ਕਰਮ ਸਿੰਘ (ਸਾਹਿਤਕਾਰ)
ਕਰਮ ਸਿੰਘ ਪੰਜਾਬੀ ਕਵੀ, ਅਧਿਆਪਕ, ਸਭਿਆਚਾਰ ਦਾ ਰਾਖਾ ਪ੍ਰੋ. ਕਰਮ ਸਿੰਘ ਚੌਹਾਨ ਜਾਂ ਕਰਮ ਸਿੰਘ ਬਠਿੰਡਾ ਦਾ ਜਨਮ 3 ਮਈ 1922 ਈਸਵੀ ਨੂੰ ਆਪਣੇ ਨਾਨਕੇ ਪਿੰਡ ਖਿਆਲਾ ਮਲਕਪੁਰ ਮਾਨਸਾ ਵਿਖੇ ਮਾਤਾ ਸੰਤ ਕੌਰ ਦੀ ਕੁੱਖੋਂ ਪ੍ਰਕਾਸ਼ਮਾਨ ਹੋਇਆ। ਧਰਮ ਸਿੰਘ ਅਤੇ ਮੁਖਤਿਆਰ ਸਿੰਘ ਦਾ ਭਰਾ ਪ੍ਰੋਫੈਸਰ ਕਰਮ ਸਿੰਘ ਅਕਲੀਆ ਪਿੰਡ ਦੀ ਮਾਸੀ ਮਾਂ ਰਾਜ ਕੌਰ ਨੂੰ ਵੀ ਅਤਿਅੰਤ ਪਿਆਰਾ ਸੀ ਕਿਉਂਕਿ ਨਿੱਕਾ ਸਿੰਘ ਦੇ ਤੀਜੇ ਭਰਾ ਦੀ ਮੌਤ ਹੋਣ ਤੋਂ ਬਾਅਦ ਮਾਈ ਰਾਜ ਕੌਰ ਨਿੱਕਾ ਸਿੰਘ ਦੇ ਘਰ ਸੀ ਜਿਸ ਦੀ ਕੁੱਖੋਂ ਮੁਖਤਿਆਰ ਸਿੰਘ ਪੈਦਾ ਹੋਇਆ ਪਰ ਧਰਮ ਸਿੰਘ ਕਰਮ ਸਿੰਘ ਦਾ ਸਕਾ ਭਰਾ ਸੀ, ਇਸੇ ਕਰਕੇ ਕਰਮ ਅਤੇ ਧਰਮ ਨਾਲੋ ਨਾਲ ਚਲਾਉਣ ਵਾਲਾ ਪ੍ਰੋਫ਼ੈਸਰ ਕਰਮ ਸਿੰਘ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਸੀ।
ਪਰਿਵਾਰਕ ਜੀਵਨ
ਸੋਧੋਆਪ ਦੀ ਸ਼ਾਦੀ 1962 ਈਸਵੀ ਨੂੰ ਬਲਬੀਰ ਕੌਰ ਨਾਲ ਹੋਈ ਤੇ ਫਤਿਹ ਸਿੰਘ ਪਹਿਲਵਾਨ ਤੇ ਗੋਪਾਲ ਸਿੰਘ ਦੋ ਪੁੱਤਰਾਂ, ਸਤਵੀਰ ਕੌਰ ਤੇ ਵੀਰਪਾਲ ਕੌਰ ਦੋ ਧੀਆਂ ਦਾ ਤੋਹਫ਼ਾ ਪ੍ਰਮਾਤਮਾ ਤੋਂ ਪਾ ਕੇ ਕਰਮ ਸਿੰਘ ਧੰਨ ਹੋ ਗਿਆ।
ਪਿਛੋਕੜ
ਸੋਧੋਭਾਰਤ ਦੀ ਰਾਜਧਾਨੀ ਦਿੱਲੀ ਦੇ ਪਤੀ ਰਾਜਪੂਤ ਮਹਾਰਾਜਾ ਪ੍ਰਿਥਵੀ ਰਾਜ ਚੌਹਾਨ ਦੀ ਵੰਸ਼ ਵਿੱਚੋਂ ਬੱਤੀ ਵੀਂ ਪੀੜ੍ਹੀ ਵਿੱਚ ਪੈਦਾ ਹੋਇਆ ਪ੍ਰੋ. ਕਰਮ ਸਿੰਘ ਚੌਹਾਨ। ਪੰਜਾਬ ਦੇ ਪਿੰਡ ਭੂੰਦੜ ਵਿਖੇ ਨੀਮ ਰਾਣਾ ਰਿਆਸਤ ਦੇ ਕੰਵਰ ਬਾਬਾ ਭੂੰਦੜ ਦੇ ਪੜੋਤੇ ਸੰਗਤੀਆ ਦੀ ਔਲਾਦ ਚੋਂ ਬਾਰ੍ਹਵੀਂ ਪੀੜ੍ਹੀ ਦੇ ਬਾਬਾ ਭੂੰਦੜ ਦੀ ਔਲਾਦ ਦਾਦਾ ਪੰਜਾਬ ਸਿੰਘ ਦੇ ਪੁੱਤਰ ਨਿੱਕਾ ਸਿੰਘ ਦਾ ਸਪੁੱਤਰ ਪ੍ਰੋ. ਕਰਮ ਸਿੰਘ ਬਠਿੰਡਾ ਸਨ।
ਸਿੱਖਿਆ
ਸੋਧੋਬਹੁਤ ਛੋਟੀ ਉਮਰ ਵਿੱਚ ਪ੍ਰੋ. ਕਰਮ ਸਿੰਘ, ਮੰਡੀ ਕਲਾਂ ਵਿਖੇ ਸੰਤਾਂ ਦੇ ਡੇਰੇ ਪੜ੍ਹਨ ਲੱਗਾ। ਉਸ ਤੋਂ ਉਪਰੰਤ ਆਪਣੀ ਮੁੱਢਲੀ ਵਿੱਦਿਆ ਨਥਾਣਾ ਹਾਈ ਸਕੂਲ ਤੋਂ ਪ੍ਰਾਪਤ ਕਰਕੇ ਬੀ.ਏ. ਮਹਿੰਦਰਾ ਕਾਲਜ ਪਟਿਆਲਾ ਤੋਂ, ਫਾਰਸੀ ਐਮ. ਏ. ਓਰੀਐਂਟਲ ਕਾਲਜ ਲਾਹੌਰ ਤੋਂ 1946-47 ਵਿਚ, ਐੱਮ. ਏ. ਮਹਿੰਦਰਾ ਕਾਲਜ ਪਟਿਆਲਾ ਤੋਂ 1949-50 ਈਸਵੀ ਨੂੰ ਪਾਸ ਕੀਤੀ।
ਸ਼ੌਕ
ਸੋਧੋਬਚਪਨ ਤੋਂ ਹੀ ਡੰਡ ਬੈਠਕਾਂ ਮਾਰਨਾ, ਮਸ਼ੀਨੀ ਟੋਕਾ ਫੇਰਨਾ, ਦੌਡ਼ਾਂ ਦੌੜਨਾ, ਹਮਉਮਰ ਨਾਲ ਘੋਲਾਂ ਕਰਨਾ ਆਦਿ ਪ੍ਰੋ. ਸਾਹਿਬ ਦਾ ਸ਼ੌਕ ਸੀ ਜਿਹੜਾ ਉਨ੍ਹਾਂ ਨੂੰ ਸਦਾ ਲਈ ਅਮਰ ਕਰ ਗਿਆ
ਨੌਕਰੀ ਅਤੇ ਕੰਮ
ਸੋਧੋਪ੍ਰੋ. ਕਰਮ ਸਿੰਘ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ 1952 ਨੂੰ ਜੁਆਇਨ ਕਰਨ ਕਰਕੇ ਪ੍ਰੋ. ਕਰਮ ਸਿੰਘ ਬਠਿੰਡਾ ਅਖਵਾਉਣ ਲੱਗਿਆ ਅਤੇ 1982 ਈਸਵੀ ਨੂੰ ਉਹ ਸਰਕਾਰੀ ਸੇਵਾਵਾਂ ਤੋਂ ਰੁਖ਼ਸਤ ਹੋ ਕੇ ਮਾਨਸਾ ਰੋਡ ਤੇ ਸਥਿਤ ਪੇਂਡੂ ਆਲੀਸ਼ਾਨ ਰਿਹਾਇਸ਼ ਵਿਚ ਰੈਣ ਬਸੇਰਾ ਕਰਨ ਲੱਗੇ। ਇਸ ਤੋਂ ਪਹਿਲਾਂ ਤਿੰਨ ਸਾਲ 1950 ਤੋਂ 1952 ਤਕ ਭਾਸ਼ਾ ਵਿਭਾਗ ਪੰਜਾਬ ਵਿਚ ਕੰਮ ਕੀਤਾ। ਪ੍ਰੋਫੈਸਰ ਕਰਮ ਸਿੰਘ ਦੇ ਹਜ਼ਾਰਾਂ ਪਹਿਲਵਾਨ ਸ਼ਗਿਰਦ ਘੋਲਾ ਕਰਦੇ, ਗਵੱਈਏ ਗਾਉਣ ਗਾਉਂਦੇ ਅੰਤਲੀ ਉਮਰ ਵਿਚ ਪ੍ਰੋਫ਼ੈਸਰ ਸਾਹਿਬ ਨੂੰ ਮਾਲਵਾ ਹੈਰੀਟੇਜ ਫਾਊਂਡੇਸ਼ਨ ਦਾ ਸਰਪ੍ਰਸਤ ਥਾਪ ਗਈ ਜਿਸ ਕਾਰਨ ਜ਼ਿਲ੍ਹੇ ਦੇ ਡੀ.