ਪ੍ਰਕਾਸ਼ ਵਿਗਿਆਨ
(ਔਪਟਿਕਸ ਤੋਂ ਮੋੜਿਆ ਗਿਆ)
ਪ੍ਰਕਾਸ਼ ਵਿਗਿਆਨ ਜਾਂ ਚਾਨਣ ਵਿਗਿਆਨ ਭੌਤਿਕੀ ਦੀ ਉਹ ਸਾਖ਼ ਹੈ ਜਿਸ ਵਿੱਚ ਪ੍ਰਕਾਸ਼ ਦੇ ਸੁਭਾਅ ਅਤੇ ਗੁਣਾਂ ਦੀ ਪੜ੍ਹਾਈ, ਪਦਾਰਥਾਂ ਨਾਲ਼ ਉਹਦੇ ਵਤੀਰੇ ਅਤੇ ਉਹਨੂੰ ਵਰਤਣ ਜਾਂ ਉਹਦਾ ਪਤਾ ਲਗਾਉਣ ਵਾਲ਼ੇ ਜੰਤਰਾਂ ਦੀ ਰਚਨਾ ਆਦਿ ਸ਼ਾਮਲ ਹੈ।[1] ਪ੍ਰਕਾਸ਼ ਵਿਗਿਆਨ ਆਮ ਤੌਰ ਉੱਤੇ ਪ੍ਰਤੱਖ, ਯੂ.ਵੀ. ਅਤੇ ਆਈ.ਆਰ. ਪ੍ਰਕਾਸ਼ ਦੇ ਵਤੀਰੇ ਦਾ ਵੇਰਵਾ ਦਿੰਦਾ ਹੈ। ਕਿਉਂਕਿ ਪ੍ਰਕਾਸ਼ ਇੱਕ ਬਿਜਲੀ-ਚੁੰਬਕੀ ਕਿਰਨ ਹੈ ਇਸ ਕਰ ਕੇ ਐਕਸ ਕਿਰਨਾਂ, ਮਾਈਕਰੋ ਕਿਰਨਾਂ ਅਤੇ ਰੇਡੀਓ ਕਿਰਨਾਂ ਇਹਦੇ ਗੁਣਾਂ ਵਰਗੇ ਗੁਣਾਂ ਵਾਲੀਆਂ ਹੀ ਹੁੰਦੀਆਂ ਹਨ।[1]
ਪ੍ਰਕਾਸ਼ ਅਤੇ ਪ੍ਰਕਾਸ਼ ਤੇ ਪਦਾਰਥ ਦੀ ਪਰਸਪਰ ਕ੍ਰਿਆ ਦੇ ਅਧਿਐਨ ਨੂੰ ਔਪਟਿਕਸ ਕਿਹਾ ਜਾਂਦਾ ਹੈ। ਸਤਰੰਗੀ ਪੀਂਘ ਅਤੇ ਔਰੋਰਾ ਬੋਰੀਅਲਿਸ ਬਰਗੇ ਔਪਟੀਕਲ ਵਰਤਾਰਿਆਂ ਦਾ ਪਰਖ ਅਤੇ ਅਧਿਐਨ ਪ੍ਰਕਾਸ਼ ਦੀ ਫਿਤਰਤ ਪ੍ਰਤਿ ਇਸ਼ਾਰੇ ਦੇ ਸਕਦਾ ਹੈ।