ਕਾਦਰ ਖ਼ਾਨ
ਕਾਦਰ ਖ਼ਾਨ ਇੱਕ ਭਾਰਤੀ ਫਿਲਮ ਅਭਿਨੇਤਾ, ਮਖੌਲੀਆ ਅਤੇ ਫਿਲਮ ਨਿਰਦੇਸ਼ਕ ਹੈ। ਅਭਿਨੇਤਾ ਦੇ ਤੌਰ 'ਤੇ ਉਸ ਨੇ 300 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ 1973 ਦੀ ਦਾਗ਼ ਸੀ ਜਿਸ ਵਿੱਚ ਮੁੱਖ ਪਾਤਰ ਦੀ ਭੂਮਿਕਾ ਰਾਜੇਸ਼ ਖੰਨਾ ਨੇ ਨਿਭਾਈ ਸੀ। ਇਸ ਵਿੱਚ ਉਸ ਨੇ ਇੱਕ ਅਟਾਰਨੀ ਦਾ ਕਿਰਦਾਰ ਅਦਾ ਕੀਤਾ ਸੀ।[3] ਉਹ 1970 ਦੇ ਦਹਾਕੇ ਤੋਂ ਲੈ ਕੇ 1999 ਤੱਕ ਬਾਲੀਵੁਡ ਦੇ ਸਭ ਤੋਂ ਤੇਜ਼ ਪਟਕਥਾ ਲੇਖਕ ਸੀ। ਇਸ ਦੌਰਾਨ ਉਸ ਨੇ 200 ਫਿਲਮਾਂ ਦੇ ਡਾਇਲਾਗ ਲਿਖੇ। ਉਸ ਨੇ ਇਸਮਾਈਲ ਯੂਸੁਫ ਕਾਲਜ ਤੋਂ ਗਰੈਜੂਏਸ਼ਨ ਕੀਤਾ। 1970 ਦੇ ਦਹਾਕਾ ਵਿੱਚ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਸ ਨੇ ਨੇ ਐਮ ਐਚ ਸਾਬੂ ਸਿੱਦੀਕ ਕਾਲਜ ਆਫ਼ ਇੰਜੀਨੀਅਰਿੰਗ, ਮੁੰਬਈ ਵਿੱਚ ਇੱਕ ਪ੍ਰੋਫੈਸਰ ਵਜੋਂ ਸੇਵਾ ਕਰਦਾ ਸੀ।[4]
ਕਾਦਰ ਖ਼ਾਨ | |
---|---|
قادر خان | |
ਜਨਮ | |
ਮੌਤ | 31 ਦਸੰਬਰ 2018 | (ਉਮਰ 81)
ਨਾਗਰਿਕਤਾ | ਕੈਨੇਡੀਅਨ |
ਅਲਮਾ ਮਾਤਰ | ਇਸਮਾਈਲ ਯੂਸਫ ਕਾਲਜ |
ਪੇਸ਼ਾ | ਅਭਿਨੇਤਾ |
ਸਰਗਰਮੀ ਦੇ ਸਾਲ | 1970-2017 |
ਜੀਵਨ ਸਾਥੀ | ਅਜ਼ਰਾ ਖ਼ਾਨ |
ਬੱਚੇ | ਸਰਫਰਾਜ਼ ਖ਼ਾਨ ਸ਼ਾਹਨਵਾਜ਼ ਖ਼ਾਨ |
ਆਰੰਭਕ ਜੀਵਨ ਅਤੇ ਸਿੱਖਿਆ
ਸੋਧੋਖ਼ਾਨ ਦਾ ਜਨਮ ਕਾਬੁਲ, ਅਫਗਾਨਿਸਤਾਨ ਵਿੱਚ ਹੋਇਆ ਸੀ।[5] ਉਸ ਦਾ ਪਿਤਾ ਨੇ ਕੰਧਾਰ ਤੋਂ ਅਬਦੁਲ ਰਹਿਮਾਨ ਖ਼ਾਨ ਸੀ ਅਤੇ ਉਸ ਦੀ ਮਾਤਾ ਇਕਬਾਲ ਬੇਗਮ ਪਿਸ਼ਿਨ, ਬ੍ਰਿਟਿਸ਼ ਭਾਰਤ ਤੋਂ ਸੀ। ਖ਼ਾਨ ਦੇ ਤਿੰਨ ਭਰਾ ਸ਼ਮਸ ਉਰ ਰਹਿਮਾਨ, ਫਜ਼ਲ ਰਹਿਮਾਨ ਅਤੇ ਹਬੀਬ ਉਰ ਰਹਿਮਾਨ ਸਨ।[5] ਕਾਦਰ ਖ਼ਾਨ ਜਾਤ ਦਾ ਪਠਾਣ ਹੈ ਜੋ ਕਾਕੜ ਕਬੀਲੇ ਨਾਲ ਸਬੰਧ ਰੱਖਦਾ ਹੈ।
ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਕਾਦਰ ਖ਼ਾਨ ਇੰਜੀਨੀਅਰਿੰਗ ਕਾਲਜ ਦਾ ਸੀ। ਉਸ ਕਾਲਜ ਦੇ ਇੱਕ ਸਾਲਾਨਾ ਜਲਸੇ ਵਿੱਚ ਇੱਕ ਡਰਾਮਾ ਖੇਡਦੇ ਹੋਏ ਦਿਲੀਪ ਕੁਮਾਰ ਦੀ ਨਜ਼ਰ ਉਸ ਉੱਤੇ ਪੈ ਗਈ ਅਤੇ ਉਸ ਨੇ ਖ਼ਾਨ ਨੂੰ ਆਪਣੀ ਅਗਲੀ ਫਿਲਮ ਲਈ ਸਾਇਨ ਕਰ ਲਿਆ।
