ਮੁੱਖ ਮੀਨੂ ਖੋਲ੍ਹੋ

ਕਲਾਰਕ ਵਿਲੀਅਮ ਗੇਬਲ (1 ਫਰਵਰੀ, 1901 - ਨਵੰਬਰ 16, 1960) ਇਕ ਅਮਰੀਕੀ ਫ਼ਿਲਮ ਅਦਾਕਾਰ ਅਤੇ ਫੌਜੀ ਅਫ਼ਸਰ ਸੀ, ਜਿਸ ਨੂੰ ਅਕਸਰ ਕਿੰਗ ਅਾਫ ਹਾਲੀਵੁੱਡ ਵੀ ਕਿਹਾ ਜਾਂਦਾ ਹੈ। [1] ਉਹ 1924 ਅਤੇ 1926 ਦੇ ਦਰਮਿਆਨ ਮੂਕ ਫ਼ਿਲਮਾਂ ਵਿੱਚ ਦਿਖਾਈ ਦਿੱਤਾ ਅਤੇ ਅਤੇ 1930 ਵਿਚ ਮੈਟਰੋ-ਗੋਲਡਵਿਨ-ਮੇਅਰ ਲਈ ਕੁੱਝ ਫਿਲਮਾਂ ਵਿੱਚ ਸਹਿਯੋਗੀ ਭੂਮਿਕਾਵਾਂ ਨਿਭਾ ਕੇ ਅੱਗੇ ਵਧੀਅਾ। ਅਗਲੇ ਸਾਲ, ਉਸਨੂੰ ਆਪਣੀ ਪਹਿਲੀ ਮੁੱਖ ਭੂਮਿਕਾ ਵਾਲੀ ਹਾਲੀਵੁੱਡ ਫਿਲਮ ਮਿਲੀ ਅਤੇ ਅਗਲੇ ਤਿੰਨ ਦਹਾਕਿਆਂ ਦੌਰਾਨ ਉਸਨੇ 60 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਮੁੱਕ ਭੂਮਿਕਾ ਨਿਭਾੲੀ।

ਕਲਾਰਕ ਗੇਬਲ
Clark Gable - publicity.JPG
1940 ਵਿੱਚ ਗੇਬਲ
ਜਨਮਵਿਲੀਅਮ ਕਲਾਰਕ ਗੇਬਲ
(1901-02-01)ਫਰਵਰੀ 1, 1901
ਕਾਡੀਜ਼, ਓਹਾਇਓ, ਅਮਰੀਕਾ
ਮੌਤਨਵੰਬਰ 16, 1960(1960-11-16) (ਉਮਰ 59)
ਲਾਸ ਐਂਜਲਸ ਕੈਲੀਫ਼ੋਰਨੀਆ, ਅਮਰੀਕਾ
Resting placeਫੋਰੇਸਟ ਲਾਅਨ ਮੈਮੋਰੀਅਲ ਪਾਰਕ, ਗਲੇਨਡੇਲ
ਹੋਰ ਨਾਂਮਕਿੰਗ ਅਾਫ ਹਾਲੀਵੁੱਡ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1924–1960
ਸਾਥੀ
 • ਜੋਸਫੀਨ ਡਲੋਨ
  (ਵਿ. 1924; ਤਲਾਕ 1930)
 • ਮਾਰੀਆ ਲੈਂਗਮ
  (ਵਿ. 1931; ਤਲਾਕ 1939)
 • ਕਾਰਲ ਲੋਮਬਰਡ
  (ਵਿ. 1939; ਮੌਤ 1942)
 • ਸਿਲਵੀਆ ਐਸ਼ਲੇ
  (ਵਿ. 1949; ਤਲਾਕ 1952)
 • ਕੇ ਵਿਲੀਅਮਜ਼
  (ਵਿ. 1955)
ਬੱਚੇ2
ਮਿਲਟਰੀ ਕਿੱਤਾ
ਵਫ਼ਾਦਾਰੀ ਸੰਯੁਕਤ ਰਾਜ ਅਮਰੀਕਾ
ਸੇਵਾ/ਬ੍ਰਾਂਚUS Army Air Corps Hap Arnold Wings.svg ਸੰਯੁਕਤ ਰਾਜ ਅਾਰਮੀ ਏਅਰ ਫੋਰਸਿਜ਼
ਸੇਵਾ ਦੇ ਸਾਲ1942–44
ਰੈਂਕUS-O4 insignia.svg ਮੇਜਰ
ਲੜਾਈਆਂ/ਜੰਗਾਂਦੂਜੀ ਸੰਸਾਰ ਜੰਗ
ਇਨਾਮ
 • ਫਲਾੲੀਂਗ ਕਰੌਸ
 • ੲੇਅਰ ਮੈਡਲ
ਦਸਤਖ਼ਤ
Clark Gable signature.svg

ਗੇਬਲ ਨੇ ੲਿਟ ਹੈਂਪਡ ਵਨ ਨਾੲੀਟ (1934) ਲਈ ਸਰਬੋਤਮ ਐਕਟਰ ਦਾ ਅਕੈਡਮੀ ਅਵਾਰਡ ਜਿੱਤਿਅਾ। ਗੇਬਲ ਨੂੰ ਰੈੱਡ ਡਸਟ (1932), ਮੈਨਹਟਨ ਮੇਲੋਡਰਾਮਾ (1934), ਸੈਨ ਫਰਾਂਸਿਸਕੋ (1936), ਸਾਰਟੋਗਾ (1937) ਬੂਮ ਟਾਊਨ (1940), ਦਿ ਹਕਚਰਸ (1947), ਹੋਮਕਮਿੰਗ (1948) ਅਤੇ ਦ ਮਿਲਫਿਟਸ (1961) ਵਰਗੀਆਂ ਫਿਲਮਾਂ ਨਾਲ ਅਪਾਰ ਸਫਲਤਾ ਪ੍ਰਾਪਤ ਕੀਤੀ। ਗੇਬਲ ਨੂੰ ਇਤਿਹਾਸ ਵਿੱਚ ਸਭ ਬਾਕਸ-ਆਫਿਸ ਦੇ ਸਭ ਤੋਂ ਵਧੀਅਾ ਪੇਸ਼ਕਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਅਮਰੀਕਨ ਫਿਲਮ ਇੰਸਟੀਟਿਊਟ ਦੁਆਰਾ ਉਸ ਨੂੰ ਕਲਾਸਿਕ ਅਮਰੀਕੀ ਸਿਨੇਮਾ ਦੇ ਸੱਤਵੇਂ ਮਹਾਨ ਪੁਰਖ ਵਜੋਂ ਸੂਚੀਬੱਧ ਕੀਤਾ ਗਿਅਾ। [2]

ਮੁੱਢਲਾ ਜੀਵਨਸੋਧੋ

ਕਲਾਰਕ ਗੇਬਲ ਦਾ ਜਨਮ 1 ਫਰਵਰੀ, 1901 ਨੂੰ ਕਾਡੀਜ਼, ਓਹਾਇਓ, ਅਮਰੀਕਾ ਵਿਖੇ ਹੋੲਿਅਾ ਸੀ। ੳੁਸਦੇ ਪਿਤਾ ਦਾ ਨਾਮ ਵਿਲੀਅਮ ਹੈਨਰੀ "ਵਿਲ" ਗੇਬਲ ਅਤੇ ਮਾਤਾ ਦਾ ਨਾਮ ਅਡਲਾਈਨ ਸੀ। ਗੇਬਲ ਨੂੰ ਵਿਲੀਅਮ ਨਾਮ ਉਸਦੇ ਪਿਤਾ ਤੋਂ ਮਿਲਿਅਾ ਸੀ, ਪਰ ਬਚਪਨ ਵਿੱਚ ਉਸ ਨੂੰ ਕਲਾਰਕ ਜਾਂ ਕਦੇ-ਕਦੇ ਬਿਲੀ ਕਿਹਾ ਜਾਂਦਾ ਸੀ। [3] ਉਸ ਦੇ ਜਨਮ ਸਰਟੀਫਿਕੇਟ ਤੇ ਉਸ ਨੇ ਗਲਤੀ ਨਾਲ ਇਕ ਔਰਤ ਦੇ ਰੂਪ ਵਿਚ ਸੂਚੀਬੱਧ ਕੀਤਾ ਸੀ। [4]

