ਕਪਤਾਨ ਜੈਕ ਸਪੈਰੋ
ਕਪਤਾਨ ਜੈਕ ਸਪੈਰੋ ਸਕ੍ਰੀਨਲੇਖਕਾਂ ਟੈਡ ਇਲੀਅਟ ਅਤੇ ਟੈਰੀ ਰੌਸ਼ੀਓ ਦੁਆਰਾ ਰਚੇ ਗਏ ਅਤੇ ਜਾਨੀ ਡੈੱਪ ਦੁਆਰਾ ਨਿਭਾਇਆ ਗਿਆ ਇੱਕ ਕਾਲਪਨਿਕ ਪਾਤਰ ਹੈ। ਉਸਨੂੰ ਫ਼ਿਲਮ ਪਾਈਰੇਟਸ ਔਫ਼ ਦ ਕੈਰੇਬੀਅਨ: ਦ ਕਰਸ ਔਫ਼ ਦ ਬਲੈਕ ਪਰਲ (2003) ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ। ਉਹ ਅਗਲੀਆਂ ਸਾਰੀਆਂ ਫ਼ਿਲਮਾਂ ਡੈਡ ਮੈਨਜ਼ ਚੈਸਟ (2006), ਐਟ ਵਰਲਡਜ਼ ਐਂਡ (2007), ਔਨ ਸਟਰੇਂਜਰ ਟਾਈਡਸ (2011) ਅਤੇ ਡੈੱਡ ਮੈਨ ਟੈਲਜ਼ ਨੋ ਟੇਲਜ਼ (2017) ਵਿੱਚ ਮੁੱਖ ਰੋਲ ਦੇ ਰੂਪ ਵਿੱਚ ਨਜ਼ਰ ਆਇਆ ਹੈ। ਸ਼ੁਰੂਆਤ ਵਿੱਚ ਜੈਕ ਸਪੈਰੋ ਦੀ ਕਲਪਨਾ ਇਲੀਅਟ ਅਤੇ ਰੌਸ਼ੀਓ ਦੁਆਰਾ ਇੱਕ ਸਹਾਇਕ ਪਾਤਰ ਦੇ ਰੂਪ ਵਿੱਚ ਕੀਤੀ ਗਈ ਸੀ ਪਰ ਫ਼ਿਲਮਾਂ ਵਿੱਚ ਜੈਕ ਇੱਕ ਮੁੱਖ ਨਾਇਕ ਦੀ ਤਰ੍ਹਾਂ ਕੰਮ ਕਰਦਾ ਹੈ। ਉਸਨੂੰ ਅਦਾਕਾਰ ਜੌਨੀ ਡੈੱਪ ਨੇ ਜੀਵਨ ਦਿੱਤਾ ਹੈ ਜਿਸਨੇ ਉਸਦੇ ਚਰਿੱਤਰ ਚਿਤਰਣ ਦਾ ਆਧਾਰ ਰੋਲਿੰਗ ਸਟੋਨਸ ਦੇ ਗਿਟਾਰਵਾਦਕ ਕੀਥ ਰਿਚਰਡਸ ਨੂੰ ਬਣਾਇਆ ਸੀ।
ਕਪਤਾਨ ਜੈਕ ਸਪੈਰੋ | |
---|---|
ਪਾਈਰੇਟਸ ਔਫ਼ ਦ ਕੈਰੇਬੀਅਨ ਪਾਤਰ | |
ਪੇਸ਼ਕਾਰੀਆਂ | ਜੌਨੀ ਡੈੱਪ |
ਹਾਜ਼ਰੀ(ਆਂ) |
ਫ਼ਿਲਮ ਲੜੀ ਕਿਤਾਬਾਂ ਵੀਡੀਓ ਗੇਮਾਂ ਸਵਾਰੀ |
ਜਾਣਕਾਰੀ | |
ਲਿੰਗ | ਮਰਦ |
ਪੇਸ਼ਾ | ਲੁਟੇਰਾ ਕਪਤਾਨ ਕੈਰੇਬੀਅਨ ਸਮੁੰਦਰ ਦਾ ਲੁਟੇਰਾ ਮੁਖੀ ਪਹਿਲਾਂ: ਈਸਟ ਇੰਡੀਆ ਟ੍ਰੇਡਿੰਗ ਕੰਪਨੀ |
