ਕਾਂਜੀ ਉੱਤਰ ਭਾਰਤ ਦਾ ਇੱਕ ਪੀਣ-ਪਦਾਰਥ ਹੈ। ਇਹ ਆਮ ਤੌਰ 'ਤੇ ਗਾਜਰ ਅਤੇ ਚੁਕੰਦਰ ਤੋਂ ਬਣਾਇਆ ਜਾਂਦਾ ਹੈ। ਇਹਦਾ ਸਵਾਦ ਚਟਪਟਾ ਹੁੰਦਾ ਹੈ ਅਤੇ ਢਿੱਡ ਦੀ ਸਿਹਤ ਲਈ ਗੁਣਕਾਰੀ ਸਮਝਿਆ ਜਾਂਦਾ ਹੈ। ਇਹ ਉੱਤਰ ਭਾਰਤ ਵਿੱਚ ਹੋਲੀ ਦੇ ਮੌਕੇ ਬਣਾਇਆ ਜਾਣ ਵਾਲਾ ਇੱਕ ਵਿਸ਼ੇਸ਼ ਵਿਅੰਜਨ ਹੈ। ਕੁੱਝ ਲੋਕ ਇਸ ਵਿੱਚ ਦਾਲ ਦੇ ਬੜੇ ਪਾਕੇ ਵੀ ਬਣਾਉਂਦੇ ਹਨ। ਗਾਜਰ ਦੀ ਕਾਂਜੀ ਬਹੁਤ ਹੀ ਸਵਾਦੀ ਅਤੇ ਪਾਚਕ ਹੁੰਦੀ ਹੈ। ਇਸ ਨਾਲ ਭੁੱਖ ਖਿੜ ਜਾਂਦੀ ਹੈ। ਇਹ ਗਰਮੀ ਅਤੇ ਸਰਦੀ ਦੋਨਾਂ ਮੌਸਮਾਂ ਵਿੱਚ ਵਰਤੀ ਜਾ ਸਕਦੀ ਹੈ। ਕਾਂਜੀ ਦੇ ਕਈ ਰੂਪ ਹਨ ਪਰ ਬਣਾਉਣ ਦਾ ਢੰਗ ਇੱਕ ਜਿਹਾ ਹੀ ਹੈ। ਇਸਨੂੰ ਤਿਆਰ ਕਰਨ ਲਈ ਪਾਣੀ ਦੇ ਇਲਾਵਾਰਾਈ, ਲੂਣ ਅਤੇ ਲਾਲ ਮਿਰਚ ਦੀ ਲੋੜ ਹੁੰਦੀ ਹੈ।[1]

ਕਾਂਜੀ ਤਸਵੀਰ:Veg symbol.svg.png 
ਗਾਜਰ ਦੀ ਕਾਂਜੀ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਉੱਤਰੀ ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਗਾਜਰ, ਹਿੰਗ, ਬੜੀਆਂ
ਹੋਰ ਕਿਸਮਾਂਗਾਜਰ ਦੀ ਕਾਂਜੀ, ਬੜੀਆਂ ਦੀ ਕਾਂਜੀ

ਬਣਾਉਣ ਦਾ ਤਰੀਕਾ ਸੋਧੋ

ਕਾਲੀਆਂ ਗਾਜਰਾਂ ਗਾਜਰਾਂ ਨੂੰ ਧੋ ਕੇ ਤੇ ਛਿੱਲ ਕੇ ਛੋਟੇ ਛੋਟੇ ਲੰਮੇ ਟੁਕੜੇ ਕੱਟ ਲਵੋ। ਫਿਰ ਇੱਕ ਸਾਫ ਬਰਤਨ, ਕੱਚ ਦਾ ਮਰਤਬਾਨ ਜਾਂ ਮਿੱਟੀ ਦਾ ਘੜਾ ਤਿੰਨ ਚੁਥਾਈ ਪਾਣੀ ਨਾਲ ਭਰ ਲਵੋ ਅਤੇ ਕੱਟੀਆਂ ਗਾਜਰਾਂ, ਲੂਣ, ਲਾਲ ਮਿਰਚ, ਗਰਮ ਮਸਾਲਾ ਤੇ ਕੁੱਟੀ ਹੋਈ ਰਾਈ ਪਾ ਕੇ ਢਕ ਦਿਓ। ਤਿੰਨ ਜਾਂ ਚਾਰ ਦਿਨਾਂ ਵਿੱਚ ਇਹ ਕਾਂਜੀ ਤਿਆਰ ਹੋ ਜਾਵੇਗੀ। ਪਾਣੀ ਦਾ ਰੰਗ ਗੂੰੜ੍ਹਾ ਲਾਲ ਹੋ ਜਾਵੇਗਾ ਤੇ ਇਸ ਦੀ ਮਹਿਕ ਹਾਜ਼ਮੇ ਵਾਲੀ ਹੋਵੇਗੀ।

ਹਵਾਲੇ ਸੋਧੋ