ਕਿਲੀਅਨ ਮਰਫੀ
ਕਿਲੀਅਨ ਮਰਫ਼ੀ (ਜਨਮ 25 ਮਈ, 1976) ਇੱਕ ਆਇਰਿਸ਼ ਐਕਟਰ ਹੈ ਜਿਸਨੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਅਤੇ ਥੀਏਟਰ ਵਿੱਚ ਕੰਮ ਕੀਤਾ ਹੈ। ਮਰਫ਼ੀ ਆਪਣੇ ਵੱਖ-ਵੱਖ ਰੋਲਾਂ ਅਤੇ ਆਪਣੀਆਂ ਨੀਲੀਆਂ ਅੱਖਾਂ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਇੱਕ ਰੌਕ ਸੰਗੀਤਿਕ ਦੇ ਤੌਰ 'ਤੇ ਕੀਤੀ ਸੀ ਪਰ ਉਸਨੇ 1990 ਦੇ ਦਹਾਕੇ ਦੇ ਅੰਤ ਵਿੱਚ ਛੋਟੀਆਂ ਅਤੇ ਆਜ਼ਾਦ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਕਿਲੀਅਨ ਮਰਫ਼ੀ | |
---|---|
ਜਨਮ | ਡਗਲਸ, ਕਾਉਂਟੀ ਕੌਰਕ, ਆਇਰਲੈਂਡ | 25 ਮਈ 1976
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1996 ਤੋਂ ਹੁਣ ਤੱਕ |
ਜੀਵਨ ਸਾਥੀ |
ਯਵੋਨ ਮਕਗਿਨੀਜ਼ (ਵਿ. 2004) |
ਬੱਚੇ | 2 |
ਮੁੱਢਲਾ ਜੀਵਨ
ਸੋਧੋਮਰਫ਼ੀ ਦਾ ਜਨਮ 25 ਮਈ, 1976 ਡਗਲਸ, ਕਾਊਂਟੀ ਕੌਰਕ, ਆਇਰਲੈਂਡ ਵਿੱਚ ਹੋਇਆ ਸੀ।[1] ਉਹ ਰੋਮਨ ਕੈਥੋਲਿਕ ਦੇ ਤੌਰ 'ਤੇ ਵੱਡਾ ਹੋਇਆ ਸੀ ਅਤੇ ਉਹ ਇੱਕ ਕੈਥੋਲਿਕ ਸੈਕੰਡਰੀ ਸਕੂਲ ਵਿੱਚ ਪੜ੍ਹਿਆ ਹੈ। ਉਹ ਬੈਲਿਨਟੈਂਪਲ ਵਿਖੇ ਵੱਡਾ ਹੋਇਆ ਸੀ ਜਿਹੜਾ ਕਿ ਕੌਰਕ ਦੇ ਕੋਲ ਪੈਂਦਾ ਹੈ। ਉਸਦਾ ਪਿਤਾ, ਬਰੈਂਡਨ ਮਰਫ਼ੀ, ਸਿੱਖਿਆ ਦੇ ਆਇਰਿਸ਼ ਵਿਭਾਗ ਲਈ ਕੰਮ ਕਰਦਾ ਸੀ। ਉਸਦੀ ਮਾਤਾ ਇੱਕ ਫ਼ਰੈਂਚ ਅਧਿਆਪਕਾ ਹੈ। ਉਹ ਯੂਨੀਵਰਸਿਟੀ ਕੌਰਕ ਕਾਲਜ ਵਿੱਚ ਪੜ੍ਹਿਆ ਹੈ।
ਕੈਰੀਅਰ
ਸੋਧੋਮਰਫ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਰੌਕ ਸੰਗੀਤਿਕ ਦੇ ਤੌਰ 'ਤੇ ਕੀਤੀ ਸੀ। ਉਸਨੇ ਇੱਕ ਰਿਕਾਰਡ ਸੌਦੇ ਨੂੰ ਮਨ੍ਹਾਂ ਕਰਨ ਪਿੱਛੋਂ 1996 ਵਿੱਚ ਇੱਕ ਡਿਸਕੋ ਵਿੱਚ ਅਦਾਕਾਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ 2000 ਦੇੇ ਸਮੇਂ ਵਿੱਚ ਬਰਤਾਨਵੀ ਅਤੇ ਆਇਰਿਸ਼ ਫ਼ਿਲਮਾਂ ਅਤੇ ਸਟੇਜ ਪ੍ਰਦਰਸ਼ਨੀ ਵਿੱਚ ਬਹੁਤ ਮਸ਼ਹੂਰ ਹੋਇਆ। ਉਸਦਾ ਹੀਰੋ ਦੇ ਤੌਰ 'ਤੇ ਸਭ ਤੋਂ ਪਹਿਲਾ ਮਸ਼ਹੂਰ ਰੋਲ 2003 ਵਿੱਚ ਰਿਲੀਜ਼ ਹੋਈ ਡਰਾਉਣੀ ਫ਼ਿਲਮ 28 ਡੇਅਜ਼ ਲੇਟਰ ਵਿੱਚ ਸੀ।