ਜਦੋਂ ਗੇਬਲ ਛੇ ਮਹੀਨੇ ਦਾ ਸੀ, ਉਸ ਨੇ ਓਹੀਓ ਦੇ ਡੇਨੀਸਨ ਸ਼ਹਿਰ ਦੇ ਇਕ ਰੋਮਨ ਕੈਥੋਲਿਕ ਚਰਚ ਵਿੱਚ ਬਪਤਿਸਮਾ ਲਿਆ ਸੀ। ਜਦੋਂ ਉਹ ਦਸ ਮਹੀਨਿਆਂ ਦਾ ਸੀ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ, ਸ਼ਾਇਦ ਬ੍ਰੇਨ ਟਿਊਮਰ ਕਾਰਨ, ਹਾਲਾਂਕਿ ਮੌਤ ਦਾ ਅਸਲੀ ਕਾਰਨ ਮਿਰਗੀ ਵੀ ਦੱਸਿਅਾ ਜਾਂਦਾ ਹੈ। ਅਪ੍ਰੈਲ 1903 ਵਿਚ, ਗੇਬਲ ਦੇ ਪਿਤਾ ਨੇ ਜੈਨੀ ਡੂਨਲਪ ਨਾਲ ਵਿਆਹ ਕਰਵਾ ਲਿਆ [5] ਪਰ ੳੁਹਨਾਂ ਦੀ ਕੋੲੀ ਅੌਲਾਦ ਨਹੀਂ ਸੀ। ਗੇਬਲ ਲੰਬਾ ਕੱਦ ਵਾਲਾ ਅਤੇ ਸ਼ਰਮੀਲਾ ਬੱਚਾ ਸੀ। ੳੁਸਦੀ ਅਵਾਜ਼ ਬਹੁਤ ੳੁੱਚੀ ਸੀ। ੳੁਸਦੀ ਸੌਤੇਲੀ ਮਾਂ ਨੇ ੳੁਸਨੂੰ ਬਹੁਤ ਲਾਡ ਪਿਅਾਰ ਨਾਲ ਪਾਲਿਅਾ ਸੀ। ਜੈਨੀ ਪਿਆਨੋ ਵਜਾੳੁਂਦੀ ਸੀ ਅਤੇ ਨਾਲ-ਨਾਲ ੳੁਹ ਗੇਬਲ ਨੂੰ ਵੀ ਸਿਖਾੳੁਂਦੀ ਸੀ। [6]

17 ਸਾਲ ਦੀ ਉਮਰ ਵਿੱਚ, ਕਲਾਰਕ ਗੇਬਲ ਦੀ ਬਰਡ ਆਫ ਪੈਰਾਡਾੲੀਜ਼ ਪਲੇਅ ਨੂੰ ਦੇਖਣ ਤੋਂ ਬਾਅਦ ਇੱਕ ਅਭਿਨੇਤਾ ਬਣਨ ਲਈ ਪ੍ਰੇਰਿਤ ਹੋ ਗਿਆ ਸੀ, ਪਰ ਉਹ 21 ਸਾਲ ਦੀ ਉਮਰ ਤੱਕ ਪੈਸਿਅਾ ਦੀ ਕਮੀ ਕਾਰਨ ੳੁਹ ਸ਼ੁਰੂਅਾਤ ਨਹੀਂ ਕਰ ਪਾੲਿਅਾ। [7]

