ਕਰਤਾਰ ਸਿੰਘ (ਫ਼ਿਲਮ)
ਕਰਤਾਰ ਸਿੰਘ (ਸ਼ਾਹਮੁਖੀ: کرتار سنگھ) ਸੰਨ 1959 ਦੀ ਇੱਕ ਪਾਕਿਸਤਾਨੀ ਪੰਜਾਬੀ ਫ਼ਿਲਮ ਹੈ। ਸੈਫ਼-ਉਦ-ਦੀਨ ਸੈਫ਼ ਇਸ ਦੇ ਨਿਰਦੇਸ਼ਕ ਅਤੇ ਪ੍ਰੋਡਿਊਸਰ ਹਨ। ਇਹ ਭਾਰਤ ਦੀ ਵੰਡ ਵੇਲੇ ਦੇ ਮੁਸਲਮਾਨ, ਹਿੰਦੂ ਅਤੇ ਸਿੱਖਾਂ ਦੇ ਝਗੜਿਆਂ ਦੀ ਕਹਾਣੀ ਹੈ ਜੋ ਕਿ ਇੱਕ ਅਸਲੀ ਕਹਾਣੀ ’ਤੇ ਅਧਾਰਤ ਦੱਸੀ ਜਾਂਦੀ ਹੈ। ਇਸ ਦਾ ਮੁੱਖ ਕਿਰਦਾਰ ਕਰਤਾਰ ਸਿੰਘ, ਅਲਾਊਦੀਨ ਨੇ ਨਿਭਾਇਆ ਜਿਹਨਾਂ ਨੂੰ ਇਸ ਫ਼ਿਲਮ ਕਰਕੇ ਜਾਣਿਆ ਜਾਂਦਾ ਹੈ। ਪਾਕਿਸਤਾਨ ਅਤੇ ਪੰਜਾਬੀ ਸਿਨਮੇ ਦੀ ਇਹ ਸੁਪਰਹਿੱਟ ਫ਼ਿਲਮ ਸੀ।
ਕਰਤਾਰ ਸਿੰਘ | |
---|---|
ਨਿਰਦੇਸ਼ਕ | ਸੈਫ਼-ਉਦ-ਦੀਨ ਸੈਫ਼ |
ਸਕਰੀਨਪਲੇਅ | ਸੈਫ਼-ਉਦ-ਦੀਨ ਸੈਫ਼ |
ਨਿਰਮਾਤਾ | ਸੈਫ਼-ਉਦ-ਦੀਨ ਸੈਫ਼ |
ਸਿਤਾਰੇ | ਅਲਾਊੱਦੀਨ ਮੁਸਰਤ ਨਾਜ਼ਿਰ ਸੁਧੀਰ |
ਸਿਨੇਮਾਕਾਰ | ਨਸੀਮ ਹੁਸੈਨ |
ਸੰਗੀਤਕਾਰ | ਸਲਾਮ ਇਕਬਾਲ |
ਪ੍ਰੋਡਕਸ਼ਨ ਕੰਪਨੀ | ਜੀ.ਏ ਫ਼ਿਲਮਜ਼ |
ਡਿਸਟ੍ਰੀਬਿਊਟਰ | ਜੀ.ਏ ਫ਼ਿਲਮਜ਼ |
ਰਿਲੀਜ਼ ਮਿਤੀ |
|
ਦੇਸ਼ | ਪਾਕਿਸਤਾਨ |
ਭਾਸ਼ਾ | ਪੰਜਾਬੀ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |