ਕਾਨਹੜਾ (ਰਾਗ ਪਰਿਵਾਰ)

ਕਾਨ੍ਹੜਾ (ਹਿੰਦੀ: कान्हड़ा, ਤਮਿਲ: கானடா, ਬੰਗਾਲੀ: কানাড়া) ਜਿਸਨੂੰ ਕਾਨਹੜਾ ਵੀ ਕਿਹਾ ਜਾਂਦਾ ਹੈ, ਭਾਰਤੀ ਸ਼ਾਸਤਰੀ ਸੰਗੀਤ ਵਿੱਚ ਰਾਗਾਂ ਦਾ ਇੱਕ ਸਮੂਹ ਹੈ ਅਤੇ ਇਹ ਮੰਨਿਆਂ ਜਾਂਦਾ ਹੈ ਕਿ ਇਹ ਸਾਰੇ ਰਾਗ, ਕਾਰਨਾਟਿਕ ਸੰਗੀਤ ਰਾਗ ਕੰਨੜ ਤੋਂ ਲਏ ਗਏ ਹਨ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਕੰਨੜ ਪਰਿਵਾਰ ਦੇ ਸਾਰੇ ਰਾਗ ਕਾਨਹੜਾ ਦੇ ਵਿਅਕਤੀਗਤ ਪਹਿਲੂਆਂ ਤੋਂ ਲਏ ਗਏ ਹਨ। ਸ਼ੁੱਧ ਕਾਨਹੜਾ/ਦਰਬਾਰੀ ਕਾਨਹੜਾ ਪਰਿਵਾਰ ਵਿੱਚ ਸਭ ਤੋਂ ਜਿਆਦਾ ਜਾਣੇ-ਪਛਾਣੇ ਰਾਗਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਕਾਨਹੜਾ ਦਾ ਸਭ ਤੋਂ ਵੱਧ ਰੋਮਾਂਟਿਕ, ਉਦਾਸੀ ਅਤੇ ਕਰੁਣਾ ਵਾਲਾ ਤੱਤ ਪਾਇਆ ਜਾਂਦਾ ਹੈ।

ਚੇਤਨ ਦਾਸ ਦੁਆਰਾ ਦੀਪਕ ਰਾਗ ਦੀ ਕਾਨ੍ਰਾਹੜਾ ਰਾਗਿਨੀ , 1746, ਹੋਨੋਲੂਲੂ ਮਿਊਜ਼ੀਅਮ ਆਫ਼ ਆਰਟ

ਇਸ ਸਮੂਹ ਦੇ ਸਾਰੇ ਰਾਗ ਵੱਖ-ਵੱਖ ਥਾਟਾਂ ਨਾਲ ਸਬੰਧਤ ਹਨ,ਖਾਸ ਤੌਰ 'ਤੇ ਆਸਾਵਰੀ ਜਾਂ ਕਾਫੀ ਰਾਗ ਨਾਲ ਸਬੰਧਤ ਹਨ। ਇਹਨਾਂ ਰਾਗਾਂ 'ਚ ਸ਼ੁੱਧ/ਕੋਮਲ ਗੰਧਾਰ (ਗਾ) ਅਤੇ ਚਤੁਰਸ਼ਰੁਤੀ/ਸ਼ੁੱਧ/ਕੋਮਲ ਧੈਵਤ (ਧ) ਸੁਰ ਮੂਲ ਰੂਪ ਵਿੱਚ ਵਕਰ ਰੂਪ 'ਚ ਲਗਦੇ ਹਨ ਅਤੇ ਕੁੱਝ ਖਾਸ ਸੁਰ ਸੰਗਤੀਆਂ ਜਿਵੇਂ ਕਿ ਰੇ ਅਤੇ ਨੀ ਇਹਨਾਂ ਦਾ ਇਸਤੇਮਾਲ ਵੀ ਹੁੰਦਾ ਹੈ।

ਕਾਨਹੜਾ ਪਰਿਵਾਰ ਵਿੱਚ ਰਾਗਾਂ ਦੀ ਸੂਚੀ

ਸੋਧੋ

ਹੇਠ ਲਿਖੇ ਰਾਗ ਇਸ ਸਮੂਹ ਨਾਲ ਸਬੰਧਤ ਹਨ:[1]

  1. ਆਭੋਗੀ ਕਾਨਹੜਾ
  2. ਅਡਾਨਾ ਕਾਨਹੜਾ
  3. ਆਸਵਰੀ ਕਾਨਹੜਾ
  4. ਬਸੰਤੀ ਕਾਨਹੜਾ
  5. ਬਾਗੇਸ਼੍ਰੀ ਕਾਨਹੜਾ
  6. ਭਵਸਾਖ ਕਾਨਹੜਾ
  7. ਦਰਬਾਰੀ ਕਾਨਹੜਾ
  8. ਇਨਾਇਤਖਾਨੀ ਕਾਨਹੜਾ
  9. ਦੇਵਸਖ ਕਾਨਹੜਾ
  10. ਗੂਂਜੀ ਕਾਨਹੜਾ
  11. ਹੁਸੈਨੀ ਕਾਨਹੜਾ
  12. ਜਯੰਤ ਕਾਨਹੜਾ
  13. ਕਾਫੀ ਕਾਨਹੜਾ
  14. ਕੌਸੀ ਕਾਨਹੜਾ
  15. ਲਾਚਾਰੀ ਕਾਨਹੜਾ
  16. ਲੰਕਾਸ਼੍ਰੀ ਕਾਨਹੜਾ
  17. ਮਾਲਕੌਂਸ ਕਾਨਹੜਾ
  18. ਨਾਗਧਵਨੀ ਕਾਨਹੜਾ
  19. ਨਵਰਾਸਾ ਕਾਨਹੜਾ
  20. ਨਾਇਕੀ ਕਾਨਹੜਾ
  21. ਰਾਗੇਸ਼੍ਰੀ ਕਾਨਹੜਾ
  22. ਰਾਇਸਾ ਕਾਨਹੜਾ
  23. ਰਾਮਸਖ ਕਾਨਹੜਾ
  24. ਸ਼ਾਹਾਨਾ ਕਾਨਹੜਾ
  25. ਸੁਘਰਾਇ ਕਾਨਹੜਾ
  26. ਸੂਹਾ ਕਾਨਹੜਾ

ਹਵਾਲੇ

ਸੋਧੋ
  1. Kaufmann 1968