ਸ਼੍ਰੀਨਿਵਾਸਨ ਸ੍ਰਾਰੀਮਨ (ਜਨਮ 16 ਨਵੰਬਰ 1918 - ਮੌਤ 11 ਜੂਨ 1993, ਮਦਰਾਸ ) ਇੱਕ ਭਾਰਤੀ ਕ੍ਰਿਕਟ ਪ੍ਰਸ਼ਾਸਕ ਸੀ।

ਸ਼੍ਰੀਰਾਮਨ 1942-1944/45 ਤੱਕ ਮਦਰਾਸ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ, ਸਕੱਤਰ 1955-1986, 1963/64 ਅਤੇ 1964/65 ਵਿੱਚ ਬੀ.ਸੀ.ਸੀ/ਆਈ. ਦੇ ਸੰਯੁਕਤ ਸਕੱਤਰ, 1965/66 - 1969/70 ਸਕੱਤਰ, 1977/78 - 1984/85 ਉਪ ਪ੍ਰਧਾਨ, 1985/86 ਅਤੇ 1988/89 ਦਰਮਿਆਨ ਪ੍ਰਧਾਨ ਰਹੇ।

ਸ਼੍ਰੀਰਾਮਨ ਨੂੰ 1972 ਵਿੱਚ ਮੇਰੀਲਬੋਨ ਕ੍ਰਿਕਟ ਕਲੱਬ ਦਾ ਆਨਰੇਰੀ ਲਾਈਫ ਮੈਂਬਰ ਬਣਾਇਆ ਗਿਆ ਸੀ। ਉਸਨੇ ਇੱਕ ਰਣਜੀ ਟਰਾਫੀ ਮੈਚ ਵਿੱਚ ਅੰਪਾਇਰ ਵਜੋਂ ਕੰਮ ਕੀਤਾ। ਉਹ 1977/78 ਵਿਚ ਭਾਰਤ ਦੇ ਆਸਟ੍ਰੇਲੀਆ ਦੌਰੇ 'ਤੇ ਸਹਾਇਕ ਮੈਨੇਜਰ ਸੀ। ਐੱਮ.ਏ. ਚਿਦੰਬਰਮ ਸਟੇਡੀਅਮ (ਐੱਸ. ਸ਼੍ਰੀਰਾਮਨ ਹਾਲ) ਦੇ ਇਕ ਕਾਨਫਰੰਸ ਹਾਲ ਦਾ ਨਾਂ ਉਸ ਦੇ ਨਾਂ 'ਤੇ ਰੱਖਿਆ ਗਿਆ ਹੈ।

ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਸੀ।

ਹਵਾਲੇ ਸੋਧੋ

  • ਭਾਰਤੀ ਕ੍ਰਿਕਟ 1993 ਵਿੱਚ ਸ਼ਰਧਾਂਜਲੀ

ਬਾਹਰੀ ਲਿੰਕ ਸੋਧੋ