ਪਰਵਾਰ | ਕਪਤਾਨ ਟੀਗ (ਪਿਤਾ) ਜੈਕ ਟੀਗ (ਚਾਚਾ) |
ਜਹਾਜ਼ ਵਰਤੇ |
|
ਪਾਈਰੇਟਸ ਔਫ਼ ਦ ਕੈਰੇਬੀਅਨ ਲੜੀ ਇੱਕ ਡਿਜ਼ਨੀ ਥੀਮ ਪਾਰਕ ਦੀ ਸਵਾਰੀ ਤੋਂ ਪ੍ਰੇਰਿਤ ਸੀ ਅਤੇ 2006 ਵਿੱਚ ਜਦੋਂ ਇਸ ਸਵਾਰੀ ਵਿੱਚ ਸੋਧਾਂ ਕੀਤੀਆਂ ਗਈਆਂ ਤਾਂ ਜੈਕ ਸਪੈਰੋ ਦੇ ਪਾਤਰ ਨੂੰ ਇਸ ਵਿੱਚ ਪੇਸ਼ ਕੀਤਾ ਗਿਆ। ਜੈਕ ਸਪੈਰੋ ਬੱਚਿਆਂ ਦੀ ਇੱਕ ਕੌਮਿਕਸ ਪਾਈਰੇਟਸ ਔਫ਼ ਦ ਕੈਰੇਬੀਅਨ: ਜੈਕ ਸਪੈਰੋ ਦਾ ਵੀ ਵਿਸ਼ਾ ਹੈ, ਜਿਹੜਾ ਆਪਣੇ ਬਚਪਨ ਦੇ ਸਾਲਾਂ ਬਾਰੇ ਦੱਸਦਾ ਹੈ ਅਤੇ ਇਹ ਪਾਤਰ ਕਈ ਵੀਡੀਓ ਗੇਮਾਂ ਵਿੱਚ ਵੀ ਵਿਖਾਈ ਦਿੰਦਾ ਹੈ।
ਫ਼ਿਲਮ ਦੇ ਬਾਰੇ ਵਿੱਚ ਸਪੈਰੋ ਸੱਤ ਸਮੁੰਦਰਾਂ ਦੇ ਲੁਟੇਰੇ ਮੁਖੀਆਂ ਦੇ ਬ੍ਰੈਥਰਨ ਕੋਰਟ ਵਿੱਚੋਂ ਇੱਕ ਹੈ। ਉਹ ਵਿਸ਼ਵਾਸਘਾਤੀ ਹੋ ਸਕਦਾ ਹੈ ਪਰ ਹਥਿਆਰਾਂ ਜਾਂ ਸੈਨਾ ਦੀ ਬਜਾਏ ਉਹ ਜ਼ਿਆਦਾਤਰ ਦਿਮਾਗ ਅਤੇ ਗੱਲਬਾਤ ਦਾ ਇਸਤੇਮਾਲ ਕਰਕੇ ਬਚਦਾ ਰਹਿੰਦਾ ਹੈ, ਉਹ ਬੇਹੱਦ ਖ਼ਤਰਨਾਕ ਹਾਲਤਾਂ ਵਿੱਚੋਂ ਬਚਕੇ ਭੱਜ ਨਿਕਲਣਾ ਪਸੰਦ ਕਰਦਾਹ ਹੈ ਅਤੇ ਜਦੋਂ ਜ਼ਰੂਰੀ ਹੋਵੇ ਉਦੋਂ ਹੀ ਲੜਾਈ ਕਰਦਾ ਹੈ। ਸਪੈਰੋ ਨੂੰ ਉਸਦੇ ਜਹਾਜ਼ ਬਲੈਕ ਪਰਲ ਨੂੰ ਉਸਦੇ ਪਹਿਲੇ ਵਿਦਰੋਹੀ ਸਾਥੀ ਹੈਕਟਰ ਬਾਰਬੋਸਾ ਤੋਂ ਵਾਪਸ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਪੇਸ਼ ਕੀਤਾ ਗਿਆ ਹੈ ਅਤੇ ਉਹ ਈਸਟ ਇੰਡੀਆ ਟ੍ਰੇਡਿੰਗ ਕੰਪਨੀ ਨਾਲ ਲੜਦੇ ਹੋਏ ਮਹਾਨ ਡੇਵੀ ਜੋਨਜ਼ ਦੇ ਖ਼ੂਨ ਦਾ ਕਰਜ਼ ਚੁਕਾਉਣ ਤੋਂ ਬਚਣ ਲਈ ਜੱਦੋਜਹਿਦ ਕਰਦਾ ਹੈ ਅਤੇ ਇਸ ਵਿੱਚ ਸਫ਼ਲ ਵੀ ਹੁੰਦਾ ਹੈ।
