ਕਮਲ ਵੋਰਾ
ਕਮਲ ਵੋਰਾ(ਗੁਜਰਾਤੀ: કમલ વોરા) ਮੁੰਬਈ, ਭਾਰਤ ਤੋਂ ਗੁਜਰਾਤੀ ਭਾਸ਼ਾ ਦਾ ਕਵੀ ਅਤੇ ਸੰਪਾਦਕ ਹੈ। ਉਹ ਇੱਕ ਤਿਮਾਹੀ ਗੁਜਰਾਤੀ ਸਾਹਿਤਕ ਮੈਗਜ਼ੀਨ ਏਟਾਦ, ਦਾ ਸੰਪਾਦਕ ਹੈ।[1]
ਕਮਲ ਵੋਰਾ | |
---|---|
ਮੂਲ ਨਾਮ | કમલ વોરા |
ਜਨਮ | 1950 (ਉਮਰ 73–74) |
ਕਿੱਤਾ | ਕਵੀ, ਸੰਪਾਦਕ |
ਭਾਸ਼ਾ | ਗੁਜਰਾਤੀ |
ਰਾਸ਼ਟਰੀਅਤਾ | ਭਾਰਤੀ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਇਨਾਮ (2016) |
ਜ਼ਿੰਦਗੀ
ਸੋਧੋਉਹ 1950 ਵਿੱਚ ਪੈਦਾ ਹੋਇਆ ਸੀ। ਕਮਲ ਵੋਰਾ ਇੱਕ ਇੰਜੀਨੀਅਰ ਅਤੇ ਪ੍ਰਬੰਧਨ ਗ੍ਰੈਜੂਏਟ ਹੈ ਅਤੇ ਪਰਿਵਾਰਕ ਫਾਰਮਾਸਿਟੀਕਲ ਕਾਰੋਬਾਰ ਵਿੱਚ ਸ਼ਾਮਲ ਹੈ। 2010 ਤੋਂ ਲੈ ਕੇ, ਉਹ ਨੌਸ਼ਿਲ ਮਹਿਤਾ ਦੇ ਨਾਲ ਗੁਜਰਾਤੀ ਤ੍ਰੈਮਾਸਿਕ ਪੱਤਰ ਏਤਾਦ ਦਾ ਸਹਿ-ਸੰਪਾਦਨ ਕਰ ਰਿਹਾ ਹੈ। ਇਸ ਮੈਗਜ਼ੀਨ ਦੀ ਸਥਾਪਨਾ ਸੁਰੇਸ਼ ਜੋਸ਼ੀ ਨੇ ਕੀਤੀ ਸੀ। ਕਮਲ ਵੋਰਾ ਸਾਹਿਤ ਅਕਾਦਮੀ ਦੇ ਗੁਜਰਾਤੀ ਸਲਾਹਕਾਰ ਬੋਰਡ ਦਾ ਵੀ ਮੈਂਬਰ ਹੈ।[2][3]
ਸਾਹਿਤਕ ਕੰਮ
ਸੋਧੋਉਸਦੀਆਂ ਕਵਿਤਾਵਾਂ 1971 ਤੋਂ ਰਸਾਲੀਆਂ ਵਿੱਚ ਛਪਣ ਲੱਗ ਪਈਆਂ ਸਨ। ਉਸ ਦੀ ਕਵਿਤਾ ਦਾ ਪਹਿਲਾ ਸੰਗ੍ਰਹਿ ਅਰਵ 1991 ਵਿੱਚ ਪ੍ਰਕਾਸ਼ਤ ਹੋਇਆ ਸੀ।[4] ਉਸ ਤੋਂ ਬਾਅਦ ਅਨੇਕ ਏਕ (2012) ਅਤੇ ਅਨੇਕਾਕਨੇਕ (2014)। ਉਸ ਦੀਆਂ ਕਵਿਤਾਵਾਂ ਦਾ ਹਿੰਦੀ, ਮਰਾਠੀ, ਬੰਗਾਲੀ, ਕੰਨੜ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਅਤੇ ਭਾਰਤੀ ਸਾਹਿਤ, ਸ਼ਿਕਾਗੋ ਰਿਵਿਊ, ਏਸ਼ੀਅਨ ਕਵੀਆਂ ਦੀ ਚੋਣਵੀਆਂ ਕਵਿਤਾਵਾਂ, ਅਜਾਇਬ ਭਾਰਤ ਆਦਿ ਵਿੱਚ ਛਪੀਆਂ ਹਨ।[2]