ਸੀਜ਼, ਐਸ.ਐਸ.ਪੀਜ਼, ਕਮਿਸ਼ਨਰ ਕਰ ਅਤੇ ਹੋਰ ਆਲ੍ਹਾ ਅਫ਼ਸਰਾਂ ਦੇ ਸਹਿਯੋਗ ਨਾਲ ਉਨ੍ਹਾਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੁਰਾਣੇ ਵਿਰਸੇ ਸੱਭਿਆਚਾਰ ਨੂੰ ਸੰਭਾਲਣ ਲਈ ਜਿਥੇ ਪਿੰਡ ਜੈਪਾਲਗਡ਼੍ਹ ਦੀ ਸਥਾਪਨਾ ਕੀਤੀ, ਉਥੇ 2004,05,06 ਵਿੱਚ ਤਿੰਨ ਵਾਰ ਠਾਠਾਂ ਮਾਰਦੇ ਵਿਰਾਸਤ ਮੇਲਿਆਂ ਨੂੰ ਕਰਵਾਉਣ ਦਾ ਸਿਹਰਾ ਆਪਣੇ ਸਿਰ ਲਿਆ । ਮਹਾਨ ਕਿੱਸਾ “ਸੋਹਣੀ” ਦੇ ਰਚਨਹਾਰ ਪ੍ਰੋਫ਼ੈਸਰ ਕਰਮ ਸਿੰਘ ਬਠਿੰਡਾ ਨੇ ਢੱਡ ਸਾਰੰਗੀ ਵੱਜਦੀ ਮਾਲਵੇ, ਅਠੋਤਰੀ, ਕਾਰਵਾਂ, ਮਲਕੀ ਸੰਤ ਕਵੀ ਧਿਆਨ ਸਿੰਘ ਆਦਿ ਪੁਸਤਕਾਂ ਸਾਹਿਤ ਸਮਾਜ ਨੂੰ ਦੇਣ ਤੋਂ ਇਲਾਵਾ ਕਿਤਨੇ ਹੀ ਲੇਖਕਾਂ- ਸਾਹਿਤਕਾਰਾਂ ਦੀਆਂ ਪੁਸਤਕਾਂ ਛਾਪਣ ਛਪਾਉਣ ਵਿਚ ਜਿੱਥੇ ਵਡਮੁੱਲਾ ਯੋਗਦਾਨ ਪਾਇਆ। ਭਾਰਤ ਪਾਕ 1947 ਜੰਗ ਅੱਖੀਂ ਭਰ ਜੁਆਨੀ ‘ਚ ਦੇਖਣ ਵਾਲੇ ਪ੍ਰੋ ਕਰਮ ਸਿੰਘ ਨਾਲ ਦਿੱਲੀ ਤੋਂ ਆਈ ਕੰਪਨੀ ਨੇ ਜਦੋਂ ਇੰਟਰਵਿਊ ਕੀਤੀ ਤਾਂ ਲੇਖਕ ਉਸ ਸਮੇਂ ਹਾਜ਼ਰ ਸੀ ਜਿਸਦਾ ਬਿਰਤਾਂਤ ਸੁਣ ਕੇ ਰੌਂਗਟੇ ਖੜ੍ਹੇ ਹੋ ਗਏ ਅਤੇ ਉਸੇ ਉੱਤੇ ਹੀ ਇਕ ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਬਣਾਉਣੀ ਕੀਤੀ। ਪ੍ਰੋ ਕਰਮ ਸਿੰਘ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਖਾੜੇ ਰਾਮਾਂ ਰੋਡ ਤੇ ਸਥਾਪਨਾ ਕਰ ਕੇ ਪਹਿਲਵਾਨੀ ਨੂੰ ਚਲਦਾ ਰੱਖਿਆ ਹੋਇਆ ਹੈ।
