ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ

ਬਠਿੰਡਾ, ਪੰਜਾਬ, ਭਾਰਤ ਵਿੱਚ ਕਾਲਜ
(ਸਰਕਾਰੀ ਰਾਜਿੰਦਰਾ ਕਾਲਜ ਤੋਂ ਮੋੜਿਆ ਗਿਆ)

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਹੈ। 1904 ਵਿੱਚ ਇੱਕ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ 1940 ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਇਹ ਕਾਲਜ ਮਾਲਵਾ ਖਿੱਤੇ ਦਾ ਮੋਹਰੀ ਕਾਲਜ ਹੈ।[1]

ਸਰਕਾਰੀ ਰਾਜਿੰਦਰਾ ਕਾਲਜ
200x
ਮਾਟੋEnglish: Sweetness And Light
ਅੰਗ੍ਰੇਜ਼ੀ ਵਿੱਚ ਮਾਟੋ
ਮਿਠਾਸ ਅਤੇ ਪ੍ਰਕਾਸ਼
ਕਿਸਮਸਰਕਾਰੀ
ਸਥਾਪਨਾ1940 (1940)
ਵਿਦਿਆਰਥੀ4,271 (2015 ਮੁਤਾਬਿਕ)
2,254 ਮੁੰਡੇ
2017 ਕੁੜੀਆਂ
ਟਿਕਾਣਾ, ,
ਕੈਂਪਸਸ਼ਹਿਰੀ
ਮੈਗਜ਼ੀਨਦ ਰਜਿੰਦਰਾ
ਛੋਟਾ ਨਾਮਰਾਜਿੰਦਰਾ ਕਾਲਜ
ਮਾਨਤਾਵਾਂ
ਵੈੱਬਸਾਈਟgrcb.ac.in

ਇਤਿਹਾਸ

ਸੋਧੋ

ਬਠਿੰਡਾ ਦੇ ਬੱਸ ਅੱਡੇ ਨਜ਼ਦੀਕ ਗੁਰੂ ਕਾਸ਼ੀ ਮਾਰਗ ‘ਤੇ ਸਥਿਤ ਕਾਲਜ ਦੀ ਨੀਂਹ 1904 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪਣੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਜੋ 1900 ਈ. ਵਿੱਚ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਬਠਿੰਡਾ ਕਿਲ੍ਹਾ ਮੁਬਾਰਕ ਦੇ ਅੰਦਰ ਇੱਕ ਪ੍ਰਾਇਮਰੀ ਸਕੂਲ ਵਜੋਂ ਰੱਖੀ। ਉਸ ਦਾ ਨਾਂ ਰਾਜਿੰਦਰਾ ਪ੍ਰਾਇਮਰੀ ਸਕੂਲ ਰੱਖਿਆ ਗਿਆ। ਬਾਅਦ ਵਿੱਚ ਇਹ ਰਾਜਿੰਦਰਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ। ਮਾਲ ਰੋਡ ‘ਤੇ ਬਣਿਆ ਇਹ ਰਾਜਿੰਦਰਾ ਹਾਈ ਸਕੂਲ 1940 ਈਸਵੀ ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ।ਜਦੋਂ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ਕੱਢੀ ਗਈ ਤਾਂ ਰਾਜਿੰਦਰਾ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਕਾਲਜ ਵਿੱਚ ਉਦੋਂ ਪੜ੍ਹੇ ਹੋਏ ਵਿਦਿਆਰਥੀ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਕਿਸੇ ਨੇ ਸਾਡੀ ਛਾਤੀ ਚੀਰ ਕੇ ਇਹ ਸੜਕ ਕੱਢੀ ਹੋਵੇ। ਕਾਲਜ ਦੀ ਮੌਜੂਦਾ ਬਿਲਡਿੰਗ ਵਕਫ ਬੋਰਡ ਦੀ 28 ਏਕੜ ਜਮੀਨ ਅੇੈਕੁਆਇਰ ਕਰਕੇ ਬਣਾਈ ਗਈ ਹੈ। ਜਦੋਂ ਬਠਿੰਡੇ ਦੀ ਨਵੀਂ ਦਾਣਾ ਮੰਡੀ ਬਣਾਈ ਗਈ ਤਾਂ ਇਸ ਮੰਡੀ ਨੂੰ ਸਿੱਧੀ ਅਤੇ ਚੌੜੀ ਸੜਕ ਦੀ ਜਰੂਰਤ ਸੀ। ਸੋ ਕਾਲਜ ਦੀ ਛਾਤੀ ਉੱਪਰ ਇੱਕ ਵੇਰ ਫਿਰ ਚੀਰਾ ਦਿੱਤਾ ਗਿਆ ਅਤੇ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕਾਲਜ ਹੋਸਟਲ ਦੇ ਉੱਪਰ ਦੀ ਸੜਕ ਕੱਢ ਦਿੱਤੀ ਗਈ ਅਤੇ ਕਾਲਜ ਦਾ ਕੁੱਝ ਹਿੱਸਾ ਇਸ ਸੜਕ ਤੋਂ ਪਾਰ ਰਹਿ ਗਿਆ। ਇਸ ਹਿੱਸੇ ਵਿੱਚ ਕਾਲਜ ਦੇ ਚੌਕੀਦਾਰਾਂ ਲਈ ਕੁਆਰਟਰ ਬਣੇ ਹੋਏ ਹਨ। ਕੁੱਝ ਸਾਲ ਪਹਿਲਾਂ ਮਿਉਂਸਿਪਲ ਕਾਰਪੋਰੇਸ਼ਨ ਨੇ ਇਸ ਹਿੱਸੇ ਤੇ ਕਬਜ਼ਾ ਕਰਕੇ ਆਪਣੀਆਂ ਗਾਰਬੇਜ਼ ਢੋਣ ਵਾਲੀਆਂ ਗੱਡੀਆਂ ਇੱਥੇ ਖੜ੍ਹੀਆਂ ਕਰ ਦਿੱਤੀਆਂ ਹਨ। ਪ੍ਰਿੰਸੀਪਲ ਦੀ ਪੋਸਟ ਖਾਲੀ ਹੋਣ ਕਾਰਨ ਉਸ ਵੇਲੇ ਦੀ ਕਾਲਜ ਮੈਨੇਜਮੈਂਟ ਕੁੱਝ ਵੀ ਨਹੀਂ ਕਰ ਸਕੀ ਅਤੇ ਅਸੀਂ ਜਮੀਨ ਦੇ ਉਸ ਵੱਡੇ ਟੁਕੜੇ ਲਈ ਬਿਗਾਨੇ ਹੋ ਗਏ।

