ਕਪੂਰ ਸਿੰਘ ਆਈ. ਸੀ. ਐਸ
ਸਰਦਾਰ ਕਪੂਰ ਸਿੰਘ ਆਈ. ਸੀ. ਐਸ (2 ਮਾਰਚ 1909 - 13 ਅਗਸਤ 1986) ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਕਪੂਰ ਸਿੰਘ ਦਾ ਜਨਮ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ।
ਸਰਦਾਰ ਕਪੂਰ ਸਿੰਘ ਆਈ. ਸੀ. ਐਸ ਨੈਸ਼ਨਲ ਪ੍ਰੋਫੈਸਰ ਆਫ ਸਿਖਿਜ਼ਮ 1973 ਤੋਂ | |
---|---|
Khalsa College Amritsar 1964 | |
ਡਿਪਟੀ ਕਮਿਸ਼ਨਰ | |
ਦਫ਼ਤਰ ਵਿੱਚ 1931–1962 | |
ਲੋਕ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 1962–1967 | |
ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 1969–1972 | |
ਨਿੱਜੀ ਜਾਣਕਾਰੀ | |
ਜਨਮ | 2 ਮਾਰਚ, 1909 ਜਗਰਾਉ, ਪੰਜਾਬ |
ਮੌਤ | 13 ਅਗਸਤ 1986 ਜਗਰਾਉ, ਪੰਜਾਬ | (ਉਮਰ 77)
ਕੌਮੀਅਤ | Indian |
ਸਿਆਸੀ ਪਾਰਟੀ | ਸ੍ਰੋਮਣੀ ਅਕਾਲੀ ਦਲ |
ਮਾਪੇ | ਦੀਦਾਰ ਸਿੰਘ ਪਿਤਾ,ਹਰਨਾਮ ਕੌਰ ਮਾਤਾ |
ਰਿਹਾਇਸ਼ | ਜਗਰਾਉ |
ਅਲਮਾ ਮਾਤਰ | ਲਾਇਲਪੁਰ ਖਾਲਸਾ ਕਾਲਜ |
ਮੁੱਢਲੀ ਸਿੱਖਿਆ
ਸੋਧੋਸਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ।
ਕਰੀਅਰ
ਸੋਧੋਆਈ. ਸੀ. ਐਸ ਦੀ ਨਿਯੁਕਤੀ ਤੋਂ ਬਾਅਦ ਕਪੂਰ ਸਿੰਘ ਨੂੰ ਕਾਂਗੜਾ ਵਿੱਚ ਡਿਪਟੀ ਕਮਿਸ਼ਨਰ ਰਹਿਣ ਦੇ ਸਮੇਂ ਕੀਤੇ ਗਏ 13000/ਰੁਪਏ ਦੇ ਗਬਨ ਕਾਰਨ ਸਸਪੈਂਡ ਕੀਤਾ ਗਿਆ ਸੀ। ਕਪੂਰ ਸਿੰਘ ਨੇ ਆਪਣੇ ਇਸ ਕੇਸ ਦੀ ਪੈਰਵੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਸੀ। ਪਰ ਪ੍ਰਤੱਖ ਸਬੂਤ ਨਾ ਪੇਸ਼ ਕਰਨ ਕਰਕੇ ਬਰੀ ਨਹੀਂ ਹੋ ਸਕਿਆ। ਇਸ ਘਟਨਾ ਦੇ ਪੂਰੇ ਵੇਰਵੇ ਕਪੂਰ ਸਿੰਘ ਦੀ ਆਪਣੀ ਕਿਤਾਬ ਸਾਚੀ ਸਾਖੀ ਵਿਚ ਦਰਜ ਕੀਤੇ ਗਏ ਹੋਏ ਹਨ। ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਸਿੰਘ ਜਿਹੇ ਪ੍ਰਸਿੱਧ ਇਤਹਾਸਕਾਰ ਨੇ ਲਿਖਿਆ ਜਿਸ ਵਿੱਚ ਉਸ ਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਅਤੇ ਪੱਖਪਾਤੀ ਹੋਣ ਨੂੰ ਮਨਘੜੰਤ ਤੇ ਗ਼ੈਰ ਕਨੂੰਨੀ ਹੋਣਾ ਸਿੱਧ ਕੀਤਾ।
ਸਿੱਖਾਂ ਨੂੰ ਸਮਰਪਿਤ
ਸੋਧੋਕਪੂਰ ਸਿੰਘ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰ ਦਿੱਤਾ। 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ। ।
ਰਾਜਨੀਤਿਕ ਜੀਵਨ
