ਪਾਈਰੇਟਸ ਔਫ਼ ਦ ਕੈਰੇਬੀਅਨ: ਔਨ ਸਟਰੇਂਜਰ ਟਾਈਡਸ
ਪਾਈਰੇਟਸ ਔਫ਼ ਦ ਕੈਰੇਬੀਅਨ: ਔਨ ਸਟਰੇਂਜਰ ਟਾਈਡਸ 2011 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਫ਼ੈਂਟੇਸੀ ਅਤੇ ਕਾਲਪਨਿਕ ਫ਼ਿਲਮ ਹੈ। ਇਹ ਪਾਈਰੇਟਸ ਔਫ਼ ਦ ਕੈਰੇਬੀਅਨ ਫ਼ਿਲਮ ਲੜੀ ਦਾ ਚੌਥਾ ਭਾਗ ਹੈ ਅਤੇ ਐਟ ਵਰਲਜ਼ ਐਂਡ (2007) ਦਾ ਅਗਲਾ ਭਾਗ ਹੈ। ਇਹ ਲੜੀ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਗੋਰ ਵਰਬਿੰਸਕੀ ਦੁਆਰਾ ਨਿਰਦੇਸ਼ਿਤ ਨਹੀਂ ਕੀਤਾ ਗਿਆ, ਉਸਦੀ ਬਜਾਏ ਇਸ ਫ਼ਿਲਮ ਦਾ ਨਿਰਦੇਸ਼ਨ ਰੌਬ ਮਾਰਸ਼ਲ ਨੇ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਤਾ ਜੈਰੀ ਬਰਕਹੀਮਰ ਹੈ। ਇਸ ਫ਼ਿਲਮ ਦਾ ਕਥਾਨਕ ਟਿਮ ਪਾਵਰਸ ਦੇ ਨਾਵਲ ਔਨ ਸਟਰੇਂਜਰਜ਼ ਟਾਈਡਸ ਉੱਪਰ ਅਧਾਰਿਤ ਹੈ। ਇਸ ਫ਼ਿਲਮ ਵਿੱਚ ਜੈਕ ਸਪੈਰੋ (ਜੌਨੀ ਡੈੱਪ) ਦਾ ਸਾਥ ਐਂਜੇਲੀਕਾ (ਪੈਨੇਲੋਪ ਕਰੂਜ਼), ਮ੍ਰਿਤੁੰਜੇ ਅਮ੍ਰਿਤ ਦੀ ਖੋਜ ਵਿੱਚ ਦਿੰਦੀ ਹੈ। ਇਸ ਫ਼ਿਲਮ ਵਿੱਚ ਜੈਕ ਸਪੈਰੋ ਦਾ ਸਾਹਮਣਾ ਬਲੈਕਬੀਅਰਡ ਨਾਲ ਹੁੰਦਾ ਹੈ। ਇਸ ਫ਼ਿਲਮ ਦਾ ਨਿਰਮਾਣ ਵਾਲਟ ਡਿਜ਼ਨੀ ਪਿਕਚਰਜ਼ ਦੁਆਰਾ ਕੀਤਾ ਗਿਆ ਹੈ ਅਤੇ ਅਮਰੀਕਾ ਵਿੱਚ ਇਸਨੂੰ 20 ਮਈ, 2011 ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਇਸ ਲੜੀ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਡਿਜ਼ਨੀ ਡਿਜਿਟਲ 3-ਡੀ ਅਤੇ ਆਈਮੈਕਸ 3ਡੀ ਫ਼ਾਰਮੈਟਾਂ ਵਿੱਚ ਰਿਲੀਜ਼ ਕੀਤਾ ਗਿਆ ਸੀ।
ਪਾਈਰੇਟਸ ਔਫ਼ ਦ ਕੈੈਰੇਬੀਅਨ: ਔਨ ਸਟਰੇਂਜਰ ਟਾਈਡਸ | |
---|---|
ਨਿਰਦੇਸ਼ਕ | ਰੌਬ ਮਾਰਸ਼ਲ |
ਸਕਰੀਨਪਲੇਅ | |
ਕਹਾਣੀਕਾਰ |
|
ਨਿਰਮਾਤਾ | ਜੈਰੀ ਬਰਕਹੀਮਰ |
ਸਿਤਾਰੇ | |
ਸਿਨੇਮਾਕਾਰ | ਡਾਰੀਉਜ਼ ਵੌਲਸਕੀ |
ਸੰਪਾਦਕ |
|
ਸੰਗੀਤਕਾਰ | ਹਾਂਸ ਜ਼ਿੰਮਰ |
ਡਿਸਟ੍ਰੀਬਿਊਟਰ | ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ |
ਰਿਲੀਜ਼ ਮਿਤੀਆਂ |
|
ਮਿਆਦ | 137 ਮਿੰਟ[1] |
ਦੇਸ਼ | ਅਮਰੀਕਾ |
ਭਾਸ਼ਾ | ਅੰਗੇਰਜ਼ੀ |
