ਕਾਰਬਨ ਚੱਕਰ
ਕਾਰਬਨ ਚੱਕਰ ਸੰਜੀਵਾਂ ਅਤੇ ਨਿਰਜੀਵਾਂ ਵਿੱਚ ਕਾਰਬਨ ਦਾ ਤਬਾਦਲਾ ਦੋ ਕਿਰਿਆਵਾਂ ਦੁਆਲੇ ਘੁੰਮਦਾ ਹੈ, ਜਿਹਨਾਂ ਨੂੰ ਸਾਹ ਕਿਰਿਆ ਜਾਂ ਬਲਣ ਕਿਰਿਆ ਅਤੇ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਹਨ। ਇਹ ਦੋ ਕਿਰਿਆਵਾਂ ਜਿਹੜੀਆਂ ਗਲੋਬਲ ਚੱਕਰ ਦਾ ਹਿੱਸਾ ਹਨ, ਨੂੰ ਕਾਰਬਨ ਚੱਕਰ ਕਹਿੰਦੇ ਹਨ। ਇਸ ਚੱਕਰ ਵਿੱਚ ਪੌਦੇ ਕਾਰਬਨ ਡਾਈਆਕਸਾਈਡ ਦੇ ਰੂਪ ਵਿੱਚ ਵਾਯੂਮੰਡਲ ਤੋਂ ਕਾਰਬਨ ਪ੍ਰਾਪਤ ਕਰਦੇ ਹਨ। ਸੂਰਜ ਦੇ ਪ੍ਰਕਾਸ਼ ਤੋਂ ਪ੍ਰਾਪਤ ਊਰਜਾ ਰਾਹੀ ਕਾਰਬਨ ਡਾਈਆਕਸਾਈਡ ਨੂੰ ਪਾਣੀ ਦੇ ਅਣੂਆਂ ਵਿੱਚ ਜੋੜ ਦਿੰਦੇ ਹਨ। ਇਸ ਕਿਰਿਆ ਦੇ ਸਿੱਟੇ ਵਜੋਂ ਕਾਰਬੋਹਾਈਡਰੇਟ ਦਾ ਅਣੂਆਂ ਦਾ ਨਿਰਮਾਣ ਹੁੰਦਾ ਹੈ।[1] ਇਹ ਕਾਰਬੋਹਾਈਡਰੇਟ ਹੀ ਸੰਜੀਵਾਂ ਨੂੰ ਊਰਜਾ ਦਿੰਦੇ ਹਨ।
ਇਸ ਤੋਂ ਬਾਅਦ ਪੌਦੇ ਅਤੇ ਪੌਦਿਆ ਤੇ ਨਿਰਭਰ ਜੰਤੂ ਦੋਵੇਂ ਹੀ ਉਲਟ ਕਿਰਿਆ ਕਰਦੇ ਹਨ ਜਿਸ ਨੂੰ ਸਵਾਸ ਜਾਂ ਸਾਹ ਕਿਰਿਆ ਕਹਿੰਦੇ ਹਨ ਰਾਹੀ ਇਸ ਊਰਜਾ ਦਾ ਉਪਯੋਗ ਆਪਣੀਆਂ ਜੀਵਨ ਕਿਰਿਆਵਾਂ ਦੇ ਸੰਚਾਲਣ ਲਈ ਕਰਦੇ ਹਨ। ਇਸ ਕਿਰਿਆ ਵਿੱਚ ਕਾਰਬੋਹਾਈਡਰੇਟ ਆਕਸੀਜਨ ਨਾਲ ਜੁੜ ਕੇ ਪਾਣੀ ਅਤੇ ਕਾਰਬਨ ਡਾਈਆਕਸਾਈਡ ਬਣਾਉਂਦੇ ਹਨ। ਇਸ ਤਰ੍ਹਾਂ ਸੰਜੀਵ ਜਗਤ ਵਾਤਾਵਰਣ ਨਾਲ ਲਗਾਤਾਰ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਵਟਾਂਦਰਾ ਕਰਦਾ ਰਹਿੰਦਾ ਹੈ।
ਆਰਕਟਿਕ ਮਹਾਂਸਾਗਰ ਬਰਫ਼ ਅੰਦਰਲੀ ਕਾਰਬਨ, ਪਿਘਲਾਅ ਕਾਰਨ ਐਕਸਪੋਜ਼ ਹੋਣੀ ਸ਼ੁਰੂ ਹੋ ਚੁੱਕੀ ਹੈ ਜੋ ਬੈਕਟੀਰੀਆ ਦੇ ਸੰਪਰਕ ’ਚ ਆ ਕੇ ਕਾਰਬਨ ਡਾਈਆਕਸਾਈਡ ਵਿੱਚ ਤਬਦੀਲ ਹੋ ਜਾਵੇਗੀ। ਇਸ ਪ੍ਰਕਿਰਿਆ ਦੁਆਰਾ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੋ ਜਾਵੇਗੀ। ਇਹ ਨਾਈਟ੍ਰੋਜਨ ਅਤੇ ਕਾਰਬਨ ਵੀ ਦੁੱਗਣੇ ਹੋਕੇ ਵਾਤਾਵਰਨ ਵਿੱਚ ਰਿਸਣਗੇ। ਇੱਕ ਵਾਰ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਤਾਂ ਬੈਕਟੀਰੀਆ, ਟੁੰਡਰਾ ਦੇ ਜੰਗਲਾਂ ਤੋਂ ਕਾਰਬਨ ਲੈ ਕੇ ਕਾਰਬਨ ਡਾਈਆਕਸਾਈਡ ’ਚ ਬਦਲ ਕੇ ਵਾਯੂਮੰਡਲ ’ਚ ਭੇਜਦਾ ਰਹੇਗਾ ਅਤੇ ਇਸ ਨਾ ਖ਼ਤਮ ਹੋਣ ਵਾਲੇ ਚੱਕਰ ਨਾਲ ਵਿਸ਼ਵ ਦਾ ਗਰਮਾਉਣਾ ਹੋਰ ਵਧੇਗਾ।
ਹਵਾਲੇ
ਸੋਧੋ- ↑ Holmes, Richard. "The Age Of Wonder", Pantheon Books, 2008. ISBN 978-0-375-42222-5.