ਕਿਰਕ ਕੈਮਰੂਨ
ਕਿਰਕ ਥੌਮਸ ਕੈਮਰੂਨ (ਜਨਮ 12 ਅਕਤੂਬਰ, 1970)[1] ਇੱਕ ਅਮਰੀਕੀ ਅਦਾਕਾਰ ਹੈ। ਉਹ ਮੁੱਖ ਤੌਰ 'ਤੇ ਏ.ਬੀ.ਸੀ. ਦੇ ਲੜੀਵਾਰ ਗ੍ਰੋਇੰਗ ਪੇਨਜ਼ (1985–92) ਵਿੱਚ ਮਾਈਕ ਸੀਵਰ ਦੇ ਰੋਲ ਲਈ ਜਾਣਿਆ ਜਾਂਦਾ ਹੈ, ਜਿਸ ਲਈ ਉਸਨੂੰ ਦੋ ਵਾਰ ਗੋਲਡਨ ਗਲੋਬ ਅਵਾਰਡਾਂ ਵਿੱਚ ਨਾਮਜ਼ਦਗੀ ਮਿਲ ਚੁੱਕੀ ਹੈ।
ਕਿਰਕ ਕੈਮਰੂਨ | |
---|---|
ਜਨਮ | ਕਿਰਕ ਖੌਮਸ ਕੈਮਰੂਨ ਅਕਤੂਬਰ 12, 1970 |
ਪੇਸ਼ਾ | ਅਦਾਕਾਰ, ਈਸਾਈ ਉਪਦੇਸ਼ਕ, ਟੀ.ਵੀ. ਸ਼ੋਅ ਮੇਜ਼ਬਾਨ |
ਸਰਗਰਮੀ ਦੇ ਸਾਲ | 1979 ਤੋਂ ਹੁਣ ਤੱਕ |
ਜੀਵਨ ਸਾਥੀ | |
ਬੱਚੇ | 6 |
ਰਿਸ਼ਤੇਦਾਰ |
|
ਵੈੱਬਸਾਈਟ | kirkcameron |
ਇੱਕ ਬਾਲ ਅਦਾਕਾਰ ਦੇ ਤੌਰ 'ਤੇ, ਕੈਮਰੂਨ ਨੇ 1980 ਅਤੇ 1990 ਦੇ ਦਹਾਕੇ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਅਤੇ ਟੀ.ਵੀ. ਲੜੀਵਾਰਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਲਾਈਕ ਫ਼ਾਦਰ ਲਾਈਕ ਸਨ (1987) ਅਤੇ ਲਿਸਟਨ ਟੂ ਮੀ (1989) ਫ਼ਿਲਮਾਂ ਵੀ ਸ਼ਾਮਿਲ ਹਨ। 2000 ਦੇ ਦਹਾਕੇ ਵਿੱਚ ਉਸਨੇ ਲੈਫ਼ਟ ਬੀਹਾਈਂਡ ਫ਼ਿਲਮ ਲੜੀ ਵਿੱਚ ਕੈਮਰੂਨ ਬਕ ਵਿਲੀਅਮਜ਼ ਦਾ ਅਤੇ ਫ਼ਾਇਰਪਰੂਫ਼ (2008) ਫ਼ਿਲਮ ਵਿੱਚ ਕਾਲੇਬ ਹੋਲਟ ਦਾ ਕਿਰਦਾਰ ਨਿਭਾਇਆ ਸੀ। 2014 ਦੀ ਉਸਦੀ ਫ਼ਿਲਮ ਸੇਵਿੰਗ ਕ੍ਰਿਸਮਸ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ ਅਤੇ ਰਿਲੀਜ਼ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਹੀ ਆਈ.ਐਮ.ਡੀ.ਬੀ. ਦੀਆਂ ਹੇਠਲੀਆਂ 100 ਫ਼ਿਲਮਾਂ ਵਿੱਚ ਇਸਦਾ ਨਾਮ ਆ ਗਿਆ ਸੀ।[2]
ਕੈਮਰੂਨ ਇੱਕ ਸਰਗਰਮ ਈਸਾਈ ਉਪਦੇਸ਼ਕ ਹੈ, ਜਿਸ ਵਿੱਚ ਉਹ ਰੇਅ ਕੰਫ਼ਰਟ ਨਾਲ ਮਿਲ ਕੇ ਕੰਮ ਕਰਦਾ ਹੈ। ਉਸਨੇ ਆਪਣੀ ਪਤਨੀ ਚੈਲਸੀ ਨੋਬਲ ਨਾਲ ਮਿਲ ਕੇ ਦ ਫ਼ਾਇਰਫ਼ਲਾਈ ਫ਼ਾਊਂਡੇਸ਼ਨ ਦੀ ਵੀ ਸਥਾਪਨਾ ਕੀਤੀ ਹੈ।
ਮੁੱਢਲਾ ਜੀਵਨ