ਸ਼ੁਰੂ ਵਿੱਚ ਉਹ ਥੀਏਟਰ ਲਈ ਡਰਾਮੇ ਲਿਖਿਆ ਕਰਦੇ ਸਨ ਅਤੇ ਇਸ ਦੌਰਾਨ ਵਿੱਚ ਫਿਲਮ ਜਵਾਨੀ ਦੀਵਾਨੀ ਲਈ ਸਕਰਿਪਟ ਲਿਖਣ ਦਾ ਮੌਕ਼ਾ ਮਿਲਿਆ। ਅਤੇ ਇੱਥੋਂ ਉਸ ਦੇ ਫਿਲਮੀ ਸਫ਼ਰ ਦਾ ਆਗਾਜ਼ ਹੋ ਗਿਆ।
ਉਸ ਦੀ ਰਿਹਾਇਸ਼ ਮੁੰਬਈ ਵਿੱਚ ਸੀ। ਉਸ ਦਾ ਖ਼ਾਨਦਾਨ ਨੀਦਰਲੈਂਡ ਅਤੇ ਕਨੇਡਾ ਵਿੱਚ ਵੀ ਆਬਾਦ ਹੈ। ਉਸ ਦੇ ਤਿੰਨ ਬੇਟੇ ਹਨ, ਸਰਫ਼ਰਾਜ਼ ਖ਼ਾਨ, ਸ਼ਹਨਵਾਜ਼ ਖ਼ਾਨ ਅਤੇ ਤੀਜਾ ਪੁੱਤਰ ਕਨੇਡਾ ਵਿੱਚ ਮੁਕੀਮ ਹੈ। ਸਰਫ਼ਰਾਜ਼ ਖ਼ਾਨ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਬਾਲੀਵੁਡ ਅਦਾਕਾਰਾ ਜ਼ਰੀਨ ਖ਼ਾਨ ਵੀ ਕਾਦਿਰ ਖ਼ਾਨ ਹੀ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੀ ਹੈ, ਉਹ ਅਦਾਕਾਰਾ ਹੋਣ ਦੇ ਨਾਲ ਨਾਲ ਮਾਡਲ ਵੀ ਹੈ। ਕਾਦਿਰ ਖ਼ਾਨ ਨੇ ਬਾਅਦ ਵਿੱਚ ਕੈਨੇਡਾ ਦੀ ਸ਼ਹਿਰੀਅਤ ਲੈ ਲਈ ਸੀ। ਉਹ ਇੱਕ ਭਾਰਤੀ ਮੁਸਲਮਾਨ ਸੀ।
ਮੌਤ
ਸੋਧੋਕਾਦਰ ਖਾਨ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਸੁਪਰਾਨੁਇਕਲੀਅਰ ਪਾਲਸੀ ਨਾਮ ਦੀ ਬੀਮਾਰੀ ਨਾਲ ਜੂਝ ਰਿਹਾ ਸੀ, ਜੋ ਕਿ ਇੱਕ ਲਾਈਲਾਜ ਬਿਮਾਰੀ ਹੈ।[6][7] ਸਾਹ ਲੈਣ ਵਿੱਚ ਤਕਲੀਫ ਦੇ ਕਾਰਨ 28 ਦਸੰਬਰ 2018 ਨੂੰ ਕਨੇਡਾ ਇੱਕ ਹਸਪਤਾਲ ਵਿੱਚ ਦਾਖਲ ਹੋਇਆ, ਜਿੱਥੇ ਉਹ ਆਪਣੇ ਬੇਟੇ-ਬਹੂ ਦੇ ਕੋਲ ਇਲਾਜ ਕਰਵਾਉਣ ਦੇ ਲਈ ਗਿਆ ਸੀ।[7] 31 ਦਸੰਬਰ 2018 (ਪੂਰਬੀ ਸਮੇਂ ਮੰਡਲ ਦੇ ਅਨੁਸਾਰ) ਉਸ ਦੇ ਸਰਫਰਾਜ ਖ਼ਾਨ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ।।[8][9][10] ਉਸਦਾ ਅੰਤਮ ਸੰਸਕਾਰ ਕਨੇਡਾ ਮਿਸਿਸਾਗੁਆ ਸਥਿਤ ਮੇਅਡੋਵਲੇ ਕਬਰਸਤਾਨ ਵਿੱਚ ਹੋਇਆ ਹੈ।[11]
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2014-02-07. Retrieved 2013-12-17.