ਫ਼ਿਲਮਾਂ
ਸੋਧੋਦ ਕਰਸ ਔਫ਼ ਦ ਬਲੈਕ ਪਰਲ
ਸੋਧੋਜੈਕ ਸਪੈਰੋ ਸਭ ਤੋਂ ਪਹਿਲੀ ਵਾਰ ਪਾਈਰੇਟਸ ਔਫ਼ ਦ ਕੈਰੇਬੀਅਨ: ਦ ਕਰਸ ਔਫ਼ ਦ ਬਲੈਕ ਪਰਲ (2003) ਵਿੱਚ ਪਹਿਲੀ ਵਾਰ ਨਜ਼ਰ ਆਉਂਦਾ ਹੈ, ਜਿਸ ਵਿੱਚ ਉਹ ਇੱਕ ਜਹਾਜ਼ ਨੂੰ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਵਿੱਚ ਪੋਰਟ ਰੌਇਲ ਪਹੁੰਚਦਾ ਹੈ। ਗਵਰਨਰ ਵੈਦਰਬਾਏ ਸਵਾਨ ਦੀ ਧੀ ਏਲੀਜ਼ਾਬੈਥ ਸਵਾਨ (ਕੀਰਾ ਨ੍ਹਾਈਟਲੀ) ਨੂੰ ਡੁੱਬਣ ਤੋਂ ਬਚਾਉਣ ਦੇ ਬਾਵਜੂਦ ਉਸਨੂੰ ਡਕੈਤੀ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉਸ ਰਾਤ, ਬਲੈਕ ਪਰਲ ਨਾਮੀਂ ਇੱਕ ਅਣਜਾਣ ਜਹਾਜ਼ ਪੋਰਟ ਰੌਇਲ ਉੱਪਰ ਹਮਲਾ ਕਰ ਦਿੰਦਾ ਹੈ ਅਤੇ ਏਲੀਜ਼ਾਬੈਥ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦਾ ਹੈ। ਉਸ ਜਹਾਜ਼ ਦਾ ਕਪਤਾਨ ਹੈਕਟਰ ਬਾਰਬੋਸਾ ਇੱਕ ਪ੍ਰਾਚੀਨ ਗੰਦੇ ਸਰਾਪ ਨੂੰ ਤੋੜਨ ਦੀ ਬਹੁਤ ਸਖ਼ਤ ਕੋਸ਼ਿਸ਼ ਕਰ ਰਿਹਾ ਹੈ ਜਿਸਦੇ ਤਹਿਤ ਉਹ ਅਤੇ ਉਸਦਾ ਜਹਾਜ਼ੀ ਦਲ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਇੱਕ ਲੁਹਾਰ ਵਿਲ ਟਰਨਰ (ਓਰਲੈਂਡੋ ਬਲੂਮ), ਜਿਹੜਾ ਏਲੀਜ਼ਾਬੈਥ ਨੂੰ ਪਿਆਰ ਕਰਦਾ ਹੈ, ਅਤੇ ਉਸਨੂੰ ਬਚਾਉਣ ਵਿੱਚ ਮਦਦ ਕਰਨ ਲਈ ਸਪੈਰੋ ਨੂੰ ਮੁਕਤ ਕਰ ਦਿੰਦਾ ਹੈ। ਉਹ ਇੰਟਰਸੈਪਟਰ ਜਹਾਜ਼ ਨੂੰ ਚੁਰਾ ਲੈਂਦੇ ਹਨ ਅਤੇ ਇਸਲਾ ਡੀ ਮੁਏਰਤਾ, ਜਿੱਥੇ ਏਲੀਜ਼ਾਬੈਥ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ, ਦੇ ਲਈ ਨਿਕਲਣ ਤੋਂ ਪਹਿਲਾਂ ਟੌਰਟੂਗਾ ਵਿੱਚ ਇੱਕ ਚਾਲਕ ਦਲ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਹਨ। ਉਹਨਾਂ ਨੂੰ ਛੇਤੀ ਹੀ ਕਬਜ਼ੇ ਵਿੱਚ ਕਰ ਲਿਆ ਜਾਂਦਾ ਹੈ ਅਤੇ ਬਾਰਬੋਸਾ ਸਪੈਰੋ ਅਤੇ ਏਲੀਜ਼ਾਬੈਥ ਨੂੰ ਇੱਕ ਬੰਜਰ ਦੀਪ ਉੱਪਰ ਛੱਡ ਦਿੰਦਾ ਹੈ।
ਇਸ ਜੋੜੀ ਨੂੰ ਬ੍ਰਿਟਿਸ਼ ਰੌਇਲ ਨੇਵੀ ਦੁਆਰਾ ਬਚਾ ਲਿਆ ਜਾਂਦਾ ਹੈ। ਫ਼ਾਂਸੀ ਤੋਂ ਬਚਣ ਦੇ ਲਈ, ਸਪੈਰੋ ਬਲੈਕ ਪਰਲ ਨੂੰ ਉਹਨਾਂ ਨੂੰ ਦੇਣ ਦੇ ਲਈ ਇੱਕ ਸੌਦੇ ਵਿੱਚ ਕਟੌਤੀ ਕਰਦਾ ਹੈ। ਇਸਲਾ ਡੀ ਮੁਏਰਤਾ ਤੇ ਫ਼ਿਲਮ ਦੀ ਆਖ਼ਰੀ ਲੜਾਈ ਦੇ ਦੌਰਾਨ, ਸਪੈਰੋ ਇੱਕ ਸਰਾਪੇ ਹੋਏ ਸਿੱਕੇ ਨੂੰ ਚੁਰਾ ਲੈਂਦਾ ਹੈ ਅਤੇ ਖ਼ੁਦ ਨੂੰ ਅਮਰ ਬਣਾ ਲੈਂਦਾ ਹੈ ਜਿਸ ਨਾਲ ਕਿ ਉਹ ਬਾਰਬੋਸਾ ਨਾਲ ਲੜ ਸਕੇ। ਉਹ ਆਪਣੇ ਵਿਰੋਧੀ ਨੂੰ ਉਸੇ ਗੋਲੀ ਨਾਲ ਮਾਰ ਦਿੰਦਾ ਹੈ ਜਿਸਨੂੰ ਉਸਨੇ ਦਸ ਸਾਲਾਂ ਤੋਂ ਆਪਣੇ ਕੋਲ ਰੱਖਿਆ ਸੀ, ਜਿਵੇਂ ਹੀ ਵਿਲ ਸਰਾਪ ਨੂੰ ਤੋੜਦਾ ਹੈ, ਬਾਰਬੋਸਾ ਮਾਰਿਆ ਜਾਂਦਾ ਹੈ। ਸਪੈਰੋ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਅਤੇ ਪਿੱਛੋਂ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਪੋਰਟ ਰੌਇਲ ਵਿੱਚ ਉਸਦੀ ਮਿੱਥੇ ਗਏ ਫ਼ਾਂਸੀ ਦੇ ਸਮੇਂ, ਵਿਲ ਉਸਨੂੰ ਬਚਾਉਣ ਦੇ ਲਈ ਆਉਂਦਾ ਹੈ ਪਰ ਉਹਨਾਂ ਨੂੰ ਫ਼ੌਰਨ ਫੜ ਲਿਆ ਜਾਂਦਾ ਹੈ। ਗਵਰਨਰ ਸਵਾਨ ਅਤੇ ਕੌਮੋਡੋਰ ਨੌਰਿੰਗਟਨ ਫ਼ਾਂਸੀ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰਨ ਦੇ ਖਿਲਾਫ਼ ਹਨ, ਹਾਲਾਂਕਿ ਠੀਕ ਉਸੇ ਸਮੇਂ ਏਲੀਜ਼ਾਬੈਥ ਵਿਲ ਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ ਅਤੇ ਉਸਨੂੰ ਮਾਫ਼ ਕਰ ਦਿੱਤਾ ਜਾਂਦਾ ਹੈ ਜਦਕਿ ਸਪੈਰੋ ਸਮੁੰਦਰੀ ਕੰਧ ਤੋਂ ਡਿੱਗ ਕੇ ਭੱਜ ਜਾਂਦਾ ਹੈ। ਉਸਨੂੰ ਬਲੈਕ ਪਰਲ ਦੇ ਚਾਲਕ ਦਲ ਦੁਆਰਾ ਬਚਾ ਲਿਆ ਜਾਂਦਾ ਹੈ ਅਤੇ ਇੱਕ ਵਾਰ ਫਿਰ ਤੋਂ ਕਪਤਾਨ ਬਣਾ ਦਿੱਤਾ ਜਾਂਦਾ ਹੈ। ਜ਼ਾਹਿਰ ਤੌਰ 'ਤੇ ਚਾਲਕ ਸਮੁੰਦਰੀ ਡਾਕੂ ਤੋਂ ਪ੍ਰਭਾਵਿਤ ਹੋ ਕੇ, ਕੌਮੋਡੋਰ ਜੇਮਜ਼ ਨੌਰਿੰਗਟਨ ਪਿੱਛਾ ਕਰਨ ਤੋਂ ਪਹਿਲਾਂ ਇੱਕ ਦਿਨ ਦੇ ਲਈ ਉਸਨੂੰ ਹੈੱਡ ਸਟਾਰਟ ਕਰਨ ਦੀ ਇਜਾਜ਼ਤ ਦੇ ਦਿੰਦਾ ਹੈ।[1]

ਡੈੱਡ ਮੈਨਜ਼ ਚੈਸਟ
ਸੋਧੋਅਗਲੀ ਕੜੀ ਪਾਈਰੇਟਸ ਔਫ਼ ਦ ਕੈਰੇਬੀਅਨ: ਡੈੱਡ ਮੈਨਜ਼ ਚੈਸਟ (2006) ਵਿੱਚ, ਜੈਕ ਸਪੈਰੋ ਡੈੱਡ ਮੈਨਜ਼ ਚੈਸਟ ਦੀ ਖੋਜ ਕਰਦਾ ਹੈ ਜਿਹੜਾ ਉਸਨੂੰ ਸਮੁੰਦਰਾਂ ਦੇ ਉੱਪਰ ਕਾਬੂ ਕਰਨ ਵਿੱਚ ਸਹਾਈ ਹੋਵੇਗਾ ਅਤੇ ਉਸਦੀ ਰੱਖਿਆ ਕਰੇਗਾ। ਤੇਰ੍ਹਾਂ ਸਾਲ ਪਹਿਲਾਂ ਸਪੈਰੋ ਨੇ ਡੁੱਬੇ ਹੋਏ ਬਲੈਕ ਪਰਲ ਨੂੰ ਜੋਨਜ਼ ਦੁਆਰਾ ਕੱਢਣ ਦੇ ਲਈ ਬਦਲੇ ਵਿੱਚ ਕਪਤਾਨ ਡੇਵੀ ਜੋਨਜ਼ (ਬਿਲ ਨਾਈ) ਤੋਂ ਆਪਣੀ ਆਤਮਾ ਦੀ ਅਦਲਾ-ਬਦਲੀ ਕਰ ਲਈ ਸੀ। ਫ਼ਿਲਮ ਵਿੱਚ ਸਪੈਰੋ ਨੂੰ ਜਾਂ ਤਾਂ ਫ਼ਲਾਈਂਗ ਡਚਮੈਨ ਉੱਤੇ 100 ਸਾਲਾਂ ਲਈ ਸੇਵਾ ਕਰਨੀ ਪਵੇਗੀ ਜਾਂ ਉਸਨੂੰ ਕ੍ਰੈਕਨ ਦੁਆਰਾ ਡੇਵੀ ਜੋਨਜ਼ ਦੇ ਲੌਕਰ ਵਿੱਚ ਪਾ ਦਿੱਤਾ ਜਾਵੇਗਾ। ਡੈੱਡ ਮੈਨਜ਼ ਚੈਸਟ ਵਿੱਚ ਡੇਵੀ ਜੋਨਜ਼ ਦਾ ਦਿਲ ਹੈ ਜਿਸਨੂੰ ਸਪੈਰੋ, ਜੋਨਜ਼ ਦੇ ਖ਼ਿਲਾਫ਼ ਫ਼ਾਇਦਾ ਚੁੱਕਣ ਦੇ ਰੂਪ ਵਿੱਚ ਇਸਤੇਮਾਲ ਕਰ ਸਕਦਾ ਹੈ ਅਤੇ ਆਪਣਾ ਕਰਜ਼ ਖ਼ਤਮ ਕਰ ਸਕਦਾ ਹੈ।[2]
ਐਟ ਵਰਲਡਜ਼ ਐਂਡ
ਸੋਧੋਪਾਈਰੇਟਸ ਔਫ਼ ਦੇ ਕੈਰੇਬੀਅਨ: ਐਟ ਵਰਲਡਜ਼ ਐਂਡ (2007) ਦੀ ਸ਼ੁਰੂਆਤ ਵਿੱਚ ਡੇਵੀ ਜੋਨਜ਼ ਦਾ ਦਿਲ ਹੁਣ ਬੈਕੇਟ ਦੇ ਕੋਲ ਹੈ ਅਤੇ ਬ੍ਰੈਥਰਨ ਕੋਰਟ ਦੇ ਨੌਂ ਸਮੁੰਦਰੀ ਮੁਖੀ ਲੁਟੇਰਿਆ ਨੂੰ ਬ੍ਰੈਕੇਟ ਅਤੇ ਜੋਨਜ਼ ਦੇ ਸੰਯੁਕਤ ਖ਼ਤਰੇ ਤੋਂ ਲੜਨ ਦੇ ਲਈ ਸ਼ਿਪਰੈਕ ਕੋਵ ਵਿੱਚ ਬੁਲਾਉਣ ਦਾ ਹੁਕਮ ਦਿੱਤਾ ਜਾਂਦਾ ਹੈ। ਹਾਲਾਂਕਿ ਸਪੈਰੋ ਜਿਹੜਾ ਕਿ ਕੈਰੇਬੀਅਨਾਂ ਦਾ ਮੁਖੀ ਸਮੁੰਦਰੀ ਲੁਟੇਰਾ ਹੈ, ਜਿਸਨੂੰ ਪਿਛਲੀ ਫ਼ਿਲਮ ਦੇ ਅੰਤ ਵਿੱਚ ਡੇਵੀ ਜੋਨਜ਼ ਦੇ ਲੌਕਰ ਵਿੱਚ ਪਾ ਦਿੱਤਾ ਜਾਂਦਾ ਹੈ, ਉਸਦਾ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਆਪਣੇ ਇੱਕ ਉੱਤਰਾਧਿਕਾਰੀ ਨੂੰ ਮੁਖੀ ਸਮੁੰਦਰੀ ਡਾਕੂਆਂ ਦਾ ਇੱਕ ਪਛਾਣ ਚਿੰਨ੍ਹ ਅੱਠਾਂ ਹਿੱਸਿਆਂ ਦਾ ਇੱਕ ਟੁਕੜਾ ਵਸੀਅਤ ਕਰਨ ਵਿੱਚ ਨਾਕਾਮ ਰਿਹਾ ਸੀ। ਅੱਠਾਂ ਦੇ ਟੁਕੜਿਆਂ ਦਾ ਸੰਗ੍ਰਹਿ ਇੱਕ ਸਮੁੰਦਰੀ ਦੇਵੀ ਕਾਲੀਪਸੋ ਨੂੰ ਮੁਕਤ ਕਰ ਸਕਦਾ ਹੈ।[3]
