ਕਾਯਲਾਨਾ ਝੀਲ
ਕਾਯਲਾਨਾ ਝੀਲ ਰਾਜਸਥਾਨ, ਭਾਰਤ ਵਿੱਚ ਜੋਧਪੁਰ ਦੇ ਪੱਛਮ ਵਿੱਚ 8 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਕੁਦਰਤੀ ਝੀਲ ਨਹੀ ਹੈ , ਇਸਨੂੰ ਪ੍ਰਤਾਪ ਸਿੰਘ ਨੇ 1872 ਵਿੱਚ ਬਣਵਾਇਆ ਸੀ। ਝੀਲ 0.84 km2 (0.32 sq mi) ਦੇ ਖੇਤਰ ਵਿੱਚ ਫੈਲੀ ਹੋਈ ਹੈ । ਪੁਰਾਣੇ ਸਮੇਂ ਵਿੱਚ ਇਸ ਖੇਤਰ ਵਿੱਚ ਜੋਧਪੁਰ ਦੇ ਦੋ ਸ਼ਾਸਕਾਂ - ਭੀਮ ਸਿੰਘ ਅਤੇ ਤਖਤ ਸਿੰਘ ਨੇ ਬਣਾਏ ਗਏ ਮਹਿਲ ਅਤੇ ਬਾਗ ਸਨ। ਇਨ੍ਹਾਂ ਨੂੰ ਕਾਯਲਾਨਾ ਝੀਲ ਬਣਾਉਣ ਲਈ ਨਸ਼ਟ ਕਰ ਦਿੱਤਾ ਗਿਆ ਸੀ। [1]
ਕਾਯਲਾਨਾ ਝੀਲ | |
---|---|
ਸਥਿਤੀ | 8 km (5.0 mi) North West of Jodhpur |
ਗੁਣਕ | 26°17′N 72°58′E / 26.283°N 72.967°E |
Primary inflows | Hati canal which is connected to Indra Gandhi canal |
Primary outflows | Takhat sagar and Umaid sagar |
Basin countries | India |
Surface area | 0.84 km2 (0.32 sq mi) |
ਔਸਤ ਡੂੰਘਾਈ | approx. 35 to 40 ft (11 to 12 m) |
ਵੱਧ ਤੋਂ ਵੱਧ ਡੂੰਘਾਈ | approx. 45 to 50 ft (14 to 15 m) when level is high |
Settlements | ਜੋਧਪੁਰ (ਰਾਜਸਥਾਨ) |
ਇਹ ਝੀਲ ਅਗਨੀਯ ਚੱਟਾਨਾਂ ਦੇ ਵਿਚਕਾਰ ਸਥਿਤ ਹੈ। ਇਹ ਆਪਣਾ ਪਾਣੀ ਹਾਥੀ ਨੇਹਰ ਤੋਂ ਪ੍ਰਾਪਤ ਕਰਦਾ ਹੈ, ਜੋ ਅੱਗੇ ਇੰਦਰਾ ਗਾਂਧੀ ਨਹਿਰ ਨਾਲ ਜੁੜਿਆ ਹੋਇਆ ਹੈ। ਇੱਥੇ ਦੀ ਕੁਦਰਤੀ ਬਨਸਪਤੀ ਵਿੱਚ ਜਿਆਦਾਤਰ ਬਾਬੂਲ (ਅਕੇਸ਼ੀਆ ਨੀਲੋਟਿਕਾ ਅਤੇ ਕੁਮਤ ਦੇ ਦਰੱਖਤ) ਸ਼ਾਮਲ ਹਨ ਅਤੇ ਸਰਦੀਆਂ ਦੇ ਮੌਸਮ ਵਿੱਚ ਇੱਥੇ ਵੱਖ-ਵੱਖ ਪ੍ਰਵਾਸੀ ਪੰਛੀ ਜਿਵੇਂ ਕਿ ਸਾਇਬੇਰੀਅਨ ਕ੍ਰੇਨ ਵੇਖੇ ਜਾਂਦੇ ਹਨ। ਜੋਧਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਸਾਰੇ ਕਸਬੇ ਅਤੇ ਪਿੰਡ ਪੀਣ ਵਾਲੇ ਪਾਣੀ ਦੇ ਸਰੋਤ ਵਜੋਂ ਕੇਲਾਨਾ ਝੀਲ 'ਤੇ ਨਿਰਭਰ ਹਨ।
ਹਵਾਲੇ
ਸੋਧੋ- ↑ "Incredible India | Kaylana Lake". www.incredibleindia.org. Retrieved 13 January 2021.