ਫਿਰ 2015 ਵਿਚ, ਉਸਦਾ ਤੀਜਾ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋਇਆ, ਜਿਸਦਾ ਸਿਰਲੇਖ 'વૃદ્ધશતક' (ਬਿਰਧ ਸਤਕ)। ਇਸ ਵਿੱਚ ਬਜੁਰਗਾਂ ਬਾਰੇ ਕਵਿਤਾਵਾਂ ਦੀ ਖ਼ੂਬ ਪ੍ਰਸੰਸਾ ਹੋਈ ਹੈ। ਇਸ ਵਿੱਚ ਇੱਕ ਕਵਿਤਾ ਵਿੱਚ ਤਿਤਲੀਆਂ ਪਿੱਛੇ ਦੌੜਦਾ ਦੌੜਦਾ ਇੱਕ ਮੁੰਡਾ ਉੱਡਣ ਲੱਗਾ। ਹਵਾ ਉਸ ਨੂੰ ਉੜਾ ਕੇ ਲੈ ਜਾਂਦੀ ਹੈ। 'ਜੇ ਇਹ ਕੁਝ ਕਿਸੇ ਪਰੀ ਕਹਾਣੀ ਵਿੱਚ ਹੋ ਸਕਦਾ ਹੈ, ਤਾਂ ਇਸ ਨੂੰ ਕਵਿਤਾ ਵਿੱਚ ਕਿਉਂ ਨਾ ਸਿਰਜਿਆ ਜਾਵੇ? ਫਿਰ, ਵੱਖ-ਵੱਖ ਥਾਵਾਂ ਨਾਲ ਸੰਪਰਕ ਵਿੱਚ ਆਉਂਦਾ ਹੈ। ਇਸ ਵਿੱਚ ਰੇਗਿਸਤਾਨ ਅਤੇ ਸਮੁੰਦਰ ਵੀ ਹਨ। ਸਾਰਾ ਸੰਸਾਰ ਉਸ ਦੀ ਪਹੁੰਚ ਵਿੱਚ ਹੈ। ਬੱਚਾ ਬੱਦਲਾਂ ਵਿੱਚ ਘਿਰ ਜਾਂਦਾ ਹੈ। ਬਰਸਾਤ ਵਿੱਚ ਭਿੱਜਦਾ ਹੈ। ਸਤਰੰਗੀ ਪੀਂਘ ਝੂਟਦਾ ਹੈ। ਚੰਦਰਮਾ ਆਪਣੀ ਮੁੱਠੀ ਵਿੱਚ ਫੜ ਲੈਂਦਾ ਹੈ। ਮੁੱਠੀ ਖੁੱਲ੍ਹ ਜਾਂਦੀ ਹੈ ਤੇ ਖਿੰਡ ਜਾਂਦੀਆਂ ਹਨ ਗੋਲੀਆਂ। ਸਿਰਜਣਹਾਰ ਦੀ ਕਲਪਨਾ ਦਾ ਸਿਖਰ ਹੈ।
ਅਵਾਰਡ
ਸੋਧੋਉਸਨੂੰ ਆਪਣੀ ਕਿਤਾਬ ਅਨੇਕਾਨੇਕ (2014) ਲਈ ਗੁਜਰਾਤੀ ਲਈ ਸਾਹਿਤ ਅਕਾਦਮੀ ਅਵਾਰਡ (2016) ਮਿਲਿਆ ਸੀ।[5] ਉਸ ਦੀ ਕਿਤਾਬ ਅਰਵ ਨੂੰ ਉਮਾਸ਼ੰਕਰ ਜੋਸ਼ੀ ਪੁਰਸਕਾਰ ਪ੍ਰਾਪਤ ਹੋਇਆ ਸੀ। ਉਸਨੇ ਕੁਝ ਛੋਟੀਆਂ ਕਹਾਣੀਆਂ ਵੀ ਲਿਖੀਆਂ ਹਨ।[2]
ਕਾਵਿ ਨਮੂਨਾ
ਸੋਧੋਮੂਲ ਗੁਜਰਾਤੀ
ਸੋਧੋભીંત/કાગળ
બે ઊભી લીટી દોરી
બે આડી
વચ્ચોવચ એક ખુલ્લું બારણું દોર્યું
ખુલ્લા બારણામાંથી બહાર જઈ શકાય
ખુલ્લા બારણામાંથી અંદર આવી શકાય
હું બહાર જવા દોડ્યો
તું અંદર આવવા
સફેદ ભીંત સાથે
હું આ તરફથી અથડાયો
તું પેલી તરફ થી
ਗੁਰਮੁਖੀ
ਸੋਧੋਭੀਂਤ/ਕਾਗਲ਼
ਬੇ ਊਭੀ ਲੀਟੀ ਦੋਰੀ
ਬੇ ਆਡੀ
ਵਚ੍ਚੋਵਚ ਏਕ ਖੁਲ੍ਲੁਂ ਬਾਰਣੁਂ ਦੋਰ੍ਯੁਂ
ਖੁਲ੍ਲਾ ਬਾਰਣਾਮਾਂਥੀ ਬਹਾਰ ਜਈ ਸ਼ਕਾਯ
ਖੁਲ੍ਲਾ ਬਾਰਣਾਮਾਂਥੀ ਅਂਦਰ ਆਵੀ ਸ਼ਕਾਯ
ਹੁਂ ਬਹਾਰ ਜਵਾ ਦੋਡ੍ਯੋ
ਤੁਂ ਅਂਦਰ ਆਵਵਾ
ਸਫੇਦ ਭੀਂਤ ਸਾਥੇ
ਹੁਂ ਆ ਤਰਫਥੀ ਅਥਡਾਯੋ
ਤੁਂ ਪੇਲੀ ਤਰਫ ਥੀ
ਇਹ ਵੀ ਵੇਖੋ
ਸੋਧੋ- ਗੁਜਰਾਤੀ ਭਾਸ਼ਾ ਦੇ ਲੇਖਕਾਂ ਦੀ ਸੂਚੀ
ਹਵਾਲੇ
ਸੋਧੋ- ↑ "Balvant Parekh Centre Nodal Centres, Sapta Setu: A Report". balvantparekhcentre. Archived from the original on 22 ਦਸੰਬਰ 2016. Retrieved 22 December 2016.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 "Welcome to Muse India". Welcome to Muse India. Archived from the original on 2016-12-23. Retrieved 2016-12-22.
{{cite web}}
: Unknown parameter|dead-url=
ignored (|url-status=
suggested) (help) - ↑ Tripathi, Salil (2018-02-16). "A new generation of poets from Gujarat is keeping a rich poetic legacy alive". LiveMint. Retrieved 2018-02-16.
- ↑ Brahmabhatt, Prasad (2010). અર્વાચીન ગુજરાતી સાહિત્યનો ઈતિહાસ - આધુનિક અને અનુઆધુનિક યુગ (History of Modern Gujarati Literature – Modern and Postmodern Era) (in ਗੁਜਰਾਤੀ). Ahmedabad: Parshwa Publication. p. 134. ISBN 978-93-5108-247-7.
- ↑ "Sahitya Akademi winners announced, Jerry Pinto among 24 writers named". dna. 2016-12-21. Retrieved 2016-12-22.