ਔਨ ਸਟਰੇਂਜਰ ਟਾਈਡਸ
ਸੋਧੋਇਸ ਫ਼ਿਲਮ ਵਿੱਚ ਜੈਕ ਸਪੈਰੋ ਮ੍ਰਿਤੁੰਜੇ ਅਮ੍ਰਿਤ ਦੀ ਖੋਜ ਵਿੱਚ ਜਾਂਦਾ ਹੈ। ਇਸ ਫ਼ਿਲਮ ਵਿੱਚ ਉਸਦਾ ਸਾਹਮਣਾ ਬਲੈਕਬੀਅਰਡ ਨਾਲ ਹੁੰਦਾ ਹੈ ਜਿਸਦੀ ਮੌਤ 15 ਦਿਨਾਂ ਦੇ ਅੰਦਰ ਹੋਣੀ ਤੈਅ ਹੈ ਅਤੇ ਇਸਲਈ ਉਸਨੂੰ ਮ੍ਰਿਤੁੰਜੈ ਅਮ੍ਰਿਤ ਦੀ ਸਖ਼ਤ ਲੋੜ ਹੈ। ਇਸ ਤੋਂ ਇਲਾਵਾ ਇਸ ਦੌੜ ਵਿੱਚ ਹੈਕਟਰ ਬਾਰਬੋਸਾ ਅਤੇ ਸਪੇਨੀ ਸੈਨਾ ਵੀ ਸ਼ਾਮਿਲ ਹੈ।
ਹਵਾਲੇ
ਸੋਧੋ- ↑ 1.0 1.1 Gore Verbinski (director) (2003). Pirates of the Caribbean: The Curse of the Black Pearl. Walt Disney Pictures.
{{cite AV media}}
:|format=
requires|url=
(help); Check date values in:|date=
(help) - ↑ Gore Verbinski (director) (2006). Pirates of the Caribbean: Dead Man's Chest. Walt Disney Pictures.
{{cite AV media}}
:|format=
requires|url=
(help); Check date values in:|date=
(help) - ↑ Gore Verbinski (director) (2007). Pirates of the Caribbean: At World's End. Walt Disney Pictures.
{{cite AV media}}
:|format=
requires|url=
(help); Check date values in:|date=
(help)