ਮਰਫ਼ੀ ਦੇ ਸਭ ਤੋਂ ਵਧੀਆ ਰੋਲ ਖਲਨਾਇਕ ਦੇ ਤੌਰ 'ਤੇ ਦੋ ਬਲਾਕਬਸਟਰ ਫ਼ਿਲਮਾਂ ਬੈਟਮੈਨ ਬਿਗਿੰਸ ਅਤੇ ਰੈੱਡ ਆਈ ਵਿੱਚ ਸਨ। ਸੂਪਰਹੀਰੋ ਫ਼ਿਲਮ ਬੈਟਮੈਨ ਬਿਗਿੰਸ ਵਿੱਚ ਉਸਦਾ ਰੋਲ ਸਕੇਅਰਕ੍ਰੋਅ ਦੇ ਤੌਰ ਸੀ ਅਤੇ ਰੈੱਡ ਆਈ ਵਿੱਚ ਉਸਦਾ ਰੋਲ ਜੈਕਸਲ ਰਿੱਪਰ ਦੇ ਤੌਰ 'ਤੇ ਸੀ। ਉਸਨੇ ਅਗਲੀਆਂ ਦੋ ਬੈਟਮੈਨ ਫ਼ਿਲਮਾਂ ਦਿ ਡਾਰਕ ਨਾਈਟ ਅਤੇ ਦਿ ਡਾਰਕ ਨਾਈਟ ਰਾਈਸਿਜ਼ ਵਿੱਚ ਵੀ ਸਕੇਅਰਕ੍ਰੋਅ ਦੇ ਤੌਰ 'ਤੇ ਰੋਲ ਕੀਤਾ ਸੀ। ਉਸਨੇ 2005 ਵਿੱਚ ਆਈ ਫ਼ਿਲਮ ਬਰੇਕਫ਼ਾਸਟ ਔਨ ਪਲੂਟੋ ਵਿੱਚ ਇੱਕ ਅਨਾਥ ਬੱਚੇ ਦਾ ਰੋਲ ਕੀਤਾ ਸੀ। ਇਸ ਰੋਲ ਲਈ ਉਸਨੂੰ ਗੋਲਡਨ ਗਲੋਬ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਉਸਨੇ 1920 ਦੀ ਆਇਰਿਸ਼ ਅੰਦੋਲਨ ਤੇ ਬਣੀ ਫ਼ਿਲਮ ਦਿ ਵਿੰਡ ਦੈਟ ਸ਼ੇਕਸ ਦਾ ਬਾਰਲੀ ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ 2017 ਵਿੱਚ ਆਈ ਕ੍ਰਿਸਟੋਫ਼ਰ ਨੋਲਨ ਦੀ ਫ਼ਿਲਮ ਡਨਕਿਰਕ ਵਿੱਚ ਵੀ ਉਸਨੇ ਇੱਕ ਫ਼ੌਜੀ ਦੇ ਤੌਰ 'ਤੇ ਰੋਲ ਨਿਭਾਇਆ ਸੀ ਅਤੇ ਇਸ ਫ਼ਿਲਮ ਦੇ ਵਿੱਚ ਉਸਦੇ ਪਾਤਰ ਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਕੋਈ ਨਾਮ ਨਹੀਂ ਦੱਸਿਆ ਗਿਆ। ਮਰਫ਼ੀ ਨੇ ਰੌਬਰਟ ਦੇ ਨੀਰੋ ਦੇ ਨਾਲ 2012 ਵਿੱਚ ਬਣੀ ਫ਼ਿਲਮ ਰੈੱਡ ਲਾਈਟਸ ਵਿੱਚ ਵੀ ਅਦਾਕਾਰੀ ਕੀਤੀ ਹੈ। ਉਸਨੇ ਕੋਲਡ ਮਾਊਂਟੇਨ(2003), ਇੰਟਰਮਿਸ਼ਨ(2003), ਸਨਸ਼ਾਈਨ (2007), ਦਿ ਐਜ ਆਫ਼ ਲਵ (2008), ਇੰਸਪੈਸ਼ਨ (2010), ਟਰਾਂਸੈਂਡੈਜ਼ (2014), ਇਨ ਦਿ ਹਾਰਟ ਆਫ਼ ਸੀ(2015) ਅਤੇ ਐਂਥਰੋਪਾਇਡ(2016) ਵਿੱਚ ਵੀ ਅਦਾਕਾਰੀ ਕੀਤੀ ਹੈ।
