ਕਰੇਵਾ
ਕਰੇਵਾ ਵਿਆਹ ਦਾ ਇੱਕ ਰੂਪ ਹੈ। ਇਹ ਆਮ ਤੋਰ ਤੇ ਪੰਜਾਬ ਦੇ ਜੱਟਾਂ ਅਤੇ ਹਰਿਆਣੇ ਦੇ ਜਾਟਾਂ ਵਿੱਚ ਪ੍ਰਚਲਿਤ ਹੈ।[1] ਇਸ ਵਿੱਚ ਔਰਤ ਅਤੇ ਮਰਦ ਦਾ ਪੁੰਨ ਦਾ ਵਿਆਹ ਨਹੀਂ ਹੁੰਦਾ, ਸਗੋਂ ਔਰਤ ਪੈਸੇ ਦੇ ਕੇ ਲਿਆਂਦੀ ਹੁੰਦੀ ਹੈ। ਜਿਸ ਘਰ ਵਿੱਚ ਪੁੰਨ ਦਾ ਵਿਆਹ ਨਾ ਹੋ ਸਕੇ, ਵੱਡੀ ਉਮਰ ਹੋਣ ਜਾਂ ਹੋਰ ਕਿਸੇ ਕਾਰਨ ਸਾਕ ਨਾ ਹੁੰਦਾ ਹੋਵੇ ਜਾਂ ਪਹਿਲੀ ਔਰਤ ਮਰ ਗਈ ਹੋਵੇ ਤਾਂ ਅਜਿਹੇ ਲੋਕੀਂ ਕਰੇਵੇ ਰਾਹੀ ਵਿਆਹ ਕਰਾਉਂਦੇ ਹਨ। ਬ੍ਰਾਹਮਣਾਂ, ਖੱਤਰੀਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਦੀ ਕੋਈ ਰੀਤ ਨਹੀਂ ਹੈ, ਪਰ ਜੱਟਾਂ ਅਤੇ ਰਾਜਪੂਤਾਂ ਵਿੱਚ ਇਹ ਆਮ ਹੈ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ ਪ੍ਰੋ. ਬਲਬੀਰ ਸਿੰਘ ਪੂਨੀ (2013). ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ. ਵਰਿਸ਼ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ. p. 67. ISBN 9788178562001.