ਜੀਵਨ ਅਤੇ ਸਖ਼ਸ਼ੀਅਤ
ਸੋਧੋਕਰਮ ਸਿੰਘ ਦੀ ਸ਼ਖ਼ਸੀਅਤ ਬਹੁ-ਪੱਖੀ ਸੀ। ਉਹ ਉੱਘਾ ਪਹਿਲਵਾਨ, ਆਦਰਸ਼ ਅਧਿਆਪਕ, ਵਧੀਆ ਵਿਦਵਾਨ, ਸਿਰਕੱਢ ਸ਼ਾਇਰ, ਸੁਲਝਿਆ ਹੋਇਆ ਗਲਪਕਾਰ, ਹਮਦਰਦ ਹਮਦਮ, ਜ਼ਿੰਮੇਵਾਰ ਪਰਿਵਾਰਕ ਮੁਖੀ, ਦਾਨੀ, ਸਮਾਜ ਸੇਵਕ, ਦੂਰਅੰਦੇਸ਼, ਦਾਨਸ਼ਵਰ, ਸੱਭਿਆਚਾਰ ਦਾ ਸੰਭਾਲਕ, ਪੰਜਾਬੀਅਤ ਦਾ ਅਲੰਬਰਦਾਰ ਅਤੇ ਇਨਸਾਨੀਅਤ ਦਾ ਉੱਤਮ ਨਮੂਨਾ ਸੀ।[1]
ਮੌਤ
ਸੋਧੋਆਪ 13 ਜੁਲਾਈ 2007 ਨੂੰ ਇਸ ਫਾਨੀ ਸੰਸਾਰ ਨੂੰ ਫ਼ਤਹਿ ਬੁਲਾ ਗਿਆ ਗਏ।
ਗ਼ਜ਼ਲ ਸੰਗ੍ਰਹਿ
ਸੋਧੋਮਹਾਂਕਾਵਿ
ਸੋਧੋਧੁਰ ਦਰਗਾਹੋਂ ਆਈ, ਉਹ ਨਾਨਕ ਦੀ ਜੋਤ ਸੀ ।
ਗੋਬਿੰਦ ਕਰੇ ਲਿਖਾਈ, ਗਿਆਨ ਨਾਲ ਓਤ ਪ੍ਰੋਤ ਸੀ ॥
ਬੇਸਮਝਾਂ ਸਮਝ ਨਾ ਆਈ, ਮੱਤ ਕਾਹਤੋਂ ਖੋਤ ਸੀ ।
ਪਾਣੀ ਵਾਂਗੂੰ ਜਾਵੇ ਵਹਾਈ, ਨਦੀਆਂ ਦੀ ਝੋਤ ਸੀ ॥
ਕਰਮ ਸਿੰਘ ਜਾਵੇ ਕਰਮ ਲਿਖਾਈ, ਚੌਹਾਨ ਉਹਦਾ ਗੋਤ ਸੀ ।
ਫਤਿਹ ਸਿੰਘ ਤੇ ਗੋਪਾਲ ਸਿੰਘ ਹੈ ਬੇਟੇ, ਪਾਰਸ ਰਾਜ ਸਿੰਘ ਤੇ ਗੋਬਿੰਦ ਰਾਜ ਸਿੰਘ ਪੋਤ ਸੀ ॥
ਕਾਹਤੋਂ ਕਰਦੇ ਓਂ ਐਵੇਂ ਖਪਾਈ, ਲੋਕੀਂ ਜਾਂਦੇ ਰੋਤ ਸੀ ।
ਸ਼ੇਖਪੁਰੀਆ ਜਾਂਦੈ ਸੱਚ ਸੁਣਾਈ, ਗੋਬਿੰਦ ਹੋਣਾ ਸੋ ਜੋ ਹੋਤ ਸੀ ॥
ਤੇਰਾਂ ਸੱਤ ਦੋ ਹਜਾਰ ਸੱਤ ਨੂੰ, ਸ਼ਾਮ ਚਾਰ ਵਜੇ ਹੋਗੇ ਫੋਤ ਸੀ ।
ਚੌਦਾਂ ਸੱਤ ਦੋ ਹਜਾਰ ਸੱਤ ਨੂੰ, ਦਸ ਵਜੇ ਸਸਕਾਰ ਸੋਤ ਸੀ ॥
ਵਾਰਤਕ
ਸੋਧੋਸਵੈ-ਜੀਵਨੀ
ਸੋਧੋਹਵਾਲੇ
ਸੋਧੋ- ↑ "ਮਾਲਵੇ ਦਾ ਮਾਣ – ਕਰਮ ਸਿੰਘ". Retrieved 26 ਫ਼ਰਵਰੀ 2016.