ਸੋਧੋਕੈਮਰੂਨ ਦਾ ਜਨਮ ਪੈਨੋਰਮਾ ਸ਼ਹਿਰ, ਕੈਲੇਫ਼ੋਰਨੀਆਵਿੱਚ ਹੋਇਆ, ਜਿਹੜਾ ਕਿ ਲੌਸ ਐਂਜਲੇਸ ਦੇ ਕੋਲ ਸਥਿਤ ਹੈ।[3] ਉਸਦੇ ਮਾਤਾ-ਪਿਤਾ ਦਾ ਨਾਮ ਬਾਰਬਰਾ ਅਤੇ ਰੌਬਰਟ ਕੈਮਰੂਨ ਹੈ, ਜੋ ਕਿ ਇੱਕ ਰਿਟਾਇਰਡ ਸਕੂਲ ਅਧਿਆਪਕ ਸਨ।[4] ਉਹ ਦੀਆਂ ਤਿੰਨ ਭੈਣਾਂ ਹਨ, ਬਰਿੱਜੈਟ, ਮੈਲੀਸਾ ਅਤੇ ਅਦਾਕਾਰਾ ਕੈਂਡਿਸ ਕੈਮਰੂਨ ਬਲੂ, ਜਿਸਨੇ ਇੱਕ ਟੀਵੀ ਲੜੀਵਾਰ ਫ਼ੁੱਲ ਹਾਊਸ ਵਿੱਚ ਕੰਮ ਕੀਤਾ ਹੈ।[5] He went to school on the set of Growing Pains, as opposed to public school.[6] ਉੇਸਨੇ ਹਾਈ ਸਕੂਲ 17 ਸਾਲਾਂ ਦੀ ਉਮਰ ਪਾਸ ਕੀਤਾ ਜਿਸ ਵਿੱਚ ਉਸਨੂੰ ਬਹੁਤ ਸਾਰੇ ਸਨਮਾਨ ਮਿਲੇ ਸਨ।[7]
ਈਸਾਈ ਧਰਮ ਵੱਲ ਝੁਕਾਅ
ਸੋਧੋਕੈਮਰੂਨ ਪਹਿਲਾਂ ਇੱਕ ਨਾਸਤਿਕ ਹੁੰਦਾ ਸੀ,[8][9] ਪਰ 17-18 ਦੀ ਉਮਰ ਦੇ ਕਰੀਬ, ਜਦੋਂ ਉਹ ਗ੍ਰੋਇੰਗ ਪੇਨਜ਼ ਦੀ ਵਜ੍ਹਾ ਨਾਲ ਆਪਣੇ ਕੈਰੀਅਰ ਦੇ ਸਿਖਰ ਉੱਤੇ ਸੀ, ਉਸਨੂੰ ਰੱਬ ਵਿੱਚ ਵਿਸ਼ਵਾਸ ਪੈਦਾ ਹੋ ਗਿਆ ਅਤੇ ਉਹ ਇੱਕ ਈਸਾਈ ਬਣ ਗਿਆ।[8][10][11]
ਅਵਾਰਡ
ਸੋਧੋਯੰਗ ਆਰਟਿਸਟ ਅਵਾਰਡ
- 1985 ਬੈਸਟ ਯੰਗ ਸਹਾਇਕ ਅਦਾਕਾਰ, ਟੂ ਮੈਰੀਏਜਿਸ (ਨਾਮਜ਼ਦ)
- 1986 ਬੈਸਟ ਯੰਗ ਅਦਾਕਾਰ ਟੀਵੀ ਲੜੀਵਾਰ ਵਿੱਚ, ਗ੍ਰੋਇੰਗ ਪੇਨਜ਼ (ਜਿੱਤਿਆ)
- 1987 ਟੀਵੀ ਲੜੀਵਾਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ, ਗ੍ਰੋਇੰਗ ਪੇਨਜ਼ (ਜਿੱਤਿਆ)
- 1987 ਬੈਸਟ ਯੰਗ ਮਰਦ ਸੂਪਰਸਟਾਰ (ਟੀਵੀ ਲੜੀਵਾਰ), ਗ੍ਰੋਇੰਗ ਪੇਨਜ਼ (ਜਿੱਤਿਆ)
- 1989 ਬੈਸਟ ਯੰਗ ਅਦਾਕਾਰ (ਫ਼ਿਲਮ ਵਿੱਚ), ਲਿਸਨ ਟੂ ਮੀ (ਨਾਮਜ਼ਦ)
- 1987 ਨੌਜਵਾਨ ਅਦਾਕਾਰ ਵੱਲੋਂ ਸਭ ਤੋਂ ਵਧੀਆ ਪ੍ਰਦਰਸ਼ਨ, ਲਾਈਕ ਫ਼ਾਦਰ, ਲਾਈਕ ਸਨ (ਜਿੱਤਿਆ)
- 1987 ਸਭ ਤੋਂ ਵਧੀਆ ਸਹਾਇਕ ਅਦਾਕਾਰ - ਲੜੀਵਾਰ ਜਾਂ ਟੈਲੀਵਿਜ਼ਨ ਫ਼ਿਲਮ, ਗ੍ਰੋਇੰਗ ਪੇਨਜ਼ (ਨਾਮਜ਼ਦ)
- 1989 ਸਭ ਤੋਂ ਵਧੀਆ ਸਹਾਇਕ ਅਦਾਕਾਰ - ਲੜੀਵਾਰ ਜਾਂ ਟੈਲੀਵਿਜ਼ਨ ਫ਼ਿਲਮ, ਗ੍ਰੋਇੰਗ ਪੇਨਜ਼ (ਨਾਮਜ਼ਦ)
- 1988 ਫ਼ੇਵਰਟ ਯੰਗ ਟੀਵੀ ਅਦਾਕਾਰ (ਜਿੱਤਿਆ)
- 1989 ਫ਼ੇਵਰਟ ਯੰਗ ਟੀਵੀ ਅਦਾਕਾਰ (ਜਿੱਤਿਆ)
ਨਿਕਲੋਡੀਅਨ ਕਿਡਸ ਚੌਇਸ ਅਵਾਰਡ
- 1990 ਫ਼ੇਵਰਟ ਟੀਵੀ ਅਦਾਕਾਰ, ਗ੍ਰੋਇੰਗ ਪੇਨਜ਼ (ਜਿੱਤਿਆ)
ਹਵਾਲੇ
ਸੋਧੋ- ↑ Laufenberg, Norbert B. (June 2005). Entertainment Celebrities. Trafford Publishing. p. 99. ISBN 978-1-4120-5335-8.
