਯੂਨੀਅਨ ਕਾਂਗਰਸ ਦਾ ਪ੍ਰਧਾਨ ਰਿਹਾ। ਉਸਨੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਉਪ ਪ੍ਰਧਾਨ ਵੀ ਰਿਹਾ।
ਸੰਤ ਸਿੰਘ ਯੂਸਫ ਦੀ ਲੰਮੀ ਬਿਮਾਰੀ ਤੋਂ ਬਾਅਦ 6 ਜੂਨ 1982 ਨੂੰ ਕਾਨਪੁਰ ਵਿਖੇ 76 ਸਾਲ ਦੀ ਉਮਰ ਵਿੱਚ ਮੌਤ ਹੋ ਗਈ ।