ਬਜ਼ਟ |
|
ਬਾਕਸ ਆਫ਼ਿਸ | $1.045 ਬਿਲੀਅਨ[3] |
ਡੈੱਡ ਮੈਨਜ਼ ਚੈਸਟ ਅਤੇ ਐਟ ਵਰਲਡਜ਼ ਐਂਡ ਦੇ ਨਿਰਮਾਣ ਸਮੇਂ ਲੇਖਕਾਂ ਟੈਡ ਇਲੀਅਟ ਅਤੇ ਟੈਰੀ ਰੌਸ਼ੀਓ ਨੂੰ ਪਾਵਰਸ ਦੇ ਨਾਵਲ ਔਨ ਸਟਰੇਂਜਰ ਟਾਈਡਸ ਬਾਰੇ ਪਤਾ ਲੱਗਿਆ, ਅਤੇ ਉਹਨਾਂ ਨੂੰ ਲੱਗਿਆ ਕਿ ਇਸ ਲੜੀ ਵਿੱਚ ਇੱਕ ਨਵੀਂ ਫ਼ਿਲਮ ਬਣਾਉਣ ਲਈ ਇਹ ਬਹੁਤ ਢੁੱਕਵਾਂ ਨਾਵਲ ਹੈ। 2007-2008 ਦੀ ਰਾਈਟਰਜ਼ ਗਿਲਡ ਤੋਂ ਪਿੱਛੋਂ ਡੈੱਪ ਅਤੇ ਲੇਖਕਾਂ ਨੇ ਮਿਲਕੇ ਇਸ ਫ਼ਿਲਮ ਦੀ ਕਹਾਣੀ ਫ਼ਿਲਮਾਉਣ ਸਬੰਧੀ ਵਿਚਾਰ ਕੀਤਾ। ਇਸ ਫ਼ਿਲਮ ਦੀ ਪਰਿੰਸੀਪਲ ਫ਼ੋਟੋਗਰਾਫ਼ੀ ਜੂਨ ਤੋਂ ਨਵੰਬਰ 2010 ਵਿੱਚ 106 ਦਿਨਾਂ ਵਿੱਚ ਕੀਤੀ ਗਈ ਜਿਸ ਵਿੱਚ ਹਵਾਈ, ਇੰਗਲੈਂਡ, ਪੋਰਟੋ ਰੀਕੋ ਅਤੇ ਕੈਲੀਫ਼ੋਰਨੀਅਾ ਦੀਆਂ ਥਾਵਾਂ ਸ਼ਾਮਿਲ ਸਨ। ਇਸ ਫ਼ਿਲਮ ਦੇ ਨਿਰਮਾਣ ਵਿੱਚ 3ਡੀ ਕੈਮਰਿਆਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਹੜੇ ਕਿ 2009 ਵਿੱਚ ਬਣੀ ਫ਼ਿਲਮ ਅਵਤਾਰ ਵਿੱਚ ਵਰਤੇ ਗਏ ਸਨ। ਇਸ ਫ਼ਿਲਮ ਦੇ ਵਿਜ਼ੂਅਲ ਇਫ਼ੈਕਟਾਂ ਵਿੱਚ ਦਸ ਕੰਪਨੀਆਂ ਸ਼ਾਮਿਲ ਸਨ। ਇਹ ਫ਼ਿਲਮ ਦੁਨੀਆਂ ਵਿੱਚ ਅੱਜ ਤੱਕ ਬਣੀਆਂ ਸਭ ਤੋਂ ਮਹਿੰਗੀਆਂ ਫ਼ਿਲਮਾਂ ਵਿੱਚ ਪਹਿਲੇ ਸਥਾਨ ਤੇ ਹੈ ਅਤੇ ਫ਼ਿਲਮ ਨੂੰ ਬਣਾਉਣ ਉੱਤੇ 379 ਮਿਲੀਅਨ ਡਾਲਰਾਂ ਦਾ ਖ਼ਰਚ ਆਇਆ ਸੀ।
ਔਨ ਸਟਰੇਂਜਰ ਟਾਈਡਸ ਨੇ ਰਿਲੀਜ਼ ਹੋਣ ਉੱਪਰ ਬਹੁਤ ਸਾਰੇ ਬੌਕਸ ਆਫ਼ਿਸ ਰਿਕਾਰਡ ਤੋੜੇ, ਅਤੇ ਇਹ ਫ਼ਿਲਮ ਸਭ ਤੋਂ ਵਧੇਰੇ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚੋਂ 24ਵੇਂ ਸਥਾਨ ਉੱਤੇ ਆਉਂਦੀ ਹੈ। ਇਸ ਫ਼ਿਲਮ ਨੂੰ ਮਿਲੀਆਂ-ਜੁਲੀਆਂ ਆਲੋਚਨਾਵਾਂ ਮਿਲੀਆਂ ਜਿਸ ਵਿੱਚ ਇਸ ਫ਼ਿਲਮ ਦੀ ਕਹਾਣੀ, ਨਿਰਦੇਸ਼ਨ ਅਤੇ ਮੌਲਿਕ ਤੱਤਾਂ ਦੀ ਘਾਟ ਲਈ ਇਸਦੀ ਆਲੋਚਨਾ ਹੋਈ ਜਦਕਿ ਅਦਾਕਾਰੀ, ਐਕਸ਼ਨ, ਸੰਗੀਤ, ਵਿਜ਼ੂਅਲ ਪ੍ਰਭਾਵਾਂ ਅਤੇ ਘੱਟ ਲੰਬਾਈ ਕਾਰਨ ਇਸ ਫ਼ਿਲਮ ਦੀ ਸਰਾਹਨਾ ਹੋਈ। ਇਸ ਫ਼ਿਲਮ ਦਾ ਅਗਲਾ ਭਾਗ ਡੈੱਡ ਮੈਨ ਟੈਲਜ਼ ਨੋ ਟੇਲਸ 2017 ਵਿੱਚ ਰਿਲੀਜ਼ ਕੀਤਾ ਗਿਆ ਸੀ।
ਕਥਾਨਕ
