ਕਰਤਾਰ ਸਿੰਘ ਸੁਮੇਰ (1910 - ) ਪੰਜਾਬ ਤੋਂ ਇੱਕ ਕਵੀ ਅਤੇ ਚਿੱਤਰਕਾਰ ਸੀ। ਉਸਨੇ ਆਪਣੀ ਕਵਿਤਾ ਨੂੰ ਆਪਣੀ ਕਲਾ ਨਾਲ ਜੋੜਿਆ ਅਤੇ 1975 ਅਤੇ 1988 ਦੇ ਵਿਚਕਾਰ ਸੱਤ ਪੁਰਸਕਾਰ ਜੇਤੂ ਕਿਤਾਬਾਂ ਲਿਖੀਆਂ।[1] ਉਸਦਾ ਪਹਿਲਾ ਕਾਵਿ ਸੰਗ੍ਰਹਿ “ਤ੍ਰਿਵੈਣੀ” 1942 ਵਿੱਚ ਛਪਿਆ ਸੀ। ਉਸਨੇ ਹਿੰਦੀ ਵਿੱਚ ਚਾਰ ਕਿਤਾਬਾਂ ਅਤੇ ਉਰਦੂ ਵਿੱਚ ਇੱਕ ਗ਼ਜ਼ਲ ਸੰਗ੍ਰਹਿ ਵੀ ਲਿਖਿਆ।[2]

ਕਰਤਾਰ ਸਿੰਘ "ਸੁਮੇਰ" ਦਾ ਜਨਮ 1910 ਵਿੱਚ ਅੰਮ੍ਰਿਤਸਰ (ਪੰਜਾਬ, ਭਾਰਤ) ਵਿੱਚ ਹੋਇਆ ਸੀ। ਉਸਨੇ ਆਪਣਾ ਪੱਕਾ ਟਿਕਾਣਾ ਕਰਨਾਲ ਵਿਖੇ ਬਣਾ ਲਿਆ ਸੀ। ਉਸਦੇ ਸਾਹਿਤਕਾਰ ਦੋਸਤਾਂ ਦੀ ਸੂਚੀ ਵਾਹਵਾ ਲੰਮੀ ਹੈ।

ਕਰਤਾਰ ਸਿੰਘ ਸੁਮੇਰ ਦੀ ਡਾ. ਹਰਭਜਨ ਸਿੰਘ ਨਾਲ ਵੀ ਗੂੜ੍ਹੀ ਦੋਸਤੀ ਸੀ। ਸੁਮੇਰ ਤੇ ਉਸ ਦੀ ਪਤਨੀ ਬੰਸੋ ਬਾਰੇ ਉਸ ਨੇ ਕਵਿਤਾ ਲਿਖੀ:

ਨਿੱਕੇ ਪਿੰਡ ਕਰਨਾਲ ਵਿਚ, ਵੱਡਾ ਯਾਰ ਸੁਮੇਰ
ਸਿੱਧ ਜਿਹੇ ਇਸ ਪੁਰਖ ਵਿੱਚ ਨਾ ਕੋਈ ਮੇਰ ਨਾ ਤੇਰ
ਨਿੱਘੀ ਕੁਟੀ ਫਕੀਰ ਦੀ, ਮੇਲੇ ਰਹਿਣ ਭਰੇ
ਥੱਕਾ ਰਾਹੀ ਏਸ ਥਾਂ ਆ ਬਿਸਰਾਮ ਕਰੇ
ਸਿ਼ਅਰ ਸੁਖ਼ਨ ਦਾ ਏਸ ਥਾਂ ਚੱਲੇ ਪਾਠ ਅਖੰਡ
ਧੁਰ ਦਰਗਾਹੋਂ ਸ਼ਬਦ ਦਾ ਕੁਣਕਾ ਦੇਵੇ ਵੰਡ
ਬੀਬੀ ਬੰਸੋ ਏਸ ਥਾਂ ਕਰਾਮਾਤ ਕਰਤਾਰ
ਖੁੱਲ੍ਹੇ ਹੱਥ ਵਰਤਾਉਂਦੀ ਸੇਵਾ ਪ੍ਰਹੁਣੇਚਾਰ
ਬੀਬੀ ਬਹੁਪਤ੍ਰਾਵਲੀ ਸੰਘਣੀ ਉਹਦੀ ਛਾਂ
ਲਖ ਜਨਮਾਂ ਦੀ ਭੈਣ ਉਹ ਕੋਟ ਜਨਮ ਦੀ ਮਾਂ
ਆਪਣੇ ਵੀਰ ਗ਼ਰੀਬ ਦੇ ਸਿਰ ਤੇ ਸਦਾ ਅਸੀਸ
ਭੈਣੇ ਨੀ ਵਡ-ਟਹਿਲਣੇਂ ਜੀਵੇਂ ਬਰਸ ਬਰੀਸ।

ਰਚਨਾਵਾਂ

ਸੋਧੋ

ਪੰਜਾਬੀ

ਸੋਧੋ
  • ਤ੍ਰਿਵੈਣੀ
  • ਦਰਵਾਜ਼ੇ
  • ਮੌਤ ਕਿ ਜਿੰਦਗੀ
  • ਮਾਲਕੌਸ
  • ਸਵਰਗਾਂ ਦੇ ਅੰਗੂਰ
  • ਟੁੱਟਣ ਦੀ ਆਵਾਜ਼
  • ਬੈਠੋ ਤਾਂ ਜਾਣੀਏ
  • ਬਾਕੀ ਬਚਿਆ ਆਦਮੀ

ਹਿੰਦੀ

ਸੋਧੋ
  • ਜੀਵਨ ਅਰਥ
  • ਮ੍ਰਿਤੂ ਔਰ ਮਾਨਵ
  • ਰੇਖਾ ਰਹੱਸਯ

ਉਰਦੂ

ਸੋਧੋ
  • ਸੰਗੇ ਲਰਜ਼ਾਂ (ਗ਼ਜ਼ਲ ਸੰਗ੍ਰਹਿ )

ਹਵਾਲੇ

ਸੋਧੋ
  1. www.amazon.com https://www.amazon.com/Tribute-Sumer-Artist-Poet-India/dp/0999424815. Retrieved 2019-08-05. {{cite web}}: Missing or empty |title= (help)
  2. https://web.archive.org/web/20190805210833/https://www.tribuneindia.com/news/ludhiana/kin-of-poet-donate-books-to-punjabi-bhawan/780290.html. Archived from the original on 2019-08-05. {{cite web}}: Missing or empty |title= (help)