ਇਸ ਤੋਂ ਇਲਾਵਾ ਉਸਨੇ ਬੀ.ਬੀ.ਸੀ. ਦੇ ਇੱਕ ਅੰਗਰੇਜ਼ੀ ਡਰਾਮਾ ਲੜੀਵਾਰ ਪੀਕੀ ਬਲਾਇੰਡਰਜ਼ ਵਿੱਚ ਥੌਮਸ ਸ਼ੈਲਬੀ ਦੇ ਰੂਪ ਵਿੱਚ ਮੁੱਖ ਨਾਇਕ ਦੇ ਤੌਰ 'ਤੇ ਅਦਾਕਾਰੀ ਕੀਤੀ ਹੈ।
ਨਿੱਜੀ ਜੀਵਨ
ਸੋਧੋ2001 ਤੋਂ 2015 ਤੱਕ ਮਰਫ਼ੀ ਲੰਡਨ ਵਿੱਚ ਰਿਹਾ ਅਤੇ 2015 ਤੋਂ ਉਹ ਡਬਲਿਨ, ਆਇਰਲੈਂਡ ਜਾ ਕੇ ਰਹਿਣ ਲੱਗਾ। ਉਹ ਅਕਸਰ ਇਸੇ ਸ਼ਹਿਰ ਵਿੱਚ ਜਾਂ ਇਸਦੇ ਆਲੇ-ਦੁਆਲੇ ਰਹਿ ਕੇ ਕੰਮ ਕਰਦਾ ਸੀ। ਉਸਦਾ ਹੌਲੀਵੁੱਡ ਵਿੱਚ ਜਾਣ ਦਾ ਕੋਈ ਵਿਚਾਰ ਨਹੀਂ ਸੀ। ਉਸਨੂੰ ਸੈਲੀਬ੍ਰਿਟੀਆਂ ਦੇ ਵਿੱਚ ਰਹਿਣਾ ਅਜੀਬ ਲੱਗਦਾ ਸੀ। ਉਹ ਅਕਸਰ ਆਪਣੀਆਂ ਫ਼ਿਲਮਾਂ ਬਾਰੇ ਇੰਟਰਵਿਊ ਦਿੰਦਾ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਦਾ। 2010 ਤੱਕ ਉਹ ਕਿਸੇ ਟੀਵੀ ਇੰਟਰਵਿਊ ਵਿੱਚ ਬਿਲਕੁਲ ਨਜ਼ਰ ਨਹੀਂ ਆਇਆ ਸੀ। 2007 ਵਿੱਚ ਉਸਨੂੰ ਆਇਰਿਸ਼ ਫ਼ਿਲਮ ਅਤੇ ਟੀ.ਵੀ. ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ 2012 ਵਿੱਚ ਡਰਾਮਾ ਡੈਸਕ ਅਵਾਰਡ ਵੀ ਜਿੱਤਿਆ ਸੀ।
ਮਰਫ਼ੀ ਦੇ ਵਿਆਹ 2004 ਵਿੱਚ ਯਵੋਨ ਮਕਗਿਨੀਜ਼ ਨਾਲ ਹੋਇਆ ਸੀ। ਉਸਦੇ ਦੋ ਪੁੱਤਰ ਹਨ; ਮਾਲਾਕੀ (ਜਨਮ 2005) ਅਤੇ ਕੈਰਿਕ (ਜਨਮ 2007)। ਉਹ ਇਸ ਵੇਲੇ ਮੰਕਸਟਾਊਨ, ਡਬਲਿਨ, ਆਇਰਲੈਂਡ ਵਿੱਚ ਰਹਿੰਦਾ ਹੈ।
ਉਸਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਭਾਵੇਂ ਉਸਨੇ ਰੌਕ ਸੰਗੀਤਕਾਰ ਦੇ ਕੰਮ ਕਰਨਾ ਬਹੁਤ ਪਹਿਲਾਂ ਬੰਦ ਕਰ ਦਿੱਤਾ ਸੀ ਪਰ ਉਸਨੂੰ ਸੰਗੀਤ ਨਾਲ ਬਹੁਤ ਲਗਾਅ ਹੈ
ਹਵਾਲੇ
ਸੋਧੋ- ↑ Lytal, Cristy. "The 24 Finest Performances of 2005: Cillian Murphy" Archived 2008-12-05 at the Wayback Machine., Premiere, February 2006. Retrieved 19 July 2007.
ਬਾਹਰਲੇ ਲਿੰਕ
ਸੋਧੋCillian Murphy ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