- ↑ Kirk Cameron’s ‘Saving Christmas’ Sinks to Worst IMDB Rating in Site’s History
- ↑ Mansour, David (May 2005). From Abba to Zoom. Andrews McMeel Publishing, LLC. p. 64. ISBN 978-0-7407-5118-9.
- ↑ Celizic, Mike (October 18, 2007). "Candace Cameron has 'Full House' of her own". The Today Show. Retrieved February 22, 2009.
- ↑ "Full House: Cast Listing". TV.com. Archived from the original on ਦਸੰਬਰ 8, 2008. Retrieved November 27, 2008.
{{cite web}}
: Unknown parameter|dead-url=
ignored (|url-status=
suggested) (help) - ↑ "Just one of the guys". Chicago Sun-Times. November 16, 1987. Retrieved February 28, 2009.
I go to school on the set, not to a regular school.
- ↑ Mills, Bart (August 31, 1988). "Kirk Cameron grows past his early fame as teen idol". Chicago Sun-Times. Retrieved February 28, 2009.
- ↑ 8.0 8.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCToday
- ↑ Jones, Oliver. "Life after Growing Pains: Kirk Cameron on Faith, Marriage and Being a Hollywood Christian". People magazine. p. 34.
{{cite news}}
:|access-date=
requires|url=
(help); Cite has empty unknown parameter:|coauthors=
(help) - ↑ "Back of Book Segment". The O'Reilly Factor. April 12, 2006. Retrieved December 8, 2008.
- ↑ Cameron, Kirk (2004). The Way of the Master. Tyndale House Publishers, Inc. p. Foreward. ISBN 1414300611.
{{cite book}}
: Unknown parameter|coauthors=
ignored (|author=
suggested) (help)
ਬਾਹਰਲੇ ਲਿੰਕ
ਸੋਧੋ- Websites