ਕਰਤਾਰ ਸਿੰਘ ਸੂਰੀ (14 ਅਗਸਤ 1927 - 23 ਫ਼ਰਵਰੀ 2018) ਪੰਜਾਬੀ ਕਹਾਣੀਕਾਰ ਅਤੇ ਲੇਖਕ ਸੀ। ਉਹ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਸਾਹਿਤ ਪੁਰਸਕਾਰ ਅਤੇ ਹਰਿਆਣਾ ਸਾਹਿਤ ਅਕਾਦਮੀ ਵਲੋਂ ਭਾਈ ਸੰਤੋਖ ਸਿੰਘ ਪੁਰਸਕਾਰ ਨਾਲ ਸਨਮਾਨਿਤ ਸੀ।[1]

ਜ਼ਿੰਦਗੀ ਸੋਧੋ

ਕਰਤਾਰ ਸਿੰਘ ਪੰਜਾਬੀ ਦੇ ਉਘੇ ਨਾਵਲਕਾਰ ਨਾਨਕ ਸਿੰਘ ਦਾ ਜੇਠਾ ਪੁੱਤਰ ਸੀ ਅਤੇ ਬਾਲ ਸਾਹਿਤਕਾਰ ਕੁਲਬੀਰ ਸਿੰਘ ਸੂਰੀ ਅਤੇ ਉੱਘਾ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਉਸਦੇ ਛੋਟੇ ਭਰਾ ਸਨ। ਉਸ ਨੇ ਪੰਜਾਬੀ ਅਤੇ ਹਿੰਦੀ ਦੀ ਐਮ.ਏ. ਕੀਤੀ। ਉਹ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਅਧਿਆਪਕ ਰਿਹਾ। ਉਹ 1990-91 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬਤੌਰ ਪ੍ਰੋਫੈਸਰ ਰਿਟਾਇਰ ਹੋਏ ਸਨ। ਬਾਅਦ ਵਿੱਚ ਉਸਨੇ ਨਾਨਕ ਸਿੰਘ ਪ੍ਰਕਾਸ਼ਨ ਸ਼ੁਰੂ ਕਰ ਲਿਆ ਸੀ।

ਪੁਸਤਕਾਂ ਸੋਧੋ

ਹਵਾਲੇ ਸੋਧੋ