ਸੋਧੋਲੰਡਨ ਵਿੱਚ, ਆਪਣੇ ਜਿਗਰੀ ਦੋਸਤ ਜੌਸ਼ਮੀ ਗਿੱਬਸ ਨੂੰ ਬਚਾਉਣ ਦੀ ਅਸਫ਼ਲ ਕੋਸ਼ਿਸ਼ ਤੋਂ ਬਾਅਦ ਜੈਕ ਸਪੈਰੋ ਨੂੰ ਫੜ੍ਹਕੇ ਰਾਜੇ ਜੌਰਜ ਦੂਜੇ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਰਾਜਾ ਜੈਕ ਨੂੰ ਸਪੇਨ ਦੇ ਰਾਜੇ ਤੋਂ ਪਹਿਲਾਂ ਮ੍ਰਿਤੁੰਜੇ ਅਮ੍ਰਿਤ ਦੀ ਖੋਜ ਲਈ ਜ਼ੋਰ ਦਿੰਦਾ ਹੈ। ਜੈਕ ਦਾ ਪੁਰਾਣਾ ਸ਼ਰੀਕ, ਕਪਤਾਨ ਹੈਕਟਰ ਬਾਰਬੋਸਾ, ਜਿਹੜਾ ਕਿ ਹੁਣ ਬਰਨਾਤਵੀ ਰੌਇਲ ਨੇਵੀ ਦੀ ਸੇਵਾ ਕਰ ਰਿਹਾ ਹੈ ਅਤੇ ਜਿਹੜਾ ਆਪਣਾ ਜਹਾਜ਼ ਬਲੈਕ ਪਰਲ ਅਤੇ ਆਪਣੀ ਇੱਕ ਲੱਤ ਗੁਆ ਚੁੱਕਾ ਹੈ, ਇਸ ਮੁਹਿੰਮ ਦਾ ਮੁਖੀ ਹੈ।
ਜੈਕ ਇਸ ਪੇਸ਼ਕਸ਼ ਨੂੰ ਠੁਕਰਾ ਦਿੰਦਾ ਹੈ ਅਤੇ ਭੱਜ ਜਾਂਦਾ ਹੈ। ਉਹ ਆਪਣੇ ਪਿਤਾ ਕਪਤਾਨ ਟੀਗ ਨੂੰ ਮਿਲਦਾ ਹੈ, ਜਿਹੜਾ ਕਿ ਉਸਨੂੰ ਅਮ੍ਰਿਤ ਦੀ ਰਸਮ ਤੋਂ ਚੇਤੰਨ ਕਰਦਾ ਹੈ। ਜੈਕ ਨੂੰ ਪਤਾ ਲੱਗਦਾ ਹੈ ਕਿ ਕੋਈ ਉਸਦੀ ਨਕਲ ਕਰ ਰਿਹਾ ਹੈ ਅਤੇ ਅਮ੍ਰਿਤ ਦੀ ਖੋਜ ਲਈ ਸਮੂਹ ਭਰਤੀ ਕਰ ਰਿਹਾ ਹੈ। ਨਕਲ ਕਰਨ ਵਾਲੀ ਐਂਜੇਲੀਕਾ ਹੁੰਦੀ ਹੈ ਜਿਹੜੀ ਕਿ ਜੈਕ ਦੀ ਸਾਬਕਾ ਪ੍ਰੇਮਿਕਾ ਹੈ ਅਤੇ ਜ਼ਾਲਮ ਸਮੁੰਦਰੀ ਲੁਟੇਰੇ ਬਲੈਕਬੀਅਰਡ ਦੀ ਧੀ ਹੈ। ਬਲੈਕਬੀਅਰਡ ਇੱਕ ਖ਼ਤਰਨਾਕ ਜਾਦੂ ਜਾਣਦਾ ਹੈ ਅਤੇ ਜਿਸ ਨਾਲ ਉਹ ਆਪਣੇ ਜਹਾਜ਼ ਉੱਪਰ ਕਾਬੂ ਰੱਖਦਾ ਹੈ। ਐਂਜੇਲੀਕਾ ਦੁਆਰਾ ਜੈਕ ਨੂੰ ਫੜ੍ਹ ਕੇ ਬਲੈਕਬੀਅਰਡ ਦੇ ਜਹਾਜ਼ ਉੱਪਰ ਕਾਮਾ ਰੱਖ ਲਿਆ ਜਾਂਦਾ ਹੈ। ਗਿੱਬਸ ਫ਼ਾਂਸੀ ਤੋਂ ਬਚ ਜਾਂਦਾ ਹੈ ਕਿਉਂਕਿ ਉਹ ਅਮ੍ਰਿਤ ਦੀ ਖੋਜ ਕਰਨ ਵਾਲੇ ਨਕਸ਼ੇ ਨੂੰ ਯਾਦ ਕਰ ਲੈਂਦਾ ਹੈ ਅਤੇ ਬਾਰਬੋਸਾ ਦੇ ਸਾਹਮਣੇ ਅੱਗ ਲਾ ਦਿੰਦਾ ਹੈ ਜਿਸ ਨਾਲ ਬਾਰਬੋਸਾ ਨੂੰ ਉਸਨੂੰ ਆਪਣੇ ਨਾਲ ਲਿਜਾਣਾ ਹੀ ਪੈਂਦਾ ਹੈ।
ਇਸੇ ਦੌਰਾਨ ਬਲੈਕਬੀਅਰਡ ਦੇ ਜਹਾਜ਼ ਉੱਪਰ ਬਗਾਵਤ ਦੀ ਅਸਫ਼ਲ ਕੋਸ਼ਿਸ਼ ਕਰਨ ਤੋਂ ਬਾਅਦ, ਜੈਕ ਨੂੰ ਅਮ੍ਰਿਤ ਦੀ ਖੋਜ ਲਈ ਸਮੂਹ ਦੀ ਅਗਵਾਈ ਕਰਨ ਲਈ ਜ਼ੋਰ ਪਾਇਆ ਜਾਂਦਾ ਹੈ। ਬਲੈਕਬੀਅਰਡ ਨੂੰ ਉਸ ਅਮ੍ਰਿਤ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਉਸਨੂੰ ਭਵਿੱਖਬਾਣੀ ਦੁਆਰਾ ਪਤਾ ਲੱਗਦਾ ਹੈ ਕਿ ਪੰਦਰਾਂ ਦਿਨਾਂ ਦੇ ਅੰਦਰ ਉਸਦੀ ਮੌਤ ਕਿਸੇ ਇੱਕ ਲੱਤ ਵਾਲੇ ਆਦਮੀ ਦੇ ਹੱਥੋਂ ਹੋਣੀ ਤੈਅ ਹੈ, ਜਿਹੜਾ ਕਿ ਬਾਰਬੋਸਾ ਹੁੰਦਾ ਹੈ। ਜੈਕ ਨੇ ਦੋ ਚਾਂਦੀ ਦੇ ਪਿਆਲੇ ਨੂੰ ਲੱਭਣਾ ਹੁੰਦਾ ਹੈ, ਜਿਹੜੇ ਕਿ ਇੱਕ ਗੁਆਚੇ ਹੋਏ ਜਹਾਜ਼ ਸੈਂਟਿਆਗੋ ਉੱਪਰ ਮੌਜੂਦ ਹਨ। ਉਸ ਅਮ੍ਰਿਤੀ ਪਾਣੀ ਨੂੰ ਇੱਕੋ ਵੇਲੇ ਦੋ ਇਨਸਾਨਾਂ ਦੁਆਰਾ ਇਹਨਾਂ ਹੀ ਦੋ ਪਿਆਲਿਆਂ ਵਿੱਚ ਪੀਤਾ ਜਾਣਾ ਹੁੰਦਾ ਹੈ। ਇੱਕ ਪਿਆਲੇ ਵਿੱਚ ਜਲਪਰੀ ਦੇ ਹੰਝੂ ਹੋਣੇ ਚਾਹੀਦੇ ਹਨ ਜਿਹੜੇ ਕਿ ਜੀਵਨ ਵਧਾਉਂਦੇ ਹਨ ਅਤੇ ਦੂਜਾ ਪਿਆਲਾ ਪੀਣ ਵਾਲਾ ਉਸੇ ਵਕਤ ਮਰ ਜਾਂਦਾ ਹੈ ਅਤੇ ਉਸਦੀ ਉਮਰ ਪਹਿਲੇ ਪਿਆਲੇ ਨੂੰ ਪੀਣ ਵਾਲੇ ਇਨਸਾਨ ਨੂੰ ਲੱਗ ਜਾਂਦੀ ਹੈ। ਜੈਕ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਬਲੈਕ ਪਰਲ ਨੂੰ ਫੜ੍ਹ ਕੇ ਬਲੈਕਬੀਅਰਡ ਨੇ ਜਾਦੂ ਨਾਲ ਦੂਜੇ ਹੋਰ ਬਹੁਤ ਸਾਰੇ ਜਹਾਜ਼ਾਂ ਵਾਂਗ ਸੁੰਗੇੜ ਕੇ ਇੱਕ ਬੋਤਲ ਵਿੱਚ ਪਾ ਲਿਆ ਹੈ।
ਬਲੈਕਬੀਅਰਡ ਦਾ ਜਹਾਜ਼ ਵ੍ਹਾਈਟਕੈਪ ਖਾੜੀ ਵੱਲ ਵਧਦਾ ਹੈ ਜਿੱਥੇ ਉਹਨਾਂ ਨੇ ਇੱਕ ਜਲਪਰੀ ਅਤੇ ਉਸਦੇ ਹੰਝੂਆਂ ਦੀ ਤਲਾਸ਼ ਕਰਨੀ ਹੁੰਦੀ ਹੈ। ਜਲਪਰੀਆਂ ਸਮੂਹ ਉੱਪਰ ਇੱਕ ਜਾਨਲੇਵਾ ਹਮਲਾ ਕਰ ਦਿੰਦੀਆਂ ਹਨ ਜਿਹਨਾਂ ਨੂੰ ਜੈਕ ਇੱਕ ਵੱਡਾ ਧਮਾਕਾ ਕਰਕੇ ਭਜਾ ਦਿੰਦਾ ਹੈ। ਪਰ ਇੱਕ ਜਲਪਰੀ ਫੜੀ ਜਾਂਦੀ ਹੈ ਜਿਸ ਨਾਲ ਇੱਕ ਬੰਦੀ ਪਾਦਰੀ ਫਿਲਿਪ ਸਵਿਫ਼ਟ ਨੂੰ ਪਿਆਰ ਹੋ ਜਾਂਦਾ ਹੈ। ਇੱਕ ਅਣਜਾਣ ਟਾਪੂ ਉੱਪਰ ਪਹੁੰਚ ਕੇ ਐਂਜੇਲੀਕਾ ਅਤੇ ਬਲੈਕਬੀਅਰਡ ਜੈਕ ਨੂੰ ਉਹ ਦੋਵੇਂ ਪਿਆਲੇ ਲਿਆਉਣ ਲਈ ਕਹਿੰਦੇ ਹਨ। ਜੈਕ ਉਹਨਾਂ ਪਿਆਲਿਆਂ ਨੂੰ ਦੀ ਤਲਾਸ਼ ਵਿੱਚ ਇੱਕ ਪੁਰਾਣੇ ਜਹਾਜ਼ ਉੱਪਰ ਜਾਂਦਾ ਹੈ ਪਰ ਬਾਰਬੋਸਾ ਵੀ ਉੱਥੇ ਮੌਜੂਦ ਹੁੰਦਾ ਹੈ। ਦੋਵਾਂ ਨੂੰ ਲੱਗਦਾ ਹੈ ਕਿ ਸਪੇਨੀਆਂ ਨੇ ਪਿਆਲੇ ਉਹਨਾਂ ਤੋਂ ਪਹਿਲਾਂ ਲੱਭ ਲਏ ਹਨ ਕਿਉਂਕਿ ਲੱਭਣ ਤੇ ਵੀ ਉਹ ਪਿਆਲੇ ਉਹਨਾਂ ਨੂੰ ਉਸ ਜਹਾਜ਼ ਉੱਪਰ ਨਹੀਂ ਮਿਲਦੇ।