ਕੁੱਝ ਸਾਲ ਪਹਿਲਾਂ ਅਕਾਲੀ ਸਰਕਾਰ ਨੇ ਹਾਕੀ ਲਈ ਅੇੈਸਟਰੋ ਟਰਫ ਗਰਾਉਂਡ ਬਨਾਉਣ ਲਈ ਕਾਲਜ ਦੀ ਗਰਾਉਂਡ ਵਾਲੀ ਜਮੀਨ ਲੈ ਲਈ ਜਿਸ ਵਿੱਚ ਕ੍ਰਿਕੇਟ ਗਰਾਉਂਡ ਅਤੇ 400 ਮੀਟਰ ਦਾ ਟਰੈਕ ਬਣਿਆ ਹੋਇਆ ਸੀ। ਹੁਣ ਕਾਲਜ ਕੋਲ ਕੋਈ ਗਰਾਉਂਡ ਨਹੀਂ ਰਹਿ ਗਿਆ। ਹਾਕੀ ਦੇ ਅੇੈਸਟਰੋ ਟਰਫ ਗਰਾਉਂਡ ਵਾਲੇ ਪਾਸੇ ਸਰਕਾਰ ਦੇ ਖੇਡ ਵਿਭਾਗ ਨੇ ਕੰਧ ਕੱਢਕੇ ਸਾਡੇ ਵਿਦਿਆਰਥੀਆਂ ਲਈ ਉੱਧਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਹੈ। ਇਹ ਕਾਲਜ ਲਈ ਇੱਕ ਹੋਰ ਬਹੁਤ ਵੱਡੀ ਸੱਟ ਸੀ ਜਿਸਨੇ ਸਾਡੇ ਕਾਲਜ ਨੂੰ ਲੰਗੜਾ ਬਣਾ ਕੇ ਰੱਖ ਦਿੱਤਾ ਹੈ। ਜਿਸ ਦੇ ਪਹਿਲੇ ਪ੍ਰਿੰਸੀਪਲ ਡਾ. ਹੁਕਮ ਸਿੰਘ ਸੋਢੀ ਸਨ। ਫਿਰ 1950 ਵਿੱਚ ਬੀ.ਏ., 1955 ਵਿੱਚ ਸਾਇੰਸ, 1962 ਵਿੱਚ ਬੀ.ਐਸਸੀ. ਦੀਆਂ ਕਲਾਸਾਂ ਵੀ ਚਾਲੂ ਕਰ ਦਿੱਤੀਆਂ ਗਈਆਂ। ਪ੍ਰੰਤੂ ਥਾਂ ਦੀ ਘਾਟ ਕਰਕੇ 1958 ਈ. ਵਿੱਚ ਇਹ ਕਾਲਜ ਗੁਰੂ ਕਾਸ਼ੀ ਮਾਰਗ ‘ਤੇ 28 ਏਕੜ ਜ਼ਮੀਨ ਵਿੱਚ ਬਣੀ ਵਿਸ਼ਾਲ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ। ਸੰਨ 1968 ਤੋਂ ਕਾਲਜ ਵਿਖੇ ਕਾਮਰਸ ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ, ਨਾਨ- ਮੈਡੀਕਲ, ਕੰਪਿਊਟਰ ਸਾਇਸ ਦੀ ਪੜ੍ਹਾਈ ਤੇ ਐਮ.ਏ. (ਰਾਜਨੀਤੀ ਸ਼ਾਸਤਰ) ਦੀ ਪੜ੍ਹਾਈ ਵੀ ਕਰਵਾਈ ਜਾ ਰਹੀ ਹੈ। ਬਠਿੰਡੇ ਦੀ ਜਿਸ ਜਗਾਹ ਤੇ ਮਲਟੀ ਲੈਵਲ ਕਾਰ ਪਾਰਕਿੰਗ ਬਣੀ ਹੈ ਅਤੇ ਇਸਦੇ ਸਾਹਮਣੇ ਕੁੜੀਆਂ ਦਾ ਸਰਕਾਰੀ ਸਕੂਲ ਹੈ , ਇਸ ਸਾਰੀ ਥਾਂ ਉੱਪਰ ਗੌਰਮਿੰਟ ਰਾਜਿੰਦਰਾ ਕਾਲਜ ਹੁੰਦਾ ਸੀ । ਜਦੋਂ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ਕੱਢੀ ਗਈ ਤਾਂ ਰਾਜਿੰਦਰਾ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਇਸ ਕਾਲਜ ਵਿੱਚ ਉਦੋਂ ਪੜ੍ਹੇ ਹੋਏ ਵਿਦਿਆਰਥੀ ਮੈਨੂੰ ਦੱਸਦੇ ਹੁੰਦੇ ਸਨ ਕਿ ਸਾਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਕਿਸੇ ਨੇ ਸਾਡੀ ਛਾਤੀ ਚੀਰ ਕੇ ਇਹ ਸੜਕ ਕੱਢੀ ਹੋਵੇ ।

