ਓਸੀਆਂ, ਜੋਧਪੁਰ
ਓਸੀਆਂ ਪੱਛਮੀ [ਭਾਰਤ] ਦੇ [ਰਾਜਸਥਾਨ] ਰਾਜ [ਜੋਧਪੁਰ ਜ਼ਿਲ੍ਹਾ] ਦੇ ਵਿੱਚ ਸਥਿਤ ਇੱਕ ਪ੍ਰਾਚੀਨ ਨਗਰ ਹੈ। ਇਹ ਥਾਰ ਰੇਗਿਸਤਾਨ ਵਿੱਚ ਇੱਕ ਨਖਲਿਸਤਾਨ ਹੈ, ਅਤੇ ਇਸਨੂੰ ਆਪਣੇ ਮੰਦਰਾਂ ਕਰਕੇ "ਰਾਜਸਥਾਨ ਦੇ ਖਜੁਰਾਹੋ" ਵਜੋਂ ਜਾਣਿਆ ਜਾਂਦਾ ਹੈ। ਇਹ ਨਗਰ ਇੱਕ ਗ੍ਰਾਮ ਪੰਚਾਇਤ[1] ਹੈ ਅਤੇ ਓਸੀਆਂ ਤਹਿਸੀਲ ਦਾ ਮੁੱਖ ਦਫ਼ਤਰ ਹੈ। ਇਹ ਜੋਧਪੁਰ ਵਿਖੇ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤਰ ਵੱਲ ਸੜਕ ਰਾਹੀਂ 69 ਕਿਲੋਮੀਟਰ (43 ਮੀਲ) ਦਾ ਸਫ਼ਰ ਹੈ, ਜੋ ਜੋਧਪੁਰ-ਬੀਕਾਨੇਰ ਹਾਈਵੇ ਤੋਂ ਪਾਸੇ ਵੱਲ ਹੱਟਵਾਂ ਹੈ।
ਓਸੀਆਂ | |
---|---|
ਨਗਰ | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਰਾਜਸਥਾਨ" does not exist. | |
ਗੁਣਕ: 26°43′00″N 72°55′00″E / 26.7167°N 72.9167°E | |
Country | India |
State | Rajasthan |
District | Jodhpur |
Tehsil | Osian |
ਉੱਚਾਈ | 323 m (1,060 ft) |
ਆਬਾਦੀ (2001) | |
• ਕੁੱਲ | 12,452 |
• ਰੈਂਕ | ( 1) Jat(2) Rajput (3) Bishnoi |
• ਘਣਤਾ | 126/km2 (330/sq mi) |
ਭਾਸ਼ਾਵਾਂ | |
ਸਮਾਂ ਖੇਤਰ | ਯੂਟੀਸੀ+5:30 (IST) |
PIN | 342303 |
Telephone code | +91-2922 |
ਵਾਹਨ ਰਜਿਸਟ੍ਰੇਸ਼ਨ | RJ-19 |
ਓਸੀਆਂ 8ਵੀਂ ਤੋਂ 11ਵੀਂ ਸਦੀ ਤੱਕ ਦੇ ਬਰਬਾਦ ਹੋਏ ਬ੍ਰਾਹਮਣੀ ਅਤੇ ਜੈਨ ਮੰਦਰਾਂ ਦੇ ਕਲਸਟਰ ਲਈ ਪ੍ਰਸਿੱਧ ਹੈ। ਇਹ ਨਗਰ ਗੁੱਜਰ ਪ੍ਰਤੀਹਾਰ ਰਾਜਵੰਸ਼ ਦੇ ਸਮੇਂ ਮਾਰਵਾੜ ਦੇ ਰਾਜ ਦਾ ਇੱਕ ਵੱਡਾ ਧਾਰਮਿਕ ਕੇਂਦਰ ਸੀ।[2] ਸਮੂਹ ਵਿੱਚਲੇ 18 ਧਰਮ ਅਸਥਾਨਾਂ ਵਿਚੋਂ, ਸੂਰਿਆ ਮੰਦਿਰ ਅਤੇ ਬਾਅਦ ਵਿੱਚ ਕਾਲੀ ਮੰਦਿਰ, ਸਚਿਆ ਮਾਤਾ ਮੰਦਰ ਅਤੇ ਮਹਾਂਵੀਰ ਨੂੰ ਸਮਰਪਤ ਮੁੱਖ ਜੈਨ ਮੰਦਿਰ ਆਪਣੀ ਸ਼ਾਨ ਤੇ ਆਰਕੀਟੈਕਚਰ ਪੱਖੋਂ ਨਿਆਰੇ ਹਨ।
ਇਹ ਸ਼ਹਿਰ ਘੱਟੋ ਘੱਟ ਗੁਪਤਾ ਕਾਲ ਤੋਂ ਇੱਕ ਵੱਡਾ ਵਪਾਰ ਕੇਂਦਰ ਸੀ। ਸੈਂਕੜੇ ਸਾਲ ਬ੍ਰਾਹਮਣਵਾਦ ਅਤੇ ਜੈਨ ਧਰਮ ਦਾ ਮੁੱਖ ਕੇਂਦਰ ਰਹਿੰਦੇ ਹੋਏ ਇਸਨੇ ਆਪਣੇ ਇਸ ਰੁਤਬੇ ਨੂੰ ਕਾਇਮ ਰੱਖਿਆ। ਇਹਦਾ ਅਚਾਨਕ ਅੰਤ ਹੋਇਆ ਜਦੋਂ 1195 ਵਿੱਚ ਗ਼ੋਰ ਦੇ ਮੁਹੰਮਦ ਦੀ ਸੈਨਾ ਨੇ ਨਗਰ ਤੇ ਹਮਲਾ ਕੀਤਾ।