ਸੋਧੋਕਪੂਰ ਸਿੰਘ ਰਾਜਨੀਤਿਕ ਖੇਤਰ ਵਿੱਚ ਵੀ ਕਾਫੀ ਸਰਗਰਮ ਰਹੇ। ਉਨ੍ਹਾਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਕਿ ਰਾਜਨੀਤਕ ਵਿਤਕਰੇ ਕਰਕੇ ਸਿੱਖ ਹਰ ਖੇਤਰ ਵਿੱਚ ਮਾਰ ਖਾ ਰਹੇ ਹਨ। ਇਸੇ ਰਾਜਨੀਤਕ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਵਿੱਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ। ਸੁਪਰੀਮ ਕੋਰਟ ਚੋਂ ਆਪਣੇ ਵਿਰੁੱਧ ਹੋਏ ਫ਼ੈਸਲੇ ਤੋਂ ਬਾਅਦ ਕਪੂਰ ਸਿੰਘ ਅਕਾਲੀ ਦਲ ਦਾ ਮੈਂਬਰ ਬਣ ਗਿਆ ਅਤੇ 1962 ਦੀਆਂ ਚੋਣਾਂ ਵਿੱਚ ਅਕਾਲੀ ਪਾਰਟੀ ਦੇ ਨੁਮਾਂਇਦੇ ਵਜੋਂ ਸਵਤੰਤਰ ਪਾਰਟੀ ਦੀ ਟਿਕਟ ਤੇ ਪਾਰਲੀਮੈਂਟ ਦਾ ਮੈਂਬਰ ਰਿਹਾ। [1] ਕਿਉਂਕਿ ਉਸ ਸਮੇਂ ਅਕਾਲੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਨਹੀਂ ਸੀ।[2] 1967 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਕਪੂਰ ਸਿੰਘ ਦੀ ਸਿੱਖ ਬਹੁਲਤਾ ਵਾਲੇ ਹਲਕੇ ਲੁਧਿਆਣਾ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ। 1969 ਵਿੱਚ ਉਹ ਫਿਰ ਪੰਜਾਬ ਵਿਧਾਨ ਸਭਾ ਦੇ ਸਮਰਾਲਾ ਹਲਕੇ ਤੋਂ ਮੈਂਬਰ ਚੁਣੇ ਗਏ।[3]
ਰਚਨਾਵਾਂ
ਸੋਧੋਸਿਰਦਾਰ ਕਪੂਰ ਸਿੰਘ ਨੇ ਇੱਕ ਲੇਖਕ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਤੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ। ਇਨ੍ਹਾਂ ਨੇ ਨਿਬੰਧ, ਕਵਿਤਾ, ਸਿੱਖ ਇਤਿਹਾਸ, ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਆਪਣੀ ਕਲਮ ਚਲਾਈ। ਬਹੁਤ ਸਾਰੇ ਧਾਮਿਕ ਅਤੇ ਰਾਜਨੀਤਿਕ ਲੇਖਾਂ ਦੀ ਰਚਨਾ ਕੀਤੀ। ਸਾਚੀ ਸਾਖੀ ਉਸ ਦੀ ਸਵੈ ਜੀਵਨੀਨੁਮਾ ਰਚਨਾ ਹੈ। ਅੰਗਰੇਜੀ ਵਿੱਚ ਲਿਖੀ ਉਨ੍ਹਾਂ ਦੀ ਪੁਸਤਕ ਵੈਸਾਖੀ ਆਫ ਗੁਰੂ ਗੋਬਿੰਦ ਸਿੰਘ ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ[4]
ਪੰਜਾਬੀ ਰਚਨਾਵਾਂ
- 1952 ਈ: ਬਹੁ ਵਿਸਥਾਰ( ਇਤਹਾਸਕ ਲਤੇ ਧਾਰਮਕ ਲੇਖ)
- ਪੁੰਦਰੀਕ(ਸਭਿਆਚਾਰਕ ਲੇਖ)[5]
- 'ਸਪਤ ਸ੍ਰਿੰਗ' [6] ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ।
- “ਬਿਖ ਮੈਂ ਅੰਮ੍ਰਿਤ”(ਰਾਜਨੀਤਕ ਲੇਖ ਸੰਗ੍ਰਿਹ) [10]।
- “ਹਸ਼ੀਸ਼ ” (ਪੰਜਾਬੀ ਕਵਿਤਾਵਾਂ ਦਾ ਸੰਗ੍ਰਿਹ )
ਅੰਗਰੇਜ਼ੀ ਰਚਨਾਵਾਂ
ਸੋਧੋ- ਵੈਸਾਖੀ ਆਫ ਗੁਰੂ ਗੋਬਿੰਦ ਸਿੰਘ ਅੰਗਰੇਜ਼ੀ ਪੁਸਤਕ[11]
- ਸੇਕਰਡ ਰਾਈਟਿਗਜ਼ ਆਫ ਸਿਖਜ਼ ਯੂਨੈਸਕੋ ਦੁਆਰਾ ਪ੍ਰਕਾਸ਼ਤ
- “ਮੀ ਜੂਡਾਈਸ”[12] ਮਾਰਚ 2003 ਵਿੱਚ ਅੰਮ੍ਰਿਤਸਰ ਦੇ ਚਤਰ ਸਿੰਘ ਜੀਵਨ ਸਿੰਘ ਦੁਆਰਾ ਛਾਪੀ ਗਈ। [13]
- ਸਿਖਿਜ਼ਮ ਫਾਰ ਮਾਡਰਨ ਮੈਨ
- ਗੁਰੂ ਨਾਨਕ ਲਾਈਫ਼ ਐਂਡ ਥਾਅਟ
- ਦੀ ਆਵਰ ਆਫ਼ ਸਵੋਰਡ
- ਗੁਰੂ ਅਰਜਨ ਐਂਡ ਹਿਜ਼ ਸੁਖਮਨੀ
- ਸਮ ਇਨਸਾਈਟਸ ਇੰਟੂ ਸਿਖਿਜ਼ਮ
ਇਨ੍ਹਾਂ ਪੁਸਤਕਾਂ ਤੋਂ ਇਲਾਵਾ 14 ਜੁਲਾਈ 1965 ਨੂੰ ਹਰੀ ਸਿੰਘ ਨਲਵਾ ਕਾਨਨਫ਼ਰੰਸ ਵਿੱਚ ਪ੍ਰਧਾਨਗੀ ਭਾਸ਼ਨ, “ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ 1973”, “ ਦੇ ਮੈਸੈਕੜ ਸਿਖਜ਼” ਐਸ਼ ਜੀ ਪੀ ਸੀ ਦੁਆਰਾ ਪ੍ਰਕਾਸ਼ਤ ਵਾਈਟ ਪੇਪਰ ਜਿਹੀਆਂ ਰਚਨਾਵਾਂ ਵੀ ਉਸ ਦੀ ਲੇਖਣੀ ਤੋਂ ਹਨ।
