ਕਲੰਦਰ ਬਖ਼ਸ਼ ਜੁਰਤ
ਭਾਰਤੀ ਕਵੀ
ਕਲੰਦਰ ਬਖ਼ਸ਼ ਜੁਰਤ (ਜਨਮ ਯਾਹੀਆ ਖ਼ਾਨ), ਲਖਨਊ ਸਕੂਲ ਦਾ ਇੱਕ ਭਾਰਤੀ ਕਵੀ ਸੀ। ਉਹ 1748 ਵਿੱਚ ਦਿੱਲੀ ਵਿੱਚ ਪੈਦਾ ਹੋਇਆ ਸੀ ਪਰ ਉਸਦਾ ਬਚਪਨ ਫ਼ੈਜ਼ਾਬਾਦ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਲਖਨਊ ਚਲੇ ਗਏ। ਉਹ ਮਿਰਜ਼ਾ ਜਾਫਰ ਅਲੀ ਹਸਰਤ ਦਾ ਚੇਲਾ ਅਤੇ ਇਨਸ਼ਾ ਅੱਲ੍ਹਾ ਖ਼ਾਂ 'ਇੰਸ਼ਾ' ਦਾ ਨਜ਼ਦੀਕੀ ਮਿੱਤਰ ਸੀ।[1][2] ਉਹ ਪਿਆਰੇ ਨਾਲ ਰੋਮਾਂਟਿਕ ਮੁਲਾਕਾਤਾਂ ਨੂੰ ਭਰਵੇਂ ਵੇਰਵਿਆਂ ਵਿੱਚ ਦਰਸਾਉਣ ਲਈ ਜਾਣਿਆ ਜਾਂਦਾ ਹੈ। ਜੁਰਤ ਦੀ ਜਵਾਨੀ ਵਿੱਚ ਹੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ।[3] ਉਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾ ਦਾ ਸ਼ੌਕ ਸੀ। ਉਹ ਸੰਗੀਤ ਅਤੇ ਜੋਤਿਸ਼ ਵਿੱਚ ਮਾਹਰ ਸੀ।
ਹਵਾਲੇ
ਸੋਧੋ- ↑ Sisir Kumar Das (2005). History of Indian Literature vol.1. Sahitya Akademi. p. 62. ISBN 9788172010065.
- ↑ Abdul halim Sharar (2001). The Lucknow Omnibus. Oxford University Press. p. 255. ISBN 9780195653298.
- ↑ "Ghazals of Jurat Qalandar Bakhsh | Rekhta". Rekhta. Retrieved 2016-11-10.