ਕਾਲਜ ਦੀ ਮੌਜੂਦਾ ਬਿਲਡਿੰਗ ਵਕਫ ਬੋਰਡ ਦੀ 28 ਏਕੜ ਜਮੀਨ ਅੇੈਕੁਆਇਰ ਕਰਕੇ ਬਣਾਈ ਗਈ ਹੈ । ਜਦੋਂ ਬਠਿੰਡੇ ਦੀ ਨਵੀਂ ਦਾਣਾ ਮੰਡੀ ਬਣਾਈ ਗਈ ਤਾਂ ਇਸ ਮੰਡੀ ਨੂੰ ਸਿੱਧੀ ਅਤੇ ਚੌੜੀ ਸੜਕ ਦੀ ਜਰੂਰਤ ਸੀ । ਸੋ ਕਾਲਜ ਦੀ ਛਾਤੀ ਉੱਪਰ ਇੱਕ ਵੇਰ ਫਿਰ ਚੀਰਾ ਦਿੱਤਾ ਗਿਆ ਅਤੇ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਕਾਲਜ ਹੌਸਟਲ ਦੇ ਉੱਪਰ ਦੀ ਸੜਕ ਕੱਢ ਦਿੱਤੀ ਗਈ ਅਤੇ ਕਾਲਜ ਦਾ ਕੁੱਝ ਹਿੱਸਾ ਇਸ ਸੜਕ ਤੋਂ ਪਾਰ ਰਹਿ ਗਿਆ । ਇਸ ਹਿੱਸੇ ਵਿੱਚ ਸਾਡੇ ਕਾਲਜ ਦੇ ਚੌਕੀਦਾਰਾਂ ਲਈ ਕੁਆਰਟਰ ਬਣੇ ਹੋਏ ਹਨ । ਕੁੱਝ ਸਾਲ ਪਹਿਲਾਂ ਮਿਉਂਸਿਪਲ ਕਾਰਪੋਰੇਸ਼ਨ ਨੇ ਇਸ ਹਿੱਸੇ ਤੇ ਕਬਜ਼ਾ ਕਰਕੇ ਆਪਣੀਆਂ ਗਾਰਬੇਜ਼ ਢੋਣ ਵਾਲੀਆਂ ਗੱਡੀਆਂ ਇੱਥੇ ਖੜ੍ਹੀਆਂ ਕਰ ਦਿੱਤੀਆਂ ਹਨ । ਪ੍ਰਿੰਸੀਪਲ ਦੀ ਪੋਸਟ ਖਾਲੀ ਹੋਣ ਕਾਰਨ ਉਸ ਵੇਲੇ ਦੀ ਕਾਲਜ ਮੈਨੇਜਮੈਂਟ ਕੁੱਝ ਵੀ ਨਹੀਂ ਕਰ ਸਕੀ ਅਤੇ ਅਸੀਂ ਜਮੀਨ ਦੇ ਉਸ ਵੱਡੇ ਟੁਕੜੇ ਲਈ ਬਿਗਾਨੇ ਹੋ ਗਏ । ਕੁੱਝ ਸਾਲ ਪਹਿਲਾਂ ਅਕਾਲੀ ਸਰਕਾਰ ਨੇ ਹਾਕੀ ਲਈ ਅੇੈਸਟਰੋ ਟਰਫ ਗਰਾਉਂਡ ਬਨਾਉਣ ਲਈ ਕਾਲਜ ਦੀ ਗਰਾਉਂਡ ਵਾਲੀ ਜਮੀਨ ਲੈ ਲਈ ਜਿਸ ਵਿੱਚ ਸਾਡਾ ਕ੍ਰਿਕੇਟ ਗਰਾਉਂਡ ਅਤੇ 400 ਮੀਟਰ ਦਾ ਟਰੈਕ ਬਣਿਆ ਹੋਇਆ ਸੀ । ਹੁਣ ਸਾਡੇ ਕੋਲ ਕੋਈ ਗਰਾਉਂਡ ਨਹੀਂ ਰਹਿ ਗਿਆ । ਹਾਕੀ ਦੇ ਅੇੈਸਟਰੋ ਟਰਫ ਗਰਾਉਂਡ ਵਾਲੇ ਪਾਸੇ ਸਰਕਾਰ ਦੇ ਖੇਡ ਵਿਭਾਗ ਨੇ ਕੰਧ ਕੱਢਕੇ ਸਾਡੇ ਵਿਦਿਆਰਥੀਆਂ ਲਈ ਉੱਧਰ ਜਾਣ ਦਾ ਰਸਤਾ ਬੰਦ ਕਰ ਦਿੱਤਾ ਹੈ । ਇਹ ਕਾਲਜ ਲਈ ਇੱਕ ਹੋਰ ਬਹੁਤ ਵੱਡੀ ਸੱਟ ਸੀ ਜਿਸਨੇ ਸਾਡੇ ਕਾਲਜ ਨੂੰ ਲੰਗੜਾ ਬਣਾ ਕੇ ਰੱਖ ਦਿੱਤਾ ਹੈ ।