ਜੈਕ ਅਤੇ ਬਾਰਬੋਸਾ ਸਪੇਨੀਆਂ ਦੇ ਸਮੂਹ ਵਿੱਚੋਂ ਪਿਆਲੇ ਚੋਰੀ ਕਰਨ ਦੀ ਸਲਾਹ ਬਣਾਉਂਦੇ ਹਨ। ਬਾਰਬੋਸਾ ਦੱਸਦਾ ਹੈ ਕਿ ਉਹ ਬਲੈਕਬੀਅਰਡ ਤੋਂ ਬਲੈਕ ਪਰਲ ਤੇ ਕੀਤੇ ਹਮਲੇ ਲਈ ਬਦਲਾ ਲੈਣਾ ਚਾਹੁੰਦਾ ਹੈ, ਜਿਸ ਨਾਲ ਉਸਦੀ ਇੱਕ ਲੱਤ ਵੱਢੀ ਜਾਂਦੀ ਹੈ। ਜੈਕ ਅਤੇ ਬਾਰਬੋਸਾ ਪਿਆਲੇ ਚੋਰੀ ਕਰਕੇ ਭੱਜਣ ਵਿੱਚ ਸਫਲ ਹੋ ਜਾਂਦੇ ਹਨ। ਇਸੇ ਦੌਰਾਨ ਸੀਰੀਨਾ (ਫੜ੍ਹੀ ਹੋਈ ਜਲਪਰੀ), ਫਿਲਿਪ ਦੇ ਪਿਆਰ ਦੀ ਚਾਲ ਵਿੱਚ ਫਸ ਕੇ ਇੱਕ ਹੰਝੂ ਦੇ ਦਿੰਦੀ ਹੈ। ਬਲੈਕਬੀਅਰਡ ਉਸ ਹੰਝੂ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਅਤੇ ਜਲਪਰੀ ਨੂੰ ਉੱਥੇ ਹੀ ਮਰਨ ਲਈ ਛੱਡ ਦਿੰਦਾ ਹੈ ਅਤੇ ਫਿਲਿਪ ਨੂੰ ਧੱਕੇ ਨਾਲ ਆਪਣੇ ਨਾਲ ਲੈ ਜਾਂਦਾ ਹੈ। ਜੈਕ ਪਿਆਲੇ ਲੈ ਕੇ ਮੁੜ ਆਉਂਦਾ ਹੈ ਅਤੇ ਬਲੈਕਬੀਅਰਡ ਨਾਲ ਐਂਜੇਲੀਕਾ ਦੀ ਸੁਰੱਖਿਆ, ਜੈਕ ਦੀ ਕੰਪਾਸ (ਜਿਸ ਨੂੰ ਬਲੈਕਬੀਅਰਡ ਪਿਆਲੇ ਲੈਣ ਤੋਂ ਪਹਿਲਾਂ ਉਸਤੋਂ ਖੋਹ ਲੈਂਦਾ ਹੈ) ਅਤੇ ਗਿੱਬਸ ਦੀ ਆਜ਼ਾਦੀ ਨੂੰ ਲੈ ਕੇ ਸੌਦਾ ਕਰਦਾ ਹੈ। ਇਸ ਬਦਲੇ ਜੈਕ ਬਲੈਕਬੀਅਰਡ ਨੂੰ ਉਹ ਪਿਆਲੇ ਦੇਣ ਅਤੇ ਉਸਨੂੰ ਅਮ੍ਰਿਤ ਵਾਲੇ ਝਰਨੇ ਦੇ ਕੋਲ ਲਿਜਾਣ ਦਾ ਵਾਅਦਾ ਕਰਦਾ ਹੈ। ਬਲੈਕਬੀਅਰਡ ਮੰਨ ਜਾਂਦਾ ਹੈ ਅਤੇ ਗਿੱਬਸ ਨੂੰ ਕੰਪਾਸ ਸਮੇਤ ਛੱਡ ਦਿੱਤਾ ਜਾਂਦਾ ਹੈ।
ਅਮ੍ਰਿਤ ਵਾਲੇ ਝਰਨੇ ਤੇ ਪਹੁੰਚ ਕੇ ਬਲੈਕਬੀਅਰਡ ਦੇ ਸਮੂਹ ਦਾ ਸਾਹਮਣਾ ਬਾਰਬੋਸਾ ਦੇ ਅੰਗ੍ਰੇਜ਼ੀ ਸੈਨਾ ਨਾਲ ਹੁੰਦੀ ਹੈ। ਬਾਰਬੋਸਾ ਅਤੇ ਬਲੈਕਬੀਅਰਡ ਇੱਕ ਦੂਜੇ ਨਾਲ ਲੜਦੇ ਹਨ। ਅਚਾਨਕ ਉੱਥੇ ਸਪੇਨੀ ਆ ਜਾਂਦੇ ਹਨ ਅਤੇ ਝਰਨੇ ਨੂੰ ਨਸ਼ਟ ਕਰਨ ਲੱਗਦੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਇਸਦੀ ਤਾਕਤ ਰੱਬ ਦੇ ਖ਼ਿਲਾਫ਼ ਹੈ। ਉਹ ਪਿਆਲਿਆਂ ਨੂੰ ਚਿੱਬਾ ਕਰਕੇ ਇੱਕ ਝਰਨੇ ਵਿੱਚ ਸੁੱਟ ਦਿੰਦੇ ਹਨ। ਬਾਰਬੋਸਾ ਪਿੱਛਿਓਂ ਬਲੈਕਬੀਅਰਡ ਦੇ ਜ਼ਹਿਰੀਲੀ ਤਲਵਾਰ ਮਾਰ ਦਿੰਦਾ ਹੈ ਅਤੇ ਉਸਨੂੰ ਬਚਾਉਂਦੀ ਹੋਈ ਐਂਜੇਲੀਕਾ ਦੇ ਹੱਥ ਤੇ ਤਲਵਾਰ ਵੱਜ ਜਾਂਦੀ ਹੈ, ਜਿਸ ਨਾਲ ਉਸਦੇ ਸਰੀਰ ਵਿੱਚ ਵੀ ਜ਼ਹਿਰ ਫੈਲ ਜਾਂਦਾ ਹੈ। ਜੈਕ ਐਂਜੇਲੀਕਾ ਨੂੰ ਜ਼ਖ਼ਮੀ ਹਾਲਤ ਵਿੱਚ ਵੇਖਦਾ ਹੈ ਤਾਂ ਉਹ ਪਿਆਲਿਆਂ ਨੂੰ ਲੱਭਣ ਲਈ ਇੱਧਰ-ਉੱਧਰ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਬਾਰਬੋਸਾ ਬਲੈਕਬੀਅਰਡ ਦੀ ਜਾਦੂਈ ਤਲਵਾਰ ਚੁੱਕ ਲੈਂਦਾ ਹੈ ਅਤੇ ਉਸਦੇ ਜਹਾਜ਼ ਅਤੇ ਸਮੂਹ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਬਲੈਕਬੀਅਰਡ ਦੇ ਵਿਰੋਧਤਾ ਦੇ ਬਾਵਜੂਦ ਵੀ ਸਪੇਨੀ ਉਸ ਝਰਨੇ ਦੇ ਇੱਕ ਥੰਮ ਨੂੰ ਡੇਗਣ ਵਿੱਚ ਸਫਲ ਹੋ ਜਾਂਦੇ ਹਨ ਜਿਸ ਨਾਲ ਉਹ ਝਰਨਾ ਵੀ ਨਸ਼ਟ ਹੋ ਜਾਂਦਾ ਹੈ। ਝਰਨੇ ਦੇ ਮੰਦਿਰ ਦੇ ਲਗਭਗ ਖ਼ਤਮ ਹੋਣ ਤੇ ਸਪੇਨੀ ਸੈਨਾ ਉੱਥੋਂ ਚਲੀ ਜਾਂਦੀ ਹੈ। ਲੜਾਈ ਦੌਰਾਨ ਫਿਲਿਪ ਨੂੰ ਇੱਕ ਤਲਵਾਰ ਲੱਗ ਜਾਂਦੀ ਹੈ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦਾ ਹੈ, ਪਰ ਉਹ ਸੀਰੀਨਾ ਨੂੰ ਬਚਾਉਣ ਲਈ ਵਾਪਿਸ ਜਾਂਦਾ ਹੈ। ਸੀਰੀਨਾ ਗੁਆਚੇ ਹੋਏ ਪਿਆਲੇ ਜੈਕ ਨੂੰ ਲਿਆ ਕੇ ਦਿੰਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਉਸਦੇ ਹੰਝੂ ਨੂੰ ਜ਼ਾਇਆ ਨਾ ਕਰੇ। ਸੀਰੀਨਾ ਮਰ ਰਹੇ ਫਿਲਿਪ ਕੋਲ ਜਾਂਦੀ ਹੈ ਅਤੇ ਉਸਨੂੰ ਕਹਿੰਦੀ ਹੈ ਕਿ ਜੇ ਉਹ ਚਾਹੇ ਤਾਂ ਉਹ ਉਸਨੂੰ ਬਚਾ ਸਕਦੀ ਹੈ। ਜਦੋਂ ਫਿਲਿਪ ਉਸਤੋਂ ਮਾਫ਼ੀ ਮੰਗਦਾ ਹੈ ਤਾਂ ਉਹ ਉਸਨੂੰ ਚੁੰਮਦੀ ਹੈ ਅਤੇ ਪਾਣੀ ਦੇ ਹੇਠਾਂ ਲੈ ਜਾਂਦੀ ਹੈ।
ਬਲੈਕਬੀਅਰਡ ਅਤੇ ਐਂਜੇਲੀਕਾ ਦੋਵੇਂ ਮਰ ਰਹੇ ਹੁੰਦੇ ਹਨ, ਕਿ ਜੈਕ ਨਸ਼ਟ ਕੀਤੇ ਝਰਨੇ ਵਿੱਚੋਂ ਪਿਆਲਿਆਂ ਵਿੱਚ ਕੁਝ ਆਖ਼ਰੀ ਬੂੰਦਾ ਭਰ ਲੈਂਦਾ ਹੈ ਅਤੇ ਇੱਕ ਪਿਆਲੇ ਵਿੱਚ ਜਲਪਰੀ ਦਾ ਹੰਝੂ ਹੁੰਦਾ ਹੈ। ਇਹ ਜਾਣਦੇ ਹੋਏ ਕਿ ਉਹਨਾਂ ਵਿੱਚੋਂ ਇੱਕ ਨੂੰ ਮਰਨਾ ਪੈਣਾ ਹੈ, ਇਸ ਲਈ ਉਹ ਹੰਝੂ ਵਾਲਾ ਪਿਆਲਾ ਲੈ ਕਿ ਐਂਜੇਲੀਕਾ ਕੋਲ ਜਾਂਦਾ ਹੈ ਅਤੇ ਉਸਨੂੰ ਪੀਣ ਲਈ ਕਹਿੰਦਾ ਹੈ। ਇਹ ਪਿਆਲਾ ਖੋਹ ਕੇ ਬਲੈਕਬੀਅਰਡ ਆਪ ਪੀ ਲੈਂਦਾ ਹੈ ਅਤੇ ਐਂਜੇਲੀਕਾ ਨੂੰ ਦੂਜਾ ਪਿਆਲਾ ਪੀਣ ਲਈ ਬੇਨਤੀ ਕਰਦਾ ਹੈ, ਜਿਸ ਨਾਲ ਐਂਜੇਲੀਕਾ ਮਰ ਜਾਵੇਗੀ ਅਤੇ ਬਲੈਕਬੀਅਰਡ ਨੂੰ ਉਸਦੀ ਉਮਰ ਲੱਗ ਜਾਵੇਗੀ। ਐਂਜੇਲੀਕਾ ਮੰਨ ਜਾਂਦੀ ਹੈ ਅਤੇ ਦੂਜਾ ਪਿਆਲਾ ਪੀ ਲੈਂਦੀ ਹੈ। ਜੈਕ ਐਂਜੇਲੀਕਾ ਨੂੰ ਗੁਆ ਕੇ ਦੁਖੀ ਹੁੰਦਾ ਹੈ ਪਰ ਅਚਾਨਕ ਉਹ ਦੱਸਦਾ ਹੈ ਕਿ ਉਸਤੋਂ ਗਲਤੀ ਹੋ ਗਈ ਹੈ। ਬਲੈਕਬੀਅਰਡ ਦੇ ਪਿਆਲੇ ਵਿੱਚ ਹੰਝੂ ਨਹੀਂ ਸੀ ਜਦਕਿ ਐਂਜੇਲੀਕਾ ਦੇ ਪਿਆਲੇ ਵਿੱਚ ਹੰਝੂ ਸੀ। ਉਹ ਦੋਵੇਂ ਜੈਕ ਤੋਂ ਬਹੁਤ ਨਰਾਜ਼ ਹੁੰਦੇ ਹਨ ਕਿ ਜੈਕ ਨੇ ਇਹ ਜਾਣ-ਬੁੱਝ ਕੇ ਕੀਤਾ ਹੈ। ਐਂਜੇਲੀਕਾ ਦੇ ਜ਼ਖ਼ਮ ਭਰ ਜਾਂਦੇ ਹਨ ਅਤੇ ਬਲੈਕਬੀਅਰਡ ਨੂੰ ਉਸ ਝਰਨੇ ਦਾ ਪਾਣੀ ਵੇਖਦੇ-ਵੇਖਦੇ ਹੀ ਖਾ ਜਾਂਦਾ ਹੈ।
ਅੰਤ ਵਿੱਚ ਜੈਕ ਅਤੇ ਐਂਜੇਲੀਕਾ ਦੋਵੇਂ ਇੱਕ ਦੂਜੇ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹਨ ਪਰ ਜੈਕ ਨੂੰ ਉਸ ਉੱਪਰ ਯਕੀਨ ਨਹੀਂ ਹੈ ਅਤੇ ਉਹ ਉਸਨੂੰ ਇੱਕ ਟਾਪੂ ਤੇ ਇਕੱਲਾ ਛੱਡ ਦਿੰਦਾ ਹੈ। ਬਲੈਕਬੀਅਰਡ ਦੇ ਜਹਾਜ਼ ਉੱਪਰ ਕਬਜ਼ਾ ਕਰਨ ਤੋਂ ਬਾਅਦ ਬਾਰਬੋਸਾ ਲੁਟੇਰਿਆਂ ਦੀ ਜ਼ਿੰਦਗੀ ਵਿੱਚ ਫਿਰ ਮੁੜ ਆਉਂਦਾ ਹੈ। ਜੈਕ ਗਿੱਬਸ ਨੂੰ ਲੱਭਦਾ ਹੈ, ਜਿਹੜਾ ਕਿ ਬਦਲਾ ਲੈਣ ਲਈ ਉਸਦੀ ਕੰਪਾਸ ਵਰਤਦਾ ਹੈ। ਗਿੱਬਸ ਕੋਲ ਬੋਤਲ ਵਿੱਚ ਸੁੰਗੜਿਆ ਹੋਇਆ ਬਲੈਕ ਪਰਲ ਜਹਾਜ਼ ਹੈ ਅਤੇ ਇਸ ਤੋਂ ਇਲਾਵਾ ਉਸ ਕੋਲ ਉਹ ਸਾਰੇ ਜਹਾਜ਼ ਵੀ ਹਨ ਜਿਹਨਾਂ ਨੂੰ ਬਲੈਕਬੀਅਰਡ ਨੇ ਜਾਦੂ ਨਾਲ ਬੋਤਲਾਂ ਵਿੱਚ ਬੰਦ ਕਰ ਦਿੱਤਾ ਸੀ। ਉਹ ਦੋਵੇਂ ਉੱਥੋਂ ਨਿਕਲਦੇ ਹਨ, ਇਸ ਉਮੀਦ ਨਾਲ ਕਿ ਬਲੈਕ ਪਰਲ ਬੋਤਲ ਵਿੱਚੋਂ ਨਿਕਲ ਕੇ ਆਪਣੇ ਸਹੀ ਆਕਾਰ ਵਿੱਚ ਆ ਜਾਵੇ।
ਇੱਕ ਪਿਛਲੇ ਸੀਨ ਵਿੱਚ ਬਲੈਕਬੀਅਰਡ ਦੁਆਰਾ ਬਣਾਇਆ ਗਿਆ ਜੈਕ ਸਪੈਰੋ ਦਾ ਗੁੱਡਾ ਐਂਜੇਲੀਕਾ ਨੂੰ ਲੱਭਦਾ ਹੈ ਅਤੇ ਉਹ ਮੁਸਕੁਰਾਉਂਦੀ ਹੈ।
ਪਾਤਰ
ਸੋਧੋ- ਜੌਨੀ ਡੈੱਪ, ਕਪਤਾਨ ਜੈਕ ਸਪੈਰੋ
- ਪੇਨੇਲੋਪੇ ਕਰੂਜ਼, ਐਂਜੇਲੀਕਾ
- ਜੌੌਫ਼ਰੀ ਰਸ਼, ਕਪਤਾਨ ਹੈਕਟਰ ਬਾਰਬੋਸਾ
- ਇਆਨ ਮਕਸ਼ੇਨ, ਬਲੈਕਬੀਅਰਡ (ਪਾਈਰੇਟਸ ਔਫ਼ ਦ ਕੈਰੇਬੀਅਨ) ਬਲੈਕਬੀਅਰਡ
- ਕੈਵਿਨ ਮਕਨਾਲੀ, ਜੌਸ਼ਮੀ ਗਿੱਬਸ
- ਸੈਮ ਕਲਾਫ਼ਿਨ, ਪਾਦਰੀ ਫਿਲਿਪ ਸਵਿਫ਼ਟ
- ਐਸਟਰਿਡ ਬਰਗੇਸ-ਫ਼ਰਿਸਬੇ, ਸੀਰੀਨਾ (ਜਲਪਰੀ)
- ਸਟੀਫ਼ਨ ਗ੍ਰਾਹਮ, ਸਕਰਮ
- ਗਰੇਗ ਐਲਿਸ, ਲੈਫ਼ਟੀਨੈਂਟ ਥਿਓਡੋਰ ਗ੍ਰੋਵਸ
- ਡੇਮੀਅਨ ਓ-ਹੇਅਰ, ਲੈਫ਼ਟੀਨੈਂਟ ਜਿਲੇਟ
- ਔਸਕਰ ਜੇਨਾਦਾ, ਸਪੇਨੀਆਰਦ
- ਰਿਚਰਡ ਗ੍ਰਿਫ਼ਿਥਸ, ਰਾਜਾ ਜੌਰਜ ਦੂਜਾ
