ਕਵਾਨਮਯੋਨ
ਕਵਾਨਮਯੋਨ (광명백과사전, 光明百科事典) ਉੱਤਰ ਕੋਰੀਆ ਵਿੱਚ 2012 ਵਿੱਚ ਪਬਲਿਸ਼ ਹੋਇਆ ਇੱਕ ਗਿਆਨਕੋਸ਼ ਹੈ। ਇਸ ਗਿਆਨਕੋਸ਼ ਦੀਆਂ 20 ਜਿਲਦਾ ਹਨ ਅਤੇ ਇਸ ਵਿੱਚ 58,000 ਲੇਖ ਅਤੇ ਤਕਰੀਬਨ 9,000 ਫੋਟੋਆਂ ਹਨ। ਕਵਾਨਮਯੋਨ ਨੂੰ ਉੱਤਰੀ ਕੋਰੀਆ ਦੇ ਪਹਿਲੇ ਲੀਡਰ ਕਿਮ ਇਲ-ਸੁੰਙ ਦੇ ਜਨਮ ਦੀ 100 ਸਾਲ ਪੂਰੇ ਹੋ ਜਾਣ ਦੇ ਮੌਕੇ ਉੱਤੇ ਪ੍ਰਕਾਸ਼ਤ ਕੀਤਾ ਗਿਆ ਸੀ। ਹੋਰਨਾ ਗਿਆਨਕੋਸ਼ਾ ਤੋਂ ਵੱਖ, ਕਵਾਨਮਯੋਨ ਲੇਖਾਂ ਨੂੰ ਓ ਤੋਂ ੜ ਦੀ ਥਾਂ ਸਬਜੇਕਟ ਮੁਤਾਬਕ ਤਰਤੀਬ ਕਰਦਾ ਹੈ। ਮਸਲਨ ਪਹਿਲੀ ਜਿਲਦ ਕੋਰੀਆ ਦੀ ਤਾਰੀਖ ਬਾਰੇ ਹੈ, ਦਸਵੀਂ ਜਿਲਦ ਮੈਥ ਬਾਰੇ ਹੈ ਅਤੇ ਵੀਹਵੀਂ ਤੇ ਆਖਰੀ ਜਿਲਦ ਵਿੱਚ ਸਿਰਫ਼ ਖੇਡਾਂ ਉੱਤੇ ਲੇਖ ਹਨ।[1]
ਮੂਲ ਸਿਰਲੇਖ | 광명백과사전 |
---|---|
ਦੇਸ਼ | ਉੱਤਰ ਕੋਰੀਆ |
ਭਾਸ਼ਾ | ਕੋਰੀਆਈ ਭਾਸ਼ਾ |
ਪ੍ਰਕਾਸ਼ਕ | ਵਿਗਿਆਨ ਅਤੇ ਗਿਆਨਕੋਸ਼ |
ਪ੍ਰਕਾਸ਼ਨ ਦੀ ਮਿਤੀ | 2012 |
ਕਵਾਨਮਯੋਨ ਆਮ ਲੋਕਾਂ ਲਈ ਲਿਖਿਆ ਗਿਆ ਇੱਕ ਗਿਆਨਕੋਸ਼ ਹੈ। ਇਸ ਵਿੱਚ ਸੌਖੀ ਭਾਸ਼ਾ ਇਸਤੇਮਾਲ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਤਸਵੀਰਾਂ ਹੀ ਵਰਤੀਆਂ ਗਈਆਂ ਹਨ। ਜਿਲਦਾਂ ਵੀ ਲਾਜਿਕਲ ਢੰਗ ਨਾਲ ਤਰਤੀਬ ਕੀਤੀਆਂ ਗਈਆਂ ਹਨ ਤਾਂ ਕਿ ਕੋਈ ਵੀ ਲੇਖ ਲੱਭਣ ਵਿੱਚ ਜਿਆਦਾਂ ਮੁਸ਼ਕਲ ਨਾ ਹੋਵੇ।
ਜਿਲਦਾਂ
ਸੋਧੋਦੱਖਣੀ ਕੋਰੀਆ ਦੀ ਅਖ਼ਬਾਰ ਜੋਸੋਨ ਸਿਨਮੁਨ (조선신문, 朝鮮新聞) ਨੇ 2009 ਵਿੱਚ ਕਵਾਨਮਯੋਨ ਦੇ ਜਿਲਦ ਨੰਬਰ 9 ਅਤੇ 10 ਦੇ ਪਬਲਿਸ਼ ਹੋਣ ਬਾਰੇ ਖ਼ਬਰ ਛਾਪੀ ਸੀ ਅਤੇ ਸਾਰੀਆਂ 20 ਜਿਲਦਾਂ ਦੇ ਨਾਂ ਦੀ ਲਿਸਟ ਵੀ ਛਾਪੀ ਸੀ।[2]
ਕੋਰੀਅਨ ਭਾਸ਼ਾ | ਬੋਲਣ ਦਾ ਢੰਗ | ਪੰਜਾਬੀ ਉੱਲਥਾ |
---|---|---|
조선의 역사 | ਜੋਸੋਨੀ ਯੋਗਸਾ | ਕੋਰੀਆ ਦੀ ਤਾਰੀਖ |
세계의 역사 | ਸੇਗੇਈ ਯੋਗਸਾ | ਦੁਨੀਆ ਦੀ ਤਾਰੀਖ |
정치.법 | ਜੋਨਛੀ-ਪੋਪ | ਸਿਆਸਤ ਅਤੇ ਕਾਨੂੰਨ |
철학 | ਛੋਲਹਾਕ | ਫਲਸਫਾ |
경제 | ਕਯੋਨਜੇ | ਅਰਥਸ਼ਾਸ਼ਤਰ |
문학예술 | ਮੁਨਹਾਕਯੇਸੂਲ | ਸਾਹਿਤ ਅਤੇ ਕਲਾ |
교육.어학.출판보도 | ਗਯੋਯੂਗ-ਓਹਾਕ-ਛੂਲਪਾਨਪੋਤਾ | ਪੜ੍ਹਾਈ, ਭਾਸ਼ਾ ਵਿਗਿਆਨ ਅਤੇ ਛਪਾਈ |
조선의 지리 | ਜੋਸੋਨੀ ਜੀਰੀ | ਕੋਰੀਆ ਦਾ ਭੂਗੋਲ |
세계의 지리 | ਸੇਗੇਈ ਜੀਰੀ | ਦੁਨੀਆ ਦਾ ਭੂਗੋਲ |
수학 | ਸੂਹਾਕ | ਮੈਥ |
물리학 | ਮੂਲੀਹਾਕ | ਫਿਜ਼ਿਕਸ |
화학 | ਹਵਾਹਾਕ | ਰਸਾਇਣ ਵਿਗਿਆਨ |
생명과학 | ਸੇਨਮਯੋਨਕਵਾਹਾਕ | ਜੀਵ ਵਿਗਿਆਨ |
천문.지구환경 | ਛੋਨਮੁਨ-ਜੀਗੂਹਵਾਨਗਯੋਨ | ਖਗੋਲ ਵਿਗਿਆਨ ਅਤੇ ਜੁਗਰਾਫੀਆ |
정보.조종.나노기술 | ਜੋਨਪੋ-ਜੋਜੋਨ-ਨਾਨੋਗੀਸੂਲ | ਸੂਚਨਾ ਵਿਗਿਆਨ, ਕੰਮ ਅਤੇ ਨੈਨੋਤਕਨਾਲੋਜੀ |
채굴.금속.기계.전기.전자공업 | ਛੇਗਲ-ਗਮਸੋਕ-ਗੀਗਯੇ-ਜੋਨਗੀ-ਜੋਨਜਾਗੋਨੋਪ | ਰੋਟੀ, ਮੈਟੇਲ, ਮਸ਼ੀਨਾਂ ਦੇ ਕਾਰਖਾਨੇਸ, ਬਿਜਲੀ ਉਤਪਾਦਨ ਅਤੇ ਬਿਜਲੀ |
화학공업.경공업.건설.운수.체신 | ਹਵਾਹਾਕਕੁਨੋਪ-ਗਯੋਨਗੁਨੋਪ-ਕੋਨਸੋਲ-ਉਨਸੂ-ਛੇਸਿਨ | ਰਸਾਇਣ ਕਾਰਖਾਨੇ, ਛੋਟੇ ਕਾਰਖਾਨੇ, ਕਨਸਟ੍ਰਕਸ਼ਨ, ਆਵਾਜਾਈ ਅਤੇ ਕਨੇਕਸ਼ਨ |
농업.산림업.수산업 | ਨੋਨੋਪ-ਸਾਨਰੀਮੋਪ-ਸੂਸਾਨੋਪਲ | ਖੇਤੀਬਾੜੀ, ਮਛਲੀਪਾਲਣ ਅਤੇ ਪੇੰਡੂ ਕਾਰਖਾਨੇ |
인체.보건 | ਇਨਛੇ-ਪੋਗੋਨ | ਸ਼ਰੀਰਕ ਵਿਗਿਆਨ ਅਤੇ ਸਿਹਤ |
체육 | ਛੇਯੂਗ | ਖੇਡਾਂ |