ਕਾਲਜ ਦਰਪਣ

ਸੋਧੋ
 
ਰਾਜਿੰਦਰਾ ਕਾਲਜ, ਬਠਿੰਡਾ ਦਾ ਮੁੱਖ ਦਰਵਾਜ਼ਾ

ਕਾਲਜ ਦੀ E ਆਕਾਰ ਦੀ ਇਮਾਰਤ ਅਤੇ ਖੇਡਾਂ ਦੇ ਮੈਦਾਨ ਵੀ ਵੱਖਰਾ ਹੀ ਮਹੱਤਵ ਰੱਖਦੇ ਹਨ। ਕਾਲਜ ਵਿੱਚ ਐਨ.ਸੀ.ਸੀ. ਤੇ ਐਨ. ਐਸ.ਐਸ. ਦੇ ਯੂਨਿਟ ਵੀ ਸਫਲਤਾ-ਪੂਰਵਕ ਚਲਾਏ ਜਾ ਰਹੇ ਹਨ ਅਤੇ ਇਸ ਕਾਲਜ ਨੂੰ ਐਨ. ਐਸ.ਐਸ. ਗਤੀਵਿਧੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ (ਬੈਸਟ) ਕਾਲਜ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਕਾਲਜ ਦਾ ਉਲੇਖ ‘ਐਨਸਾਈਕਲੋਪੀਡੀਆਂ’ ਬ੍ਰਿਟੇਨਿਕਾ[2] ਦੀ ਜਿਲਦ ਤਿੰਨ, ਪੰਨਾ 564 ‘ਤੇ ਕੀਤਾ ਗਿਆ ਹੈ। ਕੰਟੀਨ ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਕਾਲਜ ਵੱਲੋਂ ’ਦਾ ਰਜਿੰਦਰਾ’ ਸਾਲਾਨਾ ‘ਮੈਗਜ਼ੀਨ’ ਛਪਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀਆਂ ਰਚਨਾਵਾਂ ਦਿੰਦੇ ਹਨ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹੈ।

ਵਿਦਿਆਰਥਣਾਂ

ਸੋਧੋ
  • ਇਹ ਮਾਣ ਗੁਰਚਰਨ ਕੌਰ ਨੂੰ ਜਾਂਦਾ ਹੈ 1948 ਵਿੱਚ ਕਾਲਜ ਪੜ੍ਹਨ ਆਏ ਅਤੇ ਪਹਿਲੀ ਇਸ ਕਾਲਜ ਦੀ ਔਰਤ ਵਿਦਿਆਰਥਣ ਹੋਣ ਦਾ ਮਾਣ ਮਿਲਿਆ। ਇਸ ਦਾ ਸਿਹਰਾ ਇਹਨਾਂ ਦੇ ਮਾਤਾ ਪਿਤਾ ਵੀ ਜਾਂਦਾ ਹੈ।
  • ਮੁਖਤਿਆਰ ਕੌਰ ਕਾਲਜ ਸਮੇਂ ਵਧੀਆ ਸਪੀਕਰ, ਮੁਜਾਰਾ ਲਹਿਰ ਦੇ ਮੌਢੀ ਨੇਤਾ, ਸ਼ੀਹਣੀ ਮੈਗਜ਼ੀਨ ਦੀ ਸੰਪਦਕ ਰਹੇ।