ਮੌਤ
ਸੋਧੋਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਦੇ ਆਪਣੇ ਪੇਂਡੂ ਘਰ ਵਿਖੇ ਸਦੀਵੀ ਵਿਛੋੜਾ ਦੇ ਗਏ।[14]
ਹਵਾਲੇ
ਸੋਧੋ- ↑ "MEMBERS OF LOK SABHA". web.archive.org. 2013-06-27. Archived from the original on 2013-06-27. Retrieved 2020-05-28.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ "Punjab Assembly Election Results in 1969". www.elections.in. Archived from the original on 2015-06-19. Retrieved 2020-04-28.
{{cite web}}
: Unknown parameter|dead-url=
ignored (|url-status=
suggested) (help) - ↑ "Sikh Digital Library : Celebrating the Life and Works of Sirdar Kapur Singh". Sikh Digital Library. Retrieved 2020-05-31.
- ↑ "Pundreek - SikhBookClub". www.sikhbookclub.com. Retrieved 2020-06-03.
- ↑ "Panjab Digital Library - Digitization of Sapat Sring". www.panjabdigilib.org. Retrieved 2020-06-03.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001E-QINU`"'</ref>" does not exist.
- ↑ Library, Sikh Digital (2015-05-03). "Sikh Digital Library : PanchNad - Sirdar Kapur Singh". Sikh Digital Library. Retrieved 2020-06-03.
- ↑ Library, Sikh Digital (2014-08-24). "Sikh Digital Library : Ik Sikh Da Budh Nu Parnam - Sirdar Kapur Singh". Sikh Digital Library. Retrieved 2020-06-03.
- ↑ "Bikh Meh Amrit - SikhBookClub". www.sikhbookclub.com. Retrieved 2020-06-03.
- ↑ "Parasaraprasna: The Baisakhi of Guru Gobind Singh - SikhBookClub". www.sikhbookclub.com. Retrieved 2020-06-03.
- ↑ "Me Judice - SikhBookClub". www.sikhbookclub.com. Retrieved 2020-06-03.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000024-QINU`"'</ref>" does not exist.
- ↑ Sachi Sakhi Kapur Singh 14.02.13
<ref>
tag defined in <references>
has no name attribute.