- ਕੀਥ ਰਿਚਰਡਸ, ਕਪਤਾਨ ਟੀਗ
- ਗੈਮਾ ਵਾਰਡ, ਤਮਾਰਾ (ਜਲਪਰੀ)
- ਜੂਡੀ ਡੈਂਚ, ਸੋਸਾਇਟੀ ਲੇਡੀ
- ਇਆਨ ਮਰਸਰ, ਕੁਆਰਟਰਮਾਸਟਰ
- ਰੌਬੀ ਕੇਅ, ਕੈਬਿਨ ਵਾਲਾ ਮੁੰਡਾ
- ਕ੍ਰਿਸਟੋਫ਼ਰ ਫ਼ੇਅਰਬੈਂਕ, ਇਜ਼ੀਕੀਅਲ
- ਯੂਕੀ ਮਾਤਸੁਜ਼ਾਕੀ, ਗਾਰੈਗ
- ਬ੍ਰੌਂਸਨ ਵੈਬ, ਰਸੋਈਆ
- ਸਟੀਵ ਏਵੇਟਸ, ਪਰਸਰ
- ਡੈਰੇਕ ਮੀਅਰਸ, ਮਾਸਟਰ ਔਫ਼ ਆਰਮਜ਼
- ਡੀਓਬੀਆ ਓਪੇਰੀ
- ਸਬੈਸਟੀਅਨ ਆਰਮੈਸਟੋ, ਸਪੇਨ ਦਾ ਰਾਜਾ, ਫ਼ਰਦੀਨਾਂਦ
- ਐਂਤਨ ਲੈਸਰ, ਲੌਰਡ ਜੌਨ ਕਾਰਟੀਰਟ
- ਰੌਜਰ ਐਲਮ, ਪ੍ਰਧਾਨਮੰਤਰੀ ਹੈਨਰੀ ਪੈਲਹੈਮ
- ਪੌਲ ਬੇਜ਼ਲੀ, ਸਲਮਾਨ
ਹਵਾਲੇ
ਸੋਧੋ- ↑ "Pirates of the Caribbean: On Stranger Tides". British Board of Film Classification. May 5, 2011. Archived from the original on 6 ਮਾਰਚ, 2016. Retrieved February 7, 2015.
{{cite web}}
: Check date values in:|archivedate=
(help); Unknown parameter|deadurl=
ignored (|url-status=
suggested) (help) - ↑ Sylt, Christian (July 22, 2014). "Fourth Pirates Of The Caribbean Is Most Expensive Movie Ever With Costs Of $410 Million". Forbes. Archived from the original on December 8, 2014. Retrieved 7 ਦਿਸੰਬਰ, 2014.
Production costs: $410.6 million; rebate: $32.1 million
{{cite web}}
: Check date values in:|accessdate=
(help); Unknown parameter|deadurl=
ignored (|url-status=
suggested) (help) - ↑ "Pirates of the Caribbean: On Stranger Tides (2011)". Box Office Mojo. Archived from the original on April 25, 2013. Retrieved August 22, 2011.
{{cite web}}
: Unknown parameter|deadurl=
ignored (|url-status=
suggested) (help)