ਇਤਿਹਾਸ
ਸੋਧੋਸਬੂਤ ਮਿਲਦੇ ਹਨ ਕਿ ਓਸੀਆਂ ਵਿੱਚ ਬਹੁਤ ਹੀ ਪੁਰਾਣੇ ਸਮੇਂ ਤੋਂ ਵਸੇਵਾ ਹੈ।ਇਸਦੇ ਪਹਿਲੇ ਨਾਵਾਂ ਵਿੱਚ ਊਵਸੀਸਾਲਾ, ਉਕੇਸਾ ਅਤੇ ਅਪਕੇਸਾਪੁਰ-ਪਟਾਨਾ ਸ਼ਾਮਲ ਹਨ। ਆਪਣੇ ਮੁਢਲੇ ਇਤਿਹਾਸ ਵਿਚ, ਇਹ ਪਿੰਡ ਬ੍ਰਾਹਮਣਵਾਦ ਦਾ ਕੇਂਦਰ ਸੀ। ਗੁਪਤ ਕਾਲ ਦੇ ਦੌਰਾਨ ਇਹ ਊਠਾਂ ਦੇ ਕਾਫ਼ਲਿਆਂ ਲਈ ਇੱਕ ਮੁੱਖ ਅੱਡਾ ਸੀ।[3] ਗੁੱਜਰ ਪ੍ਰਤੀਹਾਰ ਰਾਜਵੰਸ਼ ਲਈ ਇਹ ਸ਼ਹਿਰ ਇੱਕ ਮਹੱਤਵਪੂਰਨ ਕੇਂਦਰ ਸੀ। ਪਰੰਪਰਾ ਦੱਸਦੀ ਹੈ ਕਿ ਕੁਝ ਸਮੇਂ ਲਈ ਛੱਡ ਦਿੱਤੇ ਜਾਣ ਦੇ ਬਾਅਦ, ਇਹ ਨਗਰ ਉਤਪਲਦੇਵ (ਅੰ. 900-950) ਨੇ ਮੁੜ-ਸਥਾਪਿਤ ਕੀਤਾ।ਉਤਪਲਦੇਵ ਧਰਮ ਤਬਦੀਲ ਕਰਕੇ ਜੈਨੀ ਬਣ ਗਿਆ, ਅਤੇ ਅਤੇ ਨਗਰ ਨੂੰ ਧਰਮ ਦਾ ਕੇਂਦਰ ਵਿੱਚ ਬਣਾ ਦਿੱਤਾ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਪਿੰਡ ਵਿੱਚ ਜੈਨ ਧਰਮ ਦੀ ਮੌਜੂਦਗੀ ਸੀ। ਨਗਰ ਇਸ ਸਮੇਂ ਅਮੀਰ ਅਤੇ ਸਫਲ ਸੀ। ਇਸ ਦੇ ਸਿਖਰ ਤੇ, ਇਸ ਨਗਰ ਵਿੱਚ ਇੱਕ ਸੌ ਤੋਂ ਵੱਧ ਜੈਨ ਮੰਦਰ ਸਨ।[4]
ਹਵਾਲੇ
ਸੋਧੋ- ↑ 2011 Village Panchayat Code for Osian = 35850, "Reports of National Panchayat Directory: Village Panchayat Names of Osian, Jodhpur, Rajasthan". Ministry of Panchayati Raj, Government of India. Archived from the original on 2013-05-14. Retrieved 2017-11-18.
{{cite web}}
: Unknown parameter|dead-url=
ignored (|url-status=
suggested) (help) - ↑ Brajesh Krishna (1990). The art under the Gurjara-Pratihāras. Harman Pub. House. p. 45. ISBN 978-81-85151-16-8.
- ↑ Dobbie, Aline (2002). India: The Peacock's Call. p. 43. ISBN 9781843940104. Retrieved 7 February 2015.
- ↑ Kalia, p.1