ਕਰਕ ਰੇਖਾ ਉੱਤਰੀ ਗੋਲਾਅਰਧ ਵਿੱਚ ਭੂ-ਮੱਧ ਰੇਖਾ‎ ਦੇ ਸਮਾਂਨਾਂਤਰ 23°26′22″N 0°0′0″W / 23.43944°N -0.00000°E / 23.43944; -0.00000 ਤੇ, ਗਲੋਬ ਤੇ ਖਿਚੀ ਗਈ ਕਲਪਿਤ ਰੇਖਾ ਹੈ। ਇਹ ਰੇਖਾ ਉਹਨਾਂ ਪੰਜ ਰੇਖਾਵਾਂ ਵਿੱਚੋ ਹੈਜੋ ਧਰਤੀ ਦੇ ਨਕਸ਼ੇ ਉੱਪਰ ਦਿਖਾਈ ਦਿੰਦੀਆਂ ਹਨ।ਕਰਕ ਰੇਖਾ ਧਰਤੀ ਦੇ ਉੱਤਰ ਵਿੱਚ ਉਹ ਰੇਖਾ ਹੈ ਜਿਸ ਤੇ, ਸੂਰਜ ਦੁਪਿਹਰ ਦੇ ਸਮੇਂ ਸਿੱਧਾ ਚਮਕਦਾ ਹੈ। ਇਹ ਘਟਨਾ ਜੂਨ ਕ੍ਰਾਂਤੀ ਸਮੇਂ ਹੁੰਦੀ ਹੈ ਜਦੋਂ  ਉੱਤਰੀ ਗੋਲਾਅਰਧ ਸੂਰਜ ਦੇ ਸਨਮੁੱਖ ਕਾਫੀ ਹੱਦ ਤੱਕ ਝੁੱਕ ਜਾਂਦਾ ਹੈ।ਇਸ ਰੇਖਾ ਦੀ ਸਥਿਤੀ ਸਥਾਈ ਨਹੀਂ ਹੈ ਅਰਥਾਤ ਇਸ ਵਿੱਚ ਸਮੇਂ ਸਮੇਂ ਤੇ ਹੇਰਫੇਰ ਹੋ ਜਾਂਦਾ ਹੈ। 21 ਜੂਨ ਨੂੰ ਜਦੋਂ ਸੂਰਜ ਇਸ ਦੇ ਬਿੱਲਕੁੱਲ ਉੱਪਰ ਚਮਕ ਰਿਹਾ ਹੁੰਦਾ ਹੈ ਤਾਂ ਉਸ ਦਿਨ ਉੱਤਰੀ ਗੋਲਾਅਰਧ ਵਿੱਚ ਦਿਨ ਵੱਡਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।ਇੱਥੇ ਇਸ ਦਿਨ ਇੱਥੇ ਸਭ ਤੋਂ  ਵੱਧ ਗਰਮੀ ਹੁੰਦੀ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਇਸ ਦਿਨ ਬੰਬ ਰੂਪ ਵਿੱਚ ਪੈਂਦੀਆਂ ਹਨ। ਕਰਕ ਰੇਖਾ ਦੇ ਇਲਾਵਾ  ਉੱਤਰੀ ਗੋਲਾਅਰਧ ਹੋਰ ਵੀ ਕਈ ਭਾਗਾਂ ਵਿੱਚ ਕਿਰਨਾਂ ਸਿੱਧੀਆਂ ਪੈਦੀਂਆਂ ਹਨ। ਇਸ ਸਮੇਂ ਪਰਛਾਵਾਂ ਬਿੱਲਕੁੱਲ ਛੋਟਾ ਹੋ ਜਾਂਦਾ ਹੈ ਜਾਂ ਕਹਿ ਸਕਦੇ ਹਾਂ ਕਿ ਪਰਛਾਵਾਂ ਬਣਦਾ ਹੀ ਨਹੀਂ। ਇਸ ਕਾਰਨ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਨੋ ਸ਼ੈਡੋ ਜੋਨ ਵੀ ਕਿਹਾ ਜਾਂਦਾ ਹੈ।

 ਵਿਸ਼ਵ ਦੇ ਨਕਸ਼ੇ ਉੱਪਰ ਕਰਕ ਰੇ

ਇਸ ਦੇ ਸਮਾਂਨਾਂਤਰ ਦੱਖਣੀ ਗੋਲਾਅਰਧ ਵਿਚ ਵੀ ਇੱਕ ਰੇਖਾ ਹੁੰਦੀ ਹੈ। ਜਿਸ ਨੂੰ ਮਕਰ ਰੇਖਾ ਕਹਿੰਦੇ ਹਨ। ਭੁ-ਮੱਧ ਰੇਖਾ ਇਹਨਾਂ ਦੋਵਾਂ ਰੇਖਾਵਾਂ ਦੇ ਬਿੱਲਕੁਲ ਵਿਚਕਾਰ ਸਥਿਤ ਹੈ। ਇਸ ਰੇਖਾ ਨੂੰ ਕਰਕ ਰੇਖਾ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਜੂਨ ਕ੍ਰਾਂਤੀ ਦੇ ਸਮੇਂ ਸੂਰਜ ਦੀ ਸਥਿਤੀ ਕਰਕ ਰਾਸ਼ੀ ਵਿੱਚ ਹੁੰਦੀ ਹੈ।

ਭੂਗੋਲ ਸੋਧੋ

 
ਕਰਕ ਰੇਖਾ ਨੂੰ ਪਰਦ੍ਰਸ਼ਿਤ ਕਰਨ ਵਾਲਾ ਚਿੰਨ੍ਹ,ਮਾਤੇਹੁਆਲਾ,ਸੈਨ ਲੁਇਸ ਪੋਟੇਸੀ ਮੈਕਸੀਕੋ