ਉਸ ਸਮੇਂ ਤਕ ਉਸ ਦੀ ਮਤਰੇਈ ਮਾਂ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਿਤਾ ਟਲਸਾ, ਓਕਲਾਹੋਮਾ ਚਲਾ ਗਿਆ। ਗੇਬਲ ਨੇ ਸਟਾਕ ਕੰਪਨੀਆਂ ਵਿਚ ਦੌਰਾ ਕੀਤਾ, ਨਾਲ ਹੀ ਤੇਲ ਖੇਤਰਾਂ ਵਿੱਚ ਪ੍ਰਬੰਧਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ ਮੀਰੀ ਅਤੇ ਫਰੈਂਕ ਡਿਪਾਰਟਮੈਂਟ ਸਟੋਰ ਵਿੱਚ ਇੱਕ ਟਾੲੀ ਦੇ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਪੋਰਟਲੈਂਡ ਵਿੱਚ, ਉਹ ਇੱਕ ਸਟੇਜੀ ਅਤੇ ਫ਼ਿਲਮ ਅਦਾਕਾਰਾ ਲੋਰਾ ਹੋਪ ਨੂੰ ਮਿਲਿਆ, ਜਿਸਨੇ ਉਸਨੂੰ ਇਕ ਹੋਰ ਥੀਏਟਰ ਕੰਪਨੀ ਨਾਲ ਥਿੲੇਟਰ ਵਿੱਚ ਵਾਪਸ ਆਉਣ ਲਈ ਪ੍ਰੇਰਤ ਕੀਤਾ।

ਨਿੱਜੀ ਜੀਵਨ ਅਤੇ ਪਰਿਵਾਰਸੋਧੋ

1935 ਦੇ ਸ਼ੁਰੂ ਵਿੱਚ ਦੀ ਕਾਲ ਅਾਫ ਦੀ ਵਾੲੀਲਦ ਦੀ ਸ਼ੂਟਿੰਗ ਦੇ ਦੌਰਾਨ, ਫਿਲਮ ਦੀ ਮੁੱਖ ਅਭਿਨੇਤਰੀ, ਲੋਰੈਟਾ ਯੰਗ, ਗੇਬਲ ਦੇ ਬੱਚੇ ਨਾਲ ਗਰਭਵਤੀ ਹੋ ਗੲੀ ਸੀ। ਉਨ੍ਹਾਂ ਦੀ ਧੀ ਜੂਡੀ ਦਾ ਜਨਮ ਨਵੰਬਰ 1935 ਵਿਚ ਹੋਇਆ ਸੀ। 1955 ਵਿਚ, ਗੇਬਲ ਨੇ ਦੋ ਵਾਰ ਤਲਾਕਸ਼ੁਦਾ ਕੇ ਵਿਲੀਅਮਜ਼ ਨਾਲ ਵਿਆਹ ਕਰਵਾ ਲਿਆ, ਅਤੇ ਉਸ ਦਾ ਇੱਕ ਪੁੱਤਰ ਜਾਨ ਕਲਾਰਕ ਗੇਬਲ ਹੈ।

ਮੌਤਸੋਧੋ

6 ਨਵੰਬਰ, 1960 ਨੂੰ, ਗੇਬਲ ਨੂੰ ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਹਾਲੀਵੁੱਡ ਪ੍ਰੈੱਸਬੀਟੇਰਿਅਨ ਮੈਡੀਕਲ ਸੈਂਟਰ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਦੇਖਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ। 16 ਨਵੰਬਰ ਦੀ ਸਵੇਰ ਤੱਕ ਉਹ ਸੁਧਾਰ ਕਰ ਰਿਹਾ ਸੀ [8] ਪਰ ਉਸ ਸ਼ਾਮ 59 ਸਾਲ ਦੀ ਉਮਰ 'ਤੇ ੳੁਸਦੀ ਮੌਤ ਹੋ ਗਈ।

ਹਵਾਲੇਸੋਧੋ