ਵਿਦਿਆਰਥੀ

ਸੋਧੋ

ਪ੍ਰਿੰਸੀਪਲ

ਸੋਧੋ
# ਨਾਮ ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ
1 ਡਾ. ਹੁਕਮ ਸਿੰਘ ਸੋਢੀ 1940 1945
2 ਸ਼੍ਰੀ ਐਮ.ਜੇ. ਸਹਾਏ 1945 1948
3 ਸ਼੍ਰੀ ਮੂਲ ਰਾਜ ਸਿੰਘ 1948 1951
4 ਡਾ. ਹੁਕਮ ਸਿੰਘ ਸੋਢੀ 1951 1952
5 ਸ਼੍ਰੀ ਸੀ. ਐਲ.ਪਾਰਤੀ 1952 1953
6 ਡਾ. ਹਰਦੀਪ ਸਿੰਘ 1953 1954
7 ਸ਼੍ਰੀਮਤੀ ਐਚ. ਐਮ. ਢਿੱਲੋਂ 1954 1961
8 ਡਾ. ਤਾਰਾ ਸਿੰਘ 1961 1964
9 ਡਾ. ਓ. ਪੀ. ਭਾਰਦਵਾਜ 1964 1966
10 ਸ਼੍ਰੀ ਗੁਰਸੇਵਕ ਸਿੰਘ 1966 1966
11 ਸ੍ਰੀ ਬੀ.ਕੇ.ਕਪੁਰ 1968 1971
12 ਸ੍ਰੀ ਉਮਰਾਓ ਸਿੰਘ 1971 1972
13 ਅਪਰਅਪਾਰ ਸਿੰਘ