{{cite web}}
: Unknown parameter|dead-url=
ignored (|url-status=
suggested) (help) - ↑ "Veteran actor Kader Khan passes away at 81, confirms family". January 1, 2019. Retrieved January 1, 2019.
- ↑ "An interview with Kader Khan in Pune". February 2007. Archived from the original on 23 November 2011. Retrieved 1 October 2014.
- ↑ "The Kader Khan interview you must read". Rediff.
- ↑ 5.0 5.1 "Kader Khan Indian (Afghan) Interview in PASHTO 2012".
- ↑ "Knee surgery gone wrong: Veteran actor Kader Khan rushed to Canada for treatment". dnaindia.com. Archived from the original on 6 March 2017. Retrieved 1 January 2019.
{{cite web}}
: Unknown parameter|dead-url=
ignored (|url-status=
suggested) (help) - ↑ 7.0 7.1 "Bollywood veteran actor Kader Khan hospitalized, put on BiPAP ventilator". Dunyanews. Archived from the original on 28 December 2018. Retrieved 30 December 2018.
{{cite web}}
: Unknown parameter|dead-url=
ignored (|url-status=
suggested) (help) - ↑ "Actor Kader Khan passes away". 1 January 2019. Retrieved 1 January 2019.
- ↑ "Veteran actor Kader Khan passes away at 81, confirms family". 1 January 2019. Retrieved 1 January 2019.
- ↑ "Veteran actor-writer Kader Khan passes away at 81". 1 January 2019. Retrieved 1 January 2019.
- ↑ kader khan buried