1972

1973
14 ਡਾ. ਡੀ. ਆਰ. ਵਿਜ 2 ਜੂਨ 73 3 ਅਗਸਤ 73
15 ਸ਼੍ਰੀ ਓ. ਪੀ. ਪਾਂਡੋਵ 11-8-73 ਦਸੰਬਰ- 75
16 ਸ਼੍ਰੀ ਸੁਰਜੀਤ ਸਿੰਘ 14 ਜਨਵਰੀ 1974 24 ਅਪ੍ਰੈਲ 1977
17 ਸ਼੍ਰੀ ਲਾਲ ਚੰਦ ਗੁਪਤਾ 25 ਅਪ੍ਰੈਲ 77 22 ਜੁਲਾਈ 77
18 ਸ਼੍ਰੀ ਸੁਰਜੀਤ ਸਿੰਘ 23-7-77 4-8-78
19 ਮੇਜ਼ਰ ਮਹਿੰਦਰ ਨਾਥ   17-2-79 31-5-81
20 ਸ਼੍ਰੀ ਸ਼ਰਤ ਚੰਦਰ 1-6-81 31-12-81
21 ਸ਼੍ਰੀ ਬਲਜੀਤ ਸਿੰਘ ਗਰੇਵਾਲ 31-12-81 21-11-83
22 ਡਾ. ਸੁਰਿੰਦਰ ਕੁਮਾਰ ਨਵਲ 3-12-83 3-7-86
23 ਸ਼੍ਰੀ ਲਜਾਰ ਸਿੰਘ 3-7-86 11-6-87
24 ਸ਼੍ਰੀ ਆਰ. ਐਸ. ਰਤਨ 15-6-87 11-7-89
25 ਡਾ. (ਕੈਪਟਨ) ਭੁਪਿੰਦਰ ਸਿੰਘ ਪੂਨੀਆਂ   11-7-89 7-12-90
26 ਸ਼੍ਰੀ ਸੋਮਦੱਤ ਭਗਤ   7-12-90 27-3-01
27 ਸ਼੍ਰੀ ਗੋਪਾਲ ਸਿੰਘ   31-5-02 29-2-2000
28 ਸ਼੍ਰੀ ਅਮਰਜੀਤ ਸਿੰਘ 2-7-02 31-3-03
29 ਡਾ. ਪੀ. ਐਸ. ਭੱਟੀ 2 ਅਪ੍ਰੈਲ 2003 15 ਜੂਨ 2003
30 ਸ਼੍ਰੀਮਤੀ ਗੁਰਮੀਤ ਕੌਰ ਭੱਠਲ 11 ਸਤੰਬਰ 2003 16 ਜੁਲਾਈ 2004
31 ਸ਼੍ਰੀ ਕੁਲਵਿੰਦਰ ਸਿੰਘ 16 ਜੁਲਾਈ 2004 30 ਨਵੰਬਰ 2005
32 ਸ਼੍ਰੀਮਤੀ ਗਿਆਨ ਕੌਰ 20 ਜਨਵਰੀ 2006 16 ਜੁਲਾਈ 2007
33 ਸ਼੍ਰੀ ਚਿੰਤ ਰਾਮ   19 ਅਕਤੂਬਰ 2007 31 ਅਕਤੂਬਰ 2007
34 ਸ਼੍ਰੀ ਆਰ. ਕੇ. ਬੰਗੜ 8 ਦਸੰਬਰ 2007 30 ਸਤੰਬਰ 2009
35 ਸ਼੍ਰੀ ਸੁਖਚੈਨ ਰਾਏ ਗਰਗ   13 ਨਵੰਬਰ 2009 31 ਜੁਲਾਈ 2011
36 ਸ਼੍ਰੀ ਵਿਜੇ ਕੁਮਾਰ ਗੋਇਲ   15 ਮਈ 2012 30 ਸਤੰਬਰ 2015
37 ਡਾ. ਸੁਖਰਾਜ ਸਿੰਘ   23 ਅਕਤੂਬਰ 2015 30 ਨਵੰਬਰ 2017
38. ਸ਼੍ਰੀ ਮੁਕੇਸ਼ ਕੁਮਾਰ ਅਗਰਵਾਲ 3 ਜਨਵਰੀ 2018 30 ਅਪ੍ਰੈਲ 2018
39 ਸ਼੍ਰੀ ਜਯੋਤੀ ਪ੍ਰਕਾਸ਼ 31 ਮਈ 2019 30 ਸਤੰਬਰ 2020
40 ਡਾ. ਸੁਰਜੀਤ ਸਿੰਘ 9 ਫਰਵਰੀ 2021 31 ਜਨਵਰੀ 2023
41 ਡਾ. ਜਯੋਤਸਨਾ ਸਿੰਗਲਾ   24 ਅਪ੍ਰੈਲ 2023 ਹੁਣ

ਕਾਲਜ ਲਾਇਬਰੇਰੀ

ਸੋਧੋ

ਸਾਲ 2015-16 ਦੇ ਸ਼ੁਰੂ ਵਿੱਚ ਕਾਲਜ ਲਾਇਬਰੇਰੀ ਛੇ ਕਲਾਸ ਕਮਰਿਆਂ ਤੋਂ ਲਾਇਬਰੇਰੀ ਲਈ ਖਾਸ-ਤੌਰ 'ਤੇ ਬਣਾਈ ਗਈ ਨਵੀਂ ਇਮਾਰਤ ਵਿੱਚ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਮਿਤੀ 22 ਫਰਵਰੀ 2015 ਨੂੰ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਖੁੱਲ੍ਹੀ ਅਤੇ ਵੱਡੀ ਇਮਾਰਤ ਸਦਕਾ ਉਹ 10,000 ਕਿਤਾਬਾਂ ਵੀ ਵਰਤੋਂ ਵਿੱਚ ਲਿਆਂਦੀਆਂ ਗਈਆਂ, ਜੋ ਥਾਂ ਦੀ ਘਾਟ ਕਾਰਨ ਬੰਦ ਪਈਆਂ ਸਨ। ਸਾਰੀਆਂ ਕਿਤਾਬਾਂ ਕੰਪਿਊਟਰ ਵਿੱਚ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਲਾਇਬਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ 49,232 ਕਿਤਾਬਾਂ (2015-16 ਅਨੁਸਾਰ) ਮੌਜੂਦ ਹਨ। ਇਸ ਸਮੇਂ ਵੱਖ-ਵੱਖ ਭਾਸ਼ਾਵਾਂ ਦੀਆਂ 30 ਅਖ਼ਬਾਰਾਂ ਲਾਇਬਰੇਰੀ ਵਿੱਚ ਆ ਰਹੀਆਂ ਹਨ। ਪੰਜਾਬੀ ਭਾਸ਼ਾ ਮੁਕਾਬਲੇ ਇਸ ਲਾਇਬਰੇਰੀ ਵਿੱਚ ਅੰਗਰੇਜ਼ੀ ਦੀਆਂ ਵਧੇਰੇ ਕਿਤਾਬਾਂ ਹਨ।

ਚੱਲ ਰਹੇ ਕੋਰਸ

ਸੋਧੋ
  • ਐੱਮ.ਏ. - ਰਾਜਨੀਤੀ ਸ਼ਾਸ਼ਤਰ (ਸਮੈਸਟਰ ਪ੍ਰਣਾਲੀ) - 2 ਸਾਲਾ ਕੋਰਸ (ਸੀਟਾਂ 40)
  • ਬੀ.ਐੱਸਸੀ. - ਅਰਥ-ਸ਼ਾਸ਼ਤਰ ਆਨਰਜ਼ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 40)
  • ਬੀ.ਐੱਸਸੀ. - ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 100)
  • ਬੀ.ਐੱਸਸੀ. - ਨਾਨ-ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
  • ਬੀ.ਕਾਮ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
  • ਬੀ.ਏ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 720)
  • ਬੀ.ਸੀ.ਏ. - 3 ਸਾਲਾ ਕੋਰਸ (ਸੀਟਾਂ 80)
  • ਬੀ.ਬੀ.ਏ. - 3 ਸਾਲਾ ਕੋਰਸ (ਸੀਟਾਂ 50)
  • ਬੀ.ਐੱਸਸੀ. (ਬਾਇਓਟੈੱਕ) - 3 ਸਾਲਾ ਕੋਰਸ (ਸੀਟਾਂ 40)
  • ਐੱਮ.ਐੱਸਸੀ. (ਭੌਤਿਕ ਵਿਗਿਆਨ)- ਸੀਟਾਂ 30
  • ਐੱਮ.ਐੱਸਸੀ. (ਗਣਿਤ ਸ਼ਾਸ਼ਤਰ)- ਸੀਟਾਂ 30
  • ਐੱਮ.ਐੱਸਸੀ. (ਫ਼ਿਲਾਸਫੀ)- ਸੀਟਾਂ 30
  • ਐੱਮ.ਏ. (ਇਤਿਹਾਸ)- ਸੀਟਾਂ 30
  • ਬੀ.ਕਾਮ. (ਪ੍ਰੋਫ਼ੈਸ਼ਨਲ)- ਸੀਟਾਂ 60
  • ਡਿਪਲੋਮਾ ਇਨ ਫੂਡ ਸਰਵਿਸ - ਸੀਟਾਂ 30
  • ਡਿਪਲੋਮਾ ਇਨ ਫੂਡ ਪ੍ਰੋਡਕਸ਼ਨ - ਸੀਟਾਂ 30

(ਨੋਟ:ਵਧੇਰੇ ਅਤੇ ਨਵੀਂ ਜਾਣਕਾਰੀ ਲਈ grcb.ac.in ਦੇਖੋ)

ਤਸਵੀਰਾਂ

ਸੋਧੋ

ਹਵਾਲੇ

ਸੋਧੋ
  1. http://www.grcb.ac.in
  2. "ਪੁਰਾਲੇਖ ਕੀਤੀ ਕਾਪੀ". Archived from the original on 2014-05-17. Retrieved 2014-05-19. {{cite web}}: Unknown parameter |dead-url= ignored (|url-status= suggested) (help)


ਬਾਹਰੀ ਕੜੀਆਂ

ਸੋਧੋ